ਨਾਸੂਰ ਦਾ ਇਲਾਜ

ਵਰ੍ਹੇ ਬੀਤ ਗਏ ‘ਵਾਰੀਆਂ’ ਚਲਦੀਆਂ ਸੀ, ਆ ਕੇ ‘ਬਾਈ’ ਵਿਚ ਕਿਸੇ ਨਾ ਝੱਲਿਆ ਈ।

ਕੁਰਸੀ ਖੁੱਸੀ ਤਾਂ ‘ਕਾਟੋਆਂ’ ਰੋਣ ਡਹੀਆਂ, ‘ਤੀਜੇ ਬਦਲ’ ਮੈਦਾਨ ਆ ਕੇ ਮੱਲਿਆ ਈ।
ਟੱਪਣ ਲੱਗ ਪਏ ਗੰਦਗੀ ਪਾਉਣ ਵਾਲੇ, ਝਾੜੂ ਜਦੋਂ ਸਫਾਈਆਂ ਲਈ ਚੱਲਿਆ ਈ।
ਜਾਪੇ ਇਉਂ ਪੰਜਾਬ ਮਹਿਸੂਸ ਕਰਦਾ, ਸੜਦੀ ਰੋਟੀ ਨੂੰ ਜਿਸ ਤਰ੍ਹਾਂ ਥੱਲਿਆ ਈ।
ਸਾਂਝ ‘ਪੱਚੀ ਪਝੱਤਰ’ ਦੀ ਖਤਮ ਹੋ ਗਈ, ਹੰਝੂ ‘ਹੇਰਵੇ’ ਭਰਿਆ ਤਾਂ ਵਗਣਾ ਏਂ।
ਸੱਤਰ ਸਾਲਾਂ ਤੋਂ ਬਣੇ ਨਾਸੂਰ ਤਾਈਂ, ਲੱਗੂ ਨਸ਼ਤਰ ਤਦ ਦੁੱਖ ਤਾਂ ਲੱਗਣਾ ਏਂ।
ਤਰਲੋਚਨ ਸਿੰਘ ਦੁਪਾਲ ਪੁਰ