‘ਪੰਜਾਬ ਟਾਈਮਜ਼’ ਵਾਲਾ ਚਿਰਾਗ

ਪਿਆਰੇ ਸੱਜਣ ਅਮੋਲਕ ਸਿੰਘ ਜੰਮੂ ਦੇ ਜਾਣ ਦਾ ਡਾਢਾ ਦੁੱਖ ਹੈ। ਉਨ੍ਹਾਂ ਨਾਲ ਮੇਰੀ ਵਿਚਾਰਾਂ ਦੀ ਸਾਂਝ ਸੀ।

ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ। ਅਖਬਾਰ ਲਈ ਕੁਝ ਭੇਜਣ ਲਈ ਆਖਦੇ ਰਹਿੰਦੇ ਸੀ। ‘ਪੰਜਾਬ ਟਾਈਮਜ਼’ ਲਈ ਉਨ੍ਹਾਂ ਰੱਜ ਕੇ ਮਿਹਨਤ ਕੀਤੀ ਜਿਸ ਕਾਰਨ ਵੱਡਾ ਪਾਠਕ ਵਰਗ ‘ਪੰਜਾਬ ਟਾਈਮਜ਼’ ਨਾਲ ਜੁੜਿਆ। ਅਮੋਲਕ ਸਿੰਘ ਜੰਮੂ ‘ਪੰਜਾਬ ਟਾਈਮਜ਼’ ਦੇ ਰੂਪ ਵਿਚ ਜੋ ਚਿਰਾਗ ਜਗਾ ਗਏ ਨੇ, ਉਹ ਹਮੇਸ਼ਾ ਰੌਸ਼ਨੀ ਵੰਡਦਾ ਰਹੇਗਾ।
ਦੁਆਵਾਂ ਸਹਿਤ
-ਹਰਜਿੰਦਰ ਕੰਗ