ਬੱਲੇ ਬੱਲੇ ਬਨਾਮ ਥੱਲੇ ਥੱਲੇ!

ਅਨਾਰ ਸੌ ਬਿਮਾਰ ਵਾਲੀ ਗੱਲ ਹੁਣ ਛੋਟੀ ਪਈ, ਮਾਰੇ ਮਾਰੇ ਫਿਰਦੇ ਨੇ ਇੱਥੇ ਕਈ ‘ਹਜ਼ਾਰ’ ਜੀ।
ਜਾਣੀਏ ਕੀ ਕਿਸ ਪਾਰਟੀ ਦਾ ਕੋਈ ਕੈਂਡੀਡੇਟ, ‘ਸੱਜੇ-ਖੱਬੇ’ ਪਾਸੇ ਵੱਲ ਹੋ ਜਾਏ ਫਰਾਰ ਜੀ।

ਸਹਿਜ ਤੇ ਠਰ੍ਹੰਮਾ ਵਿਸ਼ਵਾਸ ਐਥੋਂ ਭੱਜ ਗਏ, ਸਿਆਸੀ ਪਿੜਾਂ ਵਿਚ ਏਨੀ ਤੇਜ਼ ਰਫਤਾਰ ਜੀ।
ਬੱਲੇ ਬੱਲੇ ਦੇਖਦੇ ਹੀ ਹੋ ਜਾਂਦੀ ਏ ‘ਥੱਲੇ ਥੱਲੇ’, ਇਕ ਵੇਲੇ ‘ਮਿਲਣੀ’ ਤੇ ਦੂਜੇ ‘ਤਕਰਾਰ’ ਜੀ।
ਕਿਹਨੂੰ ‘ਕਿਹਦਾ’ ਦੱਸ ਕੇ ਖਬਰ ਅੱਗੇ ਦੱਸੀਏ, ਪੱਤਰਕਾਰ ਭਾਈਚਾਰਾ ਹੋਣਾ ਐਂ ਲਾਚਾਰ ਜੀ।
ਸ਼ਾਮ ਵੇਲੇ ਜਾਪਦਾ ਚੜ੍ਹਾਈ ਵਿਚ ਜਾਂਦਾ ਕੋਈ, ਸੁਬ੍ਹਾ ਤਕ ਡਿੱਗਾ ਹੁੰਦਾ ਉਹੀ ਮੂੰਹ ਦੇ ਭਾਰ ਜੀ।