ਲੰਬੀ ਵਾਲਿਆਂ ਲੰਬੀ ਸੋਚੀ!

ਲਾਉਂਦਾ ‘ਠਿੱਬੀਆਂ’ ਰਿਹਾ ਜੋ ਸਾਥੀਆਂ ਨੂੰ, ਅੱਜ ਤਕ ਦਿੱਤੀ ਨਾ ਕਿਸੇ ਨੂੰ ਡਾਹ ਭਾਈ।
ਲੁੱਟਣ ਲੱਗਿਆਂ ‘ਗੋਲਕਾਂ’ ਬਖਸ਼ੀਆਂ ਨਾ, ‘ਲੋਈ’ ਰੱਖੀ ਸੀ ਸ਼ਰਮ ਦੀ ਲਾਹ ਭਾਈ।

ਪੰਜ ਵਾਰ ਦਾ ‘ਜੇਤੂ’ ਹੁਣ ਹਾਰਿਆ ਐ, ਲਾਠੀ ਰੱਬ ਦੀ ਵੱਜੀ ਹੈ ‘ਠਾਹ’ ਭਾਈ।
ਇਕ ਟੱਬਰ ਦੀ ਜਕੜ ਤੋਂ ਮੁਕਤ ਹੋ ਕੇ, ਆਊ ‘ਪੰਥ ਪੰਜਾਬ’ ਨੂੰ ਸਾਹ ਭਾਈ।
ਲੰਬੀ ਸੋਚ ਕੇ ਲੰਬੀ ਦੇ ਵੋਟਰਾਂ ਨੇ, ਹੈਂਕੜ ‘ਘਾਗ’ ਦੀ ਕਰੀ ਫਨਾਹ ਭਾਈ।
ਹਉਕੇ ਭਰਦਿਆਂ ਜਾਂਦੇ ਐ ਕੌਮ-ਘਾਤੀ, ਤੂੰ ਵੀ ਹਾਰ ਕੇ ਦੁਨੀਆ ਤੋਂ ਜਾਹ ਭਾਈ!
-ਤਰਲੋਚਨ ਸਿੰਘ ਦੁਪਾਲ ਪੁਰ
ਫੋਨ: 408-915-1268