ਸ਼ੁਕਰ ਹੈ ਜਿੱਤ ਹੋਈ!

ਕਰ ਕੇ ਸ਼ੁਰੂ ਸੰਘਰਸ਼ ਪੰਜਾਬੀਆਂ ਨੇ, ਲਾਈਆਂ ਅੱਗੇ ਹੀ ਅੱਗੇ ਉਡਾਰੀਆਂ ਨੀ।
ਦਿੱਤਾ ਫੇਰ ‘ਸੁਹਾਗਾ’ ਵਖਰੇਵਿਆਂ ’ਤੇ, ਸਾਰੇ ਕਿਰਤੀਆਂ ਪਾਈਆਂ ਯਾਰੀਆਂ ਨੀ।

ਊਜਾਂ ਲਾਉਣ ਦੀ ਛੱਡੀ ਨਾ ਕਸਰ ਕੋਈ, ਲਾਈਆਂ ਤੁਹਮਤਾਂ ਹਾਕਮਾਂ ਭਾਰੀਆਂ ਨੀ।
‘ਲੱਤਾਂ ਖਿੱਚੀਆਂ’ ਭੰਡੀ-ਪ੍ਰਚਾਰ ਕਰਿਆ, ਨੀਤਾਂ ਜਿਨ੍ਹਾਂ ਕੋਈ ਹੋਰ ਹੀ ਧਾਰੀਆਂ ਨੀ।
ਲਿਆਈ ਰੰਗ ‘ਕਮਾਂਡ’ ਸਿਆਣਿਆਂ ਦੀ, ਲਏ ਪੈਂਤੜੇ ਜੁਗਤਾਂ ਸੀ ਨਿਆਰੀਆਂ ਨੀ।
ਲੱਖ ਸ਼ੁਕਰ ਹੈ ਪਿਆ ਨੀਂ ਇੰਜ ਕਹਿਣਾ, ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ!