ਐਲਾਨ ਟਿਕਟੂਆਂ ਦਾ!

ਨਾ ਕੋਈ ਦੀਨ ਤੇ ਨਾ ਈਮਾਨ ਜਾਣੋ, ਮਾਇਆ ਬਾਪ ਤੇ ਇਹੋ ਹੀ ਮਾਂ ਭਾਈ।
ਵੋਟਾਂ ਪੈਣ ਤਕ ਪੈਰਾਂ `ਚ ਡਿੱਗਾਂਗੇ ਜੀ, ਬਣ ਕੇ ਬੈਠਣਾ ਫਿਰ ਨਾਢੂ ਖਾਂ ਭਾਈ।

ਆਇਆ ਰਾਮ ਜਾਂ ਗਇਆ ਰਾਮ ਕੋਲੋਂ, ਵਫਾਦਾਰੀਆਂ ਲੱਭਿਓ ਨਾਂਹ ਭਾਈ।
ਗਲ਼ੀ ਗਲ਼ੀ ਵਿਚ ਪਾਗਲਾਂ ਵਾਂਗ ਜਾਣਾ, ਨਹੀਂ ਦੇਖਣੀ ਧੁੱਪ ਤੇ ਛਾਂ ਭਾਈ।
ਜਿਹਨੇ ਵਾੜੇ ਵਿਚ ਆਪਣੇ ਵਾੜ ਲਿਤਾ, ਝੰਡਾ ਚੁੱਕਣਾ ਉਹਦਾ ਹੀ ਤਾਂਹ ਭਾਈ।
ਸਾਨੂੰ ਸਮਝਿਓ ਉਸੇ ਹੀ ਪਾਰਟੀ ਦੇ, ਜਿਹੜੀ ਟਿਕਟ ਲਈ ਕਰੇਗੀ ਹਾਂ ਭਾਈ!