ਇਕ ‘ਬੱਬਾ’ ਬੁਰਜ ਜਵਾਹਰ ਸਿੰਘ ਵਾਲ਼ਾ, ਜਿੱਥੇ ਚੋਰੀ ਕੀਤਾ ਕਿਸੇ ਪਾਪੀ ਗੁਰੂ ਹੈ ਜੋ ਜੱਗ ਦਾ।
‘ਬੱਬਾ’ ਬਰਗਾੜੀ ਵਿਚ ਅੰਗ ਸੀ ਖਿਲਾਰ ਦਿੱਤੇ, ਅਮਨੋ-ਅਮਾਨ ’ਚ ਪਲੀਤਾ ਲਾਇਆ ਅੱਗ ਦਾ।
ਤੀਜਾ ‘ਬੱਬਾ’ ਬਾਦਲਾਂ ਨੇ ਵੋਟ-ਭੁੱਖ ਕਾਰਨ ਹੀ, ਮਾਫੀ ਦੇ ਕੇ ਕੀਤਾ ਸੀ ਬਚਾਅ ‘ਬਾਬੇ’ ਠੱਗ ਦਾ।
ਚੌਥਾ ‘ਬੱਬਾ’ ਬਹਿਬਲ ਕਲਾਂ ਤੇ ਸੀ ਕਪੂਰਾਕੋਟ, ਕੀਤਾ ਸੀ ਕਤਲ ਦੋਂਹ ਸਿੱਖਾਂ ਦੀ ਸ਼ਾਹ-ਰਗ ਦਾ।
‘ਬੱਬਾ’ ਪੈਂਦਾ ਸ਼ਬਦ ‘ਬਿਅਦਬੀ’ ਲਿਖਣ ਵੇਲੇ, ਜਿਹਨੂੰ ਚੇਤੇ ਕਰ ਦਿਲ ਕੋਲੇ ਵਾਂਗੂੰ ਦਗਦਾ।
ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ‘ਬਹਾਨੇ’ ਹੇਠ, ਬਾਦਲਾਂ ਨੇ ‘ਬੇਜ਼ਤੀ’ ਕਰਾਉਣੀ ਫੇਰ ਲੱਗਦਾ!
-ਤਰਲੋਚਨਸਿੰਘ ‘ਦੁਪਾਲਪੁਰ’
ਫੋਨ: 408-915-1268