ਦੱਸੇਗਾ ਦਸ ਮਾਰਚ!

ਚੋਣਾਂ ਮੁੱਕੀਆਂ ਸਿਆਸਤੀ ਘਰੀਂ ਬੈਠੇ, ਪੱਤਰਕਾਰ ਨਾ ਕਰਨ ਆਰਾਮ ਯਾਰੋ।
ਪਈਆਂ ਵੋਟਾਂ ਦੀ ਗੁਣਾ ਤਕਸੀਮ ਕਰ ਕੇ, ਕਰੀ ਜਾਂਦੇ ਐ ਕੰਮ ‘ਤਮਾਮ’ ਯਾਰੋ।
ਕੋਈ ਜਿੱਤਦਾ ਹਾਰਦਾ ਕੋਈ ਦੱਸਣ, ਚੈਨਲ ਚੱਲਦੇ ਸੁਬ੍ਹਾ ਤੇ ਸ਼ਾਮ ਯਾਰੋ।

ਰੱਬ ਜਾਣੇ ਇਹ ਸੱਚ ਕਿ ਝੂਠ ਹੈ ਜੀ, ਸ਼ੱਕ ਲੋਕਾਂ ਨੂੰ ਲੈਂਦੇ ਆ ‘ਦਾਮ’ ਯਾਰੋ।
ਅਟਕਲਪੱਚੂ ਤਾਂ ਸਾਰੇ ਹੀ ਲਾਏ ਜਾਂਦੇ, ਮਗਰੋਂ ਲੋਕਾਂ ਨੇ ਇਨ੍ਹਾਂ `ਤੇ ਹੱਸਣਾ ਏਂ।
ਕੋਈ ਮਾਈ ਦਾ ਲਾਲ ਨਹੀਂ ਦੱਸ ਸਕਦਾ, ‘ਦਸ ਮਾਰ’ ਨੇ ਜੋ ਜੋ ਕੁਝ ਦੱਸਣਾ ਏਂ!