ਨਿਸ਼ਾਨਾ-ਏ-ਲੋਕ ਕਾਂਗਰਸ!

ਗੁਆਂਢੀ ਵਾਲ਼ੀ ਕੰਧ ਹੇਠਾਂ ਕੱਟੀ ਮਾਰ ਕੇ, ਢੱਠੀ ਕੰਧ ਦੀਆਂ ‘ਖੁਸ਼ੀਆਂ’ ਮਨਾਉਣ ਨੂੰ।
ਲੱਗੂ ਗਾ ਨਿਸ਼ਾਨੇ ਨਹੀਂ ਤਾਂ ਤੁੱਕਾ ਹੀ ਸਹੀ, ਐਹੋ ਜਿਹਾ ‘ਤੀਰ’ ਫਿਰਦਾ ਚਲਾਉਣ ਨੂੰ।
ਹੁਣ ਤੱਕ ਖੱਟੀ ‘ਭੱਲ’ ਪਾਸੇ ਸੁੱਟ’ਤੀ, ਬੁੱਢੇ ਵਾਰੇ ਹਿੰਡ੍ਹ ਆਪਣੀ ਪੁਗਾਉਣ ਨੂੰ।
‘ਬੰਨ੍ਹ-ਸ਼ੁਬ’ ਕੀਤਾ ਪਟਿਆਲ਼ਾ-ਸ਼ਾਹੀ’ ਨੇ, ਸੱਜਰਾ ਸ਼ਰੀਕ ਸਿੱਧੂ ‘ਖੂੰਜੇ ਲਾਉਣ’ ਨੂੰ।
ਮਿਲ਼ ਕੇ ਕਮਲ ਨਾਲ ਵਿਉਂਤਾਂ ਘੜੀਆਂ, ਗੁੱਝਾ ਕੋਈ ‘ਚੰਦ ਨਵਾਂ’ ਹੀ ਚੜ੍ਹਾਉਣ ਨੂੰ।
‘ਲੋਕ ਕਾਂਗਰਸ’ ਨਾਂ ਦੀ ਪਾਰਟੀ ਬਣੀ, ਪੰਜੇ ਦੀਆਂ ਬੇੜੀਆਂ ’ਚ ਵੱਟੇ ਪਾਉਣ ਨੂੰ!