ਤੇਲ ਤੇ ਤੇਲ ਦੀ ਧਾਰ ਦੇਖੋ

ਹਾਲੇ ਕੱਲ੍ਹ ਹਕੂਮਤ ਨੇ ਸਹੁੰ ਚੁੱਕੀ
ਕਰੀਏ ਹੁਣੇ ਨਾ ਕੰਮ ਤਕਰਾਰ ਵਾਲਾ,
ਕਾਹਲੇ ਪਵੋ ਨਾ ਸਮਾਂ ਤਾਂ ਦਿਓ ਯਾਰੋ
ਹੱਥ ਪਰਖਣਾ ‘ਨਵੀਂ ਨੁਹਾਰ’ ਵਾਲਾ।

ਸੁਪਨਾ ਹੋਇਆ ਸਾਕਾਰ ਪੰਜਾਬ ਦਾ ਐ
ਤੀਜੇ ਬਦਲ ਦੀ ਬਣੇ ਸਰਕਾਰ ਵਾਲਾ।
ਸਾਰਾ ਟੱਬਰ ਹੀ ਜਿਵੇਂ ਵਿਹਾਰ ਕਰਦਾ,
ਨਵੀਂ ਨੂੰਹ ਦੇ ਨਾਲ ਮੋਹ ਪਿਆਰ ਵਾਲਾ
‘ਹਸ਼ਰ’ ਜਾਣਦੇ ਈ ਐ ਪੰਜੇ-ਤੱਕੜੀ ਦਾ
ਜੇ ‘ਸਿਸਟਮ’ ਨਾ ਕੀਤਾ ਉਪਕਾਰ ਵਾਲਾ।
ਕਰਿਓ ਯਾਦ ਅਖਾਣ ਸਿਆਣਿਆਂ ਦਾ,
ਦੇਖੋ ‘ਤੇਲ ਤੇ ਤੇਲ ਦੀ ਧਾਰ’ ਵਾਲਾ!
ਤਰਲੋਚਨ ਸਿੰਘ ਦੁਪਾਲ ਪੁਰ
ਫੋਨ: 408-915-1268