ਚੋਰਾਂ ’ਤੇ ਮੋਰ ?

ਔਖਾ ਝਾਕਣਾ ਸਿਆਸਤੀ ਪਰਦਿਆਂ ’ਚੋਂ, ਛਾਈ ਹੁੰਦੀ ਏ ਘਟਾ ਘਨਘੋਰ ਬੇਲੀ।
ਲੋਕੀਂ ਸਮਝਦੇ ਬੰਦਾ ‘ਫਲਾਣਿਆਂ’ ਦਾ, ਮਾਲਕ ਹੁੰਦਾ ਏ ਉਹਦਾ ਕੋਈ ਹੋਰ ਬੇਲੀ।

ਪਲਾਂ ਵਿਚ ਹੀ ਵੈਰੀ ਬਣ ਜਾਣ ‘ਦੋਵੇਂ’,ਬਣ ਕੇ ਰਹਿੰਦੇ ਜੋ ‘ਚੰਨ-ਚਕੋਰ’ ਬੇਲੀ।
ਡੂੰਘੀ ਫੇਰਦੇ ਜੜ੍ਹਾਂ ਦੇ ਵਿਚ ਆਰੀ, ਦੇਣ ਬਿਆਨ ਜਿਉਂ ਕਰਨ ‘ਟਕੋਰ’ ਬੇਲੀ।
‘ਮਨੋਰੰਜਨ’ ਦੇ ਨਾਲ ਹੈਰਾਨ ਕਰਦੇ, ਹੋਣ ਦੇਣ ਨਾ ਜਨਤਾ ਨੂੰ ‘ਬੋਰ’ ਬੇਲੀ।
‘ਅਲੀ ਬਾਬੇ’ ਦੇ ਹੋਸ਼ ਵੀ ਗੁੰਮ ਹੁੰਦੇ,‘ਚਾਲ਼ੀ ਚੋਰਾਂ’ ’ਤੇ ਪੈਣ ਜਦ ‘ਮੋਰ’ ਬੇਲੀ!
-ਤਰਲੋਚਨ ਸਿੰਘ ‘ਦੁਪਾਲਪੁਰ’
408-915-1268