ਪਿੰਡ ਮੋਰਾਂਵਲੀ ਦਾ ਮਹੱਤਵ

ਗੁਲਜ਼ਾਰ ਸਿੰਘ ਸੰਧੂ
ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਵਿਚ ਪੈਂਦੇ ਮੋਰਾਂਵਾਲੀ ਨਾਂ ਦੇ ਪਿੰਡ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਨਕੇ ਸਨ। ਅੱਜ ਦੇ ਦਿਨ ਇਸ ਦੀ ਵਸੋਂ ਸਾਢੇ ਤਿੰਨ ਹਜ਼ਾਰ ਤੋਂ ਵੱਧ ਹੈ ਤੇ ਰਕਬਾ 5000 ਏਕੜ।

ਇਸ ਪਿੰਡ ਦੀਆਂ ਕਈ ਪੱਤੀਆਂ ਹਨ, ਜਿਨ੍ਹਾਂ ਦੇ ਨਾਂ ਛੋਟਾ ਦਰਵਾਜ਼ਾ, ਵੱਡਾ ਦਰਵਾਜ਼ਾ, ਲਾਭੇ ਕੀ, ਭਾਰੇ ਕੀ ਤੇ ਪੱਤੀ ਹੇਅਰਾਂ ਹਨ। ਭਗਤ ਸਿੰਘ ਦਾ ਨਾਨਕਾ ਪਰਿਵਾਰ ਲੋਕ ਲਹਿਰਾਂ, ਧਾਰਮਿਕ ਤੇ ਸਮਾਜਿਕ ਲਹਿਰਾਂ ਦੀ ਟਕਸਾਲ ਰਿਹਾ ਹੋਣ ਕਾਰਨ ਇਸ ਨੂੰ ਸਿੱਖਾਂ ਦਾ ਪਿੰਡ ਕਿਹਾ ਜਾਂਦਾ ਸੀ, ਜਿਹੜਾ ਪਿੱਛੋਂ ਜਾ ਕੇ ਭਗਤ ਸਿੰਘ ਦੇ ਪਿੰਡ ਵਜੋਂ ਵੀ ਜਾਣਿਆ ਜਾਣ ਲੱਗਿਆ। ਇਸ ਪਿੰਡ ਦੇ ਬਾਲਮੀਕ, ਝੀਊਰ, ਘੁਮਿਆਰ, ਲੁਹਾਰ, ਤਰਖਾਣ, ਚੋਭੇ ਤੇ ਚੌਕੀਦਾਰ ਸਿੱਖੀ ਮਾਣ-ਮਰਿਆਦਾਂ ਨੂੰ ਪਨਾਏ ਹੋਏ ਹਨ। ਇੱਥੋਂ ਦੇ ਬਾਬਿਆਂ ਭਗਤੂ, ਜਗਤੂ ਤੇ ਸ਼ਰਤੂ ਸਮੇਤ ਸਭਨਾਂ ਦੇ ਆਪੋ-ਆਪਣੇ ਧਾਰਮਿਕ ਅਸਥਾਨ ਹਨ ਪ ਜਾਮਣ ਵਾਲਾ ਗੁਰਦੁਆਰਾ ਸਾਹਿਬ ਏਸ ਲਈ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਨਿੱਕੀ ਉਮਰੇ ਸ਼ਹੀਦ ਭਗਤ ਸਿੰਘ ਇੱਥੋਂ ਦੇ ਗ੍ਰੰਥੀ ਤੋਂ ਗੁਰਮੁਖੀ ਸਿੱਖਦਾ ਰਿਹਾ ਸੀ।
ਗੋਰਿਆਂ ਦੇ ਹਾਕਮ ਹੋਣ ਤਕ ਮੋਰਾਂਵਾਲੀ ਦੇ ਵਡੇਰੇ ਅਜੋਕੀ ਜਲੰਧਰ ਛਾਉਣੀ ਵਾਲੀ ਥਾਂ ਰਹਿੰਦੇ ਸਨ। ਜਦੋਂ ਇਸ ਥਾਂ ਉਤੇ ਅੰਗਰੇਜ਼ ਹਾਕਮ ਨੇ ਛਾਉਣੀ ਬਣਾਉਣ ਦਾ ਫੈਸਲਾ ਲਿਆ ਤੇ ਇੱਥੋਂ ਦੇ ਵਸਨੀਕਾਂ ਨੂੰ ਮੋਰਾਂਵਾਲੀ ਦੀ ਬੇਆਬਾਦ ਤੇ ਬੰਜਰ ਜ਼ਮੀਨ ਸਤਕਾਰ ਕਰਨੀ ਪਈ, ਉਦੋਂ ਇਸ ਥਾਂ ਦੇ ਨੇੜਿਓਂ ਵੇਈਂ ਨਦੀ ਲੰਘਦੀ ਹੋਣ ਕਾਰਨ ਇਸ ਦੀ ਮਿੱਟੀ ਗਿੱਲੀ ਗੋਹਾ ਤੇ ਸੁੱਕੀ ਲੋਹਾ ਹੰੁਦੀ ਸੀ, ਪ ਉਪਜਾਊ ਏਨੀ ਕਿ ਇੱਥੇ ਜੀਰੀ ਬਹੁਤ ਚੰਗੀ ਹੰੁਦੀ ਸੀ। ਜਲੰਧਰ ਵਰਗੀ ਵਸਦੀ-ਰਸਦੀ ਧਰਤੀ ਤੋਂ ਉੱਠ ਕੇ ਆਏ ਇੱਥੋਂ ਦੇ ਲੋਕਾਂ ਨੇ ਜਿੱਥੇ ਸਖਤ ਮਿਹਨਤ ਕਰ ਕੇ ਇੱਥੋਂ ਚੰਗੀ ਉਪਜ ਹਾਸਲ ਕੀਤੀ, ਉੱਥੇ ਹੀ ਵੱਡੀਆਂ ਮੱਲਾਂ ਮਾਰਨ ਲਈ ਵਿਦੇਸ਼ਾਂ ਵੱਲ ਵੀ ਕੂਚ ਕੀਤਾ। ਉਹ ਸਿੰਗਾਪੁਰ, ਮਲਾਇਆ, ਥਾਈਲੈਂਡ ਵਿਚੋਂ ਹੰੁਦੇ ਹੋਏ ਅਮਰੀਕਾ ਤੇ ਕੈਨੇਡਾ ਵਿਚ ਜਾ ਵਸੇ। ਉਥੋਂ ਦੀ ਪਾਪਤੀ ਸਦਕਾ ਉਨ੍ਹਾਂ ਨੇ ਗੋਰਿਆਂ ਨੂੰ ਭਾਰਤੀ ਭੂਮੀ ਤੋਂ ਦੁਰਕਾਰਨ ਲਈ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਅਤੇ ਸਿੱਖੀ ਜਾਮੇ ਉੱਤੇ ਪਹਿਰਾ ਦਿੱਤਾ। ਅਮਰੀਕਾ ਵਿਚ ਸਟਾਕਟਨ ਨਾਂ ਦੇ ਗੁਰਦੁਆਰੇ ਦੀ ਸਥਾਪਨਾ ਵਿਚ ਮੋਰਾਂਵਾਲੀਆਂ ਦਾ ਖਾਸ ਯੋਗਦਾਨ ਹੈ। ਕੈਨੇਡਾ ਦੇ ਟੋਰਾਂਟੋ ਤੇ ਬ੍ਰਿਟਿਸ਼ ਕੋਲੰਬੀਆ ਅਤੇ ਇੰਗਲੈਂਡ ਦੇ ਬਰਮਿੰਘਮ ਤੇ ਲੈਸਟਰ ਸ਼ਹਿਰਾਂ ਤੋਂ ਬਿਨਾਂ ਮੋਰਾਂਵਾਲੀਏ ਇਟਲੀ ਤੇ ਆਸਟਰੇਲੀਆ ਵਿਚ ਵਸ ਚੁੱਕੇ ਹਨ। ਸਾਰੇ ਭਗਤ ਸਿੰਘ ਦਾ ਸ਼ਹੀਦੀ ਦਿਨ ਧੂਮ-ਧਾਮ ਨਾਲ ਮਨਾਉਂਦੇ ਹਨ।
ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਸਿੱਖੀ ਪਿਛੋਕੜ ਵਾਲੇ ਅਤੇ ਮਾਂ ਵਿਦਿਆਵਤੀ ਆਰੀਆ ਸਮਾਜੀ ਹੋਣ ਕਾਰਨ ਭਗਤ ਸਿੰਘ ਦੀਆਂ ਰਗਾਂ ਵਿਚ ਦੋਵਾਂ ਧਾਰਨਾਵਾਂ ਦਾ ਖ਼ੂਨ ਸੀ। ਭਾਵੇਂ ਵਿਆਹ ਸਮੇਂ ਅੰਮ੍ਰਿਤ ਛਕਣ ਉਪੰਤ ਵਿਦਿਆਵਤੀ ਦਾ ਨਾਂ ਇੰਦ ਕੌਰ ਰੱਖਿਆ ਗਿਆ, ਪ ਉਹ ਅੱਜ ਤਕ ਆਪਣੇ ਪੇਕੇ ਨਾਂ ਨਾਲ ਹੀ ਜਾਣੀ ਜਾਂਦੀ ਹੈ। ਮਈ 1914 ਵਿਚ ਕਾਮਾਗਾਟਾਮਾਰੂ ਦਾ ਸ਼ਿਕਾਰ ਹੋਣ ਵਾਲੇ 376 ਹਿੰਦੀਆਂ ਵਿਚ ਮੋਰਾਂਵਲੀ ਦੇ ਹਰਕਿਸ਼ਨ ਸਿੰਘ ਤੇ ਦਲੀਪ ਸਿੰਘ ਵੀ ਸ਼ਾਮਲ ਸਨ। ਗੋਰੇ ਸ਼ਾਸਕਾਂ ਦੇ ਅੱਤਿਆਚਾਰ ਦਾ ਸ਼ਿਕਾਰ ਹੋਣ ਵਾਲੇ ਇਸ ਪਿੰਡ ਦੇ ਵਸਨੀਕ ਸ਼ਹੀਦ ਸ਼ਮਸ਼ੇਰ ਸਿੰਘ ਦਾ ਨਾਂ ਤਾਂ ਅੱਜ ਵੀ ਮੋਰਾਂਵਾਲੀ ਦੇ ਬੱਚਿਆਂ ਦੀ ਜ਼ੁਬਾਨ ਉਤੇ ਹੈ। ਇਹ ਵੀ ਪਤਾ ਲੱਗਿਆ ਕਿ ਇਸ ਪਿੰਡ ਦਾ ਪੇਮ ਸਿੰਘ ਜੀਊਂਦੇ ਜੀਅ ਖਾਲਸਾ ਹਾਈ ਸਕੂਲ ਤੇ ਖਾਲਸਾ ਕਾਲਜ ਦੇ ਪਬੰਧਨ ਵਿਚ ਹਿੱਸਾ ਪਾਉਣ ਮੋਰਾਂਵਾਲੀ ਤੋਂ ਮਾਹਿਲਪੁਰ ਘੋੜੀ ਉਤੇ ਸਵਾਰ ਹੋ ਕੇ ਆਉਂਦਾ ਰਿਹਾ ਸੀ।
ਸੁਤੰਤਰਤਾ ਮਗਰੋਂ ਵੀਰ ਚੱਕਰ ਨਾਲ ਸਨਮਾਨਤ ਉਜਾਗਰ ਸਿੰਘ ਤੇਜਾ ਦਾ ਜਨਮ ਸਥਾਨ ਵੀ ਇਹੀਓ ਸੀ। ਅਜੋਕੇ ਮੋਰਾਂਵਾਲੀ ਦੀ ਮਿੱਟੀ ਨੂੰ ਚਾਰ-ਚੰਦ ਲਾਉਣ ਵਾਲਿਆਂ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸ਼ਹੀਦ ਸ਼ਮਸ਼ੇਰ ਸਿੰਘ ਤੋਂ ਇਲਾਵਾ ਸੈਂਕੜੇ ਸੁਤੰਤਰਤਾ ਸੰਗਰਾਮੀਏ ਹੋਰ ਵੀ ਸ਼ਾਮਲ ਸਨ, ਜਿਨ੍ਹਾਂ ਦਾ ਵੇਰਵਾ ਜੇ.ਬੀ. ਸੇਖੋਂ ਤੇ ਵਿਜੇ ਬੰਬੇਲੀ ਰਚਿਤ ਪੁਸਤਕ ਮੋਰਾਂਵਾਲੀ (ਗਾਥਾ ਇਕ ਸੰਗਰਾਮੀ ਪਿੰਡ ਦੀ ਕੈਫੇ ਵਰਲਡ, ਪੰਨੇ 178, ਮੁੱਲ 200 ਰੁਪਏ) ਵਿਚ ਦਰਜ ਹੈ।
ਮੇਰਾ ਆਪਣਾ ਜੱਦੀ ਪਿੰਡ ਸੂਨੀ ਇਸ ਪਿੰਡ ਤੋਂ ਮਸਾਂ ਚਾਰ ਮੀਲ ਦੂਰ ਹੈ ਪ ਆਪਣੇ ਕਾਰਜਕਾਰੀ ਜੀਵਨ ਦਾ ਬਹੁਤਾ ਹਿੱਸਾ ਬਾਹਰ ਰਿਹਾ ਹੋਣ ਕਾਰਨ ਮੈਂ ਇਸ ਧਰਤੀ ਉਤੇ ਪੈਰ ਨਹੀਂ ਸੀ ਪਾ ਸਕਿਆ। ਇਸ ਪੁਸਤਕ ਦੇ ਪਾਠ ਤੋਂ ਏਨੀ ਪੇਰਨਾ ਮਿਲੀ ਕਿ ਮੈਂ ਪਿਛਲੇ ਦਿਨੀਂ ਇਸ ਮਿੱਟੀ ਨੂੰ ਨਤਮਸਤਕ ਹੋ ਕੇ ਆਇਆ ਹਾਂ। ਉਥੇ ਪਹੰੁਚਣ `ਤੇ ਮਾਤਾ ਵਿਦਿਆਵਤੀ ਵੈੱਲਫੇਅਰ ਟਰੱਸਟ ਦੇ ਪਧਾਨ ਸਰਵਣ ਰਾਮ ਸਿੱਧੂ (98158-73389) ਅਤੇ ਮੇਰੇ ਪੁਰਾਣੇ ਮਿੱਤਰ ਸੰਧੂ ਵਰਿਆਣਵੀ ਨੇ ਬੜੇ ਪਿਆਰ ਨਾਲ ਮੈਨੂੰ ਮੈਮੋਰੀਅਲ ਅਸਥਾਨ ਹੀ ਨਹੀਂ ਵਿਖਾਇਆ, ਸਗੋਂ ਉਸ ਘਰ ਵੀ ਲੈ ਕੇ ਗਏ, ਜਿੱਥੇ ਕਦੀ ਭਗਤ ਸਿੰਘ ਦਾ ਨਾਨਕਾ ਪਰਿਵਾਰ ਰਹਿੰਦਾ ਸੀ।
ਇਸ ਯਾਦਗਾਰੀ ਸਥਾਨ ਵਿਚ ਵਿਦਿਆਵਤੀ ਦੇ ਚਰਨਾਂ ਵਿਚ ਬੈਠੇ ਨੌਜਵਾਨ ਭਗਤ ਸਿੰਘ ਦੇ ਬੁੱਤ ਵਾਂਗ ਪਵੇਸ਼ ਦੁਆਰ ਦੀਆਂ ਕੰਧਾਂ ਉਤੇ ਰਾਜਗੁਰੂ, ਸੁਖਦੇਵ, ਬੀ.ਕੇ. ਦੱਤ ਵਰਗੇ ਸੂਰਬੀਰਾਂ ਦੀਆਂ ਮਾਂਵਾਂ ਦੇ ਨੂਰਾਨੀ ਚਿਹਰੇ ਵੀ ਉੱਕਰੇ ਗਏ ਹਨ। ਹਥਲੀ ਰਚਨਾ ਦੀ ਤਿਆਰੀ ਵਿਚ ਜਲਦਬਾਜ਼ੀ ਦਾ ਪਛਾਵਾਂ ਤਾਂ ਪੈਂਦਾ ਹੈ ਪ ਲੇਖਕਾਂ ਵਲੋਂ ਇਸ ਨੂੰ ਸੁਤੰਤਰਤਾ ਸੰਗਰਾਮ ਦੀ 75ਵੀਂ ਵਰੇ੍ਹਗੰਢ ’ਤੇ ਜਾਰੀ ਕਰਨਾ ਮੋਰਾਂਵਾਲੀ ਦੇ ਸਮੂਹ ਦੇਸ਼ ਭਗਤਾਂ ਅਤੇ ਗਦਰੀ ਬਾਬਿਆਂ ਦੀ ਦੇਣ ਨੂੰ ਨਤਮਸਤਕ ਹੋਣਾ ਹੈ। ਇਸ ਰਚਨਾ ਦਾ ਕੋਟਿ-ਕੋਟਿ ਸਵਾਗਤ ਹੈ।
ਖਾਲਸਾ ਕਾਲਜ ਮਾਹਿਲਪੁਰ ਦੀ ਅੰਤਰਰਾਸ਼ਟਰੀ ਪਹੰੁਚ ਤੇ ਪਸਿੱਧੀ
ਇਸ ਮਹੀਨੇ ਦੇ ਆਰੰਭ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਕਾਲਜ ਦੀ ਸਥਾਪਤੀ ਦੇ 75 ਵਰ੍ਹੇ ਪੂਰੇ ਹੋਣ ਅਤੇ ਦੇਸ਼ ਦੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਚਾਰ ਦਿਨਾ ਯੂਥ ਤੇ ਵਿਰਾਸਤੀ ਮੇਲਾ ਕਰਵਾਇਆ। ਮੇਲੇ ਵਿਚ ਮਾਹਿਲਪੁਰ ਸਮੇਤ ਗੜ੍ਹਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ, ਚੇਲਾ ਮਖਸੂਸਪੁਰ, ਟਪੀਆਂ ਖੁਰਦ, ਰੈਲਮਾਜਰਾ ਦੀਆਂ ਖਾਲਸਾ, ਡੀ.ਏ.ਵੀ. ਤੇ ਐਸ.ਡੀ. ਵਿੱਦਿਅਕ ਸੰਸਥਾਵਾਂ ਨੇ ਹਿੱਸਾ ਲਿਆ।
ਏਸ ਮੇਲੇ ਵਿਚ ਨਾਟਕ ਵੀ ਖੇਡੇ ਗਏ ਤੇ ਲੋਕ ਨਾਚ, ਲੋਕ ਗਾਇਨ, ਕਲੀਆਂ, ਕਵੀਸ਼ਰੀ, ਲੋਕ ਸਾਜ਼, ਸ਼ਬਦ ਗਾਇਨ ਤੇ ਭਾਸ਼ਣ ਮੁਕਾਬਲੇ ਵੀ ਹੋਏ। ਮਿੱਟੀ ਦੇ ਖਿਡੌਣੇ, ਗੁੱਡੀਆਂ-ਪਟੋਲੇ, ਟੋਕਰੀਆਂ, ਈਨੂੰ, ਛਿੱਕੂ, ਪਾਂਦੇ, ਨਾਲੇ ਆਦਿ ਵਿਰਾਸਤੀ ਵਸਤਾਂ ਤਿਆਰ ਕਰਨ ਦਾ ਆਯੋਜਨ ਤੇ ਮੁਕਾਬਲੇ ਵੀ ਹੋਏ। ਇਸ ਮੇਲੇ ਦੀ ਖੂਬੀ ਇਹ ਰਹੀ ਕਿ ਸਾਰੇ ਪੋ੍ਰਗਰਾਮਾਂ ਵਿਚ ਸਰੋਤੇ ਤੇ ਦਰਸ਼ਕਾਂ ਵਜੋਂ ਹਾਜ਼ਰ ਹੋਏ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮਨ-ਚਿੱਤ ਲਾ ਕੇ ਵਿਰਾਸਤੀ ਵਸਤਾਂ, ਨਾਚ ਗਾਣਿਆਂ ਤੇ ਪਦਰਸ਼ਨਾਂ ਦਾ ਆਨੰਦ ਮਾਣਦੇ ਦੇਖੇ ਗਏ। ਮੇਲੇ ਵਿਚ ਇਕ ਦਰਜਨ ਦੇ ਲਗਪਗ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਪ ਓਵਰਆਲ ਜ਼ੋਨਲ ਟਰਾਫੀ ਖਾਲਸਾ ਕਾਲਜ ਮਾਹਿਲਪੁਰ ਨੇ ਜਿੱਤੀ।
ਨਿਸ਼ਚੇ ਹੀ ਇਸ ਪਾਪਤੀ ਦਾ ਸਿਹਰਾ ਯੋਗ ਪਬੰਧਕਾਂ ਦੇ ਸਿਰ ਬੱਝਦਾ ਹੈ, ਜਿਨ੍ਹਾਂ ਵਿਚ ਪਿੰਸੀਪਲ ਜਸਪਾਲ ਸਿੰਘ ਤੇ ਉਨ੍ਹਾਂ ਦੇ ਸਹਿਯੋਗੀਆਂ ਤੋਂ ਬਿਨਾਂ ਐਜੂਕੇਸ਼ਨਲ ਕਾਊਂਸਲ ਦੇ ਪਧਾਨ ਸੁਰਿੰਦਰ ਸਿੰਘ ਭੁੱਲੇ ਰਾਠਾਂ ਤੇ ਉਨ੍ਹਾਂ ਦੀ ਟੀਮ ਵੀ ਸ਼ਾਮਲ ਹੈ।
ਪੌਣੀ ਸਦੀ ਤੋਂ ਇਸ ਸੰਸਥਾ ਦੀਆਂ ਗਤੀਵਿਧੀਆਂ ਨਾਲ ਜੁੜਿਆ ਹੋਣ ਦੇ ਨਾਤੇ ਮੈਂ ਇਸ ਦੀ ਪ੍ਰੰਪਰਾ ਬਾਰੇ ਗੱਲ ਕੀਤੇ ਬਿਨਾਂ ਨਹੀਂ ਰਹਿ ਸਕਦਾ। ਇਸ ਕਾਲਜ ਨੇ ਜਰਨੈਲ ਸਿੰਘ ਤੇ ਗੁਰਦੇਵ ਸਿੰਘ ਗਿੱਲ ਵਰਗੇ ਅਰਜਨ ਐਵਾਰਡੀ ਫੁੱਟਬਾਲਰ ਹੀ ਨਹੀਂ ਦਿੱਤੇ, ਸਗੋਂ ਇੱਕ ਹੋਰ ਜਰਨੈਲ ਸਿੰਘ ਨਾਂ ਦਾ ਅਥਲੀਟ ਵੀ ਦਿੱਤਾ, ਜਿਸ ਨੇ ਏਸ਼ੀਅਨ ਖੇਡਾਂ ਵਿਚ ਨਾਮਣਾ ਖੱਟਿਆ। ਸ਼ੇਕਸਪੀਅਰ ਦੀਆਂ ਰਚਨਾਵਾਂ ਦੇ ਅਧਿਐਨ ਤੇ ਅਧਿਆਪਨ ਦਾ ਅੰਤਰਰਾਸ਼ਟਰੀ ਮਾਹਿਰ ਯਸ਼ਦੀਪ ਬੈਂਸ ਮੇਰੇ ਸਮੇਂ ਇਸ ਕਾਲਜ ਦਾ ਵਿਦਿਆਰਥੀ ਸੀ। ਇੱਥੋਂ ਦਾ ਵਿਦਿਆਰਥੀ ਪਰਮਜੀਤ ਸਿੰਘ ਭਾਰਤ ਦੇ ਡਿਪਟੀ ਚੀਫ ਆਫ ਆਰਮੀ ਸਟਾਫ ਦੀ ਉਪਾਧੀ ਉੱਤੇ ਪਹੰੁਚਿਆ ਤੇ ਡਾ.ਪੀ.ਐਸ. ਗਿੱਲ ਨੇ ਨਿਊਕਲੀਅਰ ਫਿਜ਼ਿਕਸ ਤੇ ਐਸਟ੍ਰਾਨਮੀ ਵਿਚ ਕੌਮਾਂਤਰੀ ਪ੍ਰਸਿੱਧੀ ਹਾਸਲ ਕੀਤੀ। ਸਾਬਕਾ ਰਾਸ਼ਟਰਪਤੀ ਅਬੁਲ ਕਲਾਮ ਆਜ਼ਾਦ ਨਾਲ ਰਿਸਰਚ ਐਂਡ ਡਿਵੈਲਪਮੈਂਟ ਏਜੰਸੀ ਵਿਚ ਹੱਥ ਵਟਾਉਣ ਵਾਲਾ ਅਮਰਜੀਤ ਸਿੰਘ ਬੈਂਸ ਵੀ ਏਸੇ ਸੰਸਥਾ ਦੀ ਉਪਜ ਹੈ ਅਤੇ ਕੈਨੇਡਾ ਦੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਦਾ ਪਿਤਾ ਕੰੁਦਨ ਸਿੰਘ ਵੀ। ਕਿਸੇ ਸਮੇਂ ਇੰਗਲੈਂਡ ਵਿਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਪਿਆਰਾ ਸਿੰਘ ਖਾਬੜਾ ਦਾ ਵੀ ਬੋਲਬਾਲਾ ਸੀ, ਜਿਹੜਾ ਮਾਹਿਲਪੁਰ ਕਾਲਜ ਦੀ ਦੇਣ ਸੀ। ਇੱਥੋਂ ਦੇ ਇਕ ਵਿਦਿਆਰਥੀ ਅਜੀਤ ਲੰਗੇਰੀ ਨੇ ਆਪਣੀ ਆਵਾਜ਼ ਰਾਹੀਂ ਇਸ ਮਿੱਟੀ ਦੀ ਮਹਿਮਾ ਸੱਤ ਸਮੰੁਦਰ ਪਾਰ ਪਹੰੁਚਾਈ ਤੇ ਉਸ ਦੀ ਬੇਟੀ ਮਾਸ਼ਾ ਸਿਮਰਤ ਕੌਰ ਨੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਮਲਟੀ ਲਿੰਗੂਅਲ ਸਰਵਿਸਿਜ਼ ਦੀ ਮੈਨੇਜਰੀ ਸੰਭਾਲੀ, ਜਿੱਥੇ ਉਸ ਦੇ ਸਿਰ 13 ਅੰਤਰਰਾਸ਼ਟਰੀ ਭਾਸ਼ਾਵਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਹੈ। ਇੱਥੋਂ ਦਾ ਪੜ੍ਹਿਆ ਅਮਰਪ੍ਰੀਤ ਸਿੰਘ ਲਾਲੀ ਅੱਜ-ਕੱਲ੍ਹ ਹਿੰਦ ਯੂਥ ਕਾਂਗਰਸ ਦਾ ਜਨਰਲ ਸਕੱਤਰ ਹੈ।
ਏਸ ਮੇਲੇ ਦੇ ਕੁਝ ਪ੍ਰੋਗਰਾਮਾਂ ਦਾ ਦਰਸ਼ਕ ਤੇ ਸਰੋਤਾ ਮੈਂ ਵੀ ਸਾਂ। ਮੈਨੂੰ ਇਨ੍ਹਾਂ ਪ੍ਰੋਗਰਾਮਾਂ ਦੀ ਵਰਤਮਾਨ ਵੰਨ-ਸੁਵੰਨਤਾ ਨੇ ਪ੍ਰਭਾਵਿਤ ਕੀਤਾ ਹੈ। ਵੱਡੀ ਗੱਲ ਇਹ ਕਿ ਏਥੇ ਮੈਨੂੰ ਪਰਵਿੰਦਰ ਸਿੰਘ ਸਾਬਕਾ ਜਨਰਲ ਸਕੱਤਰ ਪੰਜਾਬ ਯੂਨੀਵਰਸਟੀ ਕਾਲਜ ਪ੍ਰਿੰਸੀਪਲਜ਼ ਐਸੋਸੀਏਸ਼ਨ, ਅਜੀਤ ਲੰਗੇਰੀ, ਸੰਧੂ ਵਰਿਆਣਵੀ, ਵਿਜੇ ਬੰਬੇਲੀ, ਸੁਰਿੰਦਰਪਾਲ ਝੱਲ ਆਫ ਆਕਾਸ਼ ਬਾਣੀ ਫੇਮ ਤੇ ਡਾਕਟਰ ਜਗੀਰ ਸਿੰਘ ਬੈਂਸ ਆਦਿ ਮਿੱਤਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਮੈਂ ਬਾਗੋ-ਬਾਗ ਹੋ ਗਿਆ।
ਚੇਤੇ ਰਹੇ ਕਿ ਇਸ ਕਾਲਜ ਦੀ ਸਥਾਪਨਾ ਪ੍ਰਿੰਸੀਪਲ ਹਰਭਜਨ ਸਿੰਘ ਨੇ ਕਰਵਾਈ, ਜਿਸ ਵਿਚ ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਤੇ ਦੇਸ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਤੇ ਕਹਾਰਪੁਰ ਦੇ ਸੰਤ ਹਰੀ ਸਿੰਘ ਦਾ ਵੱਡਾ ਹੱਥ ਸੀ। ਹਰਭਜਨ ਸਿੰਘ ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਦਾ ਵੀ ਏਨਾ ਹੀ ਦਿਲਦਾਦਾ ਸੀ, ਜਿੰਨਾ ਵਿਦਿਆ ਤੇ ਮਾਨਵ ਵਿਕਾਸ ਦਾ। ਉਸ ਦੀਆਂ ਰੱਖੀਆਂ ਨੀਹਾਂ ਦਾ ਪ੍ਰਭਾਵ ਸਮਝੋ ਕਿ ਮਨੀਸ਼ ਤਿਵਾੜੀ ਵਰਗੇ ਸੰਸਦ ਮੈਂਬਰ ਤੇ ਰਾਜ ਕੁਮਾਰ ਵੇਰਕਾ ਵਰਗੇ ਵਿਧਾਇਕ ਇਸ ਕਾਲਜ ਦੀ ਦੇਖ-ਰੇਖ ਵਿਚ ਦਿਲਚਸਪੀ ਰੱਖਦੇ ਹੋਏ ਮਾਇਆ ਦੇ ਖੁੱਲ੍ਹੇ ਗੱਫੇ ਪ੍ਰਦਾਨ ਕਰਦੇ ਹਨ। ਐਵੇਂ ਤਾਂ ਨਹੀਂ ਅਜੀਤ ਲੰਗੇਰੀ ਨੇ ਹਰਭਜਨ ਸਿੰਘ ਦੀਆਂ ਵਿਦਿਅਕ ਸੰਸਾਰ ਵਿਚ ਮਾਰੀਆਂ ਮੱਲਾਂ ਉੱਤੇ ਪੁਸਤਕ ਲਿਖ ਕੇ ਜੇ.ਬੀ. ਸੇਖੋਂ ਤੇ ਵਿਜੇ ਬੰਬੇਲੀ ਵਾਂਗ ਗੜ੍ਹਸ਼ੰਕਰ ਦੇ ਇਲਾਕੇ ਦਾ ਨਾਂ ਰੋਸ਼ਨ ਕੀਤਾ।
ਕਿਸਾਨ ਅੰਦੋਲਨ ਦਾ ਕਿ੍ਰਸ਼ਮਾ
378 ਰੋਜ਼ਾ ਦਿੱਲੀ ਕਿਸਾਨ ਅੰਦੋਲਨ ਨੇ ਜਿਸ ਤਰ੍ਹਾਂ ਕਾਲੇ ਕਾਨੂੰਨ ਬਣਾਉਣ ਵਾਲੀ ਭਾਰਤ ਸਰਕਾਰ ਦੇ ਗੋਡੇ ਲਵਾਏ ਹਨ, ਇਸ ਦਾ ਸਵਾਗਤ ਕਰਨਾ ਬਣਦਾ ਹੈ। ਭਾਰਤੀ ਕਿਸਾਨ ਤੇ ਉਨ੍ਹਾਂ ਦੇ ਸਹਿਯੋਗੀ ਜ਼ਿੰਦਾਬਾਦ!
ਗੁਰਦੇਵ ਰੁਪਾਣਾ ਦਾ ਤੁਰ ਜਾਣਾ
ਬੀਤੇ ਦਿਨੀਂ ਪ੍ਰਸਿੱਧ ਪੰਜਾਬੀ ਕਥਾਕਾਰ ਦਾ ਤੁਰ ਜਾਣਾ ਦੁਖਦਾਈ ਤਾਂ ਹੈ ਪਰ ਜਿਸ ਹਾਲਤ ਵਿਚ ਮੈਂ ਤੇ ਮੇਰੀ ਜੀਵਨ ਸਾਥਣ ਉਸ ਨੂੰ 18 ਨਵੰਬਰ ਵਾਲੇ ਦਿਨ ਬਿਸਤਰੇ ਬੱਧਾ ਵੇਖ ਕੇ ਆਏ ਸਾਂ, ਅਸੀਂ ਦੋਵਾਂ ਨੇ ਅਰਦਾਸ ਕੀਤੀ ਸੀ ਕਿ ਕਥਾਕਾਰੀ ਦਾ ਏਨਾ ਵੱਡਾ ਮਾਹਿਰ ਇਹਦੇ ਨਾਲੋਂ ਤਾਂ ਤੁਰ ਜਾਵੇ ਤਾਂ ਚੰਗਾ ਹੈ। ਉਸ ਦਿਨ ਉਸ ਦੀ ਮੁਸਕਾਨ ਵੀ ਉਦਾਸੀ ਵਾਲੀ ਸੀ। ਉਸ ਦੇ ਚਲਾਣੇ ਦੀ ਖਬਰ ਨੇ ਮੈਨੂੰ ਨਿੱਜੀ ਤਸੱਲੀ ਦਿੱਤੀ ਹੈ।
ਅੰਤਿਕਾ
ਸੁਰਜੀਤ ਪਾਤਰ
ਚੱਲ ਪਾਤਰ ਹੁਣ ਢੰੂਡਣ ਚੱਲੀਏ ਭੁੱਲੀਆਂ ਵਿਸਰੀਆਂ ਥਾਵਾਂ,
ਕਿੱਥੇ ਕਿੱਥੇ ਛੱਡ ਆਏ ਹਾਂ ਅਣ-ਲਿਖੀਆਂ ਕਵਿਤਾਵਾਂ।