ਰਾਜ ਕਿਨ੍ਹਾਂ ਦਾ ਐ?

‘ਤੂਤੀ’ ਬੋਲਦੀ ਸੁਣੇ ਸੰਵਿਧਾਨ ਦੀ ਨਾ, ਰੌਲਾ ‘ਸਿਆਅਤੀ ਢੋਲ’ ਦੇ ਡਗਿਆਂ ਦਾ।
ਮੋਹਰੇ ਕੇਂਦਰ ਦੇ ਰਾਜ ਬੇਬਸ ਹੋ ਕੲ, ਮੂੰਹ ਕਰ ਲੈਂਦੇ ਜਿਸ ਤਰ੍ਹਾਂ ਠੱਗਿਆਂ ਦਾ।

ਸੀ.ਐਮ. ਕਰ ਨਹੀਂ ਸਕਦਾ ਵਾਲ ਵਿੰਗਾ, ਨਾਲ ‘ਵੱਡੀ ਸਰਕਾਰ’ ਦੇ ਲੱਗਿਆਂ ਦਾ।
ਚਹੁੰ ਕੁ ਦਿਨਾਂ ਲਈ ਹੋਣ ਮਸ਼ਹੂਰ ਚਮਚੇ, ਨਾਮ ਰਹਿੰਦਾ ਏ ‘ਦੁੱਲਿਆਂ ਜੱਗਿਆਂ ਦਾ।
ਬਦਲੇ ਅਰਥ ਕਹਾਵਤ ਦੇ ਹੋਣ ਲੱਗਾ, ਕਹੇ ਕਾਵਾਂ ਦੇ ਅੰਤ ਹੁਣ ‘ਢੱਗਿਆਂ’ ਦਾ।
ਰਾਜ ਲੋਕਾਂ ਦਾ ਕਹਿਣ ਨੂੰ ਦੇਸ ਅੰਦਰ, ਰਾਜ ਅਸਲ ਵਿਚ ਭਗਵਿਆਂ ਬੱਗਿਆਂ ਦਾ।
ਤਰਲੋਚਨ ਸਿੰਘ ਦੁਪਾਲ ਪੁਰ