ਲੁਟੇਰਿਆਂ ਦੀ ਲੋੜ ?

‘ਇੱਛਾ ਪੂਰੀਆਂ’ ਹੋਣ ਦੇ ਕਰਨ ਦਾਅਵੇ, ‘ਬਾਬੇ’ ਸੈਂਕੜੇ ਜਟਾਂ ਖਿਲਾਰ ਬੈਠੇ।
ਦਿਲ ਟੁੰਬਵੀਂ ਵਰਤ ਸ਼ਬਦਾਵਲੀ ਨੂੰ, ਦੇਈ ਜਾਂਦੇ ਨੇ ਰੋਜ਼ ਇਸ਼ਤਿਹਾਰ ਬੈਠੇ।

ਚੰਗੇ ਭਲੇ ਪਰ ਕਰਨ ਪਾਖੰਡ ਬਹੁਤੇ, ਮਦਦ ਲੈਣ ਲਈ ਕਈ ਬਿਮਾਰ ਬੈਠੇ।
ਗੁਰੂ ਮਾਨਿਉ ਗ੍ਰੰਥ ਜੀ ਗਾਉਣ ਮੂੰਹੋਂ, ਉਂਜ ਧਰਮ ਦਾ ਕਰਨ ‘ਵਪਾਰ’ ਬੈਠੇ।
ਜਿਹੜੇ ਜਾਣਦੇ ਅਸਲ ਹਕੀਕਤਾਂ ਨੂੰ, ਸੋਚੀਂ ਪਏ ਉਹ ਹੋਏ ਲਾਚਾਰ ਬੈਠੇ।
ਆਵੇ ਲੋਟੁ ਕੋਈ ਸਾਊ ਸ਼ਰੀਫ ਬਣ ਕੇ, ਲੁੱਟ ਹੋਣ ਲਈ ਲੋਕ ਨੇ ਤਿਆਰ ਬੈਠੇ!