ਰੁਜ਼ਗਾਰ ਪ੍ਰਾਪਤੀ ‘ਚ ਸਿੱਖ ਪਛੜੇ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਵਿਦੇਸ਼ਾਂ ਵਿਚ ਜਾ ਕੇ ਸਿੱਖਾਂ ਨੇ ਬੇਸ਼ੱਕ ਨਵੇਂ ਕੀਰਤੀਮਾਨ ਕਾਇਮ ਕੀਤੇ ਹਨ, ਪਰ ਭਾਰਤ ਵਿਚ ਰੁਜ਼ਗਾਰ ਦੇ ਮੌਕੇ ਹਾਸਲ ਕਰਨ ਪੱਖੋਂ ਉਹ ਕਾਫੀ ਪਛੜ ਗਏ ਹਨ। ਸਾਲ 2004-05 ਤੋਂ ਸਾਲ 2009-10 ਦੇ ਸਮੇਂ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਬੇਰੁਜ਼ਗਾਰੀ ਬਾਰੇ ਕਰਵਾਏ ਗਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ।
ਲੋਕ ਸਭਾ ਵਿਚ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕੇਂਦਰੀ ਕਿਰਤ ਮੰਤਰੀ ਸੀਸ ਰਾਮ ਓਲਾ ਨੇ ਦੱਸਿਆ ਕਿ ਸਿੱਖਾਂ ਵਿਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ 6æ1 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਸੈਂਪਲ ਸਰਵੇ ਆਫਿਸ (ਐਨæਐਸ਼ਐਸ਼ਓæ) ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦੂਆਂ ਵਿਚ ਬੇਰੁਜ਼ਗਾਰੀ ਦੀ ਦਰ 3æ4 ਫੀਸਦੀ ਹੈ ਜਦਕਿ 3æ2 ਫੀਸਦੀ ਬੇਰੁਜ਼ਗਾਰੀ ਨਾਲ ਮੁਸਲਿਮ ਤੀਜੇ ਤੇ 2æ9 ਫੀਸਦੀ ਬੇਰੁਜ਼ਗਾਰੀ ਨਾਲ ਇਸਾਈ ਚੌਥੇ ਸਥਾਨ ‘ਤੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਬੇਰੁਜ਼ਗਾਰੀ ਦੀ ਔਸਤ ਦਰ 3æ4 ਫੀਸਦੀ ਹੈ। ਸਿੱਖਾਂ ਵਿਚ ਬੇਰੁਜ਼ਗਾਰੀ ਦੀ ਦਰ ਭਾਵੇਂ ਸਭ ਤੋਂ ਵੱਧ 6æ1 ਫੀਸਦੀ ਹੈ, ਪਰ ਇਕ ਹੋਰ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੀਵਨ ਪੱਧਰ ਦੇ ਮਾਮਲੇ ਵਿਚ ਸਿੱਖ ਭਾਈਚਾਰਾ ਬਾਕੀ ਸਭ ਤੋਂ ਬਹੁਤ ਅੱਗੇ ਹੈ। ਸਰਵੇਖਣ ਅਨੁਸਾਰ ਸਿੱਖ ਭਾਈਚਾਰੇ ਦੇ ਲੋਕ ਔਸਤਨ 55æ30 ਰੁਪਏ ਪ੍ਰਤੀ ਵਿਅਕਤੀ ਰੋਜ਼ਾਨਾ ਖਰਚ ਕਰਦੇ ਹਨ। ਇਸਾਈ 51æ43 ਰੁਪਏ ਪ੍ਰਤੀ ਵਿਅਕਤੀ ਰੋਜ਼ਾਨਾ ਵਿਚ ਗੁਜ਼ਾਰਾ ਕਰਦੇ ਹਨ। ਹਿੰਦੂ 37æ50 ਰੁਪਏ ਤੇ ਮੁਸਲਿਮ 32æ66 ਰੁਪਏ ਰੋਜ਼ਾਨਾ ਖਰਚਾ ਕਰਦੇ ਹਨ।
ਸਰਵੇਖਣ ਅਨੁਸਾਰ ਸਿੱਖ ਭਾਈਚਾਰੇ ਵਿਚ ਪ੍ਰਤੀ ਵਿਅਕਤੀ ਔਸਤਨ ਮਹੀਨੇਵਾਰ ਖਰਚ 1659 ਰੁਪਏ ਹੈ, ਜਦਕਿ ਮੁਸਲਿਮ ਲੋਕ 980 ਰੁਪਏ ਪ੍ਰਤੀ ਮਹੀਨੇ ਵਿਚ ਗੁਜ਼ਾਰਾ ਕਰਦੇ ਹਨ। ਇਸ ਤੋਂ ਇਲਾਵਾ ਹਿੰਦੂ 1125 ਰੁਪਏ ਪ੍ਰਤੀ ਮਹੀਨਾ ਤੇ ਇਸਾਈ 1773 ਰੁਪਏ ਪ੍ਰਤੀ ਮਹੀਨੇ ਵਿਚ ਗੁਜ਼ਾਰਾ ਕਰਦੇ ਹਨ। ਸਰਵੇਖਣ ਅਨੁਸਾਰ ਦੇਸ਼ ਭਰ ਦੇ ਪਿੰਡਾਂ ਵਿਚ ਮਹੀਨੇਵਾਰ ਔਸਤਨ ਖਪਤ 901 ਰੁਪਏ ਤੇ ਸ਼ਹਿਰਾਂ ਵਿਚ 1773 ਰੁਪਏ ਹੈ ਜਦਕਿ ਦੇਸ਼ ਵਿਚ ਕੁੱਲ ਔਸਤਨ ਖਪਤ 1128 ਰੁਪਏ ਮਹੀਨਾ ਹੈ।
ਪੇਂਡੂ ਖੇਤਰਾਂ ਵਿਚ ਵੀ ਔਸਤਨ 833 ਰੁਪਏ ਮਹੀਨਾ ਪ੍ਰਤੀ ਵਿਅਕਤੀ ਖਰਚ ਕੇ ਮੁਸਲਿਮ ਲੋਕ ਸਭ ਤੋਂ ਆਖਰੀ ਸਥਾਨ ‘ਤੇ ਹੈ। ਪੇਂਡੂ ਖੇਤਰਾਂ ਵਿਚ 1498 ਰੁਪਏ ਪ੍ਰਤੀ ਵਿਅਕਤੀ ਮਹੀਨਾ ਖਰਚ ਕਰਕੇ ਸਿੱਖ ਪਹਿਲੇ ਸਥਾਨ ‘ਤੇ ਹਨ ਜਦਕਿ 1296 ਰੁਪਏ ਹਰ ਮਹੀਨੇ ਪ੍ਰਤੀ ਵਿਅਕਤੀ ਖਰਚ ਕੇ ਈਸਾਈ ਦੂਜੇ ਤੇ 888 ਰੁਪਏ ਨਾਲ ਹਿੰਦੂ ਤੀਸਰੇ ਸਥਾਨ ‘ਤੇ ਹਨ। ਸ਼ਹਿਰੀ ਖੇਤਰਾਂ ਵਿਚ ਵੀ ਪ੍ਰਤੀ ਵਿਅਕਤੀ ਖਰਚ ਕਰਨ ਦੇ ਹਿਸਾਬ ਨਾਲ ਸਿੱਖ ਸਭ ਤੋਂ ਅੱਗੇ ਹਨ ਤੇ ਉਹ 2180 ਰੁਪਏ ਮਹੀਨਾ ਖਰਚ ਕਰ ਰਹੇ ਹਨ। ਇਸਾਈ 2053 ਰੁਪਏ ਖਰਚ ਨਾਲ ਦੂਜੇ, ਹਿੰਦੂ 1797 ਰੁਪਏ ਖਰਚ ਨਾਲ ਤੀਜੇ ਤੇ ਮੁਸਲਿਮ 1272 ਰੁਪਏ ਮਹੀਨੇ ਦੇ ਹਿਸਾਬ ਨਾਲ ਚੌਥੇ ਸਥਾਨ ‘ਤੇ ਹਨ।

Be the first to comment

Leave a Reply

Your email address will not be published.