ਪੜ੍ਹਨ-ਸੁਣਨ ਦਾ ਲਾਭ?

ਡੇਰੇਦਾਰ ਦੁਕਾਨਾਂ ਨੇ ਪਾਈ ਬੈਠੇ, ਚੁੰਗਲ ਵਿਚ ਲੋਕਾਈ ਜਾ ਫੱਸਦੀ ਏ।
ਵਹਿਮਾਂ-ਪੱਟੇ ਜਦ ਭਰਮ ਦੇ ਵਿਚ ਪੈਂਦੇ, ਫੇਰ ਅਕਲ ਵੀ ਦੂਰੋਂ ਹੀ ਨੱਸਦੀ ਏ।
ਰਾਮ ਰਾਮ ਦਾ ‘ਨਾਟਕ’ ਹੀ ਹੋਈ ਜਾਂਦਾ, ਛੁਰੀ ਕੱਛ ਦੇ ਵਿਚ ਲਈ ਦੱਸਦੀ ਏ।
ਪੱਗੋ-ਲੱਥੀ ਜਦ ਹੁੰਦੇ ਨੇ ਧਰਮ ਵਾਲੇ, ਦੁਨੀਆਂ ਠੀਕ ਹੀ ਉਨ੍ਹਾਂ ‘ਤੇ ਹੱਸਦੀ ਏ।
ਕਾਹਦੀ ਬੰਦਗੀ ਫਾਹਾ ਨਾ ਵੱਢ ਹੋਇਆ? ਭਰੀ ਦਿਲਾਂ ਵਿਚ ਪਈ ਉਪਰਾਮਤਾ ਦਾ।
ਪੜ੍ਹੇ-ਸੁਣੇ ਦਾ ਫਾਇਦਾ ਤਾਂ ਫੇਰ ਹੋਊ, ਭਾਂਡਾ ਫੁੱਟਿਆ ਜਦੋਂ ਅਗਿਆਨਤਾ ਦਾ!

Be the first to comment

Leave a Reply

Your email address will not be published.