ਬੈਚ ਫੁੱਲ ਵਾਈਲਡ ਓਟ: ਕੁਰਾਹਿਆ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਡਾਕਟਰ ਵੀ. ਕ੍ਰਿਸ਼ਨਾਮੂਰਤੀ ਭਾਰਤ ਦੇ ਉੱਚ ਕੋਟੀ ਦੇ ਹੋਮਿਓਪੈਥ ਹਨ, ਜਿਨ੍ਹਾਂ ਨੇ ਡੈਂਗੂ, ਕਰੋਨਾ, ਸਵਾਈਨ ਫਲੂ ਅਤੇ ਚਿਕਨਫਲੂ ਜਿਹੀਆਂ ਮਹਾਂਮਾਰੀਆਂ ਦੇ ਇਲਾਜ ਕੱਢੇ ਹਨ। ਇਸ ਤੋਂ ਵੀ ਵੱਧ ਮਹੱਤਵਪੂਰਣ ਉਨ੍ਹਾਂ ਦਾ ਸਿੱਧਾ ਤੇ ਧੜੱਲੇਦਾਰ ਲਿਖਣ ਸਟਾਈਲ ਹੈ, ਜੋ ਮਰੀਆਂ ਰੂਹਾਂ ਵਿਚ ਵੀ ਜਾਨ ਪਾ ਦਿੰਦਾ ਹੈ। ਇਕ ਥਾਂ ਉਹ ਲਿਖਦੇ ਹਨ ਕਿ ਹੋਮਿਓਪੈਥੀ ਸਿੱਖਣ ਲਈ ਉਹ ਕਿਸੇ ਮੈਡੀਕਲ ਸਕੂਲ ਜਾਂ ਕਾਲਜ ਵਿਚ ਨਹੀਂ ਗਏ। ਉਹ ਤਾਂ ਪੇਸ਼ੇ ਵਜੋਂ ਮੈਡੀਕਲ ਪੱਤਰਕਾਰ ਸਨ, ਜੋ ਵੱਖ ਵੱਖ ਮੈਡੀਕਲ ਪ੍ਰਣਾਲੀਆਂ ਦੀ ਗੁਣਵੱਤਾ ਸਮਝਣ ਨਾਲ ਹੋਮਿਓਪੈਥੀ ਦੀ ਤਰਕਸ਼ੀਲਤਾ ਵਲ ਖਿੱਚੇ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹੋਮਿਓਪੈਥੀ ਸਿੱਖਣ ਦਾ ਤਰੀਕਾ “ਹਿਊਰਿਸਟਿਕ” (੍ਹੲੁਰਸਿਟਚਿ) ਸੀ। ਇਹ ਤਰੀਕਾ ਕਲਾਸਾਂ ਲਾ ਕੇ, ਦੂਜਿਆਂ ਦੀ ਨਕਲ ਕਰ ਕੇ ਜਾਂ ਉਨ੍ਹਾਂ ਦੀ ਸਲਾਹ ਲੈ ਕੇ ਸਿੱਖਣ ਦਾ ਨਹੀਂ, ਸਗੋਂ ਆਪਣੀ ਸਮਝ ਤੇ ਦ੍ਰਿੜ ਵਿਸ਼ਵਾਸ ਸਹਾਰੇ ਆਪ ਸਿੱਖਣ ਦਾ ਹੈ। ਉਨ੍ਹਾਂ ਅਨੁਸਾਰ ਇਹ ਇਕ ਕਰਾਮਾਤੀ ਤਰੀਕਾ ਹੈ ਤੇ ਜਿਸ ਕਿਸੇ ਨੇ ਵੀ ਅਜਿਹੀ ਕਰਾਮਾਤ ਕਰਨੀ ਹੋਵੇ, ਉਹ ਬੈਚ ਫੁੱਲ ਦਵਾਈ ਸਿਰਾਟੋ (ਛੲਰਅਟੋ) ਦਾ ਨਾਮ ਯਾਦ ਰੱਖੇ। ਉਨ੍ਹਾਂ ਦੇ ਕਹਿਣ ਅਨੁਸਾਰ ਇਹ ਦਵਾਈ ਲੈਣ ਉਪਰੰਤ ਉਹ ਰਾਤੋ ਰਾਤ ਇਕ ਐਨਸਾਈਕਲੋਪੀਡੀਆ (ਓਨਚੇਚਲੋਪੲਦਅਿ) ਲਿਖ ਸਕਦਾ ਹੈ।

ਇਹ ਡਾਕਟਰ ਸਾਹਿਬ ਦੇ ਵਰਨਣ ਕਰਨ ਦਾ ਬੇਬਾਕ ਤੇ ਚੌਕਾਉਣ ਵਾਲਾ ਢੰਗ ਹੋ ਸਕਦਾ ਹੈ, ਪਰ ਇਸ ਨਾਲ ਫੁੱਲ ਦਵਾਈ ਸਿਰਾਟੋ ਦੀ ਅਹਿਮੀਅਤ ਵਿਚ ਕੋਈ ਫਰਕ ਨਹੀਂ ਪੈਂਦਾ। ਇਹ ਸੱਚ ਮੁੱਚ ਹੀ ਮਨੁੱਖ ਨੂੰ ਆਤਮ-ਵਿਸ਼ਵਾਸ ਦੇ ਘੋੜੇ `ਤੇ ਚੜ੍ਹਾ ਕੇ ਉਸ ਨੂੰ ਆਪਣੀ ਮੰਜ਼ਿਲ `ਤੇ ਪਹੁੰਚਾ ਦਿੰਦੀ ਹੈ ਤੇ ਆਪਣਾ ਕੰਮ ਕਰ ਦਿੰਦੀ ਹੈ। ਪਰ ਉਹ ਮਨੁੱਖ ਉਦੋਂ ਕੀ ਕਰੇ, ਜਦੋਂ ਉਸ ਨੂੰ ਆਪਣੀ ਮੰਜ਼ਿਲ ਦਾ ਹੀ ਪਤਾ ਨਾ ਹੋਵੇ? ਉਸ ਕੋਲ ਆਤਮ ਵਿਸ਼ਵਾਸ ਹੋਵੇ, ਯੋਗਤਾ ਹੋਵੇ ਅਤੇ ਅੱਗੇ ਵਧਣ ਦਾ ਜਿਗਰਾ ਵੀ ਹੋਵੇ, ਪਰ ਜੇ ਉਹ ਜੀਵਨ ਦੇ ਚੌਰਸਤੇ `ਤੇ ਖੜ੍ਹਿਆ ਇਹ ਪਤਾ ਨਾ ਕਰ ਸਕੇ ਕਿ ਜਾਣਾ ਕਿੱਧਰ ਹੈ ਤਾਂ ਉਸ ਦੀਆਂ ਇਨ੍ਹਾਂ ਵਿਸ਼ੇਸ਼ਤਾਈਆਂ ਦਾ ਕੋਈ ਮੁੱਲ ਨਹੀਂ। ਕੀ ਕੋਈ ਅਜਿਹੀ ਫੁੱਲ ਦਵਾਈ ਵੀ ਹੈ, ਜੋ ਉਸ ਦੀ ਕਾਊਂਸਲਿੰਗ ਕਰ ਕੇ ਉਸ ਭੁੱਲੇ ਨੂੰ ਸਹੀ ਰਾਹ `ਤੇ ਪਾ ਦੇਵੇ? ਹਾਂ ਹੈ, ਉਸ ਦਵਾਈ ਦਾ ਨਾਂ ਵਾਈਲਡ ਓਟ (ੱਲਿਦ ੌਅਟ) ਭਾਵ ਜੰਗਲੀ ਜੱਈ ਹੈ, ਜਿਸ ਨੂੰ ਬਨਾਸਪਤੀ ਵਿਗਿਆਨ ਵਾਲੇ ਬ੍ਰੋਮਸ ਰਾਮੋਸਸ (ਭਰੋਮੁਸ ੍ਰਅਮੋਸੁਸ) ਕਹਿੰਦੇ ਹਨ ਤੇ ਪੰਜਾਬੀ ਕਿਸਾਨ ਭਰਾ “ਮੱਚਣੀ” ਕਹਿੰਦੇ ਹਨ। ਮੱਚਣੀ ਉਹੀ ਕਬਾੜ ਹੈ, ਜਿਸ ਨੂੰ ਕਣਕ ਦੀ ਗੁਡਾਈ ਵੇਲੇ ਪੁੱਟ ਕੇ ਬਾਹਰ ਸੁੱਟਿਆ ਜਾਂਦਾ ਹੈ।
ਮੈਡੀਕਲ ਲੇਖਕਾਂ ਨੇ ਵਾਈਲਡ ਓਟ ਦੇ ਸੁਭਾਅ ਨੂੰ ਸਮਝਾਉਣ ਲਈ ਕਈ ਕੁੰਜੀਵਤ ਸ਼ਬਦ ਵਰਤੇ ਹਨ, ਜਿਨ੍ਹਾਂ ਵਿਚੋਂ ਇਕ ਹੈ ਚੁਰਸਤਾ (ਛਰੋਸਸ-ਰੋਅਦਸ), ਦੂਜਾ ਭਟਕਣ (ਧਸਿਟਰਅਚਟੋਿਨ) ਤੇ ਤੀਜਾ ਕੁਰਾਹਤ (ਧੲਵਅਿਟੋਿਨ) ਹੈ। ਇਨ੍ਹਾਂ ਸਭ ਸ਼ਬਦਾਂ ਦਾ ਸੰਦੇਸ਼ ਇਕੋ ਹੈ। ਇਸ ਦੇ ਸੁਭਾਅ ਵਾਲੇ ਲੋਕ ਜਾਂ ਤਾਂ ਚੁਰਸਤੇ `ਤੇ ਖੜ੍ਹੇ ਮੁਸਾਫਰਾਂ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਇਹ ਪਤਾ ਨਹੀਂ ਲਗਦਾ ਕਿ ਅੱਗੇ ਫਟਣ ਵਾਲੀਆਂ ਸੜਕਾਂ ਵਿਚੋਂ ਉਨ੍ਹਾਂ ਨੇ ਕਿਹੜੀ `ਤੇ ਜਾਣਾ ਹੈ। ਜਾਂ ਫਿਰ ਉਹ ਅਣਜਾਣਪੁਣੇ ਵਿਚ ਭਟਕ ਕੇ ਕਿਸੇ ਇਕ ਸੜਕ `ਤੇ ਪੈ ਗਏ ਹੁੰਦੇ ਹਨ ਤੇ ਅੱਗੇ ਜਾ ਕੇ ਫਸ ਗਏ ਹੁੰਦੇ ਹਨ। ਇਨ੍ਹਾਂ ਕੁਰਾਹੇ ਪਏ ਲੋਕਾਂ ਵਿਚੋਂ ਕਈ ਮੁੜ ਚੁਰਾਹੇ `ਤੇ ਆ ਕੇ ਫਿਰ ਰਸਤੇ ਦੀ ਚੋਣ ਕਰਨਾ ਸ਼ੁਰੂ ਕਰਦੇ ਹਨ ਤੇ ਫਿਰ ਗਲਤੀ ਕਰ ਬੈਠਦੇ ਹਨ। ਉਹ ਸਹੀ ਗਲਤ ਦੀ ਘੁੰਮਣ ਘੇਰੀਆਂ ਵਿਚ ਅਜਿਹਾ ਫਸਦੇ ਹਨ ਕਿ ਉਨ੍ਹਾਂ ਦੀ ਆਤਮਾ ਨੂੰ ਕਦੇ ਸੰਤੁਸ਼ਟੀ ਨਹੀਂ ਮਿਲਦੀ। ਸੰਤੁਸ਼ਟੀ ਇਸ ਲਈ ਨਹੀਂ ਮਿਲਦੀ, ਕਿਉਂਕਿ ਹਰ ਮਨੁੱਖ ਆਪਣੇ ਆਪ ਵਿਚ ਇਕ ਅਦੁੱਤੀ ਜੀਵ ਹੈ, ਜਿਸ ਦੇ ਆਪਣੇ ਵਿਲੱਖਣ ਸ਼ੌਕ ਤੇ ਰੁਝਾਨ ਹੁੰਦੇ ਹਨ, ਜਿਨ੍ਹਾਂ ਅਨੁਸਾਰ ਉਸ ਨੇ ਆਪਣੇ ਜੀਵਨ ਦੇ ਦਾਈਏ ਉਲੀਕੇ ਹੁੰਦੇ ਹਨ। ਜੋ ਕੰਮ ਉਨ੍ਹਾਂ ਦੇ ਉਦੇਸ਼ਾਂ ਦੀ ਪੂਰਤੀ ਵਲ ਲੈ ਕੇ ਜਾਣ ਵਾਲਾ ਹੁੰਦਾ ਹੈ, ਉਹ ਉਨ੍ਹਾਂ ਨੂੰ ਤਸੱਲੀਬਖਸ਼ ਲਗਦਾ ਹੈ ਤੇ ਜੋ ਉਨ੍ਹਾਂ ਦੀ ਪੂਰਤੀ ਤੋਂ ਪਰ੍ਹੇ ਲੈ ਜਾਂਦਾ ਹੈ, ਉਹ ਉਨ੍ਹਾਂ ਨੂੰ ਬੇਚੈਨ ਕਰਦਾ ਹੈ। ਉਨ੍ਹਾਂ ਦੀ ਸਮਝ ਇੰਨੀ ਪਰਪੱਕ ਨਹੀਂ ਹੁੰਦੀ ਜਾਂ ਕਹੋ ਕਿ ਉਨ੍ਹਾਂ ਵਿਚ ਧਿਆਨ ਦੀ ਇੰਨੀ ਘਾਟ ਹੁੰਦੀ ਹੈ ਕਿ ਉਹ ਆਪਣੇ ਸਹੀ ਰਸਤੇ ਨੂੰ ਅਗੇਤਰਾ ਨਹੀਂ ਪਛਾਣ ਸਕਦੇ। ਇਸ ਲਈ ਸਭ ਸਾਧਨ ਹੁੰਦਿਆਂ ਵੀ ਉਨ੍ਹਾਂ ਦਾ ਜੀਵਨ ਖੁਸ਼ ਨਹੀਂ ਹੁੰਦਾ ਤੇ ਉਹ ਜੀਵਨ ਵਿਚ ਕਿਸੇ ਸਿੱਟੇ `ਤੇ ਨਹੀਂ ਪੁੱਜ ਸਕਦੇ। ਲਗਦਾ ਤਾਂ ਨਹੀਂ ਕਿ ਕੋਈ ਦਵਾਈ ਬੂਟੀ ਅਜਿਹੇ ਬਦਕਿਸਮਤਾਂ ਦੀ ਮਦਦ ਕਰ ਸਕੇ, ਪਰ ਫੁੱਲ ਦਵਾਈ ਵਾਈਲਡ ਓਟ, ਜਿਸ ਦੇ ਬੂਟੇ ਨੂੰ ਵਾਧੂ ਸਮਝ ਕੇ ਖੇਤੋਂ ਬਾਹਰ ਸੁੱਟਿਆ ਜਾਂਦਾ ਹੈ ਤੇ ਅੱਗ ਲਾ ਕੇ ਬੀਜ-ਨਾਸ਼ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਅਸਲ ਅਰਥਾਂ ਵਿਚ ਸਹੀ ਰਸਤੇ ਤੇ ਪਾਉਣ ਵਿਚ ਮਦਦ ਕਰਦੀ ਹੈ।
ਇਸ ਫੁੱਲ ਦਵਾਈ ਦੀ ਸਹੀ ਪ੍ਰਕ੍ਰਿਤੀ ਜਾਣਨ ਲਈ ਡਾ. ਬੈਚ ਦੀ ਲਿਖਤ ਵਿਚਾਰਨ ਦੀ ਬੜੀ ਲੋੜ ਹੈ। ਡਾ. ਬੈਚ ਲਿਖਦੇ ਹਨ ਕਿ “ਇਹ ਫੁੱਲ ਦਵਾਈ ਉਨ੍ਹਾਂ ਲਈ ਹੈ, ਜਿਨ੍ਹਾਂ ਦੀ ਮਨਸ਼ਾ ਜਿ਼ੰਦਗੀ ਵਿਚ ਕੁਝ ਉੱਚਾ ਕਰਨ ਦੀ ਹੁੰਦੀ ਹੈ, ਜਿਹੜੇ ਆਪਣੇ ਜੀਵਨ ਦਾ ਭਰਪੂਰ ਅਨੰਦ ਮਾਣਨ ਲਈ ਕਾਫੀ ਅਨੁਭਵ ਤੇ ਹਰ ਸੰਭਵ ਸਾਧਨ ਇਕੱਠਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਵੱਡੀ ਸਮੱਸਿਆ ਇਹ ਜਾਣਨਾ ਹੁੰਦੀ ਹੈ ਕਿ ਉਹ ਕਿਹੜਾ ਪੇਸ਼ਾ ਅਖਤਿਆਰ ਕਰਨ, ਕਿਉਂਕਿ ਭਾਵੇਂ ਉਨ੍ਹਾਂ ਦੀਆਂ ਅਕਾਂਖਸ਼ਾਵਾਂ ਬਹੁਤ ਤਕੜੀਆਂ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਆਪਣੇ ਸਾਹਮਣੇ ਕੋਈ ਇਕ ਅਜਿਹਾ ਰਾਹ ਨਹੀਂ ਦਿਖਦਾ, ਜੋ ਦੂਜਿਆਂ ਤੋਂ ਚੰਗਾ ਹੋਵੇ।”
ਡਾ. ਬੈਚ ਦੇ ਕਥਨ ਦਾ ਵਿਸਲੇਸ਼ਣ ਕਰੀਏ ਤਾਂ ਇਸ ਵਿਚੋਂ ਤਿੰਨ ਸਿੱਧੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ: ਪਹਿਲੀ, ਵਾਈਲਡ ਓਟ ਦੇ ਸੁਭਾਅ ਵਾਲੇ ਲੋਕ ਮਹਤੱਵ-ਅਕਾਂਖਸ਼ੀ ਹੁੰਦੇ ਹਨ। ਉਹ ਜੀਵਨ ਵਿਚ ਕੁਝ ਬਣਨਾ ਚਾਹੁੰਦੇ ਹਨ ਤੇ ਬਣਨਾ ਵੀ ਕੁਝ ਉੱਚਾ ਹੀ ਚਾਹੁੰਦੇ ਹਨ। ਕੋਈ ਦੇਸ਼ ਭਗਤ ਬਣਨਾ ਚਾਹੁੰਦਾ ਹੈ, ਕੋਈ ਲੀਡਰ ਤੇ ਕੋਈ ਅਫਸਰ। ਹੋ ਸਕਦਾ ਹੈ ਕੋਈ ਭਿਖਾਰੀ ਬਣਨਾ ਵੀ ਚਾਹੇ, ਪਰ ਇਹ ਕਰਨਾ ਕੋਈ ਮਹੱਤਵ ਅਕਾਂਖਸ਼ਾ ਨਹੀਂ ਹੈ, ਜੋ ਕਿਸੇ ਦੀ ਸੋਚ ਦੇ ਨਿਸ਼ਾਨੇ `ਤੇ ਆਵੇ। ਉਨ੍ਹਾਂ ਦੀ ਸੱਧਰ ਉੱਚਾ ਤੇ ਭਰਪੂਰ ਜੀਵਨ ਜਿਊਣ ਦੀ ਹੁੰਦੀ ਹੈ, ਜੋ ਨੀਵੇਂ ਉਦੇਸ਼ ਮਿੱਥਣ ਨਾਲ ਪੂਰੀ ਨਹੀਂ ਹੋ ਸਕਦੀ। ਦੂਜੀ, ਉੱਚੇ ਉਦੇਸ਼ਾਂ ਦੀ ਪੂਰਤੀ ਲਈ ਵੱਧ ਸਾਧਨਾਂ, ਸਹੀ ਮਾਰਗ ਤੇ ਅਣਥੱਕ ਕੋਸਿ਼ਸ਼ਾਂ ਦੀ ਲੋੜ ਹੈ। ਜੇ ਇਨ੍ਹਾਂ ਵਿਚੋਂ ਕਿਸੇ ਇਕ ਦੀ ਕਮੀ ਰਹਿ ਜਾਵੇ ਤਾਂ ਉਨ੍ਹਾਂ ਦਾ ਉਦੇਸ਼ ਅਸਫਲ ਹੋ ਸਕਦਾ ਹੈ। ਮਾਰਗ ਹੋਵੇ, ਸਾਧਨ ਤੇ ਉੱਦਮ ਨਾ ਹੋਣ ਤਾਂ ਉਸ ਮਾਰਗ `ਤੇ ਚਲਣਾ ਅਸੰਭਵ ਹੈ; ਪਰ ਜੇ ਸਾਧਨ ਹੋਵੇ ਤੇ ਜਾਣ ਦੀ ਪ੍ਰਬਲ ਇੱਛਾ ਵੀ ਹੋਵੇ, ਪਰ ਮਾਰਗ ਦਾ ਪਤਾ ਨਾ ਹੋਵੇ ਫਿਰ ਤਾਂ ਭਰਪੂਰ ਜਿ਼ੰਦਗੀ ਦੀ ਅਭਿਲਾਸ਼ਾ ਹੀ ਅਧੂਰੀ ਰਹਿ ਜਾਵੇਗੀ। ਚੰਦਰਮਾ `ਤੇ ਜਾਣ ਦੀ ਮਨੁੱਖੀ ਕਲਪਨਾ ਤਾਂ ਬਹੁਤ ਪੁਰਾਣੀ ਸੀ, ਪਰ ਸਾਧਨ ਤੇ ਮਾਰਗ ਦੀ ਘਾਟ ਕਾਰਨ ਇਹ ਵੀਹਵੀਂ ਸਦੀ ਤੀਕ ਪੂਰੀ ਨਾ ਹੋਈ। ਤੀਜੀ, ਜੇ ਮਾਰਗ ਵੀ ਸਾਹਮਣੇ ਕਈ ਖੁੱਲ੍ਹੇ ਪਏ ਹੋਣ, ਪਰ ਇਹ ਪਤਾ ਨਾ ਹੋਵੇ ਕਿ ਮੰਜ਼ਿਲ ਵੱੱਲ ਕਿਹੜਾ ਜਾਂਦਾ ਹੈ ਤਾਂ ਵੀ ਭਟਕਣ ਵਾਲੀ ਸਮੱਸਿਆ ਬਣੀ ਰਹੇਗੀ। ਵਧੇਰੇ ਵੱਡੀ ਸਮੱਸਿਆ ਹੀ ਇਹੀ ਹੈ ਕਿ ਉਦੇਸ਼ ਦਾ ਪਤਾ ਹੁੰਦਿਆਂ ਵੀ ਮਾਰਗ ਦਾ ਪਤਾ ਨਹੀਂ ਹੁੰਦਾ। ਸਿਆਣੇ ਕਹਿੰਦੇ ਹਨ ਕਿ ਮਾਰਗ ਦਾ ਪਤਾ ਗੁਰੂ ਤੋਂ ਲਗਦਾ ਹੈ, ਪਰ ਗੁਰੂ ਵੀ ਇਕ ਸਾਂਝੇ ਟੀਚੇ ਦਾ ਮਾਰਗ ਹੀ ਦੱਸ ਸਕਦਾ ਹੈ, ਹਰ ਇਕ ਦੀ ਵੱਖਰੀ ਅਭਿਲਾਸ਼ਾ ਦਾ ਮਾਰਗ ਨਹੀਂ ਦੱਸ ਸਕਦਾ। ਇਸ ਦਾ ਹੱਲ ਤਾਂ ਵਿਅਕਤੀ ਨੂੰ ਆਪਣੀ ਕੋਸਿ਼ਸ਼ ਨਾਲ ਹੀ ਕੱਢਣਾ ਪਵੇਗਾ। ਇਸ ਲਈ ਜੀਵਨ ਦੀ ਵਿਲੱਖਣ ਭਰਪੂਰਤਾ ਮਾਣਨ ਲਈ ਗੁਰੂ ਦੀ ਅਗਵਾਈ ਦੇ ਨਾਲ ਨਾਲ ਫੁੱਲ ਦਵਾਈ ਵਾਈਲਡ ਓਟ ਦੀ ਵੀ ਅਤਿਅੰਤ ਲੋੜ ਹੈ।
ਸਭ ਨੂੰ ਪਤਾ ਹੈ ਕਿ ਪੜ੍ਹਾਈ ਲਿਖਾਈ ਨਾਲ ਟਾਈਪ-ਰਾਈਟਿੰਗ ਦਾ ਡੂੰਘਾ ਸਬੰਧ ਹੈ। ਮੈਂ ਵੀ ਸੋਚਿਆ ਕਿ ਪੜ੍ਹੇ-ਲਿਖੇ ਹੋਣ ਦਾ ਪੂਰਾ ਅਨੰਦ ਲੈਣ ਲਈ ਟਾਈਪ ਕਰਨਾ ਜ਼ਰੂਰ ਆਉਣਾ ਚਾਹੀਦਾ ਹੈ। ਇਸ ਕੰਮ ਲਈ ਮੈਂ ਸਕੂਲ ਦੇ ਦਿਨਾਂ ਤੋਂ ਹੀ ਟਾਈਪ ਕਰਨਾ ਸਿੱਖਿਆ ਅਤੇ ਆਪਣੇ ਸਭ ਬੱਚਿਆਂ ਨੂੰ ਵੀ ਇਸ ਦੀ ਟ੍ਰੇਨਿੰਗ ਕਰਵਾਈ। ਸਮੇਂ ਸਿਰ ਕੁਝ ਪੈਸੇ ਜੋੜ ਕੇ ਮੈਂ ਆਪਣੀ ਟਾਈਪ-ਰਾਈਟਰ ਖਰੀਦ ਲਈ ਤੇ ਸਾਰੀ ਉਮਰ ਆਪਣੇ ਪੜ੍ਹਨ-ਲਿਖਣ ਦੇ ਸਾਰੇ ਕੰਮ ਇਸ ਰਾਹੀਂ ਕੀਤੇ। ਇੱਥੋਂ ਤੀਕ ਕਿ ਆਪਣੇ ਐਮ.ਫਿਲ ਤੇ ਪੀਐਚ.ਡੀ. ਦੇ ਥੀਸਿਸਾਂ ਦੇ ਸਾਰੇ ਕੱਚੇ ਖਰੜੇ ਵੀ ਕਈ ਕਈ ਵਾਰ ਆਪ ਟਾਈਪ ਕੀਤੇ। ਕੰਪਿਊਟਰ ਤੀਕ ਪਹੁੰਚ ਹੋ ਜਾਣ ਉਪਰੰਤ ਮੇਰੀਆਂ ਸੱਧਰਾਂ ਅਸਮਾਨ ਛੂਹਣ ਲੱਗੀਆਂ; ਪਰ ਜਿਵੇਂ ਬੱਚਾ ਖਿਡੌਣੇ ਨਾਲ ਖੇਡਣ ਦੀ ਥਾਂ ਉਸ ਨੂੰ ਤੋੜ ਕੇ ਦੇਖਣਾ ਚਾਹੁੰਦਾ ਹੈ ਕਿ ਇਹ ਦੇ ਅੰਦਰ ਕੀ ਹੈ, ਮੈਂ ਵੀ ਆਪਣੇ ਰਸਤੇ ਤੋਂ ਭਟਕ ਗਿਆ। ਕੰਪਿਊਟਰ ਦੇਖਦਿਆਂ ਹੀ ਮੈਂ ਇਸ ਦਾ ਸਿਧਾਂਤ ਤੇ ਬਣਤਰ ਸਿੱਖਣ ਪਿੱਛੇ ਪੈ ਗਿਆ। ਮੈਂ ਇਸ ਦੇ ਹਾਰਡਵੇਅਰ ਦੀਆਂ ਕਈ ਮੋਟੀਆਂ ਮੋਟੀਆਂ ਕਿਤਾਬਾਂ ਖਰੀਦੀਆਂ ਤੇ ਇਸ ਦਾ ਕੋਰਸ ਕਰਨ ਲੱਗਿਆ। ਉਨ੍ਹਾਂ ਦਿਨਾਂ ਵਿਚ ਮੇਰੀ ਮੁਲਾਕਾਤ ਪਟਿਆਲੇ ਦੇ ਪ੍ਰੋ. ਸਤਨਾਮ ਸਿੰਘ ਸੰਧੂ ਨਾਲ ਹੋਈ, ਜੋ ਉੱਥੇ ਯੂਨੀਵਰਸਿਟੀ ਵਿਚ ਮੇਰੇ ਸਹਿਕਰਮੀ ਸਨ ਤੇ ਕੰਪਿਊਟਰੀ ਮਾਮਲਿਆਂ ਵਿਚ ਮੇਰੇ ਨਾਲੋਂ ਕਿਤੇ ਵਧੇਰੇ ਗਿਆਨ ਰੱਖਦੇ ਸਨ। ਮੇਰੀ ਅਜੀਬ ਰੀਝ ਸੁਣ ਕੇ ਉਨ੍ਹਾਂ ਨੇ ਮੈਨੂੰ ਪੁੱਛਿਆ, “ਤੁਸੀਂ ਕੰਪਿਊਟਰ ਸਿੱਖ ਕੇ ਕਰਨਾ ਕੀ ਚਾਹੁੰਦੇ ਹੋ, ਇਸ ਦੀ ਮਕੈਨਿਕੀ ਕਰਨਾ ਜਾਂ ਲਿਖਣ-ਪੜ੍ਹਨ ਦਾ ਕੰਮ ਕਰਨਾ?” ਮੇਰੇ ਮੂੰਹੋਂ ਪੜ੍ਹਨ-ਲਿਖਣ ਦੀ ਗੱਲ ਸੁਣ ਕੇ ਉਹ ਫੌਰਨ ਬੋਲੇ, “ਫਿਰ ਤੁਸੀਂ ਹਾਰਡਵੇਅਰ ਦੀ ਗੱਲ ਛੱਡੋ, ਸਾਫਟਵੇਅਰ ਸਿੱਖੋ, ਇਸ ਪਾਸੇ ਤੁਹਾਡੇ ਲਈ ਬਹੁਤ ਸੰਭਾਵਨਾਵਾਂ ਹਨ।” ਮੈਨੂੰ ਪਤਾ ਸੀ ਕਿ ਮੈਂ ਕੰਪਿਊਟਰ ਤੋਂ ਟਾਈਪ-ਰਾਈਟਰ ਦਾ ਕੰਮ ਲੈਣਾ ਹੈ, ਪਰ ਫਿਰ ਵੀ ਮੈਂ ਭਟਕ ਕੇ ਆਪਣੇ ਇਸ ਉਦੇਸ਼ ਤੋਂ ਖੁੰਝਣ ਲੱਗਿਆ ਸਾਂ। ਇਹ ਤਾਂ ਪ੍ਰੋਫੈਸਰ ਸੰਧੂ ਮਿਲ ਗਏ ਤੇ ਉਨ੍ਹਾਂ ਨੇ ਰਾਹੇ ਪਾ ਦਿੱਤਾ। ਪਰ ਮੇਰੇ ਜਿਹੇ ਸਾਰਿਆਂ ਨੂੰ ਤਾਂ ਸੰਧੂ ਸਾਹਿਬ ਜਿਹੇ ਮਾਰਗ ਦਰਸ਼ਕ ਨਹੀਂ ਮਿਲਦੇ। ਇਸ ਲਈ ਉਨ੍ਹਾਂ ਦਾ ਕੁਰਾਹੇ ਪੈਣਾ ਲਾਜ਼ਮੀ ਹੈ। ਅਜਿਹੀਆਂ ਹਾਲਤਾਂ ਵਿਚ ਵਾਈਲਡ ਓਟ ਕੰਮ ਆਉਂਦੀ ਹੈ, ਜੋ ਮਕਸਦ ਨੂੰ ਹਮੇਸ਼ਾ ਮਨ ਦੀਆਂ ਅੱਖਾਂ ਸਾਹਮਣੇ ਰੱਖ ਕੇ ਮਨੁੱਖ ਨੂੰ ਉਸ ਵਲ ਵਧਣ ਲਈ ਪ੍ਰੇਰਦੀ ਹੈ।
ਮੈਨੂੰ ਇਕ ਦਫਤਰ ਦੇ ਲੋਕਾਂ ਦੀ ਸਥਿਤੀ ਹੁਣ ਤੀਕ ਯਾਦ ਹੈ। ਭਾਰਤ ਸਰਕਾਰ ਦੇ ਇਕ ਮਹਿਕਮੇ ਦਾ ਇਹ ਦਫਤਰ ਸਕੂਲਾਂ `ਚੋਂ ਨਿਕਲਦੇ ਉਚ ਕੋਟੀ ਦੇ ਵਿਦਿਆਰਥੀ ਚੁਣ ਕੇ ਭਰਤੀ ਕਰਦਾ ਸੀ। ਦੂਜੇ ਮਹਿਕਮਿਆਂ ਤੋਂ ਤੀਹ-ਚਾਲੀ ਰੁਪਏ ਵਧ ਤਨਖਾਹ ਦੇ ਕੇ ਵਿਦਿਅਕ ਸੰਸਥਾਵਾਂ ਦੀ ਕਰੀਮ ਖਿੱਚ ਲੈਂਦਾ ਸੀ। ਇਹ ਅੱਧ-ਪੁੰਗਰੇ ਵਿਦਿਆਰਥੀ ਮਨ ਵਿਚ ਬੜਾ ਕੁਝ ਕਰਨ ਤੇ ਬੜਾ ਵੱਡਾ ਬਣਨ ਦੀਆਂ ਆਸਾਂ ਲਈ ਆਉਂਦੇ ਸਨ। ਕੰਮ ਕਰਦੇ ਚੰਗੇ ਪੈਸੇ ਕਮਾਉਂਦੇ, ਪਰ ਖੁਸ਼ ਦਿਖਾਈ ਨਾ ਦਿੰਦੇ। ਕੋਈ ਗੀਤਾ ਦੀਆਂ ਪੰਕਤੀਆਂ ਜਬਾਨੀ ਯਾਦ ਕਰੀ ਫਿਰਦਾ ਤੇ ਆਨੇ-ਬਹਾਨੇ ਆ ਕੇ ਸੁਣਾ ਜਾਂਦਾ। ਕੋਈ ਬਾਣੀ ਦੇ ਅਰਥ ਕਰਕੇ ਸੁਣਾਉਂਦਾ ਤੇ ਗੁਰਦੁਆਰੇ ਲਈ ਚੰਦਾ ਇਕੱਠਾ ਕਰਦਾ। ਇਹ ਲੋਕ ਧਰਮ ਪ੍ਰਚਾਰਕ ਬਣਨਾ ਚਾਹੁੰਦੇ ਸਨ, ਪਰ ਬੇਵਸ ਹਾਲਾਤ ਕਾਰਨ ਉੱਥੇ ਫਸ ਗਏ ਸਨ। ਕਈ ਹਰ ਹਫਤੇ ਦਿੱਲੀ ਜਾਂਦੇ, ਉੱਥੋਂ ਘੜੀਆਂ, ਕੰਬਲ, ਸਵੈਟਰ ਤੇ ਜਰਸੀਆਂ ਖਰੀਦ ਕੇ ਲਿਆਉਂਦੇ ਅਤੇ ਆਪਣੇ ਸਹਿਕਰਮੀਆਂ ਨੂੰ ਵੇਚਦੇ। ਇਹ ਸੱਜਣ ਵਪਾਰੀ ਬਣਨਾ ਚਾਹੁੰਦੇ ਹੋਣਗੇ, ਪਰ ਗਲਤ ਥਾਂ `ਤੇ ਆ ਗਏ ਸਨ। ਕਈ ਕਰਮਚਾਰੀ ਰਾਤ ਨੂੰ ਕੰਮ ਕਰਦੇ ਤੇ ਦਿਨੇ ਕਾਲਜ ਵਿਚ ਪੜ੍ਹਨ ਜਾਂਦੇ। ਉਨ੍ਹਾਂ ਨੇ ਮਨ ਵਿਚ ਪ੍ਰੋਫੈਸਰ ਬਣਨ ਦੀ ਠਾਣੀ ਹੋਵੇਗੀ। ਇਕ ਆਯੁਰਵੇਦ ਤੇ ਦੂਜਾ ਨੇਚਰ ਕਿਊਰ ਦੇ ਲੈਕਚਰ ਦਿੰਦਾ ਤੇ ਉਹ ਆਪਣਾ ਆਪਣਾ ਹਸਪਤਾਲ ਖੋਲ੍ਹਣ ਦੀ ਰੀਝ ਲਈ ਫਿਰਦੇ। ਇਕ ਭਗਤ ਸਿੰਘ ਦੇ ਕਿਤਾਬਚੇ ਵੰਡਦਾ ਤੇ ਇਕ ਹੋਰ ਛੁਪਿਆ ਨਕਸਲੀ ਜਮਾਤੀ ਘੋਲ ਦੀਆਂ ਗੱਲਾਂ ਸਮਝਾਉਂਦਾ। ਇਹ ਸਾਰੇ ਸ਼ੱਰੇਆਮ ਆਪਣੇ ਮੌਜੂਦਾ ਕਿੱਤੇ ਨੂੰ ਗਾਲ੍ਹਾਂ ਕੱਢਦੇ ਤੇ ਆਪਣੇ ਮਨਚਾਹੇ ਭਾਵੀ ਕਿੱਤਿਆਂ ਦੀ ਤਾਰੀਫ ਦੇ ਪੁਲ ਬੰਨ੍ਹਦੇ, ਪਰ ਇਹ ਸਾਰੇ ਹੀ ਕੁਰਾਹੇ ਪਏ ਜਿਊੜਿਆਂ ਵਾਂਗ ਸਨ। ਉੱਥੇ ਆ ਕੇ ਉੱਥੋਂ ਦੇ ਹੀ ਬਣ ਕੇ ਰਹਿ ਗਏ ਸਨ। ਹੁਣ ਸਾਰੇ ਹੀ ਗਰੀਬੀ ਤੇ ਕੰਗਾਲੀ ਭੋਗਦੇ ਕਦੋਂ ਦੇ ਮਰ ਗਏ ਹਨ ਤੇ ਰਹਿੰਦਾ ਇਕ ਵੀ ਪਿਛਲੇ ਹਫਤੇ ਗੁਜ਼ਰ ਗਿਆ ਹੈ। ਉਹ ਪਿੰਜਰੇ ਵਿਚ ਪਈਆਂ ਬੁਲਬੁਲਾਂ ਵਾਂਗ ਸਨ, ਜਿਨ੍ਹਾਂ ਨੇ ਵੱਖ ਵੱਖ ਬਾਗਾਂ ਵਿਚ ਬਹਾਰਾਂ ਮਾਣਨੀਆਂ ਸਨ, ਪਰ ਸਮਝ ਤੇ ਉੱਦਮ ਦੀ ਘਾਟ ਕਾਰਨ ਉਡ ਨਾ ਸਕੇ। ਹੁਣ ਪਤਾ ਚਲਦਾ ਹੈ ਕਿ ਇਹ ਸਾਰੇ ਦੇ ਸਾਰੇ ਵਾਈਲਡ ਓਟ ਦੇ ਮਰੀਜ਼ ਸਨ, ਜਿਨ੍ਹਾਂ ਨੂੰ ਇਹ ਫੁੱਲ ਦਵਾਈ ਮਿਲ ਨਾ ਸਕੀ।
ਡਾ. ਸੋਹਨ ਰਾਜ ਟੇਟਰ ਤੇ ਮੋਹਨ ਲਾਲ ਜੈਨ ਅਨੁਸਾਰ ਇਹ ਕਿਸਮਤ ਪਲਟਾਉਣ ਵਾਲੀ ਦਵਾਈ ਹੈ। ਇਹ ਉਨ੍ਹਾਂ ਕਾਬਲ ਤੇ ਸੁਸਿੱਖਿਅਤ ਬੰਦਿਆਂ ਦੀ ਦਵਾਈ ਹੈ, ਜੋ ਬਣਨਾ ਤਾਂ ਚਾਹੁੰਦੇ ਹਨ ਕੁਝ ਵੱਡਾ, ਪਰ ਗਲਤ ਰਸਤਾ ਚੁਣ ਬੈਠਦੇ ਹਨ। ਉਨ੍ਹਾਂ ਦਾ ਚੁਣਿਆਂ ਕਾਰੋਬਾਰ ਜਾਂ ਨੌਕਰੀ ਧੰਦਾ ਉਨ੍ਹਾਂ ਦੀਆਂ ਉਮੰਗਾ ਅਨੁਸਾਰ ਪੂਰਾ ਨਹੀਂ ਉਤਰਦਾ ਤੇ ਉਹ ਉਸ ਨੂੰ ਬਦਲਣਾ ਚਾਹੁੰਦੇ ਹਨ। ਇਕ ਵਾਰ ਬਦਲ ਕੇ ਵੀ ਠੀਕ ਨਹੀਂ ਰਹਿੰਦੇ, ਉਸ ਨੂੰ ਫਿਰ ਬਦਲਦੇ ਹਨ, ਸਗੋਂ ਵਾਰ ਵਾਰ ਬਦਲਦੇ ਹਨ। ਇਹੀ ਹਾਲ ਕਈ ਵਿਦਿਆਰਥੀਆਂ ਦਾ ਹੁੰਦਾ ਹੈ, ਜੋ ਪੜ੍ਹਨ-ਲਿਖਣ ਵਿਚ ਉੱਤਮ ਹੁੰਦੇ ਹਨ, ਪਰ ਵਿਸ਼ਿਆਂ ਦੀ ਚੋਣ ਵਿਚ ਟਪਲਾ ਖਾ ਜਾਂਦੇ ਹਨ। ਬੜੀ ਸੋਚ-ਵਿਚਾਰ ਤੋਂ ਬਾਅਦ ਇਕ ਕੋਰਸ ਚੁਣਦੇ ਹਨ, ਪਰ ਉਸ ਨੂੰ ਅੱਧ ਵਿਚਾਲਿਓਂ ਹੀ ਛੱਡ ਕੇ ਫਿਰ ਦੂਜਾ ਫੜ ਲੈਂਦੇ ਹਨ। ਦੋਚਿੱਤੀਆਂ ਵਿਚ ਇਸ ਤਰ੍ਹਾਂ ਦੀਆਂ ਅਦਲਾ-ਬਦਲੀਆਂ ਕਰ ਕੇ ਆਪਣਾ ਸਮਾਂ ਬਰਬਾਦ ਕਰਦੇ ਰਹਿੰਦੇ ਹਨ, ਪਰ ਪਹੁੰਚਦੇ ਕਿਤੇ ਨਹੀਂ। ਅਜਿਹੇ ਮੁੱਢੋਂ ਘੁੱਥਿਆਂ ਦੇ ਮੁੜ ਵਸੇਬੇ ਲਈ ਵਾਈਲਡ ਓਟ ਇਕ ਵਰਦਾਨ ਹੈ।
ਦੁਚਿੱਤੀ ਦਾ ਦੁਸ਼ਗੁਣ ਫੁੱਲ ਦਵਾਈ ਸਕਲੇਰੈਂਥਸ ਵਿਚ ਵੀ ਪਾਇਆ ਜਾਂਦਾ ਹੈ, ਪਰ ਇਨ੍ਹਾਂ ਦੋਹਾਂ ਦੀ ਦੁਚਿੱਤੀ ਵਿਚ ਫਰਕ ਹੈ। ਸਕਲੇਰੈਂਥਸ ਦਾ ਮਰੀਜ਼ ਫੈਸਲਾ ਨਹੀਂ ਲੈ ਸਕਦਾ। ਉਹ ਸੋਚਦਾ ਰਹਿੰਦਾ ਹੈ ਕਿ ਉਹ ਹਾਂ ਕਰੇ ਜਾਂ ਨਾਂਹ ਕਰੇ, ਪਰ ਕਰਦਾ ਕੁਝ ਵੀ ਨਹੀਂ। ਉਸ ਨੂੰ ਹਾਂ ਤੇ ਨਾਂਹ ਦੋਵੇਂ ਪੱਖ ਬਰਾਬਰ ਜਾਪਦੇ ਹਨ, ਜੋ ਉਸ ਦੀ ਝਿੱਜਕ ਦਾ ਕਾਰਨ ਬਣ ਜਾਂਦੇ ਹਨ। ਉਸ ਵਿਚ ਨਾ ਚੰਗੇ ਮਾੜੇ ਦੀ ਪਰਖ ਹੁੰਦੀ ਹੈ ਤੇ ਨਾ ਜੋਖਮ ਉਠਾਉਣ ਦਾ ਹੌਸਲਾ। ਜੇ ਉਸ ਅੱਗੇ ਕਈ ਵਿਕਲਪ ਉੱਠ ਖੜ੍ਹੇ ਹੋਣ ਤਾਂ ਉਸ ਨੂੰ ਉਹ ਸਾਰੇ ਬਰਾਬਰ ਲਗਦੇ ਹਨ ਤੇ ਉਹ ਬਿਲਕੁਲ ਹੀ ਕੋਈ ਨਿਰਣਾ ਨਹੀਂ ਲੈ ਸਕਦਾ। ਵਾਈਲਡ ਓਟ ਦਾ ਮਰੀਜ਼ ਨਿਰਣਾ ਤਾਂ ਲੈ ਲੈਂਦਾ ਹੈ, ਪਰ ਅੱਗੇ ਚਲ ਕੇ ਸੋਚਦਾ ਹੈ ਕਿ ਉਸ ਦਾ ਨਿਰਣਾ ਗਲਤ ਸੀ। ਇਸ ਲਈ ਉਹ ਉਸ ਕਾਰਜ ਨੂੰ ਛੱਡ ਕੇ ਦੂਜੇ ਨੂੰ ਹੱਥ ਪਾ ਲੈਂਦਾ ਹੈ, ਪਰ ਉਸ ਦਾ ਦੂਜੀ ਥਾਂ ਵੀ ਮਨ ਨਹੀਂ ਖੜ੍ਹਦਾ ਤੇ ਉਹ ਇਕ ਅਸੰਤੁਸ਼ਟ ਵਿਅਕਤੀ ਦੀ ਤਰ੍ਹਾਂ ਇੱਧਰ-ਉੱਧਰ ਭਟਕਦਾ ਰਹਿੰਦਾ ਹੈ। ਜਿੱਥੇ ਸਕਲੇਰੈਂਥਸ ਆਪਣੇ ਮਰੀਜ਼ ਨੂੰ ਡਟ ਕੇ ਦੋ ਟੂਕ ਫੈਸਲਾ ਕਰਨ ਦੇ ਕਾਬਲ ਬਣਾਉਂਦੀ ਹੈ, ਉੱਥੇ ਵਾਈਲਡ ਓਟ ਆਪਣੇ ਰੋਗੀ ਨੂੰ ਸਹੀ ਰਾਹ ਦਿਖਾ ਕੇ ਉਸ ਤੋਂ ਉਸ ਦੇ ਮਨਪਸੰਦ ਕਿੱਤੇ ਦੀ ਚੋਣ ਕਰਵਾ ਦਿੰਦੀ ਹੈ।
ਵਾਈਲਡ ਓਟ ਇਕ ਤਰ੍ਹਾਂ ਸਮਾਜਿਕ ਤੇ ਦਾਰਸ਼ਨਿਕ ਪੱਖ ਦੀ ਫੁੱਲ ਦਵਾਈ ਹੈ। ਇਹ ਪੁਰਾਤਨ ਯੂਨਾਨੀ ਫਿਲਾਸਫਰ ਪਲੈਟੋ ਦੇ ਵਿਚਾਰਾਂ ਨਾਲ ਜੁੜ ਕੇ ਉਸ ਦੇ ਸਮਾਜਿਕ ਨਿਆਂ ਦੇ ਸਿਧਾਂਤ ਦੀ ਪ੍ਰੋੜਤਾ ਕਰਦੀ ਹੈ। ਪਲੈਟੋ ਦਾ ਕਹਿਣਾ ਸੀ ਕਿ ਵਿਅਕਤੀ ਦਾ ਸੁਭਾਅ ਚਾਰ ਤੱਤਾਂ-ਤਰਕ, ਜੁੱਸਾ, ਭੁੱਖ ਤੇ ਨਿਆਂ ਦਾ ਸੁਮੇਲ ਹੈ। ਪਹਿਲੇ ਤਿੰਨ ਤੱਤ ਉਸ ਦੀਆਂ ਤਿੰਨ ਰੁਚੀਆਂ ਹਨ, ਜੋ ਸਭ ਬੰਦਿਆਂ ਵਿਚ ਵੱਖ ਵੱਖ ਮਾਤਰਾ ਵਿਚ ਹੁੰਦੀਆਂ ਹਨ। ਇਹ ਉਸ ਦੇ ਵਿਅਕਤੀਤਵ ਦਾ ਨਿਰਮਾਣ ਕਰਦੀਆਂ ਹਨ। ਭਾਵ ਜਿਸ ਵਿਚ ਤਰਕ ਦੀ ਮਾਤਰਾ ਵਧੇਰੇ ਹੋਵੇ, ਉਹ ਵਧੇਰੇ ਅਕਲਮੰਦ ਹੁੰਦਾ ਹੈ, ਜੋ ਤਨ ਤੇ ਹੌਸਲੇ ਵਿਚ ਭਾਰੀ ਹੋਵੇ, ਉਸ ਵਿਚ ਸਰੀਰਕ ਜੋਰ ਤੇ ਗੁੱਸਾ ਜਿ਼ਆਦਾ ਹੁੰਦਾ ਹੈ ਤੇ ਜਿਸ ਵਿਚ ਭੁੱਖ ਦੀ ਕਾਮਨਾ ਵਧੇਰੇ ਹੋਵੇ, ਉਹ ਲੋਭ ਲਾਲਚ ਵਸ ਧਨ ਪਦਾਰਥ ਪੈਦਾ ਕਰਨ ਵਲ ਚਲਾ ਜਾਂਦਾ ਹੈ। ਉਸ ਅਨੁਸਾਰ ਖੁਸ਼ੀ ਤੇ ਸੰਤੁਸ਼ਟ ਵਿਅਕਤੀ ਉਹ ਹੁੰਦਾ ਹੈ, ਜੋ ਆਪਣੇ ਸੁਭਾਅ ਦੀਆਂ ਰੁਚੀਆਂ ਦੀ ਮਾਤਰਾ ਅਨੁਸਾਰ ਆਪਣਾ ਜੀਵਨ ਢਾਲੇ। ਅਰਥਾਤ ਅਕਲਮੰਦ ਵਿਅਕਤੀ ਦਿਮਾਗੀ ਕੰਮ ਕਰੇ, ਪਰ ਗੁੱਸੇ ਤੇ ਲਾਲਚ ਨੂੰ ਮਾਰੇ; ਜੋਰ ਜੇਰੇ ਵਾਲਾ ਵਿਅਕਤੀ ਸਰੀਰਕ ਵਰਤੋਂ ਵਾਲਾ ਕੰਮ ਕਰੇ, ਪਰ ਅਕਲ ਤੇ ਭੁੱਖ ਨੂੰ ਬਣਦਾ ਸਥਾਨ ਹੀ ਦੇਵੇ ਅਤੇ ਲਾਲਚੀ ਆਦਮੀ ਤਰਕ ਤੇ ਹੌਸਲੇ ਦੀ ਯਥਾ-ਯੋਗ ਵਰਤੋਂ ਕਰਦਾ ਹੋਇਆ ਧਨ ਪਦਾਰਥਾਂ ਦਾ ਨਿਰਮਾਣ ਕਰੇ।
ਇਸ ਤਰ੍ਹਾਂ ਸਮਾਜ ਵਿਚ ਦਿਮਾਗ ਦਾ ਕੰਮ ਕਰਨ ਵਾਲਿਆਂ, ਸਰੀਰਕ ਕੰਮ ਕਰਨ ਵਾਲਿਆਂ ਤੇ ਚੀਜ਼ਾਂ ਪੈਦਾ ਕਰਨ ਵਾਲਿਆਂ ਦੀਆਂ ਤਿੰਨ ਸ਼੍ਰੇਣੀਆਂ ਬਣ ਜਾਣਗੀਆਂ। ਜੇ ਮਨੁੱਖ ਆਪਣੇ ਸੁਭਾਅ ਦੀ ਸਰਬਉੱਚ ਰੁਚੀ ਨੂੰ ਪਛਾਣ ਕੇ ਉਸ ਅਨੁਸਾਰ ਕੰਮ ਕਰੇ ਭਾਵ ਆਪਣੀ ਰੁਚੀ ਤੇ ਅਕਾਂਖਸ਼ਾ ਅਨੁਸਾਰ ਆਪਣਾ ਪੇਸ਼ਾ ਅਖਤਿਆਰ ਕਰੇ ਤਾਂ ਉਸ ਦੇ ਮਨ ਅੰਦਰ ਤਾਂ ਪ੍ਰਸ਼ਾਂਤਮਈ ਖੁਸ਼ੀ ਉਮੜੇਗੀ ਹੀ, ਸਮਾਜ ਵਿਚ ਵੀ ਤਾਲਮੇਲ ਬੈਠੇਗਾ ਤੇ ਸਮ੍ਰਿਧੀ ਵਧੇਗੀ; ਪਰ ਇਹ ਹੋਵੇ ਕਿਵੇਂ? ਲੋਕਾਂ ਨੂੰ ਕੌਣ ਸਮਝਾਵੇ ਕਿ ਉਹ ਆਪਣੀ ਪ੍ਰਧਾਨ ਰੁਚੀ ਅਨੁਸਾਰ ਆਪਣਾ ਪੇਸ਼ਾ ਚੁਣਨ? ਪਲੈਟੋ ਦੇ ਸਮੇਂ ਡਾ. ਬੈਚ ਦੀਆਂ ਫੁੱਲ ਦਵਾਈਆਂ ਤਾਂ ਬਣੀਆਂ ਨਹੀਂ ਸਨ। ਇਸ ਲਈ ਉਸ ਨੇ ਕਿਹਾ ਕਿ ਵਿਅਕਤੀ ਦੇ ਸੁਭਾਅ ਅੰਦਰ ਨਿਆਂ ਦਾ ਜੋ ਚੌਥਾ ਤੱਤ ਮੌਜੂਦ ਹੈ, ਉਹ ਉਸ ਨੂੰ ਆਪਣੇ ਅੰਦਰੂਨੀ ਤੱਤਾਂ ਨੂੰ ਅਜਿਹੀ ਤਰਤੀਬ ਦੇਣ ਦਾ ਕੰਮ ਕਰੇਗਾ ਤੇ ਸਮਾਜ ਵਿਚ ਰਾਜ ਦੀ ਨਿਆਂ ਪ੍ਰਣਾਲੀ ਉਸ ਦੀ ਮਦਦ ਕਰੇਗੀ। ਜੋਤਿਸ਼ ਨੂੰ ਰਾਜ-ਸੁਧਾਰ ਲਈ ਮਹੱਤਵਪੂਰਣ ਮੰਨ ਕੇ ਰਾਜ ਵਿਚ ਜੋਤਿਸ਼ੀ ਪ੍ਰੀਸ਼ਦ ਦੀ ਸਥਾਪਨਾ ਦੀ ਸਲਾਹ ਦੇਣ ਵਾਲੇ ਪਲੈਟੋ ਨੂੰ ਜੇ ਵਾਈਲਡ ਓਟ ਦਾ ਪਤਾ ਹੁੰਦਾ ਤਾਂ ਉਹ ਜਰੂਰ ਹੀ ਹਰ ਸਹਿਰੀ ਲਈ ਬਚਪਨ ਤੋਂ ਹੀ ਇਸ ਫੁੱਲ ਦਵਾਈ ਦਾ ਸੇਵਨ ਲਾਜ਼ਮੀ ਕਰ ਦਿੰਦਾ!
ਇਹ ਵੀ ਨਹੀਂ ਕਿ ਸਮਾਜਿਕ ਪ੍ਰਣਾਲੀ ਪਲੈਟੋ ਦੇ ਸਮੇਂ ਵਿਚ ਹੀ ਖਰਾਬ ਸੀ, ਅੱਜ ਦੇ ਸਮੇਂ ਵਿਚ ਵੀ ਇਹ ਥੋੜ੍ਹੇ-ਬਹੁਤ ਫਰਕ ਨਾਲ ਉਵੇਂ ਹੀ ਉਲਾਰ ਹੈ। ਭਾਰਤ ਜਿਹੇ ਮੁਲਕ ਵਿਚ ਬੇਰੋਕ ਆਪਾ ਧਾਪੀ ਤੇ ਬੇ-ਅਸੂਲੀ ਇਸੇ ਕਰਕੇ ਹੈ। ਇਕ ਪਾਸੇ ਲੋਕਾਂ ਕੋਲ ਕੰਮ ਦੇ ਮੌਕੇ ਬਹੁਤ ਘੱਟ ਹਨ, ਦੂਜੇ ਪਾਸੇ ਜਿਸ ਨੂੰ ਜੋ ਕੰਮ ਮਿਲ ਰਿਹਾ ਹੈ, ਉਹ ਉਸੇ ਨੂੰ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਕਿਸੇ ਕੋਲ ਰੁਚੀ ਤੇ ਯੋਗਤਾ ਹੋਵੇ ਜਾਂ ਨਾ ਹੋਵੇ ਸਾਰੇ ਹੀ ਉੱਚ ਪੱਧਰੀਆਂ ਨੌਕਰੀਆਂ, ਪਦਵੀਆਂ, ਮਨਿਸਟਰੀਆਂ ਤੇ ਕਾਰਪੋਰੇਟੀ ਕਾਰੋਬਾਰਾਂ ਨੂੰ ਦਬੋਚਣ ਤੇ ਤਾਕ ਲਾਈ ਬੈਠੇ ਹਨ। ਜੇ ਧਨ ਇਕੱਠਾ ਕਰਨ ਦੀ ਲਾਲਸਾ ਵਾਲੇ ਆਪਣੇ ਅੰਦਰ ਝਾਤ ਮਾਰਦੇ ਤਾਂ ਰਾਜਨੀਤੀ ਵਿਚ ਨਾ ਆਉਂਦੇ ਤੇ ਨਾ ਹੀ ਸੰਤਗਿਰੀ ਵਲ ਜਾਂਦੇ। ਜੇ ਚਲੇ ਵੀ ਜਾਂਦੇ ਤਾਂ ਭਗਵਾਂ ਵੇਸ ਧਾਰਨ ਕਰ ਕੇ ਚੰਗੇ ਕੰਮ ਕਰਦੇ ਤੇ ਤਖਤਾਂ ਨੂੰ ਲੱਤ ਮਾਰਦੇ। ਜਿਨ੍ਹਾਂ ਅੰਦਰ ਧਨ ਦੌਲਤ ਦੀ ਅੱਗ ਹੈ, ਉਹ ਖੇਤਾਂ ਜਾਂ ਕਾਰਖਾਨਿਆਂ ਵਿਚ ਜਾ ਕੇ ਕੰਮ ਕਰਦੇ, ਪੀਲੇ ਚੋਲੇ ਪਹਿਨ ਕੇ ਜਨਤਾ ਦਾ ਸ਼ੋਸ਼ਣ ਨਾ ਕਰਦੇ। ਅੱਜ ਉੱਥੇ ਸਭ ਵਿਚ ਮਾਇਆ ਦੀ ਭੁੱਖ ਦੀ ਰੁਚੀ ਹੀ ਪ੍ਰਧਾਨ ਦਿਖਾਈ ਦਿੰਦੀ ਹੈ। ਸਾਧਾਂ-ਸੰਤਾਂ, ਮੰਤਰੀਆਂ, ਦਰਬਾਰੀਆਂ, ਸਰਕਾਰੀ ਕਰਮਚਾਰੀਆਂ, ਸੁਰੱਖਿਆ ਕਰਮੀਆਂ, ਪੁਲਿਸ ਅਧਿਕਾਰੀਆਂ ਤੇ ਵਪਾਰੀਆਂ ਸਭ ਵਲੋਂ ਵੱਡੇ ਵੱਡੇ ਮਾਇਕ ਤੇ ਤਮਸੀ ਸਕੈਂਡਲ ਰਚੇ ਜਾ ਰਹੇ ਹਨ। ਇਨ੍ਹਾਂ ਨੇ ਸਭ ਧਾਰਮਿਕ ਉਪਦੇਸ਼, ਕਾਨੂੰਨ, ਨੈਤਿਕਤਾ-ਤੰਤਰ ਤੇ ਸਭ ਇਨਸਾਨੀ ਕਦਰਾਂ-ਕੀਮਤਾਂ ਝੂਠੀਆਂ ਪਾ ਦਿੱਤੀਆਂ ਹਨ। ਉੱਥੇ ਅਕਾਂਖਸ਼ਾਵਾਂ ਦੀ ਚਕਾ-ਚੌਂਧ ਵਿਚ ਹਰ ਕੋਈ ਭਟਕਿਆ ਹੋਇਆ ਹੈ ਤੇ ਰਾਹ ਭੁੱਲ ਕੇ ਰਾਹਜਨੀ ਕਰ ਰਿਹਾ ਹੈ। ਜੇ ਇਹ ਮੰਜਰ ਫੁੱਲ ਦਵਾਈ ਵਾਈਲਡ ਓਟ ਲਈ ਯੋਗ ਨਹੀਂ ਹੈ ਤਾਂ ਹੋਰ ਕਿਹੜਾ ਹੋਵੇਗਾ? ਵਿਅਕਤੀਗਤ ਪੱਧਰ `ਤੇ ਸੇਵਨ ਕਰਾਇਆਂ ਇਹ ਕਿਸੇ ਭਗਵੇਂ ਕਾਰੋਬਾਰੀ ਤੋਂ ਉਸ ਦੀ ਮਿਲਖ ਦਾ ਤਿਆਗ ਤਾਂ ਕਰਾਵੇਗੀ।
ਵਾਈਲਡ ਓਟ ਕੇਵਲ ਪੇਸ਼ੇ ਦੀ ਅਸੰਤੁਸ਼ਟੀ ਨਾਲ ਹੀ ਸਬੰਧ ਨਹੀਂ ਰੱਖਦੀ, ਸਗੋਂ ਜੀਵਨ ਵਿਚ ਹਰ ਉਸ ਫੈਸਲੇ ਨਾਲ ਤਾਲੁਕ ਰੱਖਦੀ ਹੈ, ਜੋ ਮਨੁੱਖੀ ਮਨ ਵਿਚ ਅਸ਼ੰਤੁਸਟੀ ਪੈਦਾ ਕਰਦਾ ਹੈ। ਇਹ ਫੈਸਲਾ ਸਕੂਲ/ਕਾਲਜ ਦੀ ਚੋਣ ਦਾ ਹੋ ਸਕਦਾ ਹੈ, ਵਿਸ਼ਿਆਂ ਦੀ ਚੋਣ ਦਾ ਹੋ ਸਕਦਾ ਹੈ ਤੇ ਅਧਿਆਪਕ ਦੀ ਚੋਣ ਦਾ ਹੋ ਸਕਦਾ ਹੈ; ਪਰ ਸਭ ਤੋਂ ਨਾਜ਼ੁਕ ਫੈਸਲੇ ਜੀਵਨ ਸਾਥੀ ਦੀ ਚੋਣ ਤੇ ਵਿਆਹ ਸਬੰਧੀ ਮਸਲਿਆਂ ਬਾਰੇ ਹੁੰਦੇ, ਜਿਨ੍ਹਾਂ ਦੇ ਸਬੰਧ ਵਿਚ ਲਏ ਗਲਤ ਫੈਸਲੇ ਮਨੁੱਖ ਦਾ ਜੀਵਨ ਹੀ ਵਿਗਾੜ ਕੇ ਰੱਖ ਦਿੰਦੇ ਹਨ। ਕਈ ਲੋਕ ਇਕ ਵਿਆਹ ਤੋਂ ਬਾਅਦ ਅਸੰਤੁਸ਼ਟ ਹੋ ਜਾਂਦੇ ਹਨ ਤੇ ਤਲਾਕ ਕਰ ਲੈਂਦੇ ਹਨ। ਉਹ ਫਿਰ ਦੂਜਾ ਵਿਆਹ ਰਚਾਉਂਦੇ ਹਨ ਤੇ ਕੁਝ ਸਮੇਂ ਬਾਅਦ ਉਸ ਤੋਂ ਵੀ ਹੱਥ ਧੋ ਲੈਂਦੇ ਹਨ। ਕਈ ਔਰਤਾਂ ਇਕ ਮਰਦ ਛੱਡ ਕੇ ਦੂਜੇ ਨਾਲ ਤੇ ਦੂਜਾ ਛੱਡ ਕੇ ਤੀਜੇ ਨਾਲ ਹੋ ਤੁਰਦੀਆਂ ਹਨ। ਉਨ੍ਹਾਂ ਨੂੰ ਕੋਈ ਪੱਕਾ ਠਿਕਾਣਾ ਨਹੀਂ ਮਿਲਦਾ। ਨੌਜਵਾਨ ਪੀੜ੍ਹੀ ਦੇ ਲੋਕ ਇਕ ਥਾਂ ਪਿਆਰ ਸਬੰਧ ਬਣਾ ਕੇ ਤੋੜ ਜਾਂਦੇ ਹਨ ਤੇ ਫਿਰ ਹੋਰ ਥਾਂਵਾਂ ਤੇ ਹਮਸਫਰ ਤਾਲਾਸ਼ਦੇ ਫਿਰੀ ਜਾਂਦੇ ਹਨ। ਉਨ੍ਹਾਂ ਦੇ ਮਨ ਦੀ ਭਟਕਣ ਉਨ੍ਹਾਂ ਲਈ ਤਾਂ ਨੁਕਸਾਨਦੇਹ ਹੁੰਦੀ ਹੀ ਹੈ, ਸਮਾਜਿਕ ਦੀਆਂ ਭਾਈਚਾਰਕ ਤੰਦਾਂ ਵੀ ਕੁਤਰ ਦਿੰਦੀ ਹੈ। ਹੋਮਿਓਪੈਥੀ ਵਿਚ ਅਸੀਮਤ ਹਵਸ ਦੇ ਲੋਕਾਂ ਨੂੰ ਸਵਸਥ ਕਰਨ ਲਈ ਫਲੋਰਿਕ ਐਸਿਡ ਨਾਂ ਦੀ ਦਵਾਈ ਦਿੱਤੀ ਜਾਂਦੀ ਹੈ, ਪਰ ਜੇ ਮਸਲਾ ਨਿਰਾਪੁਰਾ ਜਿਨਸੀ ਹਵਸ ਦਾ ਨਾ ਹੋ ਕੇ ਸੁਹਜ ਸਵਾਦੀ ਅਸੰਤੁਸ਼ਟੀ ਦਾ ਹੋਵੇ ਤਾਂ ਫੁੱਲ ਦਵਾਈ ਵਾਈਲਡ ਓਟ ਵਧੇਰੇ ਕੰਮ ਆਵੇਗੀ। ਮੇਰੇ ਖਿਆਲ ਵਿਚ ਤਲਾਕ ਲਈ ਭਟਕਦੇ ਹਰ ਜੋੜੇ ਨੂੰ, ਖਾਸ ਤੌਰ `ਤੇ ਉਹ ਜੋ ਸੁਭਾਅ ਦੀ ਬੇਮੇਲਤਾ (ੀਨਚੋਮਪਅਟਬਿਲੲ ਟੲਮਪੲਰਅਮੲਨਟ) ਨੂੰ ਆਧਾਰ ਬਣਾ ਕੇ ਕੋਰਟ ਕਚਹਿਰੀ ਭੱਜ ਲੈਂਦੇ ਹਨ, ਤਾਂ ਇਹ ਫੁੱਲ ਦਵਾਈ ਦੇਣੀ ਹੀ ਚਾਹੀਦੀ ਹੈ। ਇਹ ਕਈ ਪਰਿਵਾਰ ਟੁੱਟਣ ਤੋਂ ਬਚ ਸਕਦੀ ਹੈ।
ਇਕ ਗੱਲ ਅਜੀਬ ਹੈ। ਜਿਵੇਂ ਵਾਈਲਡ ਓਕ ਦੇ ਮਰੀਜ਼ ਦਾ ਦਿਮਾਗ ਟਿਕਾਊ ਫੈਸਲਾ ਨਾ ਕਰ ਸਕਣ ਕਰਕੇ ਮਾਨਸਿਕ ਅਸੰਤੁਸ਼ਟੀ ਦਾ ਸ਼ਿਕਾਰ ਬਣ ਜਾਂਦਾ ਹੈ, ਉਵੇਂ ਹੀ ਉਹ ਬਿਮਾਰੀ ਵੇਲੇ ਆਪਣੀਆਂ ਸਰੀਰਕ ਤਕਲੀਫਾਂ ਬਾਰੇ ਵੀ ਨਿਸ਼ਚਿਤ ਨਾ ਹੋ ਕੇ ਕਸ਼ਟ ਸਹਿੰਦਾ ਰਹਿੰਦਾ ਹੈ। ਉਸ ਨੂੰ ਆਪਣੀ ਬਿਮਾਰੀ ਪੱਕਾ ਪਤਾ ਨਹੀਂ ਲਗਦਾ, ਇਸ ਲਈ ਕਦੇ ਕੁਝ ਦੱਸਦਾ ਹੈ ਤੇ ਕਦੇ ਕੁਝ। ਉਹ ਆਮ ਤੌਰ `ਤੇ ਇਕ ਤਕਲੀਫ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਵਲ ਚਲਦਾ ਹੀ ਰਹਿੰਦਾ ਹੈ। ਇਸ ਕਾਰਨ ਉਹ ਕਈ ਦਵਾਈਆਂ ਤੇ ਡਾਕਟਰ ਵੀ ਬਦਲ ਲੈਂਦਾ ਹੈ। ਅਜਿਹੇ ਰੰਗ ਬਦਲਦੇ ਮਰੀਜ਼ ਨੂੰ ਇਹ ਫੁੱਲ ਦਵਾਈ ਦੇਣ ਨਾਲ ਉਸ ਦੇ ਰੋਗ ਦਾ ਅਸਲ ਰੂਪ ਨਿੱਖਰ ਆਉਂਦਾ ਹੈ।
ਮੇਰੇ ਕੋਲ ਲੈਥਰੋਪ ਸ਼ਹਿਰ ਤੋਂ ਇਕ ਬੀਬੀ ਆਕੜੀ ਗਰਦਨ ਦੇ ਇਲਾਜ ਲਈ ਆਈ। ਅਜੇ ਦਵਾਈ ਲੈ ਕੇ ਘਰ ਪਹੁੰਚੀ ਹੀ ਸੀ ਕਿ ਉਸ ਨੇ ਫੋਨ ਕਰ ਕੇ ਸਿਰ ਘੁੰਮਣ ਦੀ ਸ਼ਿਕਾਇਤ ਕੀਤੀ। ਅਗਲੇ ਦਿਨ ਉਸ ਨੇ ਥਕਾਵਟ ਦੱਸੀ ਤੇ ਫਿਰ ਹੱਥਾਂ-ਪੈਰਾਂ ਦੀ ਕਮਜ਼ੋਰੀ। ਮੈਂ ਉਸ ਨੂੰ ਫੁੱਲ ਦਵਾਈ ਵਾਈਲਡ ਓਕ ਦਿੱਤੀ ਤੇ ਸੱਤ ਦਿਨਾਂ ਬਾਅਦ ਆਉਣ ਲਈ ਕਿਹਾ। ਸੱਤਾਂ ਦਿਨਾਂ ਬਾਅਦ ਉਸ ਨੇ ਦੱਸਿਆ ਕਿ ਉਸ ਦੀ ਗਿੱਚੀ ਦੁਖਦੀ ਹੈ ਤੇ ਚੱਕਰ ਆਉਂਦੇ ਹਨ। ਉਸ ਦੀਆਂ ਅਲਾਮਤਾਂ ਸਿਰ ਚੁੱਕ ਕੇ ਬੋਲ ਉੱਠੀਆਂ ਸਨ। ਹੋਮਿਓਪੈਥਿਕ ਦਵਾਈ ਰੱਸ ਟਾਕਸ (੍ਰਹੁਸ ਠੋਣ) ਦੀ ਇਕੋ ਖੁਰਾਕ ਨੇ ਉਸ ਦੀਆਂ ਦੋਵੇਂ ਤਕਲੀਫਾਂ ਦੂਰ ਕਰ ਦਿੱਤੀਆਂ।