ਜਿਸਨੇ ਟਿਕਟ ਦਿੱਤੀ ਜੈ ਜੈਕਾਰ ਉਹਦੀ, ਮਿਲੀ ‘ਟਿਕਟ’ ਨਾ ਕੱਢਦੇ ‘ਖੋਟ’ ਯਾਰੋ,
ਵਫਾਦਾਰੀਆਂ ਤਿਆਗ ‘ਚੁਫੇਰ ਗੜ੍ਹੀਏ’, ਬਣ ਕੇ ਲਾ ਰਹੇ ਆਪਦਾ ‘ਲੋਟ’ ਯਾਰੋ।
ਸਮਾਂ ਘੱਟ ਮਿਲਿਆ ‘ਮੰਜੇ’ ਵਾਲਿਆਂ ਨੂੰ, ਫਿਰ ਵੀ ਲਾਈ ਨਗਾਰੇ `ਤੇ ਚੋਟ ਯਾਰੋ।
ਪਰਖੇ ਹੋਏ ਵੀ ਮੰਗਦੇ ਹੋਰ ਮੌਕਾ, ਹੋਰ ਲੁੱਟਣ ਦੀ ਜਾਪਦੀ ‘ਤੋਟ’ ਯਾਰੋ।
ਉਹਦਾ ‘ਬਟਨ’ ਨਾ ਦੱਬਿਓ ਭੁੱਲ ਕੇ ਵੀ, ਜਿਹੜਾ ਵੰਡਦਾ ਨਸ਼ੇ ਜਾਂ ‘ਨੋਟ’ ਯਾਰੋ।
ਖਹਿੜਾ ਛੱਡ ਕੇ ਪਾਰਟੀ ਬਾਜ਼ੀਆਂ ਦਾ, ‘ਕਿਸੇ ਚੰਗੇ’ ਨੂੰ ਪਾ ਦਿਓ ਵੋਟ ਯਾਰੋ।