ਲਹੂ ਲਖੀਮਪੁਰ ਦਾ!

ਏਕਾ ਜਿੱਤਦਾ ਆਇਆ ਹੈ ਮੁੱਢ ਤੋਂ ਹੀ ਮਿਹਨਤਕਸ਼ਾਂ, ਕਿਸਾਨਾਂ ਤੇ ਸੀਰੀਆਂ ਦਾ।
ਕਰਨਾ ਜਾਣਨ ‘ਇਲਾਜ’ ਪਰ ਸ਼ਾਂਤ ਰਹਿੰਦੇ, ਹੁਕਮਰਾਨ ਦੀਆਂ ਅੱਖੀਆਂ ‘ਟੀਰੀਆਂ’ ਦਾ।
ਆਉਂਦਾ ‘ਪਾਰਾ’ ਹੰਕਾਰ ਦਾ ਝੱਟ ਥੱਲੇ, ਚੜ੍ਹੀਆਂ ਤਖਤ ’ਤੇ ਬੈਠੀਆਂ ਮੀਰੀਆਂ ਦਾ।
ਹੱਕ ਸੱਚ ਇਨਸਾਫ ਲਈ ਜੂਝਦੇ ਜੋ, ਹੁੰਦਾ ਆਸਰਾ ਉਨ੍ਹਾਂ ਸਿਰ ‘ਪੀਰੀਆਂ’ ਦਾ।
ਜੋਸ਼ ਚਾੜ੍ਹਦਾ ਕਰਦਾ ਏ ਮੇਲ ਮੁੜ ਕੇ, ਸਾਂਝਾਂ ਫਿਰਕਿਆਂ ਵਿਚਲੀਆਂ ਚੀਰੀਆਂ ਦਾ।
ਤਿੱਖਾ ਕਰੇ ਸੰਘਰਸ਼ ਨੂੰ ਹੋਰ ਤਕੜਾ, ਡੁੱਲ੍ਹਿਆ ਲਹੂ ਲਖੀਮਪੁਰ ਖੀਰੀਆਂ ਦਾ!