ਮੈਨੂੰ ਪ੍ਰਤੀਰੋਧ ਕਹਿ ਕੇ ਬੁਲਾਓ

ਮੌਮਿਤਾ ਆਲਮ

ਮੈਂ ਪੜ੍ਹਾਂਗੀ
ਮੈਂ ਲਿਖਾਂਗੀ
ਮੈਂ ਕੀ ਪਹਿਨਣਾ ਹੈ
ਇਹ ਫੈਸਲਾ ਮੈਂ ਖੁਦ ਕਰਾਂਗੀ।

ਤੁਹਾਡੀ ਨਫਰਤ
ਅਤੇ ਹੁੱਲੜਬਾਜ਼ੀ ਸਾਹਮਣੇ
ਤੁਹਾਡੇ ਚੀਕਣ ਸਾਹਮਣੇ
ਮਜ਼ਾਕ ਉਡਾਉਣ ਸਾਹਮਣੇ
ਮੈਂ ਰੁੱਖ ਵਾਂਗ ਅਡੋਲ ਹਾਂ
ਸਕੂਲ ਦੀ ਘੰਟੀ ਵੱਜ ਰਹੀ ਹੈ

ਤੁਸੀਂ ਨਫਰਤ ਥੁੱਕਦੇ ਹੋ
ਮੈਂ ਤਾਕਤ ਬੀਜਦੀ ਹਾਂ
ਤੁਸੀਂ ਫਾਟਕ ਭੇੜ ਲਏ
ਮੇਰਾ ਹੱਕ ਖੋਹ ਲਿਆ
ਤੁਸੀਂ ਮੇਰੀ ਤਾਕਤ ਨਹੀਂ ਜਾਣਦੇ
ਮੈਂ ਸ਼ਮਾਂ ਹਾਂ
ਜੋ ਪਿਘਲਦੀ ਹੈ ਪਰ ਫਿਰ ਵੀ ਬਲਦੀ ਹੈ।

ਮੈਂ ਫੀਨਿਕਸ ਨਹੀਂ ਹਾਂ
ਜੋ ਮਰ ਕੇ ਫਿਰ ਜ਼ਿੰਦਾ ਹੋ ਜਾਂਦਾ ਹੈ
ਮੈਂ ਅਤੀਤ ਹਾਂ
ਮੈਂ ਭਵਿੱਖ ਹਾਂ
ਮੈਂ ਵਰਤਮਾਨ ਹਾਂ
ਮੈਂ ਸਥਿਰ ਹਾਂ
ਮੈਂ ਯੁੱਧ ਹਾਂ
ਜੋ ਤੁਸੀਂ ਕਦੇ ਨਹੀਂ ਜਿੱਤ ਸਕਦੇ।

ਮੇਰਾ ਨਾਮ ਹਰਗਿਜ਼ ਨਾ ਭੁੱਲਣਾ
ਮੈਂ ਮੁਹੱਬਤ ਹਾਂ
ਮੈਂ ਹਿਜਾਬ ‘ਚ ਲੜਕੀ ਹਾਂ
ਅਤੇ ਲੋਕ ਮੈਨੂੰ ਪ੍ਰਤੀਰੋਧ ਕਹਿੰਦੇ ਹਨ।
(08 ਫਰਵਰੀ 2022)