ਸਾਰਾਗੜ੍ਹੀ ਦੀ ਜੰਗ

ਡਾ. ਗੁਰੂਮੇਲ ਸਿੱਧੂ
19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਬ੍ਰਿਟਿਸ਼ ਅਤੇ ਰੂਸੀ ਤਾਕਤਾਂ, ਅਫਗਾਨਿਸਤਾਨ ਦੇ ਖਿੱਤੇ ਉੱਤੇ ਕਬਜ਼ਾ ਕਰਨ ਲਈ ਤਾਂਗੜ ਰਹੀਆਂ ਸਨ। ਅਫਗਾਨਿਸਤਾਨ ਦੇ ਅਮੀਅਰ, ਅਬਦੁਰ ਰਹਿਮਾਨ ਖਾਨ ਨੇ ਬ੍ਰਿਟਿਸ਼ ਨਾਲ ਸਮਝੌਤਾ ਕਰਕੇ ਬ੍ਰਿਟਿਸ਼ ਇੰਡੀਆ ਅਤੇ ਅਫਗਾਨਿਸਤਾਨ ਵਿਚਕਾਰ ਹੱਦ ਸਥਾਪਿਤ ਕਰ ਲਈ, ਜੋ ਬਾਅਦ ਵਿਚ ਡੂਰੈਂਟ ਹੱਦ (ਧੁਰਅਨਟ ਼ਨਿੲ) ਕਰਕੇ ਜਾਣੀ ਗਈ। ਅਫਗਾਨਿਸਤਾਨ ਦੇ ਕਬੀਲੇ ਦੋਹੀਂ ਪਾਸੀਂ ਵੰਡੇ ਗਏ। ਬ੍ਰਿਟਿਸ਼ ਸਰਕਾਰ ਨੇ ਅਫਗਾਨਿਸਤਾਨ ਨਾਲ ਲਗਦੀ ਤਿਰਾਹ (ਠਰਿਅਹ) ਵਾਦੀ ਦੇ ਪਹਾੜੀ ਇਲਾਕਿਆਂ ਦੀ ਰਾਖੀ ਕਰਨ ਲਈ ਅਫਰੀਦੀ ਕਬੀਲੇ ਨੂੰ ਆਰਥਕ ਸਹਾਇਤਾ ਦੇ ਕੇ ਰੱਖ ਲਿਆ।

ਕਬੀਲੇ ਦੇ ਸਰਦਾਰ, ਜਿਸ ਨੂੰ ਪਾਗਲ ਮੁੱਲਾਂ ਕਿਹਾ ਜਾਂਦਾ ਸੀ, ਨੇ 16 ਸਾਲ ਬਾਅਦ ਖੈਬਰ ਪਾਸ ਦੇ ਲਾਗਲੇ ਅਫਗਾਨ ਕਬੀਲਿਆਂ `ਤੇ ਕਬਜ਼ਾ ਕਰ ਲਿਆ। ਨਾਲ ਦੀ ਨਾਲ ਪੇ ਸ਼ਾਵਰ ਲਾਗਲੇ ਬ੍ਰਿਟਿਸ਼ ਸਰਕਾਰ ਦੇ ਸਮਾਣਾ ਇਲਾਕੇ ਦੇ ਕਿਲਿਆਂ ਉੱਤੇ ਧਾਵਾ ਬੋਲ ਦਿੱਤਾ। ਇਸ ਸਥਿਤੀ ਨੇ ਸਾਰਾਗੜ੍ਹੀ ਦੀ ਜੰਗ ਨੂੰ ਜਨਮ ਦਿੱਤਾ।
ਸਾਰਾਗੜ੍ਹੀ ਦੀ ਜੰਗ ਅਫਗਾਨਿਸਤਾਨ ਦੇ ਉੱਤਰ-ਪੂਰਬੀ ਪ੍ਰਾਂਤਾਂ ਦੀ ਹੱਦ ਉੱਤੇ ਬ੍ਰਿਟਿਸ਼ ਸਲਤਨਤ ਅਤੇ ਅਫਗਾਨੀ ਕਬੀਲਿਆਂ ਵਿਚਕਾਰ ਹੋਈ। ਇਸ ਲੜਾਈ ਵਿਚ ਬ੍ਰਿਟਿਸ਼ ਸਰਕਾਰ ਵਲੋਂ 26-ਸਿੱਖ ਪਲਟਨ ਨੇ ਭਾਗ ਲਿਆ, ਜੋ ਕਰਨਲ ਜੇ. ਕੁੱਕ (ਝ। ਛੋੋਕ) ਦੀ ਕਮਾਂਡ ਹੇਠ ਬਣਾਈ ਗਈ ਸੀ। ਜਿਵੇਂ ਕਿ ਨਾਂ ਤੋਂ ਸਿੱਧ ਹੈ, ਇਸ ਦੇ ਸਾਰੇ ਫੌਜੀ ਸਿੱਖ ਸਨ। (ੰਹਅਰਮਅ, 1990)। ਅਗਸਤ 1897 ਵਿਚ ਇਸ ਰੈਜੀਮੈਂਟ ਦੀਆਂ ਪੰਜ ਕੰਪਨੀਆਂ, ਲੈਫਟੀਨੈਂਟ ਕਰਨਲ ਜੌਹਨ ਹੌਟਨ (ਝੋਹਨ ੍ਹਅੁਗਹਟੋਨ) ਦੀ ਕਮਾਂਡ ਹੇਠ ਉੱਤਰ-ਪੂਰਬੀ ਪ੍ਰਾਂਤਾਂ ਦੀ ਹੱਦ ਦੀਆਂ ਚੌਕੀਆਂ, ਸਮਾਣਾ ਹਿੱਲਜ਼, ਕੁਰਗ, ਸੰਗਰ, ਸ਼ਾਹਟੌਪ ਧਰ ਅਤੇ ਸਾਰਾਗੜ੍ਹੀ `ਤੇ ਤਾਇਨਾਤ ਕਰ ਦਿੱਤੀਆਂ।
ਮਹਾਰਾਜਾ ਰਣਜੀਤ ਸਿੰਘ (1799-1839) ਨੇ ਅਫਗਾਨਾਂ ਨੂੰ ਰੋਕਣ ਲਈ ਹਿੰਦੂਕੁਸ਼ ਪਹਾੜ `ਤੇ ਦੋ ਕਿਲੇ-ਲੌਕਹਰਟ ਅਤੇ ਗੁਲਿਸਤਾਂ ਬਣਾਏ ਸਨ, ਜੋ ਇਕ ਦੂਜੇ ਤੋਂ ਦੋ ਕੁ ਮੀਲ ਦੀ ਵਿੱਥ `ਤੇ ਸਨ ਤੇ ਵਿਚਕਾਰ ਛੋਟੀ ਜਿਹੀ ਪਹਾੜੀ ਪੈਂਦੀ ਸੀ। ਕਰਨਲ ਹੌਟਨ ਦੀ ਕਮਾਂਡ ਹੇਠ 168 ਸਿਪਾਹੀ ਲੌਕਹਰਟ ਕਿਲੇ ਵਿਚ ਅਤੇ ਮੇਜਰ ਜਨਰਲ ਚਾਰਲਜ਼ ਡੀ ਵੂ (ਛਹਅਰਲੲਸ ਧੲਸ ੜੋੲੁਣ) ਦੀ ਕਮਾਂਡ ਹੇਠ 175 ਫੌਜੀ ਗੁਲਿਸਤਾਂ ਕਿਲੇ `ਤੇ ਤਾਇਨਾਤ ਕਰ ਦਿੱਤੇ। ਅਫਗਾਨੀ ਕਬੀਲੇ ਇਨ੍ਹਾਂ ਕਿਲਿਆਂ `ਤੇ ਹਮਲੇ ਕਰਨ ਲਈ ਤਤਪਰ ਰਹਿੰਦੇ ਸਨ। ਹਮਲੇ ਦੀ ਸੂਰਤ ਵਿਚ ਇਕ ਕਿਲੇ ਤੋਂ ਦੂਜੇ ਨੂੰ ਇਤਲਾਹ ਪਹੁੰਚਾਉਣਾ ਮੁਸ਼ਕਿਲ ਸੀ। ਇਸ ਲਈ ਵਿਚਕਾਰਲੀ ਪਹਾੜੀ `ਤੇ ਛੋਟਾ ਜਿਹਾ ਕਿਲਾ ਬਣਾਇਆ ਗਿਆ, ਜਿਸ ਤੋਂ ਦੋਹਾਂ ਕਿਲਿਆਂ ਨੂੰ ਦੇਖਿਆ ਜਾ ਸਕਦਾ ਸੀ ਅਤੇ ਸੁਨੇਹੇ ਪਹੁੰਚਾਏ ਜਾ ਸਕਦੇ ਸਨ। ਪਹਾੜੀ ਦੇ ਹੇਠਾਂ ਇਕ ਕਬੀਲੇ ਦਾ ਪਿੰਡ ‘ਸਾਰਾਗੜ੍ਹੀ` ਸੀ, ਇਸ ਲਈ ਕਿਲੇ ਦਾ ਨਾਂ ਸਾਰਾਗੜ੍ਹੀ ਰੱਖਿਆ ਗਿਆ। ਸਾਰਾਗੜ੍ਹੀ ਦੇ ਕਿਲੇ `ਤੇ 21 ਸਿੱਖ ਸਿਪਾਹੀ ਭੇਜ ਦਿੱਤੇ, ਜਿਨ੍ਹਾਂ ਦਾ ਮੁਖੀ ਹਵਾਲਦਾਰ ਈਸ਼ਰ ਸਿੰਘ ਸੀ।
ਸਾਰਾਗੜ੍ਹੀ ਦੇ ਕਿਲੇ ਤੋਂ ਲੌਕਹਰਟ ਅਤੇ ਗੁਲਿਸਤਾਂ ਕਿਲਿਆਂ ਵਿਚਾਕਰ ਸਨੇਹੇ ਭੇਜਣ ਲਈ ਹੈਲਿਉਗ੍ਰਾਫ (੍ਹੲਲੋਿਗਰਅਪਹੇ) ਦਾ ਇੰਤਜ਼ਾਮ ਕੀਤਾ ਸੀ।
(ਦੇਖੋ ਚਿਤਰ-1)
ਇਸ ਜੰਤਰ ਰਾਹੀਂ ਸੂਰਜ ਦੀਆਂ ਕਿਰਨਾਂ ਨੂੰ ਸ਼ੀਸ਼ਿਆਂ ਦੇ ਲਿਸ਼ਕਾਰਿਆਂ ਦੁਆਰਾ ਦੋਹਾਂ ਕਿਲਿਆਂ ਨੂੰ ਸੁਨੇਹੇ ਭੇਜੇ ਜਾਂਦੇ ਸਨ। ਲਿਸ਼ਕਾਰਿਆਂ ਤੋਂ ਮੌਰਿਸ ਕੋਡ (ੰੋਰਸਿ ਛੋਦੲ) ਦਾ ਕੰਮ ਲਿਆ ਜਾਂਦਾ ਸੀ। ਮੌਰਿਸ ਕੋਡ ਤਾਰ ਭੇਜਣ (ਠੲਲੲਚੋਮਮੁਨਚਿਅਟੋਿਨ) ਦਾ ਪ੍ਰਬੰਧ ਹੈ, ਜੋ ਦੋ ਕਿਸਮ ਦੇ ਇਸ਼ਾਰਿਆਂ-ਡੌਟਸ ਤੇ ਡੈਸ਼ਿਜ਼ (ਧੋਟਸ ਅਨਦ ਧਅਸਹੲਸ) ਦੀ ਤਰਤੀਬ ਰਾਹੀਂ ਸੁਨੇਹੇ ਭੇਜਦਾ ਹੈ। ਲਿਸ਼ਕਾਰਿਆਂ ਦੇ ਵੱਧ-ਘੱਟ ਵਕਫਿਆਂ ਤੋਂ ਡੌਟਸ ਅਤੇ ਡੈਸ਼ਿਜ਼ ਦਾ ਕੰਮ ਲਿਆ ਗਿਆ। ਸੁਨੇਹੇ ਪਹੁੰਚਾਉਣ ਦਾ ਮਾਹਰ ਸਿਪਾਹੀ ਗੁਰਮੁਖ ਸਿੰਘ ਸੀ। ਹੈਲਿਉਗ੍ਰਾਫੀ ਲਈ ਤਿੰਨ ਬੰਦੇ ਚਾਹੀਦੇ ਸਨ, ਇਕ ਸ਼ੀਸ਼ੇ ਰਾਹੀਂ ਸੁਨੇਹੇ ਭੇਜਣ ਵਾਲਾ, ਦੂਜਾ ਆਉਂਦੇ ਸੁਨੇਹੇ ਨੂੰ ਪੜ੍ਹਨ ਵਾਲਾ ਤੇ ਤੀਜਾ ਆਉਂਦੇ-ਜਾਂਦੇ ਸਨੇਹਿਆਂ ਨੂੰ ਲਿਖਣ ਵਾਲਾ। ਹਾਲਾਤ ਨੂੰ ਦੇਖ ਕੇ ਇਹ ਤਿੰਨੋ ਕੰਮ ਇਕੱਲਾ ਗੁਰਮੁਖ ਸਿੰਘ ਕਰਦਾ ਸੀ।
ਅਗਸਤ 1897 ਵਿਚ ਪਸ਼ਤੂਨ ਕਬੀਲਿਆਂ ਨੇ ਕਿਲੇ ਫਤਹਿ ਕਰਨ ਲਈ ਕਈ ਵਾਰੀ ਹਮਲੇ ਕੀਤੇ, ਜੋ ਸਿੱਖ ਪਲਟਨ ਨੇ ਬੁਰੀ ਤਰ੍ਹਾਂ ਪਛਾੜ ਦਿੱਤੇ। 9 ਸਤੰਬਰ 1897 ਨੂੰ ਅਫਰੀਦੀ ਕਬੀਲੇ ਨੇ, ਹੋਰ ਕਬੀਲਿਆਂ ਨਾਲ ਮਿਲ ਕੇ, ਗੁਲਿਸਤਾਂ ਕਿਲੇ `ਤੇ ਧਾਵਾ ਬੋਲ ਦਿੱਤਾ, ਸਿੱਖ ਫੌਜ ਨੇ ਇਹ ਵੀ ਪਛਾੜ ਦਿੱਤਾ। ਸਾਰਾਗੜ੍ਹੀ ਤੋਂ ਦੋਹਾਂ ਕਿਲਿਆਂ ਨੂੰ ਸੁਨੇਹੇ ਪਹੁੰਚਾਏ ਜਾਂਦੇ ਸਨ, ਇਸ ਲਈ ਕੋਈ 6,000-10,000 ਅਫਗਾਨਾਂ ਨੇ ਸਾਰਾਗੜ੍ਹੀ `ਤੇ ਧਾਵਾ ਬੋਲ ਦਿੱਤਾ। ਗੁਰਮੁਖ ਸਿੰਘ ਨੇ ਲੌਕਹਰਟ ਕਿਲੇ ਨੂੰ ਮਦਦ ਲਈ ਸਨੇਹੇ ਭੇਜੇ, ਪਰ ਉਥੇ ਦੀ ਫੌਜ ਗਸ਼ਤ ਕਰਨ ਲਈ ਬਾਹਰ ਗਈ ਹੋਈ ਸੀ। ਜਿਉਂ ਜਿਉਂ ਅਫਗਾਨ ਸਾਰਾਗੜ੍ਹੀ ਵਲ ਵਧਦੇ ਗਏ, ਤਿਉਂ ਤਿਉਂ ਸਿੱਖ ਫੌਜੀ ਸ਼ਹੀਦ ਹੁੰਦੇ ਗਏ। ਉਨ੍ਹਾਂ ਦਾ ਮਿੰਟ-ਮਿੰਟ ਦਾ ਬਿਰਤਾਂਤ ਕਰਨਲ ਹੌਟਨ ਨੂੰ ਮਿਲਦਾ ਰਿਹਾ। (ਫਅਲਲ, 2004)
ਅਖੀਰ ਵਿਚ ਅਫਗਾਨ ਕੰਧ ਤੋੜ ਕੇ ਸਾਰਾਗੜ੍ਹੀ ਕਿਲੇ ਵਿਚ ਦਾਖਲ ਹੋ ਗਏ। ਸਿੱਖ ਫੌਜੀਆਂ ਦਾ ਅਸਲਾ ਮੁੱਕ ਗਿਆ, ਇਸ ਲਈ ਉਨ੍ਹਾਂ ਨੂੰ ਸੰਗੀਨਾਂ ਦੁਆਰਾ ਅਤੇ ਹੱਥੋਪਾਈ ਹੋ ਕੇ ਲੜਨਾ ਪਿਆ। ਇੱਕੀ ਫੌਜੀਆਂ `ਚੋਂ ਸਿਰਫ ਹਵਾਲਦਾਰ ਈਸ਼ਰ ਸਿੰਘ ਅਤੇ ਗੁਰਮੁਖ ਸਿੰਘ ਰਹਿ ਗਏ, ਜੋ ਅਖੀਰ ਤੱਕ ਲੜੇ। ਈਸ਼ਰ ਸਿੰਘ ਮਾਰਿਆ ਗਿਆ ਤੇ ਗੁਰਮੁਖ ਸਿੰਘ ਜ਼ਖਮੀ ਹੋ ਗਿਆ। ਉਸ ਨੇ ਕਰਨਲ, ਜੌਹਨ ਹੌਟਨ ਨੂੰ ਆਖਰੀ ਸੁਨੇਹੇ ਰਾਹੀਂ ਕਿਹਾ, ‘ਉਸ ਨੂੰ ਹੈਲਿਓਗ੍ਰਾਫ ਬੰਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ।’ (ਪਾਲ, 2004); ਉਹ ਬੁਰੀ ਤਰ੍ਹਾ ਘਾਇਲ ਹੋਇਆ ਪਿਆ ਸੀ। ਸਹਿਕਦੇ ਨੇ, ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲ` ਦਾ ਜਕਾਰਾ ਬੁਲਾਇਆ ਤੇ ਦਮ ਤੋੜ ਗਿਆ।
ਸਾਰਾਗੜ੍ਹੀ ਦੇ 21 ਸ਼ਹੀਦਾਂ ਦੀ ਸੂਚੀ:
ਨੰ. ਨਾਂ ਪਿਤਾ ਪਿੰਡ ਜਿਲਾ ਬਿੱਲਾ ਨੰਬਰ
1. ਈਸ਼ਰ ਸਿੰਘ ਦੌਲਾ ਸਿੰਘ ਗੁੜੇ ਲੁਧਿਆਣਾ 165
2. ਲਾਲ ਸਿੰਘ ਹਰੀ ਸਿੰਘ ਧੂਨ ਅੰਮ੍ਰਿਤਸਰ 332
3. ਸੁੱਧ ਸਿੰਘ – ਬਲਿਓ ਲੁਧਿਆਣਾ 1321
4. ਉੱਤਮ ਸਿੰਘ ਲਹਿਣਾ ਸਿੰਘ ਮੋਗਾ ਫਿਰੋਜ਼ਪੁਰ 492
5. ਰਾਮ ਸਿੰਘ ਭਗਵਾਨ ਸਿੰਘ ਸਾਦੇਪੁਰ ਅੰਬਾਲਾ 287
6. ਹੀਰਾ ਸਿੰਘ ਬਾਰਾ ਸਿੰਘ ਦਲਾਉਰਉੱਲਾ ਲਾਹੌਰ 359
7. ਦਯਾ ਸਿੰਘ ਸੰਗਤ ਸਿੰਘ ਖੜਕ ਸਿੰਘ ਪਟਿਆਲਾ 687
8. ਜੀਵਨ ਸਿੰਘ ਬਾਰਾ ਸਿੰਘ ਸੰਗਤਪੁਰ ਜਲੰਧਰ 760
9. ਨਰੈਣ ਸਿੰਘ ਗੁੱਜਰ ਸਿੰਘ ਠੁੱਲੀ ਵਾਲਾ ਪਟਿਆਲਾ 834
10. ਗੁਰਮੁਖ ਸਿੰਘ ਬੁਰਜਾ ਸਿੰਘ ਕਮਾਣਾ ਹੁਸ਼ਿਆਰਪੁਰ 814
11. ਜੀਵਨ ਸਿੰਘ ਨੂਪਾ ਸਿੰਘ ਬਾਹੋਵਾਲ ਪਟਿਆਲਾ 871
12. ਗੁਰਮੁਖ ਸਿੰਘ ਰਣ ਸਿੰਘ ਦੁਮੀਧਾ ਜਲੰਧਰ 1733
13. ਰਾਮ ਸਿੰਘ ਸੁਹੇਲ ਸਿੰਘ ਕੰਦੋਹਲਾ ਜਲੰਧਰ 163
14. ਭਗਵਾਨ ਸਿੰਘ ਹੀਰਾ ਸਿੰਘ ਲੋਹਗੜ੍ਹ ਪਟਿਆਲਾ 1257
15. ਭਗਵਾਨ ਸਿੰਘ ਬੀਰ ਸਿੰਘ ਮੁੰਧਿਆਲਾ ਲੁਧਿਆਣਾ 1265
16. ਬੂਟਾ ਸਿੰਘ ਖੜਕ ਸਿੰਘ ਸ਼ਾਹਪੁਰ ਜਲੰਧਰ 1556
17. ਜੀਵਾ ਸਿੰਘ ਕ੍ਰਿਪਾ ਸਿੰਘ ਗੁਰਾਯਾ ਜਲੰਧਰ 1051
18. ਨੰਦ ਸਿੰਘ ਦੇਵੀ ਦਿੱਤਾ ਰੱਤੋਵਾਲ ਹੁਸ਼ਿਆਰਪੁਰ 1221
19. ਚੰਦਾ ਸਿੰਘ ਰੱਤੋ ਸਿੰਘ ਸੈਦੋ ਬਠਿੰਡਾ 546
20. ਸਾਹਿਬ ਸਿੰਘ – – – 782
21. ਭੋਲਾ ਸਿੰਘ – – – 791
ਨੋਟ: 22ਵਾਂ ਸਿਪਾਹੀ ਸਫਾਈ ਅਤੇ ਖਾਣਾ ਬਣਾਉਣ ਵਾਲਾ ਸੇਵਕ ਸੀ। (ਗਰੇਵਾਲ, 2000)
ਸਾਰਾਗੜ੍ਹੀ ਦੀ ਲੜਾਈ ਨੂੰ ਯੂਨੈਸਕੋ (ੂਂਓੰਛੌ= ੂਨਟਿੲਦ ਂਅਟੋਿਨਸ ਓਦੁਚਅਟੋਿਨਅਲ, ੰਚਇਨਟਾਿਚਿ ਅਨਦ ਛੁਲਟੁਰਅਲ ੌਰਗਅਨਡਿਅਟੋਿਨ) ਨੇ ਮਾਨਵ ਦੀ ਤਵਾਰੀਖ ਦੀਆਂ ਅੱਠ ਲਾਸਾਨੀ ਲੜਾਈਆਂ ਵਿਚ ਗਿਣਿਆ ਹੈ। ਬ੍ਰਿਟਿਸ਼ ਸਰਕਾਰ ਨੇ 21 ਸਿੱਖ ਸਿਪਾਹੀਆਂ ਨੂੰ ‘ਆਰਡਰ ਆਫ ਮੈਰਿਟ` ਨਾਲ ਨਿਵਾਜਿਆ ਸੀ। ਇਹ ਮਾਣ ਭਾਰਤ ਦੇ ‘ਪਦਮ ਵੀਰ ਚੱਕਰ ਸਮਾਨ` ਹੈ, ਜੋ ਹਿੰਦੋਸਤਾਨ ਦੇ ਰਾਸ਼ਟਰਪਤੀ ਵਲੋਂ ਫੌਜੀਆਂ ਨੂੰ ਮੈਦਾਨ-ਏ-ਜੰਗ ਦੀ ਅਦੁਤੀ ਬਹਾਦਰੀ ਲਈ ਦਿੱਤਾ ਜਾਂਦਾ ਹੈ। ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਕਈ ਸਮਾਰਕ ਚਿੰਨ ਸਥਾਪਤ ਕੀਤੇ ਗਏ ਹਨ। ਅੰਮ੍ਰਿਤਸਰ ਵਿਚ, ਹਰਿਮੰਦਰ ਸਾਹਿਬ ਦੇ ਨਜ਼ਦੀਕ, ਗੁਰਦੁਆਰਾ ਸਾਰਾਗੜ੍ਹੀ ਸਥਾਪਤ ਕੀਤਾ ਗਿਆ ਹੈ ਅਤੇ ਦੂਜਾ ਗੁਰਦੁਆਰਾ ਫਿਰੋਜ਼ਪੁਰ ਵਿਖੇ ਹੈ। ਮੇਰਠ ਛਾਉਣੀ ਵਿਚ ਵੀ ਇਨ੍ਹਾਂ ਸ਼ਹੀਦਾਂ ਦਾ ਯਾਦਗਾਰੀ ਚਿੰਨ ਹੈ।
ਸਾਰਾਗੜ੍ਹੀ ਦੀ ਲੜਾਈ ਵੀ ਅਸਿੱਧੇ ਤੌਰ `ਤੇ ਹਿੰਦੋਸਤਾਨ ਦੀ ਆਜ਼ਾਦੀ ਨਾਲ ਬਾਵਸਤਾ ਹੈ। ਅਫਗਾਨਿਸਤਾਨ ਹਮੇਸ਼ਾ ਪੰਜਾਬ ਉੱਤੇ ਕਬਜ਼ਾ ਕਰਨ ਲਈ ਤਾਂਘਦਾ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਵੇਲੇ ਅਫਗਾਨਿਸਤਾਨ ਨੂੰ ਦਬਾਉਣ ਵਿਚ ਸੂਰਬੀਰ ਜਰਨੈਲ ਹਰੀ ਸਿੰਘ ਨਲੂਆ ਦਾ ਯੋਗਦਾਨ ਇਤਿਹਾਸ ਵਿਚ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਉਸ ਨੇ ਅਫਗਾਨੀਆਂ ਦਾ ਬਹੁਤ ਘਾਣ ਕੀਤਾ ਸੀ, ਇਸੇ ਲਈ ਅੱਜ ਵੀ ਅਫਗਾਨੀ ਮਾਂਵਾਂ ਬੱਚਿਆਂ ਨੂੰ ‘ਨਲੂਆ ਆਇਆ` ਕਹਿ ਕੇ ਡਰਾਉਂਦੀਆਂ ਹਨ। ਸਾਰਾਗੜ੍ਹੀ ਦੇ ਸਿੱਖ ਯੋਧੇ ਅਫਗਾਨਿਸਤਾਨੀਆਂ ਦੀ ਪੰਜਾਬ ਵਿਚ ਆਮਦ ਨੂੰ ਰੋਕਣ ਲਈ ਲੜੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਗੋਰਿਆਂ ਨੂੰ ਕਦੇ ਨਾ ਕਦੇ ਪੰਜਾਬ ਵਿਚੋਂ ਕੱਢ ਮਾਰਾਂਗੇ, ਗੁਆਂਢੀ ਮੁਲਕ ਅਫਗਾਨਿਸਤਾਨ ਨੂੰ ਕੱਢਣਾ ਮੁਸ਼ਕਿਲ ਹੋ ਜਾਵੇਗਾ। ਆਖਿਰ ਇਹੋ ਹੋਇਆ, ਬ੍ਰਿਟਿਸ਼ ਸਰਕਾਰ ਨੂੰ ਹਿੰਦੋਸਤਾਨ ਛੱਡਣਾ ਪਿਆ।