ਬਾ-ਮੁਲਾਹਜ਼ਾ ਹੋਸ਼ਿਆਰ!

ਇਕ ’ਕੱਲੇ ਦੀ ਜਗਾਹ ਜੇ ‘ਦੋ’ ਹੋਵਣ, ਬਣੇ ‘ਗਿਆਰਾਂ’ ਦੀ ਫੇਰ ਲਲਕਾਰ ਵੀਰੋ।
ਦੁਸ਼ਮਣ ਪਾੜ ਕੇ ਤੁਹਾਨੂੰ ਨਾ ਜਿੱਤ ਜਾਵੇ, ਆਪਸ ਵਿੱਚੀਂ ਨਾ ਕਰੋ ਤਕਰਾਰ ਵੀਰੋ।
ਫੁੱਟੀ ਅੱਖ ਨਾ ਭਾਉਂਦਾ ਵਿਰੋਧੀਆਂ ਨੂੰ, ਬਣਿਆ ਹੋਇਆ ਪੰਜਾਬ ‘ਸਰਦਾਰ’ ਵੀਰੋ।
ਜਦੋ-ਜਹਿਦ ਤੁਹਾਡੀ ਦੀ ਗੂੰਜ ਪਹੁੰਚੀ, ਅੰਤਰਰਾਸ਼ਟਰੀ ਹੱਦਾਂ ਦੇ ਪਾਰ ਵੀਰੋ।
ਦੇਖੋ ਹਾਕਮ ਮੱਕਾਰੀ ’ਤੇ ਉੁਤਰ ਆਇਆ, ਬਾ-ਮੁਲਾਹਜ਼ਾ ਹੁਣ ਰਿਹੋ ਹੁਸ਼ਿਆਰ ਵੀਰੋ।
ਸ਼ਾਂਤਮਈ ਸੰਘਰਸ਼ ਨੂੰ ‘ਗਰਮ’ ਕਰਕੇ, ਪਾਉਣਾ ਔਝੜੇ ਚਾਹੁੰਦੀ ਸਰਕਾਰ ਵੀਰੋ!