ਬਾਜ਼ਾਰ ਦੀ ਮਾਰ

ਮਤਾ ਧੂਹ ਕੇ ਮਾਵਾਂ ਦੇ ਦਿਲਾਂ ਵਿਚੋਂ, ਰਾਹ ਧਨ ਕਮਾਉਣ ਦੇ ਪਾਈਆਂ ਨੇ,
ਆਏ ਸਮਝਦੇ ‘ਨੀਵੀਆਂ‘ ਆਪਣੇ ਤੋਂ, ਬਖਸ਼ੀ ਇਹ ‘ਬਰਾਬਰੀ‘ ਭਾਈਆਂ ਨੇ,

ਦੇਖ-ਰੇਖ ਵਿਚ ਬੱਚੇ ਨੂੰ ਪਾਲਣਾ ਸੀ, ਉਹ ਡਿਊਟੀਆਂ ਸਭ ਭੁਲਾਈਆਂ ਨੇ,
ਬਾਲ ਜੰਮਦੇ ਭੇਜ ਸਕੂਲ ਦਿੱਤੇ, ਘੂਰ-ਘੱਪ ਕੇ ਬੰਨ੍ਹੀਆਂ ਟਾਈਆਂ ਨੇ।
ਮਾਂ ਦੇ ਮੋਹ ਨੂੰ ਤਰਸਦੇ ਪਲਣ ਬੱਚੇ, ਨਵੀਂ ਪੀੜ੍ਹੀ ‘ਚ ਖੁਸ਼ਕੀਆਂ ਆਈਆਂ ਨੇ।
ਮਾਰ ਪਈ ਬਾਜ਼ਾਰ ਦੀ ਟੱਬਰਾਂ ‘ਤੇ, ਪੱਕੇ ਡੇਰੇ ਲਾ ਲਏ ‘ਬੁਰਾਈਆਂ‘ ਨੇ।