ਫੇਸਬੁੱਕ ਤੇ ਫੀਲਡ ਦਾ ਫਰਕ

ਭਾਵਨਾ ਲਿਖਤ ਵਿਚੋਂ ਝੱਟ ਹੀ ਨਜ਼ਰ ਪੈਂਦੀ, ਦਿਲ ਵਿਚ ਭਰੀ ਪਈ ਈਰਖਾ ਤੇ ਖਾਰ ਦੀ।
ਆਪਣੀ ਹੀ ਪੋਸਟ ਨੂੰ ਮੰਨ ਕੇ ਅਖੀਰੀ ਸੱਚ, ਖੁੰਬ ਠੱਪ ਦਿੰਦੇ ਨੇ ਸਿਆਣੇ ਕਿਸੇ ਯਾਰ ਦੀ।

ਹੋਰਨਾਂ ਦੀ ‘ਸੌ’ ਵੀ ਸੁਨਿਆਰ ਵਾਲੀ ਜਾਣਦੇ ਨੇ, ਆਪੇ ਲਿਖੀ ‘ਇਕ’ ਨੂੰ ਹੀ ਦੱਸਦੇ ਲੁਹਾਰ ਦੀ।
ਦੇਖ ਦੇ ਅਸਹਿਮਤੀ ਨੂੰ ਹੋ ਜਾਂਦੇ ਨੇ ਲੋਹੇ ਲਾਖੇ, ‘ਫੀਤ੍ਹੀ’ ਝੱਟ ਠੋਕਦੇ ਐ ‘ਭਗਤ ਗੱਦਾਰ’ ਦੀ।
ਸਿੰਗ ਹੀ ਫਸਾ ਲੈਂਦੇ ਨੇ ਬਹੁਤੇ ਏਸ ਮੰਚ ਉਤੇ, ਮਿਹਣੋ-ਮਿਹਣੀ ਹੁੰਦੇ ਗੱਲ ਛੱਡ ਕੇ ਵਿਚਾਰ ਦੀ।
ਫੀਲਡ ਦੇ ਵਿਚ ਤਾਂ ਹਾਲਾਤ ਹੁੰਦੇ ਆਮ ਜਿਹੇ, ‘ਫੇਸ-ਬੁੱਕ’ ਰਹਿੰਦੀ ਐ ਉਬਾਲੇ ਸਦਾ ਮਾਰਦੀ!
ਤਰਲੋਚਨ ਸਿੰਘ ‘ਦੁਪਾਲ ਪੁਰ’
ਫੋਨ: 408-915-1268