ਅਗਾਂਹਵਧੂ ਵਿਚਾਰਾਂ ਦੇ ਧਾਰਨੀ ਸਨ ਅਮੋਲਕ ਸਿੰਘ ਜੰਮੂ

ਅਗਾਂਹਵਧੂ ਵਿਚਾਰਾਂ ਦੇ ਧਾਰਨੀ, ਅੱਖਰਾਂ-ਸ਼ਬਦਾਂ ਦੇ ਗਿਆਤਾ, ਇਨਸਾਨੀਅਤ ਨਾਲ ਪਰਨਾਏ ਅਮੋਲਕ ਸਿੰਘ ਜੰਮੂ ਜਿਨ੍ਹਾਂ ਨਾਲ ਕਦੇ ਮੁਲਾਕਾਤ ਤਾਂ ਨਹੀਂ ਸੀ ਹੋਈ ਪਰ ਇੰਝ ਲੱਗਦਾ ਸੀ ਜਿਵੇਂ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਹਰ ਹਫਤੇ ਉਨ੍ਹਾਂ ਨਾਲ ਮਿਲਦੇ ਆ ਰਹੇ ਸਾਂ।

ਅਮੋਲਕ ਦੀ ਜਿੰ਼ਦਾ-ਦਿਲੀ, ਉਨ੍ਹਾਂ ਦਾ ਗਿਆਨ-ਭੰਡਾਰ, ਵੱਖ-ਵੱਖ ਵਿਸਿ਼ਆਂ ਉਪਰ ਮਜਬੂਤ ਪਕੜ ਵਿਲੱਖਣ ਸੀ। ਲੇਖਕਾਂ ਦੀ ਲੇਖਣੀ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਨਾ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨਾ ਤੇ ਲੇਖਕਾਂ ਨੂੰ ਪਤਾ ਵੀ ਨਾ ਲੱਗਣ ਦੇਣਾ, ਇਹ ਉਨ੍ਹਾਂ ਦੀ ਬਹੁਪੱਖੀ ਸਖ਼ਸ਼ੀਅਤ ਦਾ ਕਮਾਲ ਸੀ।
ਨਾਮੁਰਾਦ ਬਿਮਾਰੀ ਦੇ ਬਾਵਜੂਦ ਉਨ੍ਹਾਂ ਨੇ ਸਖਤ ਮਿਹਨਤ ਕੀਤੀ, ਜਿਸ ਸਦਕਾ ਅੱਜ ਪੰਜਾਬ ਟਾਈਮਜ਼ ਉਤਰੀ ਅਮਰੀਕਾ ਦਾ ਸਿਰਮੌਰ ਅਖਬਾਰ ਹੈ। ਭੈਣ ਜੀ ਜਸਪ੍ਰੀਤ ਕੌਰ ਹੁਰਾਂ ਨੂੰ ਸਲਾਮ ਹੈ ਜਿਨ੍ਹਾਂ ਦੀ ਅਣਥੱਕ ਘਾਲਣਾ ਸਦਕਾ ਪਾਠਕ ਹਰ ਹਫਤੇ ਅਮੋਲਕ ਜੀ ਹੁਰਾਂ ਨਾਲ ਸੰਵਾਦ ਰਚਾ ਰਹੇ ਹਨ। ਸਾਨੂੰ ਸਾਰਿਆਂ ਨੂੰ ‘ਪੰਜਾਬ ਟਾਈਮਜ਼ ਨੂੰ ਚਲਦਾ ਰਖਣ ਲਈ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
-ਧਰਮ ਸਿੰਘ ਗੋਰਾਇਆ