ਬੈਠੇ ਵਰ੍ਹਿਆਂ ਤੋਂ ‘ਕੱਛ’ ਦੇ ਵਿਚ ਜਾ ਕੇ, ਭਾਣਾ ਵਰਤਿਆ ਨਫਰਤ ਦੇ ਕਾਰਿਆਂ ਦਾ।
ਜੰਗਲ ਪੱਧਰੇ ਕਰੇ ਗੁਜਰਾਤ ਜਾ ਕੇ, ਮੁਸ਼ਕਿਲ ਕੰਮ ਸੀ ਹੌਂਸਲੇ ਭਾਰਿਆਂ ਦਾ।
ਧੱਕੇ ਨਾਲ ਹੁਣ ਹੱਕ ਬੇ-ਦਖਲ ਕਰ’ਤਾ, ਜਿੱਤੇ ਕੋਰਟ ‘ਚੋਂ, ਮੋਦੀ ਤੋਂ ਹਾਰਿਆਂ ਦਾ।
ਮੱਕੂ ਠੱਪਣੇ ਵਾਸਤੇ ਤਿਆਰ ਰਹਿੰਦਾ, ਘੱਟ ਗਿਣਤੀਆਂ ਵਾਲਿਆਂ ਸਾਰਿਆਂ ਦਾ।
‘ਮਦਰ ਦੇਸ’ ਆ ਕਰੀ ਫਰਿਆਦ ਸਿੱਖਾਂ, ਸੁਣੋ ਦੁੱਖੜਾ ਕਿਸਮਤ ਦੇ ਮਾਰਿਆਂ ਦਾ।
ਦੁਖੀਏ ਪਹੁੰਚੇ ਆ ਮੋਦੀ ਦੇ ਯਾਰ ਕੋਲ਼ੇ, ਦੇ ਕੇ ਮੋੜ’ਤਾ ਛਣਕਣਾ ਲਾਰਿਆਂ ਦਾ!!
Leave a Reply