ਪੜ੍ਹਦੇ ਆਏ ਕਿਤਾਬਾਂ ਦੇ ਵਿਚ ਆਪਾਂ, ਦੇਖ ਲਿਆ ਏ ਬਣਦਾ ਇਤਿਹਾਸ ਕਿੱਦਾਂ।
ਸਾਂਝੇ ਮਾਨਵੀ-ਹਿੱਤਾਂ ਲਈ ਤੁਰਨ ਜਿਹੜੇ, ਲੋਕੀਂ ਜੁੜਦੇ ਨੇ ਕਰ ਕੇ ਵਿਸ਼ਵਾਸ ਕਿੱਦਾਂ।
ਆਪਾ ਵਾਰਨਾ ਹੱਕਾਂ ਨੂੰ ਲੈਣ ਖਾਤਿਰ,ਜਾਗੇ ਪੁਰਖਿਆਂ ਵਾਲ਼ਾ ਅਹਿਸਾਸ ਕਿੱਦਾਂ।
ਭੁੱਖ ਚੌਧਰ ਦੀ ਮਾਰੇ ਕਈ ਨਫਰਤਾਂ ਦੇ, ਪਿਛਾਂਹ-ਖਿੱਚੂ ਵੀ ਕਰਦੇ ਨਿਰਾਸ਼ ਕਿੱਦਾਂ।
ਰਹਿ ਕੇ ਜ਼ਬਤ ਵਿਚ ਕਿੰਨੇ ਂਕੁ ਜੂਝਦੇ ਨੇ,ਹੁੰਦੀ ਇਹ ਵੀ ਪਹਿਚਾਣ ਹੈ ਨਾਬਰਾਂ ਦੀ।
ਇਹ ‘ਇਕੱਠ ਹੀ ਲੋਹੇ ਦੀ ਲੱਠ’ ਬਣ ਕੇ, ਆਕੜ ਭੰਨਦਾ ਆਇਆ ਹੈ ਜਾਬਰਾਂ ਦੀ!