ਨਵਿਆਂ ਦਾ ਇਮਤਿਹਾਨ

ਰੱਖਿਆ ਕਰਨਗੇ ਰੱਖੀਏ ਆਸ ਯਾਰੋ, ਭ੍ਰਿਸ਼ਟਾਚਾਰ ਦੇ ਵਾਢੂ ਜਿਹੇ ਦੰਦਿਆਂ ਤੋਂ।
ਨਾਲ ਜੁੜਨਗੇ ਆਪਣੇ ਆਪ ਲੋਕੀਂ, ਜੇ ਬਚਾਉਣਗੇ ਰਿਸ਼ਵਤੀ ਫੰਧਿਆਂ ਤੋਂ।

ਮੁਕਤ ਹੋਣ ਲਈ ਲੱਗਣਾ ਟਾਈਮ ਹਾਲੇ, ਪਾਏ ‘ਸਿਸਟਮ’ ਦੇ ਪੂਰਨੇ ‘ਗੰਦਿਆਂ’ ਤੋਂ।
ਆਉਣੀ ਹੋਰ ਗਰਾਂਟ ਨਾ ਕਿਤੋਂ ਕੋਈ, ਬਿਨਾ ਰਾਜ ਸਰਕਾਰ ਦੇ ਚੰਦਿਆਂ ਤੋਂ।
ਅਫਸਰ ਕਿੱਥੋਂ ਲਿਆਉਣਗੇ ਦੁੱਧ-ਧੋਤੇ, ਰਹਿਤ ਹੋਣ ਬਦਨਾਮੀ ਦੇ ‘ਧੰਦਿਆਂ’ ਤੋਂ।
ਜੁਗਤਿ ਨਾਲ ਕਰਵਾਉਣੇ ਨੇ ਕੰਮ ਪੈਣੇ, ‘ਬੌਸ’ ਦਫਤਰਾਂ ਦੇ ‘ਅਤੁਲ ਨੰਦਿਆਂ’ ਤੋਂ!
ਤਰਲੋਚਨ ਸਿੰਘ ਦੁਪਾਲ ਪੁਰ
ਫੋਨ: 408-915-1268