ਸੱਤਰ ਸਾਲਾ ਦੋਸਤੀ ਦੀਆਂ ਯਾਦਾਂ

ਗੁਲਜ਼ਾਰ ਸਿµਘ ਸµਧ¨
ਮੇਰੇ ਲਈ ਲµਘੇ ਹਫਤੇ ਦਾ ਦੋ ਹਰਫਾ ਮੋਬਾਈਲ ਸµਦੇਸ਼ ਹੈਰਾਨ ਕਰਨ ਵਾਲਾ ਸੀ»ਦਿਸਦੇ-ਦਿਸਦੇ ਅਰਥਾਂ ਨਾਲੋਂ ਅਸਲੀ ਅਰਥ ਵੱਖਰੇ ਸਨ»ਸµਦੇਸ਼ ਭੇਜਣ ਵਾਲੇ ਨੇ ਲਿਖਿਆ ਸੀ ਕਿ ਅੱਜ ਸੁਰਗਾਂ ਵਿੱਚ ਇੱਕ ਨਵੇਂ ਫਰਿਸ਼ਤੇ ਮਨਮੋਹਨ ਸਿµਘ ਦੇ ਦਾਖਲੇ ਨਾਲ ਸੁਰਗਾਂ ਦੀ ਦੁਨੀਆਂ ਅਮੀਰ ਹੋ ਗਈ ਹੈ»ਮੈਂ ਇਸ ਨੂੰ ਏਮਜ਼ ਦਿੱਲੀ ਵਿੱਚ ਦਾਖਲ ਸਾਬਕਾ ਪ੍ਰਧਾਨ ਮµਤਰੀ ਮਨਮੋਹਨ ਸਿµਘ ਦਾ ਚਲਾਣਾ ਸਮਝ ਕੇ ਰੱਬ ਦਾ ਭਾਣਾ ਮµਨ ਕੇ ਪ੍ਰਵਾਨ ਕਰ ਲਿਆ»ਮਨਮੋਹਨ ਸਿµਘ ਮੇਰੇ ਗ¨ੜ੍ਹੇ ਮਿੱਤਰ ਸੁਰਜੀਤ ਹਾਂਸ ਨਾਲ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਹੋਸਟਲ ਵਿੱਚ ਰਹਿ ਚੁੱਕਾ ਸੀ ਤੇ ਮੇਰੇ ਨਾਲ ਹੋਈਆਂ ਦੋ ਮੁਲਾਕਾਤਾਂ ਵਿੱਚ ਉਸ ਕਾਲਜ ਦੀਆਂ ਯਾਦਾਂ ਦੱਸਦਾ ਹੁੰਦਾ ਸੀ»ਨਿਸ਼ਚੇ ਹੀ ਉਹ ਫਰਿਸ਼ਤਾ ਸੀਰਤ ਇਨਸਾਨ ਹੈ»ਸµਦੇਸ਼ ਉਸ ਦੀ ਬੇਟੀ ਦਮਨ ਸਿµਘ ਵਲੋਂ ਹੋ ਸਕਦਾ ਸੀ, ਜੋ ਮੈਨੂੰ ਜਾਣਦੀ ਹੈ»
ਮੈਨੂੰ ਮੋਬਾਈਲ ਸµਦੇਸ਼ ਪੜ੍ਹਨੇ ਨਹੀਂ ਆਉਂਦੇ»ਆਪਣੇ-ਆਪ ਨੂੰ ਇਸ ਯੁਗ ਦਾ ਵਾਸੀ ਹੋਣ ਲਈ ਅਯੋਗ ਕਹਿ ਕੇ ਟਾਲਾ ਵੱਟ ਜਾਂਦਾ ਹਾਂ»ਜਦੋਂ ਇੱਕ ਬੱਚੇ ਦੀ ਮਦਦ ਨਾਲ ਸµਦੇਸ਼ ਕਰਤਾ ਦਾ ਨਾਂ ਲੱਭਿਆ ਤਾਂ ਰ¨ਬੀ ਉਬਰਾਇ ਨਿਕਲਿਆ, ਜਿਹੜੀ ਚµਡੀਗੜ੍ਹ ਦੇ 16 ਸੈਕਟਰ ਵਾਲੇ ਹਸਪਤਾਲ ਵਿਚ ਰੇਡੀਓਲੋਜੀ ਦੀ ਮਾਹਿਰ ਹੈ»ਰ¨ਬੀ ਮੇਰੇ ਸੱਤਰ ਸਾਲਾ ਦੋਸਤ ਮਨਮੋਹਨ ਸਿµਘ ਦੇ ਬੇਟੇ ਸਰਬਜੀਤ ਸਿµਘ ਆਈ. ਏ. ਐਸ. ਦੀ ਜੀਵਨ ਸਾਥਣ ਹੈ»ਨਿਸ਼ਚੇ ਹੀ ਅਕਾਲ ਚਲਾਣੇ ਦੀ ਖਬਰ, ਜੋ ਸਵਰਗਾਂ ਦੀ ਦੁਨੀਆ ਨਾਲ ਜੁੜਦੀ ਸੀ, ਉੱਥੇ ਮੇਰਾ ਮਿੱਤਰ ਮਨਮੋਹਨ ਸਿµਘ ਜਾ ਵਿਰਾਜਿਆ ਸੀ»ਉਹ ਮਨਮੋਹਨ ਸਿµਘ ਨਹੀਂ ਜਿਹੜਾ ਉਸ ਖ਼ਬਰ ਤੋਂ ਅਗਲੇ ਦਿਨ ਏਮਜ਼ ਤੋਂ ਛੁੱਟੀ ਮਿਲਣ ਪਿੱਛੋਂ ਸਹੀ ਸਲਾਮਤ ਘਰ ਪਹੁੰਚ ਚੁੱਕਿਆ ਹੈ»
ਮੇਰੇ ਵਾਲਾ ਮਨਮੋਹਨ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੇ ਮਹਿੰਦਰਾ ਕਾਲਜ ਪਟਿਆਲਾ ਸਮੇਤ ਕਈ ਕਾਲਜਾਂ ਵਿੱਚ ਪੜ੍ਹਾਉਣ ਪਿੱਛੋਂ ਸੇਵਾ ਮੁਕਤ ਹੋ ਕੇ ਤਿµਨ ਦਹਾਕਿਆਂ ਤੋਂ ਵਲਾਇਤ ਵਿਖੇ ਆਪਣੀ ਧੀ ਰੋਜ਼ੀ ਕੋਲ ਰਹਿ ਰਿਹਾ ਸੀ»ਲਗਪਗ ਉਨੇ ਸਮੇਂ ਤੋਂ ਜਦੋਂ ਦਾ ਮੈਂ ਦਿੱਲੀ ਛੱਡ ਕੇ ਚµਡੀਗੜ੍ਹ ਰਹਿ ਰਿਹਾ ਹਾਂ»ਉਹ ਤੇ ਮੈਂ ਪਿਛਲੀ ਸਦੀ ਦੇ ਪੰਜਾਹਵਿਆਂ ਵਿੱਚ ਕੈਂਪ ਕਾਲਜ ਦਿੱਲੀ ਵਿਖੇ ਹਮ-ਜਮਾਤੀ ਸਾਂ»ਉਹ ਛੇ ਸਾਲ ਦਾ ਸੀ ਕਿ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਸੀ» ਆਪਣੀ ਹਿੰਮਤ ਨਾਲ ਸਫਲ ਹੋਣ ਵਾਲਾ»ਮੈਨੂੰ ਮਿਲਣ ਤੋਂ ਪਹਿਲਾਂ ਉਹ ਦਿੱਲੀ ਤੋਂ ਛਪਦੇ ‘ਪ੍ਰੀਤਮ’ ਨਾਂ ਦੇ ਸਾਹਿਤਕ ਪੰਜਾਬੀ ਮਾਸਕ ਦਾ ਐਡੀਟਰ ਰਹਿ ਚੁੱਕਿਆ ਸੀ, ਜਿੱਥੇ ਕਦੀ ਪੰਜਾਬੀ ਦੇ ਵੱਡੇ ਕਵੀ ਪ੍ਰੀਤਮ ਸਿµਘ ਸਫੀਰ ਤੇ ਅਵਤਾਰ ਸਿµਘ ਆਜ਼ਾਦ ਇਹੀਓ ਸੇਵਾ ਨਿਭਾਅ ਚੁੱਕੇ ਸਨ»ਫੇਰ ਮਨਮੋਹਨ ਤੇ ਮੈਂ 1957 ਵਿੱਚ ਭਾਰਤੀ ਖੇਤੀਬਾੜੀ ਖੋਜ ਕਾਊਂਸਲ ਦੇ ਸµਪਾਦਕੀ ਅਮਲੇ ਵਿੱਚ ਇਕੱਠੇ ਹੋ ਗਏ, ਜਿੱਥੇ ਪੱਤਰਕਾਰ ਤੇ ਅੰਗਰੇਜ਼ੀ ਲੇਖਕ ਰਾਜ ਗਿੱਲ ਵੀ ਸਾਡੇ ਨਾਲ ਆ ਰਲਿਆ ਸੀ»
ਇਹ ਗੱਲ ਵੱਖਰੀ ਹੈ ਕਿ ਉਸ ਥਾਂ ਤੋਂ ਦੋਵੇਂ ਮੇਰਾ ਸਾਥ ਛੱਡ ਕੇ ਆਪੋ-ਆਪਣੇ ਮਨਭਾਉਂਦੇ ਧµਦੇ ਵਿੱਚ ਚਲੇ ਗਏ» ਮਨਮੋਹਨ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਪੜ੍ਹਾਉਣ ਚਲਾ ਗਿਆ ਤੇ ਰਾਜ ਗਿੱਲ ‘ਹਿੰਦੁਸਤਾਨ ਟਾਈਮਜ਼’ ਦਾ ਪੱਤਰ ਪ੍ਰੇਰਕ ਬਣ ਗਿਆ»ਰਾਜ ਗਿੱਲ ਡੇਢ ਦਹਾਕਾ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੈ ਤੇ ਮਨਮੋਹਨ 94ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਕੇ ਆਪਣੀ ਵਲਾਇਤ ਵਸਦੀ ਧੀ ਕੋਲੋਂ ਤੁਰ ਗਿਆ ਹੈ»
ਚµਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬੀ ਭਾਸ਼ਾ ਦਾ ਮਸਲਾ
ਪੰਜਾਬ ਦਿਵਸ 2021 ਮੌਕੇ ਪਹਿਲੀ ਨਵੰਬਰ ਵਾਲੇ ਦਿਨ ਚµਡੀਗੜ੍ਹ ਪੰਜਾਬੀ ਮµਚ ਨਾਲ ਰਲ ਕੇ ਚµਡੀਗੜ੍ਹ ਦੇ ਪੰਜਾਬੀ ਪਿਆਰਿਆਂ ਤੇ ਨੇੜਲੇ ਪਿੰਡਾਂ ਦੇ ਸਹਿਯੋਗੀ ਸµਗਠਨਾਂ ਨੇ ਇਸ ਦਿਨ ਨੂੰ `ਕਾਲੇ ਦਿਵਸ` ਵਜੋਂ ਮਨਾਇਆ»ਮ¨ਲ ਮੁੱਦਾ ਚµਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬੀ ਭਾਸ਼ਾ ਨੂੰ ਬਣਦੀ ਜਗ੍ਹਾ ਦਿਵਾਉਣਾ ਸੀ»ਕਾਫਲਾ ਸੈਕਟਰ 19, 18 ਤੇ 17 ਦੇ ਬਾਜ਼ਾਰਾਂ ਵਿਚੋਂ ਪੈਦਲ ਲµਘਦਿਆਂ ਸੈਕਟਰ 17 ਦੇ ਪਲਾਜ਼ਾ ਤੱਕ ਪੁੱਜਿਆ, ਇਸ ਦੌਰਾਨ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਨਾਅਰੇ ਲਾਏ ਗਏ»ਇਸ ਮਾਰਚ ਦੀ ਅਗਵਾਈ ਪੰਜਾਬੀ ਦੇ ਹਰਮਨ ਪਿਆਰੇ ਕਵੀ ਸੁਰਜੀਤ ਪਾਤਰ ਨੇ ਕੀਤੀ। ਕਾਫਲੇ ਵਿੱਚ ਤਿµਨ ਦਰਜਨ ਤੋਂ ਵੱਧ ਪੰਜਾਬੀਆਂ ਤੇ ਲੇਖਕਾਂ ਨੇ ਭਾਗ ਲਿਆ»ਨਿਸ਼ਚੇ ਹੀ ਚµਡੀਗੜ੍ਹ ਵਿੱਚ ਪੰਜਾਬੀ ਨੂੰ ਲਾਂਭੇ ਕਰ ਕੇ ਏਥੋਂ ਦੇ ਦਫ਼ਤਰਾਂ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਸਰਕਾਰੀ ਤੇ ਦਫ਼ਤਰੀ ਭਾਸ਼ਾ ਦੀ ਪਦਵੀ ਦੇਣਾ, ਕਿਸੇ ਤਰਾਂ ਵੀ ਜਾਇਜ਼ ਨਹੀਂ ਹੈ»ਹੁਣ ਜਦਕਿ ਚµਡੀਗੜ੍ਹ ਪ੍ਰਸ਼ਾਸਨ ਦਾ ਨਵਾਂ ਸਲਾਹਕਾਰ ਧਰਮਪਾਲ, ਸ਼ਹੀਦ ਭਗਤ ਸਿµਘ ਨਗਰ ਦੇ ਬµਗਾ ਦਾ ਜµਮਪਲ ਹੈ, ਆਸ ਹੈ ਕਿ ਪੰਜਾਬੀ ਬਾਰੇ ਲੋੜੀਂਦਾ ਫੈਸਲਾ ਹੋ ਸਕਦਾ ਹੈ»

ਅੰਤਿਕਾ
ਗੁਰਦਿਆਲ ਰੌਸ਼ਨ
ਯਾਦ ਦੇ ਵਿੱਚ ਸਿਖਾ ਦੇਵੀਂ ਏ.ਬੀ.ਸੀ ਅਪਣੇ ਬੱਚਿਆਂ ਨੂੰ,
ਪਹਿਲਾਂ ਇਨ੍ਹਾਂ ਦੇ ਹੱਥਾਂ ਵਿੱਚ ਦੇ ਕਾਇਦਾ ਪੰਜਾਬੀ ਦਾ।

ਅੰਤਿਕਾ
ਗੁਰਦਿਆਲ ਰੌਸ਼ਨ
ਯਾਦ ਦੇ ਵਿੱਚ ਸਿਖਾ ਦੇਵੀਂ ਏ.ਬੀ.ਸੀ ਅਪਣੇ ਬੱਚਿਆਂ ਨੂੰ,
ਪਹਿਲਾਂ ਇਨ੍ਹਾਂ ਦੇ ਹੱਥਾਂ ਵਿੱਚ ਦੇ ਕਾਇਦਾ ਪੰਜਾਬੀ ਦਾ।