ਲੜ ਛੱਡੋ ਨਾ ਮਿੱਠਤ ਦਾ ਭੁੱਲ ਕੇ ਵੀ, ਕੌੜਾ ਬੋਲ ਕੇ ਜਾਇਉ ਨਾ ਫਸ ਯਾਰੋ।
ਨਾਪ ਤੋਲ ਕੇ ਇੱਦਾਂ ਦੇ ਸ਼ਬਦ ਵਰਤੋ, ਡੂੰਘੇ ਦਿਲਾਂ ਵਿਚ ਜਾਣ ਜੋ ਧਸ ਯਾਰੋ।
ਰੁੱਸੇ ਹੋਏ ਨੂੰ ਸ਼ਹਿਦ ਜਿਹੀ ਗੱਲ ਆਖੋ, ਬਾਹਾਂ ਅੱਡ ਕੇ ਮਿਲੇਗਾ ਨੱਸ ਯਾਰੋ।
ਗੁੱਸੇ-ਖੋਰ ਜਿਹੇ ਸੱਜਣ ਨੂੰ ਨਰਮ ਬੋਲੋ, ਉਹ ਵੀ ਅੱਗਿਉਂ ਪਵੇਗਾ ਹੱਸ ਯਾਰੋ।
ਮੋਹ ਭਿੱਜੀਆਂ ਪਈਆਂ ਗਲਵਕੜੀਆਂ ਦੀ, ਵਰ੍ਹਿਆਂ ਬਾਦ ਵੀ ਭੁੱਲਦੀ ਨਾ ਕੱਸ ਯਾਰੋ।
ਨੀਅਤਾਂ ਨੇਕ ਤੇ ਅਮਲ ਵੀ ਹੋਣ ਪੱਲੇ, ਬਿਨਾਂ ਮੰਗਿਆਂ ਮਿਲਦਾ ਏ ਜੱਸ ਯਾਰੋ।
Leave a Reply