ਲਗਰ ਪ੍ਰੇਮ-ਪਿਆਰ ਇਤਫਾਕ ਵਾਲੀ, ਇਸ ਨੂੰ ਹਵਸ ਦੀ ਬੱਕਰੀ ਚਰੀ ਜਾਂਦੀ।
ਕੂੜ-ਕਪਟ ਦੀ ਦੇਖ ਜੈ ਜੈਕਾਰ ਹੁੰਦੀ, ਸੱਚ ਬੋਲਣੋ ਦੁਨੀਆਂ ਏ ਡਰੀ ਜਾਂਦੀ।
ਭਲੇ ਕੰਮ ਲਈ ਧੇਲਾ ਨਹੀਂ ਕੱਢ ਹੁੰਦਾ, ਰਕਮ ਚੱਟੀ ਦੀ ਹੱਸ ਕੇ ਭਰੀ ਜਾਂਦੀ।
ਲੋਭ-ਕੁੱਤੇ ਲੋਕਾਈ ਨੂੰ ਵੱਢ ਖਾਧਾ, ਫਿਰ ਵੀ ਉਸ ਦੇ ਜ਼ਖਮਾਂ ਨੂੰ ਜਰੀ ਜਾਂਦੀ।
ਨੇਕੀ, ਸੱਚ, ਇਨਸਾਫ ਸਭ ਗਾਇਬ ਹੋਏ, ਬੇੜੀ ਪਾਪਾਂ ਦੀ ਦਿਨੋ ਦਿਨ ਭਰੀ ਜਾਂਦੀ।
ਖਪ ਗਈ ਬੰਬ ਧਮਾਕਿਆਂ ਵਿਚ ਦੁਨੀਆਂ, ਨਾਲੇ ਐਕਸੀਡੈਂਟਾਂ ਵਿਚ ਮਰੀ ਜਾਂਦੀ!
Leave a Reply