ਡੂਘੇ ਬੌਧਿਕ ਸਰੋਕਾਰ ਰੱਖਣ ਵਾਲੇ ਪੱਤਰਕਾਰ ਸਨ ਅਮੋਲਕ ਸਿੰਘ

-ਪ੍ਰਭਸ਼ਰਨਦੀਪ ਸਿੰਘ
ਸ. ਅਮੋਲਕ ਸਿਘ ਦੇ ਚਲਾਣੇ ਨਾਲ ਪਜਾਬੀ ਪੱਤਰਕਾਰੀ ਨੂੰ ਵਾਕਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ‘ਪਜਾਬ ਟਾਈਮਜ਼’ ਦੁਨੀਆ ਦਾ ਸਭ ਤੋਂ ਵਧੀਆ ਪਜਾਬੀ ਅਖਬਾਰ ਹੈ; ਕੋਈ ਹੋਰ ਅਖਬਾਰ ਇਸ ਦੇ ਨੇੜੇ-ਤੇੜੇ ਵੀ ਨਹੀਂ।

ਅਜਿਹਾ ਅਖਬਾਰ ਸ. ਅਮੋਲਕ ਸਿਘ ਵਰਗੀ ਸ਼ਖਸੀਅਤ ਹੀ ਖੜ੍ਹਾ ਕਰ ਸਕਦੀ ਸੀ, ਕਿਉਂਕਿ ਉਨ੍ਹਾਂ ਵਿਚ ਲੋੜੀਂਦੀ ਕਾਬਲੀਅਤ ਵੀ ਸੀ ਅਤੇ ਆਪਣੇ ਕਮ ਨਾਲ ਪ੍ਰਤੀਬੱਧਤਾ ਵੀ। ਅੱਜ ਕੱਲ੍ਹ ਉਨ੍ਹਾਂ ਦੇ ਪੱਧਰ ਦਾ ਭਾਸ਼ਾ ਦਾ ਗਿਆਨ ਰੱਖਣ ਵਾਲੇ ਪੱਤਰਕਾਰ ਘੱਟ ਹੀ ਮਿਲ਼ਦੇ ਹਨ। ਭਾਸ਼ਾ `ਤੇ ਅਜਿਹੀ ਪ੍ਰਬੀਨਤਾ ਦੇ ਨਾਲ-ਨਾਲ ਉਨ੍ਹਾਂ ਦੀ ਆਪਣੇ ਕਿੱਤੇ ਨਾਲ ਲਗਨ ਵੀ ਲਾਸਾਨੀ ਸੀ।
ਉਹ ਸਾਰੇ ਦਾ ਸਾਰਾ ਅਖਬਾਰ ਖੁ਼ਦ ਪੜ੍ਹ ਕੇ, ਉਸ ਦੀ ਵਾਕ-ਬਣਤਰ ਅਤੇ ਸ਼ਬਦਾਵਲੀ ਦੀ ਪੂਰੀ ਤਸਦੀਕ ਕਰ ਕੇ, ਲੋੜੀਂਦੀਆਂ ਸੋਧਾਂ ਤੋਂ ਬਾਅਦ ਹੀ ਛਪਣ ਲਈ ਭੇਜਦੇ ਸਨ। ਇਕ ਡੂਘੇ ਬੌਧਿਕ ਸਰੋਕਾਰ ਰੱਖਣ ਵਾਲੇ ਪੱਤਰਕਾਰ ਹੋਣ ਕਾਰਨ ਉਨ੍ਹਾਂ ਨੇ ਸਮੇਂ-ਸਮੇਂ `ਤੇ ‘ਪਜਾਬ ਟਾਈਮਜ਼’ ਵਿਚ ਬਹੁਤ ਉਸਾਰੂ ਬਹਿਸਾਂ ਚਲਾਈਆਂ। ਵਿਚਾਰਧਾਰਕ ਮੱਤਭੇਦਾਂ ਕਾਰਨ ਕਿਸੇ ਵੀ ਧਿਰ ਦਾ ਪੱਖ ਛਾਪਣ ਵਿਚ ਕੋਈ ਝਿਜਕ ਨਹੀਂ ਵਿਖਾਈ।
ਸਖਤ ਬਿਮਾਰੀ ਦੀ ਹਾਲਤ ਵਿਚ ਵੀ ਉਨ੍ਹਾਂ ਨੇ ਆਪਣੀ ਚੜ੍ਹਦੀ ਕਲਾ ਬਰਕਰਾਰ ਰੱਖੀ। ਜਦੋਂ ਤੱਕ ਸ. ਅਮੋਲਕ ਸਿਘ ਬੋਲਣ ਦੇ ਸਮਰੱਥ ਰਹੇ, ਮੇਰੀ ਉਨ੍ਹਾਂ ਨਾਲ ਗੱਲ ਹੁਦੀ ਰਹੀ। ਹਰ ਵਾਰ ਹਾਲ-ਚਾਲ ਪੁੱਛਣ `ਤੇ ਜੁਆਬ ਹੁਦਾ, “ਚੜ੍ਹਦੀ ਕਲਾ!” ਅਜਿਹੀ ਅਡੋਲ ਤੇ ਮਨੋਹਰ ਸ਼ਖਸੀਅਤ ਵਾਲੇ ਬਦਿਆਂ ਦਾ ਚਲੇ ਜਾਣਾ ਸੱਚਮੁੱਚ ਦੁਖਦਾਈ ਹੁੰਦਾ ਹੈ। ਤਸੱਲੀ ਇਸ ਗੱਲ ਦੀ ਹੈ ਕਿ ਉਨ੍ਹਾਂ ਦਾ ਸ਼ੁਰੂ ਕੀਤਾ ‘ਪਜਾਬ ਟਾਈਮਜ਼’ ਉਸੇ ਤਰ੍ਹਾਂ ਚਲ ਰਿਹਾ ਹੈ।