ਖਤਰਾ ਕੁਰਸੀਆਂ ਤੋਂ?

ਪੰਜ ਰਾਜਾਂ ਵਿਚ ਚੋਣ-ਭੁਚਾਲ਼ ਆਇਆ, ਵੋਟਾਂ ਵਾਸਤੇ ਮਚੀ ਐ ‘ਜੰਗ’ ਦੇਖੋ।
ਵਰਖਾ ਖੂਬ ਹੋ ਰਹੀ ਵਾਅਦਿਆਂ ਦੀ, ਵੱਖੋ ਵੱਖਰੇ ਚੜ੍ਹੇ ਨੇ ‘ਰੰਗ’ ਦੇਖੋ।

ਵਿਚ ਸਿਆਸਤ ਦੇ ਏਨਾ ਨਿਘਾਰ ਆਇਆ, ਦੁਨੀਆ ਦੇਖ ਕੇ ਹੋ ਰਹੀ ਦੰਗ ਦੇਖੋ।
ਬੋਲਣ ਲੱਗਿਆਂ ਰੱਤੀ ਵੀ ਸੋਚਦੇ ਨਾ, ਵਾਂਗੂੰ ਨਾਗਾਂ ਦੇ ਮਾਰਦੇ ‘ਡੰਗ’ ਦੇਖੋ।
ਹਾਲ ਦੇਖ ਕੇ ਭੋਰਾ ਨਾ ਤਰਸ ਕਰਦੇ, ਦੁਖੀ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਤੋਂ।
ਖਤਰਾ ਜਾਪਦਾ ‘ਵੱਡਿਆਂ ਲੀਡਰਾਂ’ ਨੂੰ, ਖਾਲੀ ਦੇਖ ਕੇ ਰੈਲੀ ਵਿਚ ਕੁਰਸੀਆਂ ਤੋਂ!