ਆਜ਼ਾਦੀ ਕੀ ਔਰ ਚਲੋ: ਕਿਸਾਨ ਅੰਦੋਲਨ ਦਾ ਭਵਿੱਖ

ਡਾ. ਗੁਰਨਾਮ ਕੌਰ, ਕੈਨੇਡਾ
ਜਦੋਂ ਇਕ ਸਾਲ ਪਹਿਲਾਂ ਕਿਸਾਨ ਮੋਰਚਾ ਸ਼ੁਰੂ ਕੀਤਾ ਗਿਆ ਸੀ, ਕੌਣ ਭਵਿੱਖਬਾਣੀ ਕਰ ਸਕਦਾ ਸੀ ਕਿ ਇਹ ਸਿਰਫ ਮੋਦੀ ਸ਼ਾਸਨ ਦੀ ਵੱਖੀ ਵਿਚ ਦ੍ਰਿੜ ਅਤੇ ਅਸਰਪਾਊ ਕੰਡਾ ਹੀ ਨਹੀਂ ਹੋਵੇਗਾ, ਸਗੋਂ ਭਾਰਤ ਵਿਚ ਅਜਿਹਾ ਪਹਿਲਾ ਜਨ-ਅੰਦੋਲਨ ਹੋਵੇਗਾ, ਜੋ ਪੂਰਬ ਵਿਚਲੇ ਤਾਨਾਸ਼ਾਹ ਨੂੰ ਪਹਿਲਾ ਕਦਮ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ।

ਇਹ ਇੱਕ ਜਿੱਤ ਸੀ, ਜੋ ਉਨ੍ਹਾਂ ਸੈਂਕੜੇ ਕਿਸਾਨਾਂ ਦੇ ਖੂਨ ਦਾ ਬਲੀਦਾਨ ਦੇਣ ਨਾਲ ਮਿਲੀ ਹੈ, ਜਿਨ੍ਹਾਂ ਨੇ ਇਸ ਉਦੇਸ਼ ਲਈ ਆਪਣੀਆਂ ਜਿੰਦੜੀਆਂ ਵਾਰ ਦਿੱਤੀਆਂ।ਇੱਕ ਉਦੇਸ਼ ਜਿਸ ਨੇ ਉਨ੍ਹਾਂ ਨੂੰ ਭਾਰਤੀ ਖੇਤੀਬਾੜੀ ਪ੍ਰਬੰਧ ਦੇ ਤਥਾਕਥਿਤ ਸੁਧਾਰਾਂ ਦੇ ਵਿਰੋਧ ਵਿਚ ਖੜ੍ਹਨ ਲਈ ਆਵਾਜ਼ ਮਾਰੀ, ਜਿਹੜੇ ਉਸ ਸਾਸ਼ਨ ਦੁਆਰਾ ਜ਼ਬਰਦਸਤੀ ਥੋਪੇ ਗਏ ਸਨ, ਜਿਸ ਨੇ ਇਨ੍ਹਾਂ ਨਵੇਂ ਕਾਨੂੰਨਾਂ ਦੀ ਪ੍ਰਵਾਨਗੀ ਨੂੰ ਧੱਕੇ ਨਾਲ ਕਿਸਾਨਾਂ ਦੇ ਸੰਘੋਂ ਉਤਾਰਨਾ ਚਾਹਿਆ, ਜਿਨ੍ਹਾਂ ਵੱਲੋਂ ਇਸ ਦੀ ਪ੍ਰਤੀਕਿਰਿਆ ਸਾਹ ਘੁੱਟਣ ਅਤੇ ਉਲਟੀ ਕਰ ਕੇ ਬਾਹਰ ੳਂੁਗਲ ਦੇਣ ਵਾਲੀ ਸੀ, ਜਿਵੇਂ ਜ਼ਬਰਦਸਤੀ ਜ਼ਹਿਰ ਦੇ ਦਿੱਤੀ ਗਈ ਹੋਵੇ। ਕਿਸਾਨਾਂ ਦਾ ਵਿਰੋਧ ਇੱਕ ਸਾਲ ਤਕ ਚੱਲਿਆ। ਸਾਰੀਆਂ ਮੁਸੀਬਤਾਂ, ਮੌਤਾਂ, ਸ਼ਾਸਨ ਵੱਲੋਂ ਉਨ੍ਹਾਂ ਖਿ਼ਲਾਫ ਉਗਲੀ ਗਈ ਨਫ਼ਰਤ, ਕੈਬਨਿਟ ਮੰਤਰੀਆਂ ਵੱਲੋਂ ਸੁਜੱਗ ਹਿੰਸਾ ਦੇ ਖੁੱਲ੍ਹ-ਮ-ਖੁੱਲ੍ਹੇ ਸੱਦੇ ਦਿੱਤੇ ਜਾਣੇ ਅਤੇ ਕੇਵਲ ਪਿਛਲੇ ਮਹੀਨੇ ਹੀ ਇਨ੍ਹਾਂ ਘਾਤਕ ਸੱਦਿਆਂ `ਤੇ ਅਮਲ ਕਰਨ ਦੇ ਬਾਵਜੂਦ ਇਹ ਇੱਕ ਵਸੀਅਤਨਾਮਾ ਹੈ, ਕੇਵਲ ਭਾਰਤੀ ਕਿਸਾਨਾਂ ਦੀ ਪੁਨਰ-ਸੁਰਜੀਤੀ/ਮੁੜ ਉਸਰਨ ਦੀ ਸ਼ਕਤੀ ਦਾ ਹੀ ਨਹੀਂ ਸਗੋਂ ਉਨ੍ਹਾਂ ਸਿੱਖਾਂ ਦਾ ਵੀ, ਜਿਨ੍ਹਾਂ ਨੇ ਇਸ ਅੰਦੋਲਨ ਦੀ ਰੀੜ੍ਹ ਦੀ ਹੱਡੀ ਦਾ ਕੰਮ ਕੀਤਾ।
ਸਾਰੇ ਕਿਸਾਨ ਮੋਰਚੇ ਦੌਰਾਨ ਚੜ੍ਹਦੀ ਕਲਾ ਦਾ ਉਤਸ਼ਾਹ ਕਾਇਮ ਰਿਹਾ। ਚੜ੍ਹਦੀ ਕਲਾ-ਅੰਤਰੀਵੀ ਆਸ਼ਾਵਾਦ ਦੇ ਸਿੱਖ ਸਿਧਾਂਤ ਨੇ ਨਿਰਾਸ਼ਾ, ਹਾਰ ਮੰਨ ਲੈਣ ਜਾਂ ਛੱਡ ਦੇਣ, ਜਾਂ ਈਨ ਮੰਨ ਲੈਣ ਦੇ ਵਿਦਰੋਹੀ ਇਨਕਾਰ ਨੂੰ ਈਂਧਣ ਦਾ ਕੰਮ ਦਿੱਤਾ। ਹੁਣ, ਆਖ਼ਰਕਾਰ, ਜਦੋਂ ਲੜਾਈ ਅੰਤਹੀਣ ਜਾਪਦੀ ਸੀ, ਸ਼ਾਸਨ ਝੁਕ ਗਿਆ ਹੈ ਅਤੇ ਇਨ੍ਹਾਂ ਕਾਨੂੰਨਾਂ ਨੂੰ ਜਿਹੜੇ ਕਿਸਾਨਾਂ ਨੂੰ ਬਹੁਤ ਘਿਨਾਉਣੇ ਲੱਗਦੇ ਸਨ, ਵਾਪਸ ਲੈਣ ਦਾ ਵਾਅਦਾ ਕਰ ਲਿਆ ਹੈ।
ਫਿਰ ਵੀ ਕਿਸਾਨਾਂ ਦਾ ਇਹ ਅੰਦੋਲਨ ਸਿਰਫ ਇੱਕ ਉਪਕਥਾ (ਐਪੀਸੋਡ) ਹੈ, ਹਾਲਾਂਕਿ ਬਹੁਤ ਹੀ ਮਹੱਤਵਪੂਰਨ ਵਿਚੋਂ ਇੱਕ ਲੰਬੇ, ਦੇਰ ਸਮੇਂ ਤਕ ਚੱਲਣ ਵਾਲੇ ਅਤੇ ਅਜੇ ਵੀ ਚੱਲ ਰਹੇ ਉਸ ਡਰਾਮੇ ਵਿਚਲੀ ਜਿਹੜਾ ਭਾਰਤ ਵਿਚ ਆਜ਼ਾਦੀ ਅਤੇ ਸ਼ਾਂਤੀ ਲਈ ਯੁੱਧ ਹੈ। ਕਹਾਣੀ ਦੇ ਖਲਨਾਇਕਾਂ ਨੇ ਤਾਕਤ ਦੀਆਂ ਵਾਗਾਂ ਹਾਲੇ ਵੀ ਆਪਣੇ ਹੱਥਾਂ ਵਿਚ ਫੜੀਆਂ ਹੋਈਆਂ ਹਨ। ਜਾਪਦਾ ਇੰਜ ਹੈ ਕਿ ਵੱਡੀ ਲੜਾਈ ਜਿੱਤੀ ਜਾਣ ਵਾਲੀ ਹੈ, ਪਰ ਲੜਾਈ ਅਜੇ ਜਾਰੀ ਹੈ।
ਹੋ ਸਕਦਾ ਹੈ ਕਿ ਤ੍ਰਿਸਕਾਰੇ ਖੇਤੀਬਾੜੀ `ਸੁਧਾਰਾਂ` ਨੂੰ ਵਾਪਸ ਲੈਣ ਦਾ ਵਾਅਦਾ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਲੇਖਾ-ਜੋਖਾ ਕਰਦਿਆਂ ਜਿਨ੍ਹਾਂ ਇਲਾਕਿਆਂ ਵਿਚ ਕਿਸਾਨਾਂ ਦਾ ਬਹੁਤ ਜ਼ਿਆਦਾ ਅਸਰ-ਰਸੂਖ ਹੈ, ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੋਵੇ, ਫਿਰ ਵੀ ਇਹ ਸ਼ਾਸਨ ਦੇ ਜ਼ਰਾਬਖਤਰ ਵਿਚ ਦਰਾੜ ਪਾਉਣ ਵੱਲ ਇਸ਼ਾਰਾ ਹੈ ਅਤੇ ਹੁਣ ਤਕ ਉਭਰਦੀ ਹੋਈ ਫੋਰਥ ਰੇਚ (ਗੁਪਤ ਸ਼ਕਤੀਆਂ) ਨੇ ਕੇਵਲ ਵਕਤੀ ਕਮਜ਼ੋਰੀ ਦੀ ਝਲਕ ਇਸ ਆਸ ਨਾਲ ਦਿਖਾਈ ਹੋਵੇ ਤਾਂ ਕਿ ਭਾਰਤ ਦੀ ਆਤਮਾ `ਤੇ ਛੇੜੇ ਆਪਣੇ ਇਸ ਮਹਾਂਕਾਵਿਕ ਯੁੱਧ ਵਿਚ ਅੱਤਿਆਚਾਰ ਦੀ ਵਸੂਲੀ ਦੇ ਨਵੀਨੀਕਰਨ ਤੋਂ ਪਹਿਲਾਂ ਆਪਣੇ ਪ੍ਰਮੁੱਖ ਆਧਾਰ ਲਈ ਕੁੱਝ ਵਕਤ ਬਟੋਰ ਸਕੇ।
ਤਦ, ਇੱਥੋਂ ਕਿਸਾਨਾਂ ਦੇ ਟਰੈਕਟਰ ਕਿੱਥੇ ਜਾਣਗੇ?
ਜਿਸ ਤਰ੍ਹਾਂ ਚੜ੍ਹਦੀ ਕਲਾ ਨੇ ਕਿਸਾਨਾਂ ਦੇ ਅੰਦੋਲਨ ਨੂੰ ਖੰਭ ਦਿੱਤੇ, ਉਸੇ ਤਰ੍ਹਾਂ ਸਿੱਖ ਵਿਸ਼ਵਾਸ ‘ਸਰਬੱਤ ਦਾ ਭਲਾ’ ਵੀ ਭਵਿੱਖ ਨੂੰ ਮਜ਼ਬੂਤ ਕਰਨ ਲਈ ਹੈ।ਕਿਸਾਨਾਂ ਨੂੰ ਭਾਵੇਂ ਰਾਹਤ ਮਿਲ ਗਈ ਹੋਵੇ, ਪ੍ਰੰਤੂ ਮੋਦੀ ਸ਼ਾਸਨ ਦਾ ਤਾਨਾਸ਼ਾਹੀ ਵੱਲ ਦਇਆਹੀਣ ਮਾਰਚ ਸਮਾਜ ਦੇ ਹਰ ਦੂਸਰੇ ਹਿੱਸੇ ਵਿਚ ਜਾਰੀ ਹੈ।
ਇੱਕ ਵਾਰ ਜਿਉਂ ਹੀ ਕਿਸਾਨਾਂ ਦੇ ਕਾਨੂੰਨ ਵਾਪਸ ਹੁੰਦੇ ਹਨ ਜਿਵੇਂ ਕਿ ਵਾਅਦਾ ਕੀਤਾ ਗਿਆ ਹੈ, ਕੀ ਕਿਸਾਨ ਆਪਣੇ ਟਰੈਕਟਰ ਵਾਪਸ ਮੋੜ ਲੈਣਗੇ ਜਾਂ ਕੀ ਉਹ ਆਪਣੀਆਂ ਆਤਮਾਵਾਂ ਨੂੰ ਤਕੜਾ ਕਰਨਗੇ ਅਤੇ ਆਪਣੇ ਇਰਾਦੇ ਨੂੰ ਮਜ਼ਬੂਤ ਕਰਨਗੇ ਅਤੇ ਵਹਾਈ ਕਰਨ ਲਈ ਅੱਗੇ ਵਧਣਾ ਜਾਰੀ ਰੱਖਣਗੇ? ਜਿਵੇਂ ਭੀੜਾਂ ਗਲੀਆਂ ਵਿਚ ਹੁੱਲੜਬਾਜ਼ੀ ਕਰਦੀਆਂ ਮੁਸਲਮਾਨਾਂ ਦਾ ਨਸਲਘਾਤ ਕਰਨ ਲਈ ਕਹਿੰਦੀਆਂ ਅਤੇ ਉਨ੍ਹਾਂ ਦੀ ਲਿਚਿੰਗ ਕਰ ਕੇ ਇਸ `ਤੇ ਅਮਲ ਕਰਦੀਆਂ ਹਨ, ਜਿਵੇਂ ਈਸਾਈਆਂ ਨੂੰ ਕੁੱਟਿਆ ਜਾਂਦਾ ਹੈ ਅਤੇ ਗਿਰਜਿਆਂ ਵਿਚ ਸੇਵਾ ਕਰਦਿਆਂ ਨੂੰ ਧੂਹਿਆ ਜਾਂਦਾ ਹੈ ਜਦਕਿ ਸਿਆਸੀ ਆਗੂ ਉਨ੍ਹਾਂ ਦੇ ਸਿਰ ਲਾਹੁਣ ਦੀ ਮੰਗ ਕਰਦੇ ਹਨ, ਅਗਰ ਕੋਈ ਅਕਾਦਮੀਸ਼ਨ ਜਾਂ ਬੁੱਧੀਜੀਵੀ ਜਾਂ ਕੋਈ ਵੀ ਸਰਗਰਮ ਕਾਰਕਨ ਜਿਹੜਾ ਥੋੜੀ-ਬਹੁਤ ਵੀ ਆਲੋਚਨਾ ਕਰਨ ਦਾ ਹੌਸਲਾ ਕਰਦਾ ਹੈ ਜਾਂ ਸ਼ਾਸਨ ਦਾ ਵਿਰੋਧ ਕਰਦਾ ਹੈ, ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੜਨ ਲਈ ਸੁੱਟ ਦਿੱਤਾ ਜਾਂਦਾ ਹੈ, ਕੀ ਟਰੈਕਟਰ ਉਨ੍ਹਾਂ ਦੁਆਲੇ ਰੈਲੀ ਕਰਨਗੇ? ਹੁਣ ਜਦੋਂ ਕਿਸਾਨਾਂ ਨੂੰ ਜਿੱਤ ਦਿਖਾਈ ਦੇ ਰਹੀ ਹੈ, ਕੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਸਾਰੀ ਮਾਨਵਤਾ ਨੂੰ ਇੱਕੋ ਜਾਤ ਪਛਾਨਣ ਦੇ ਐਲਾਨ ਨਾਲ ਅੱਗੇ ਵਧਣਾ ਜਾਰੀ ਰੱਖਣਗੇ ਅਤੇ ਉਨ੍ਹਾਂ ਦੂਸਰੇ ਸਾਰਿਆਂ ਨਾਲ ਇੱਕਜੁਟਤਾ ਨਾਲ ਖੜ੍ਹਨਗੇ ਜਿਹੜੇ ਹਾਲੇ ਵੀ ਆਰ.ਐਸ.ਐਸ. ਅਤੇ ਭਾਜਪਾ ਦੇ ਬੂਟਾਂ ਥੱਲੇ ਰੌਂਦੇ ਜਾ ਰਹੇ ਹਨ?
ਕੋਈ ਵੀ ਭਾਰਤੀ ਕਦੇ ਬਚਿਆ ਹੋਇਆ, ਸੁਰੱਖਿਅਤ ਅਤੇ ਅਮਨ ਵਿਚ ਨਹੀਂ ਰਹੇਗਾ ਜਦੋਂ ਤਕ ਤਾਨਾਸ਼ਾਹੀ ਦਾ ਦਰੱਖਤ ਜਿਹੜਾ ਹੁਣ ਭਾਰਤ ਵਿਚ ਵਧ-ਫੁਲ ਰਿਹਾ ਹੈ, ਜੜ੍ਹਾਂ ਤੋਂ ਚੀਰ ਨਹੀਂ ਦਿੱਤਾ ਜਾਂਦਾ, ਲਪਟਾਂ ਵਿਚ ਸੁੱਟ ਕੇ ਜਲਾ ਨਹੀਂ ਦਿੱਤਾ ਜਾਂਦਾ ਅਤੇ ਉਸ ਦੀ ਸੁਆਹ ਅਸਲੀਅਤ ਵਿਚ ਆਜ਼ਾਦ ਕੌਮ ਦੀ ਧਰਤੀ ਨੂੰ ਉਪਜਾਊ ਬਣਾਉਣ ਲਈ ਖਿਲਾਰ ਨਹੀਂ ਦਿੱਤੀ ਜਾਂਦੀ।
ਜ਼ਮੀਨ ਤਿਆਰ ਕੀਤੀ ਜਾ ਰਹੀ ਹੈ।ਬੀਜ ਬੀਜਆ ਜਾ ਰਿਹਾ ਹੈ।ਫਸਲ ਤਿਆਰ ਹੋ ਸਕਦੀ ਹੈ, ਪ੍ਰੰਤੂ ਵਾਢੇ ਨੂੰ ਇਸ ਨੂੰ ਵੱਢਣ ਲਈ ਤਿਆਰ ਖੜੇ੍ਹ ਹੋਣਾ ਚਾਹੀਦਾ ਹੈ।