ਗੱਫੇ ਖਿਆਲੀ ਖੀਰ ਦੇ!

ਵਾਅਦੇ ਕਰ ਭਰਮਾਉਂਦੇ ਨੇ ਵੋਟਰਾਂ ਨੂੰ, ਦਾਅ ਜਿਹੜਾ ਵੀ ਲੱਗਦਾ ਲਾਈ ਜਾਂਦੇ,
ਡੀਂਗਾਂ ਮਾਰਦੇ ਰੈਲੀਆਂ ਵਿਚ ਖੜ੍ਹ ਕੇ, ਨਾਲੇ `ਡੋਰ ਟੂ ਡੋਰ` ਵੀ ਜਾਈ ਜਾਂਦੇ।

ਮੌਕਾ ਮੰਗਣਾ `ਨਵਿਆਂ’ ਨੂੰ ਸੋਘਦਾ ਏ, ‘ਪਰਖ ਹੋਏ’ ਵੀ ਝੋਲੀ ਫੈਲਾਈ ਜਾਂਦੇ।
ਖਾ ਲਿਆ ਪੰਜਾਬ ਨੂੰ ਲੁੱਟ ਜਿਨ੍ਹਾਂ, ਉਹ ਵਿਕਾਸ ਦੀ ਦੇਈ ਦੁਹਾਈ ਜਾਂਦੇ।
ਪੀੜ੍ਹੀ ਆਪਦੀ ਹੇਠ ਨੂੰ ਝਾਕਦੇ ਨਹੀਂ, ਇਕ ਦੂਜੇ ਦੇ ਐਬ ਗਿਣਾਈ ਜਾਂਦੇ।
ਮਿੱਠਾ ਦੁੱਗਣਾ ਪਾਇਕੇ ਵਿਚ ਉਹਦੇ, ਖਿਆਲੀ ਖੀਰ ਦੇ ਗੱਫੇ ਵਰਤਾਈ ਜਾਂਦੇ।