ਬੈਚ ਫੁੱਲ ਵਾਈਨ: ਜ਼ੁਲਮ-ਜੀਵੀ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ 408-634-2310
ਫੁੱਲ ਦਵਾਈ ਵਾਈਨ (ੜਨਿੲ) ਅੰਗੂਰ ਦੀ ਵੇਲ ਦੇ ਫੁੱਲਾਂ ਤੋਂ ਤਿਆਰ ਕੀਤੀ ਜਾਂਦੀ ਹੈ। ਉਂਜ ਤਾਂ ਅੱਜ ਕੱਲ੍ਹ ਅੰਗੂਰਾਂ ਦੀਆਂ ਵੇਲਾਂ ਵੀ 12000 ਤੋਂ ਵੱਧ ਕਿਸਮਾਂ ਦੀਆਂ ਹਨ, ਪਰ ਇਹ ਯੂਰਪ ਵਿਚ ਪਾਈ ਜਾਣ ਵਾਲੀ ਸਭ ਤੋਂ ਪੁਰਾਤਨ ਕਿਸਮ ਵਾਈਟਿਸ ਵਿਨੀਫਰਾ (ੜਟਿਸਿ ੜਨਿਾਿੲਰਅ) ਤੋਂ ਬਣਦੀ ਹੈ। ਭਾਵੇਂ ਇਸ ਦੇ ਅੰਗੂਰਾਂ ਨੂੰ ਸ਼ਰਾਬ ਕੱਢਣ ਲਈ ਵਰਤਿਆ ਜਾਂਦਾ ਹੈ, ਪਰ ਫੁੱਲ ਦਵਾਈ ਵਾਈਨ ਦਾ ਅੰਗੂਰਾਂ ਤੇ ਸ਼ਰਾਬ ਨਾਲ ਕੋਈ ਵਾਸਤਾ ਨਹੀਂ। ਇਹ ਮਨੁੱਖਤਾ ਦੀਆਂ ਉਨ੍ਹਾਂ ਮਾਨਸਿਕ ਕਸਰਾਂ ਨੂੰ ਪੂਰਦੀ ਹੈ, ਜਿਨ੍ਹਾਂ ਦਾ ਇਲਾਜ ਨਾ ਹਕੀਮ ਲੁਕਮਾਨ ਕੋਲ ਸੀ ਤੇ ਨਾ ਅਜੋਕੀ ਐਲੋਪੈਥੀ ਵਿਚ। ਇਹ ਮਨੁੱਖ ਦੀਆਂ ਗੈਰ-ਜਮਹੂਰੀ ਤੇ ਦਮਨਕਾਰੀ ਸ਼ਕਤੀਆਂ ਨੂੰ ਸੋਧਦੀ ਹੈ, ਜੋ ਅੱਗੇ ਵਧ ਕੇ ਨਿਰੰਕੁਸ਼ ਤਾਨਾਸ਼ਾਹੀਆਂ ਨੂੰ ਜਨਮ ਦਿੰਦੀਆਂ ਹਨ ਤੇ ਦੇਸ਼ਾਂ-ਸਮਾਜਾਂ ਲਈ ਘਾਤਕ ਸਿੱਧ ਹੁੰਦੀਆਂ ਹਨ।

ਵਾਈਨ ਦਾ ਪਹਿਲਾ ਤੇ ਮੁਢਲਾ ਵੇਰਵਾ ਡਾਕਟਰ ਬੈਚ ਦੀ ਪੁਸਤਕ ‘ਦੀ ਟਵੈਲਵ ਹੀਲਰਜ਼ ਐਂਡ ਅਦਰ ਰੈਮੇਡੀਜ਼’ (ਠਹੲ ਠੱੲਲਵੲ ੍ਹੲਅਲੲਰਸ ਅਨਦ ੋਟਹੲਰ ੍ਰੲਮੲਦਇਸ) ਵਿਚ ਮਿਲਦਾ ਹੈ। ਉਹ ਲਿਖਦੇ ਹਨ, “ਇਹ ਲੋਕ ਬਹੁਤ ਹੀ ਯੋਗ, ਆਪਣੀ ਸਮਰੱਥਾ ਵਿਚ ਡੂੰਘਾ ਵਿਸਵਾਸ਼ ਰੱਖਣ ਵਾਲੇ, ਅਤੇ ਆਪਣੀ ਸਫਲਤਾ ਵਿਚ ਨਿਸ਼ਚੇ ਵਾਲੇ ਹੁੰਦੇ ਹਨ। ਉਹ ਭਰੋਸੇ ਨਾਲ ਸੋਚਦੇ ਹਨ ਕਿ ਇਹ ਗੱਲ ਸਭ ਲਈ ਲਾਭਦਾਇਕ ਹੋਵੇਗੀ, ਜੇ ਸਭ ਲੋਕ ਉਵੇਂ ਸੋਚਣ ਤੇ ਉਵੇਂ ਕੰਮ ਕਰਨ ਜਿਵੇਂ ਉਹ ਕਰਦੇ ਹਨ। ਉਹ ਆਪਣੀ ਬਿਮਾਰੀ ਦੀ ਅਵਸਥਾ ਵਿਚ ਵੀ ਆਪਣੇ ਸੇਵਾਦਾਰਾਂ ਨੂੰ ਨਿਰਦੇਸ਼ ਦਿੰਦੇ ਹਨ। ਇਹ ਲੋਕ ਆਪਾਤ ਕਾਲ ਵਿਚ ਬੜੇ ਮੁੱਲਵਾਨ ਸਾਬਤ ਹੋ ਸਕਦੇ ਹਨ।”
ਡਾ. ਬੈਚ ਦੇ ਇਸ ਸੰਖੇਪ ਵਰਨਣ ਦੇ ਕਈ ਸਪਸ਼ਟ ਅਰਥ ਨਿਕਲਦੇ ਹਨ। ਪਹਿਲਾ, ਵਾਈਨ ਸੁਭਾਅ ਦੇ ਲੋਕ ਬਹੁਤ ਹੀ ਯੋਗ ਹੁੰਦੇ ਹਨ ਭਾਵ ਯੋਗਤਾ ਵਾਲੇ ਹੁੰਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਬਹੁਤ ਸਿਆਣੇ ਜਾਂ ਬਹੁਤ ਪੜ੍ਹੇ-ਲਿਖੇ ਹੁੰਦੇ ਹਨ। ਬਸ ਉਨ੍ਹਾਂ ਨੂੰ ਆਪਣੇ ਕੰਮ ਦਾ ਪਤਾ ਹੁੰਦਾ ਹੈ ਤੇ ਉਹ ਇਸ ਨੂੰ ਸੰਭਾਲਣ ਦੀ ਸਮਰੱਥਾ ਰੱਖਦੇ ਹਨ। ਦੂਜੇ, ਉਹ ਆਪਣੀ ਕਾਬਲੀਅਤ ਪ੍ਰਤੀ ਸੁਚੇਤ ਹੁੰਦੇ ਹਨ ਤੇ ਉਹ ਇਸ `ਤੇ ਪੱਕਾ ਭਰੋਸਾ ਕਰਦੇ ਹਨ। ਤੀਜੇ, ਉਹ ਡਗਮਗਾਉਂਦੇ ਨਹੀਂ ਤੇ ਕਾਰਜ ਕਰਨ ਤੋਂ ਪਹਿਲਾਂ ਹੀ ਮੰਨ ਲੈਂਦੇ ਹਨ ਕਿ ਉਹ ਇਸ ਨੂੰ ਕਰਨ ਵਿਚ ਜਰੂਰ ਸਫਲ ਹੋਣਗੇ। ਭਾਵ ਉਨ੍ਹਾਂ ਨੂੰ ਆਪਣੀ ਕਾਮਯਾਬੀ ਵਿਚ ਅਡੋਲ ਭਰੋਸਾ ਹੁੰਦਾ ਹੈ। ਇੱਥੋਂ ਤੀਕ ਤਾਂ ਸਭ ਠੀਕ ਹੈ। ਤਜ਼ਰਬੇਕਾਰ ਅਤੇ ਆਪਣੀ ਯੋਗਤਾ ਤੇ ਕਿਰਤ ਵਿਚ ਭਰੋਸਾ ਰੱਖਣ ਵਾਲੇ ਲੋਕ ਸਮਾਜ ਨੂੰ ਲਾਭਦਾਇਕ ਅਗਵਾਈ ਦੇ ਸਕਦੇ ਹਨ, ਪਰ ਜਿਉਂ ਹੀ ਡਾ. ਬੈਚ ਦਾ ਵਰਨਣ ਅੱਗੇ ਵਧਦਾ ਹੈ, ਇਨ੍ਹਾਂ ਲੋਕਾਂ ਦੀ ਕਾਬਲੀਅਤ ਦੀ ਇਹ ਚੜ੍ਹਦੀ ਸੂਚਕ ਰੇਖਾ (ਛੁਰਵੲ) ਸ਼ੱਕੀ ਜਾਪਣ ਲਗਦੀ ਹੈ। ਉਨ੍ਹਾਂ ਦੇ ਵਰਨਣ ਵਿਚੋਂ ਚੌਥੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਹ ਯੋਗ ਵਿਅਕਤੀ ਆਪਣੇ ਆਪ ਨੂੰ ਸਭ ਲੋਕਾਂ ਤੋਂ ਯੋਗ ਸਮਝਦੇ ਹਨ। ਭਾਵ ਉਨ੍ਹਾਂ ਨੂੰ ਦੂਜਿਆਂ ਦੀ ਯੋਗਤਾ ਵਿਚ ਭਰੋਸਾ ਨਹੀਂ ਹੁੰਦਾ, ਕਿਉਂਕਿ ਉਹ ਉਨ੍ਹਾਂ ਨੂੰ ਆਪਣੇ ਮੁਕਾਬਲੇ ਤੁੱਛ ਸਮਝਦੇ ਹਨ। ਦੂਜਿਆਂ ਦੀ ਸਮਝਦਾਰੀ ਵਿਚ ਅਵਿਸਵਾਸ਼ ਰੱਖਣਾ ਇਕ ਨਿਖੇਧਾਤਮਿਕ ਵਿਚਾਰਧਾਰਾ ਹੈ, ਜਿਸ ਨੂੰ ਐਂਟੀ-ਇੰਟਲੈਕਚੁਆਲਿਜ਼ਮ (ੳਨਟ-ਿੀਨਟੲਲਲੲਚਟੁਅਲਸਿਮ) ਕਹਿੰਦੇ ਹਨ। ਫਾਸ਼ੀਵਾਦ ਤੇ ਨਾਜ਼ੀਵਾਦ ਸਮੇਤ ਸਭ ਤਾਨਾਸ਼ਾਹੀ ਤਾਕਤਾਂ ਦੀ ਮੁੱਖ ਟੇਕ ਇਸੇ ਵਿਚਾਰਧਾਰਾ `ਤੇ ਰਹੀ ਹੈ।
ਪੰਜਵੇਂ, ਵਾਈਨ ਸੁਭਾਅ ਦੇ ਲੋਕ ਅੱਗੇ ਇਹ ਸਮਝਦੇ ਹਨ ਕਿ ਜੇ ਦੂਜੇ ਲੋਕਾਂ ਨੂੰ ਉਨ੍ਹਾਂ ਅਨੁਸਾਰ ਚਲਣ ਲਈ ਪ੍ਰੇਰਿਆ ਜਾਵੇ ਤਾਂ ਇਸ ਵਿਚ ਉਨ੍ਹਾਂ ਦਾ ਬਹੁਤ ਭਲਾ ਹੋਵੇਗਾ। ਇਹ ਵੀ ਉਨ੍ਹਾਂ ਦੇ ਅਗਿਆਨਤਾਵਾਦੀ ਵਿਚਾਰਾਂ ਦਾ ਹੀ ਫਲ ਹੈ ਕਿ ਉਹ ਦੂਜਿਆਂ ਨੂੰ ਪ੍ਰੇਰ ਕੇ ਆਪਣੇ ਪਿੱਛੇ ਲਾਉਣਾ ਚਾਹੁੰਦੇ ਹਨ। ਉਹ ਉਨ੍ਹਾਂ ਨੂੰ ਅਗਿਆਨੀ ਸਮਝ ਕੇ ਆਪ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਲਈ ਕੀ ਚੰਗਾ ਤੇ ਕੀ ਮਾੜਾ ਹੈ। ਇਹ ਸੋਚ ਲੋਕਾਂ ਨੂੰ ਵਿਚਾਰ ਦੀ ਖੁੱਲ੍ਹ ਨਹੀਂ ਦਿੰਦੀ, ਇਸ ਲਈ ਇਹ ਤਾਨਾਸ਼ਾਹੀ (ਧਚਿਟਅਟੋਰਸਹਪਿ) ਦੀ ਜੜ ਸਮਝੀ ਜਾਂਦੀ ਹੈ। ਇਸੇ ਲਈ ਇਹ ਲੋਕ ਬਿਮਾਰੀ ਦੀ ਅਵਸਥਾ ਵਿਚ ਵੀ ਡਾਕਟਰਾਂ, ਨਰਸਾਂ ਤੇ ਹੋਰ ਦੇਖ-ਭਾਲ ਕਰਨ ਵਾਲਿਆਂ ਨੂੰ ਨਿਰਦੇਸ਼ ਦਿੰਦੇ ਰਹਿੰਦੇ ਹਨ। ਛੇਵੇਂ, ਇਹ ਲੋਕ ਆਪਾਤਕਾਲੀਨ ਕੰਮਾਂ ਲਈ ਢੁਕਵੇਂ ਹੁੰਦੇ ਹਨ, ਕਿਉਂਕਿ ਉਹ ਦ੍ਰਿੜ ਇਰਾਦੇ ਨਾਲ ਸਫਲਤਾ ਪ੍ਰਾਪਤੀ ਦਾ ਦਮ ਭਰਦੇ ਹਨ। ਸਪਸ਼ਟ ਹੈ ਕਿ ਇੱਥੇ ਡਾ. ਬੈਚ ਉਨ੍ਹਾਂ ਦੇ ਨਿਖੇਧਾਤਮਿਕ ਵਿਚਾਰਾਂ ਦੀ ਨਹੀਂ, ਸਗੋਂ ਧਨਾਤਮਿਕ ਵਿਚਾਰਾਂ ਦੀ ਕਦਰ ਕਰਦੇ ਹਨ, ਪਰ ਉਦੋਂ ਤੀਕ ਹੀ, ਜਦੋਂ ਤੀਕ ਕਿ ਆਪਾਤਕਾਲੀਨ ਸਥਿਤੀ ਜਾਰੀ ਰਹਿੰਦੀ ਹੈ।
ਦਰਸ਼ਨ ਸਿੰਘ ਵੋਹਰਾ ਨੇ ਇਸ ਫੁੱਲ ਦਵਾਈ ਦੇ ਸੁਭਾਅ ਵਾਲੇ ਵਿਅਕਤੀਆਂ ਦੇ ਗੁਣ ਬੜੀ ਖੂਬਸੂਰਤੀ ਨਾਲ ਬਿਆਨ ਕੀਤੇ ਹਨ। ਉਨ੍ਹਾਂ ਅਨੁਸਾਰ “ਇਹ ਉਹ ਮਨੁੱਖ ਹਨ, ਜਿਨ੍ਹਾਂ ਦੀ ਅਭਿਲਾਸ਼ਾ ਬਹੁਤ ਉੱਚੀ ਹੁੰਦੀ ਹੈ ਅਤੇ ਉਹ ਉਸ ਦੀ ਪੂਰਤੀ ਲਈ ਕੋਈ ਵੀ ਕਦਮ ਉਠਾ ਸਕਦੇ ਹਨ, ਭਾਵੇਂ ਉਹ ਕਿੰਨਾ ਵੀ ਅਯੋਗ ਕਦਮ ਹੋਵੇ। ਉਨ੍ਹਾਂ ਨੂੰ ਤਾਕਤ, ਹਕੂਮਤ, ਦੂਜਿਆਂ ਉੱਤੇ ਪ੍ਰਭਾਵ ਜਾਂ ਦਬਾਅ, ਇਨ੍ਹਾਂ ਚੀਜ਼ਾਂ ਦੀ ਲਾਲਸਾ ਹੁੰਦੀ ਹੈ ਅਤੇ ਇਨ੍ਹਾਂ ਦੇ ਹਾਸਲ ਕਰਨ ਲਈ ਉਹ ਹਰ ਜਾਇਜ਼-ਨਾਜਾਇਜ਼ ਕੰਮ ਕਰਨ ਲਈ ਤਿਆਰ-ਬਰ ਤਿਆਰ ਰਹਿੰਦੇ ਹਨ। ਉਨ੍ਹਾਂ ਵਿਚ ਹਉਮੈ, ਅਹੰਕਾਰ ਅਤੇ “ਮੈਂ” ਦਾ ਪ੍ਰਭਾਵ ਕੁੱਟ ਕੁੱਟ ਕੇ ਭਰਿਆ ਹੁੰਦਾ ਹੈ। ਉਹ ਕਿਸੇ ਨੂੰ ਆਪਣੇ ਤੁਲ ਨਹੀਂ ਸਮਝਦੇ ਅਤੇ ਆਪਣੀ ਇੱਛਾ ਦੀ ਪੂਰਤੀ ਵਿਚ ਹੋਰ ਕਿਸੇ ਦੇ ਅਧਿਕਾਰ, ਦੁੱਖ, ਸੁੱਖ, ਸਹੂਲਤ ਜਾਂ ਦਖਲ ਨੂੰ ਬਰਦਾਸ਼ਤ ਨਹੀਂ ਕਰਦੇ। ਕੋਈ ਉਨ੍ਹਾਂ ਦੀ ਰਾਏ ਦੇ ਉਲਟ ਬੋਲੇ, ਇਹ ਵੀ ਉਨ੍ਹਾਂ ਨੂੰ ਮੁਆਫਕ ਨਹੀਂ ਹੁੰਦਾ। “ਮੈਂ ਸਭ ਸਮਝਦਾ ਹਾਂ, ਮੈਨੂੰ ਸਮਝਾਉਣ ਦੀ ਲੋੜ ਨਹੀਂ ਹੈ… ਮੈਂ ਨਾਂਹ ਸੁਣਨ ਦਾ ਆਦੀ ਨਹੀਂ… ਜਿਵੇਂ ਮੈਂ ਹੁਕਮ ਦਿੰਦਾ ਹਾਂ, ਉਵੇਂ ਕਰੋ… ਮੈਂ ਆਪਣਾ ਰਾਹ ਹਮੇਸ਼ਾ ਸਾਫ ਰੱਖਦਾ ਹਾਂ, ਜੋ ਇਸ ਰਾਹ ਵਿਚ ਆਇਆ, ਉਹ ਹਟਿਆ ਜਾਂ ਕਟਿਆ… ਮੈਂ ਆਪਣਾ ਕੰਮ ਕੱਢਣ ਲਈ ਕੁਝ ਵੀ ਖਰਚ ਕਰ ਸਕਦਾ ਹਾਂ… ਮੈਂ ਕੋਈ ਵੀ ਹੱਦ ਪਾਰ ਕਰ ਸਕਦਾ ਹਾਂ।”
ਮੈਂ ਮੈਂ ਤੇ ਮੈਂ- ਹਰ ਗੱਲ ਵਿਚ “ਮੈਂ”, ਇਹ ਵਾਈਨ ਮਨੁੱਖ ਦਾ ਤਕੀਆ ਕਲਾਮ ਹੁੰਦਾ ਹੈ। ਉਹ ਡਿਕਟੇਟਰ ਵਾਂਗੂੰ ਜ਼ਾਲਮ ਹੋ ਸਕਦਾ ਹੈ, ਆਪਣਾ ਹੁਕਮ ਦੂਜਿਆਂ ਪਾਸੋਂ ਜ਼ਬਰਦਸਤੀ ਮਨਵਾਉਂਦਾ ਹੈ ਅਤੇ ਆਪਣੀ ਮਰਜ਼ੀ ਦੂਜਿਆਂ `ਤੇ ਠੋਸਦਾ ਹੈ। ਯਾਦ ਰਹੇ, ਚਿਕੋਰੀ ਦਾ ਮਰੀਜ਼ ਵੀ ‘ਮੈਂ’ ਹੀ ‘ਮੈਂ’ ਕਰਦਾ ਹੈ, ਪਰ ਉਹ ਅਜਿਹਾ ਲੋਭ ਲਾਲਚ ਤੇ ਸਵਾਰਥ ਕਾਰਨ ਕਰਦਾ ਹੈ। ਵਾਈਨ ਦਾ ਮਰੀਜ਼ ਧੌਂਸ ਦਿੰਦਾ ਹੋਇਆ “ਮੈਂ”, “ਮੈਂ” ਕਰਦਾ ਹੈ ਤੇ ਪੈਸੇ ਨਾਲੋਂ ਤਾਕਤ ਦੀ ਵਧੇਰੇ ਲਾਲਸਾ ਰੱਖਦਾ ਹੈ।
ਵਾਈਨ ਕਿਸਮ ਦੇ ਵਿਅਕਤੀਤਵ ਦੇ ਲੋਕ ਲੰਮੀ ਸੋਚ ਤੇ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ। ਉਹ ਚੌਕਸ ਦਿਮਾਗ ਤੇ ਸੁਘੜ ਸਕੀਮੀ ਬੰਦੇ ਹੁੰਦੇ ਹਨ ਤੇ ਆਪਣੇ ਮੰਤਵ ਨੂੰ ਮਨ ਵਿਚ ਸਾਫ ਸਪਸ਼ਟ ਰੱਖਦੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ। ਇਸ ਬਾਰੇ ਉਨ੍ਹਾਂ ਨੇ ਪਹਿਲਾਂ ਹੀ ਮਨ ਵਿਚ ਪੱਕਾ ਧਾਰਿਆ ਹੁੰਦਾ ਹੈ। ਆਪਣੀ ਸਫਲਤਾ ਲਈ ਉਹ ਦੂਜਿਆਂ `ਤੇ ਗਲਬਾ ਪਾ ਕੇ ਉਨ੍ਹਾਂ ਨੂੰ ਆਪਣੇ ਪਿੱਛੇ ਲਾਉਂਦੇ ਹਨ। ਜਦੋਂ ਉਨ੍ਹਾਂ ਨੂੰ ਆਪਣਾ ਮਨੋਰਥ ਸਿੱਧੀ ਤਰ੍ਹਾਂ ਪੂਰਾ ਹੁੰਦਾ ਨਾ ਦਿੱਖੇ ਤਾਂ ਉਹ ਉਨ੍ਹਾਂ ਨੂੰ ਰੌਂਦ ਕੇ ਰੱਖ ਦਿੰਦੇ ਹਨ। ਉਹ ਸਖਤ ਤੋਂ ਸਖਤ ਫੈਸਲਾ ਸਿਆਣਪ ਤੇ ਫੁਰਤੀ ਨਾਲ ਲੈਂਦੇ ਹਨ ਤੇ ਹਰ ਫੈਸਲੇ `ਤੇ ਆਪਣੀ ਸਫਲਤਾ ਦੀ ਛਾਪ ਛੱਡਦੇ ਹਨ। ਇਹ ਉਹੀ ਬੰਦੇ ਹੁੰਦੇ ਹਨ, ਜੋ ਕਹਿੰਦੇ ਹਨ, “ਜੇ ਅਸੀਂ ਹਾਂ ਤਾਂ ਮੁਮਕਿਨ ਹੈ”, ਭਾਵ ਜੇ ਉਹ ਨਹੀਂ ਤਾਂ ਕਾਮਯਾਬੀ ਹੋਣੀ ਅਸੰਭਵ ਹੈ। ਅਜਿਹੇ ਮੁਹਾਵਰੇ ਭਾਵ ‘ਜੁਮਲੇ’ ਘੜ੍ਹ ਕੇ ਉਹ ਦੂਜਿਆਂ ਨੂੰ ਪਿੱਛੇ ਲਾਉਂਦੇ ਹਨ। ਉਹ ਲੋਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਯਾਬੀ ਦੀ ਸਖਤ ਲੋੜ ਹੈ, ਪਰ ਕਿਉਂਕਿ ਕਾਮਯਾਬੀ ਉਨ੍ਹਾਂ ਤੋਂ ਬਿਨਾ ਹੋਣੀ ਅਸੰਭਵ ਹੈ, ਇਸ ਲਈ ਰਾਜ ਭਾਗ ਜਰੂਰੀ ਤੌਰ `ਤੇ ਉਨ੍ਹਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਅੱਛੇ ਦਿਨ ਲਿਆਉਣ ਦਾ ਝਾਂਸਾ ਦੇ ਕੇ ਉਹ ਉਨ੍ਹਾਂ `ਤੇ ਰਾਜ ਕਰਦੇ ਹਨ। ਜੇ ਲੋਕ ਸਮਝ ਵੀ ਜਾਣ ਕਿ ਅੱਛੇ ਦਿਨ ਲਿਆਉਣ ਦਾ ਤਾਂ ਇਕ ਜੁਮਲਾ ਸੀ, ਤਾਂ ਉਹ ਉਨ੍ਹਾਂ ਨੂੰ ਦਬਾਉਣ ਲਈ ਤੇ ਆਪਣੀ ਨਿਰੰਕੁਸ਼ ਤਾਕਤ ਦਾ ਇਸਤੇਮਾਲ ਕਰਦੇ ਹਨ ਤੇ ‘ਫਾੜੋ ਤੇ ਰਾਜ ਕਰੋ’ ਦੀ ਸ਼ਾਤਰ ਨੀਤੀ ਅਪਨਾਉਂਦੇ ਹਨ। ਜਰਮਨੀ ਵਿਚ ਹਿਟਲਰ ਨੇ ਯਹੂਦੀਆਂ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਸੀ। ਫੁੱਲ ਦਵਾਈ ਵਾਈਨ ਇਨ੍ਹਾਂ ਦੇ ਦਿਮਾਗ ਵਿਚੋਂ ਤਾਕਤ ਦਾ ਕੀੜਾ ਕੱਢ ਕੇ ਤੰਦਰੁਸਤੀ ਬਖਸ਼ਦੀ ਹੈ।
ਪ੍ਰਸਿੱਧ ਲੇਖਕ ਡਾ. ਮੈਕਥੀਲਡ ਸ਼ੈਫਰ ਵਾਈਨ ਕਿਰਦਾਰ ਦੀ ਦੁਸ਼ਟ-ਆਤਮਾ ਦਾ ਵਰਨਣ ਕਰਦਾ ਲਿਖਦਾ ਹੈ ਕਿ ਇਸ ਦੀ ਮੂਲ ਫਿਤਰਤ ਆਪਣੀ ਤਾਕਤ ਤੇ ਕਾਬਲੀਅਤ ਨੂੰ ਸਖਤੀ ਨਾਲ ਕਬੂਲ ਕਰਵਾਉਣਾ ਹੈ। ਇਸ ਹਾਲਤ ਵਿਚ ਪਹੁੰਚਿਆ ਵਾਈਨ ਕਿਰਦਾਰ ਨਿਰਦਈ ਤੇ ਤਾਕਤ ਦਾ ਭੁੱਖਾ ਹੁੰਦਾ ਹੈ ਤੇ ਕਿਸੇ ਦਾ ਭੌਰਾ ਵੀ ਲਿਹਾਜ਼ ਨਹੀਂ ਕਰਦਾ। ਉਸ ਦੀ ਡੂੰਘੀ ਮਨਸ਼ਾ ਹੁੰਦੀ ਹੈ ਕਿ ਉਹ ਆਪਣੇ ਅੰਦਰ ਦੀ ਜਾਲਮ ਸ਼ਕਤੀ ਨੂੰ ਆਪਣੇ ਨਿਜੀ ਹਿੱਤਾਂ ਵਿਚ ਵਰਤ ਕੇ ਖੇਡ ਤਮਾਸ਼ੇ ਕਰੇ। ਇਹੀ ਲੇਖਕ ਅੱਗੇ ਲਿਖਦਾ ਹੈ ਕਿ ਇਹ ਲੋਕ ਇਸ ਤਰ੍ਹਾਂ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਕੋਲ ਅਥਾਹ ਇੱਛਾ ਸ਼ਕਤੀ, ਕਾਬਲੀਅਤ ਤੇ ਕਠੋਰ ਨਿਰਣੇ-ਸ਼ਕਤੀ ਹੁੰਦੀ ਹੈ। ਉਹ ਹਰ ਮੁਸੀਬਤ ਵਿਚੋਂ ਬਚ ਕੇ ਨਿਕਲਣਾ ਜਾਣਦੇ ਹਨ ਤੇ ਹਰ ਔਖੀ ਘੜੀ ਨੂੰ ਆਪਣੇ ਪੱਖ ਵਿਚ ਬਦਲ ਸਕਦੇ ਹਨ। ਅੰਤ ਵਿਚ ਉਹ ਸਫਲ ਹੋ ਜਾਂਦੇ ਹਨ ਤੇ ਸੱਤਾ ਦੀ ਮੁਹਾਰ ਆਪਣੇ ਹੱਥਾਂ ਵਿਚ ਰੱਖਣ ਵਿਚ ਕਾਮਯਾਬ ਹੋ ਜਾਂਦੇ ਹਨ। ਹੌਲੀ ਹੌਲੀ ਲੋਕਾਂ ਵਿਚ ਉਨ੍ਹਾਂ ਦੇ ਕ੍ਰਿਸ਼ਮੇ ਦੀ ਧਾਕ ਜਮ ਜਾਂਦੀ ਹੈ ਤੇ ਲੋਕ ਉਨ੍ਹਾਂ ਨੂੰ “ਅਚੂਕ” ਰਹਿਨੁਮਾ ਸਮਝਣ ਲਗ ਜਾਂਦੇ ਹਨ। ਫਿਰ ਉਹ ਆਪ ਵੀ ਕਹਿਣ ਲੱਗ ਜਾਂਦੇ ਹਨ, “ਤੁਹਾਨੂੰ ਕੀ ਪਤਾ ਹੈ ਕਿ ਤੁਹਾਡਾ ਭਲਾ ਕਿਸ ਵਿਚ ਹੈ? ਇਸ ਨੂੰ ਅਸੀਂ ਤੁਹਾਡੇ ਨਾਲੋਂ ਬਿਹਤਰ ਜਾਣਦੇ ਹਾਂ। ਇਸ ਲਈ ਅਸੀਂ ਸਭ ਕੁਝ ਤੁਹਾਡੇ ਭਲੇ ਵਿਚ ਹੀ ਕਰ ਰਹੇ ਹਾਂ। ਜਿਵੇਂ ਅਸੀਂ ਕਹਿੰਦੇ ਹਾਂ, ਤੁਸੀੰ ਉਵੇਂ ਮੰਨੀ ਜਾਓ।”
ਇਹ ਸਭ ਕੁਝ ਉਵੇਂ ਲਗਦਾ ਹੈ, ਜਿਵੇਂ ਅੱਜ ਕੱਲ੍ਹ ਭਾਰਤ ਦੇ ਹੁਕਮਰਾਨ ਕਰ ਰਹੇ ਹਨ। ਖੇਤੀ ਕਾਨੂੰਨਾਂ ਤੇ ਕਿਸਾਨ ਮੋਰਚੇ ਪ੍ਰਤੀ ਆਪਣਾ ਹੈਂਸਿਆਰਾ ਰੁਖ ਅਪਨਾ ਕੇ ਉਨ੍ਹਾਂ ਨੇ ਵਾਈਨ ਦੇ ਖਰਾਬ ਸੁਭਾਅ ਦੀ ਯਾਦਗਾਰੀ ਮਿਸਾਲ ਪੈਦਾ ਕਰ ਦਿੱਤੀ ਹੈ। ਜੇ ਡਾ. ਮੈਕਥੀਲਡ ਦਾ ਕਥਨ ਸਹੀ ਹੈ, ਫਿਰ ਤਾਂ ਫੁੱਲ ਦਵਾਈ ਵਾਈਨ ਦੀ ਸੌ ਰੁਪਏ ਦੀ ਇਕ ਸ਼ੀਸ਼ੀ ਦੀ ਵਰਤੋਂ ਨਾਲ ਹੀ ਤਿੰਨੇ ਚਾਰੇ ਖੇਤੀ ਕਾਨੂੰਨ ਵਾਪਸ ਹੋ ਸਕਦੇ ਹਨ! ਇਹ ਦਵਾਈ ਲੈ ਕੇ ਇਹ ਹੁਕਮਰਾਨ ਸੋਚਣਗੇ, “ਕੀ ਲੋੜ ਹੈ ਇੰਨੀਆਂ ਤਾਕਤਾਂ ਮੁੱਠੀ ਵਿਚ ਇੱਕਠੀਆਂ ਕਰਨ ਦੀ ਤੇ ਲੋਕਾਂ ਨੂੰ ਵੱਸ ਵਿਚ ਕਰਨ ਦੀ! ਕੁਦਰਤ ਵਿਚ ਸਭ ਕੁਝ ਆਜ਼ਾਦ ਹੈ, ਲੋਕਾਂ ਨੂੰ ਵੀ ਆਪਣਾ ਕੰਮ ਕਰਨ ਦਿਓ। ਜੇ ਅਸੀਂ ਦੈਵੀ ਕਿਰਦਾਰ ਹਾਂ ਹੀ ਨਹੀਂ, ਫਿਰ ਐਵੇਂ ਦੈਵੀ ਹੋਣ ਦਾ ਢੋਂਗ ਕਿਉਂ ਕਰ ਰਹੇ ਹਾਂ?” ਇਸ ਦਵਾਈ ਦੀ ਵਰਤੋਂ ਨਾਲ ਇਹੀ ਲੀਡਰ ਪਾਸਾ ਪਲਟ ਕੇ ਹਾਂ-ਪੱਖੀ ਬਣ ਜਾਣਗੇ।
ਅਜੋਕੀ ਭਾਰਤੀ ਹਕੂਮਤ ਹੀ ਨਹੀਂ, ਇਤਿਹਾਸ ਵਿਚ ਕਈ ਹੋਰ ਵਿਅਕਤੀ ਵੀ ਵਾਈਨ ਸੁਭਾਅ ਦੇ ਮਾਲਕ ਰਹੇ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਨਿਪੋਲੀਅਨ ਬੋਨਾਪਾਰਟੇ ਸੀ, ਜੋ ਕਹਿੰਦਾ ਸੀ, “ਨਾਮੁਮਕਿਨ ਸ਼ਬਦ ਮੂਰਖਾਂ ਦੇ ਸ਼ਬਦ ਕੋਸ਼ ਵਿਚ ਮਿਲਦਾ ਹੈ।” ਅਰਥਾਤ ਇਹ ਸ਼ਬਦ ਉਸ ਦੀ ਡਿਕਸ਼ਨਰੀ ਵਿਚ ਹੀ ਨਹੀਂ ਸੀ ਤੇ ਉਹ ਸਭ ਕੁਝ ਕਰ ਸਕਦਾ ਸੀ। ਉਹ ਅੰਗਰੇਜ਼ੀ ਜੰਗੀ ਕੈਦੀ ਰਹਿਣ ਉਪਰੰਤ ਸੇਂਟ ਹੈਲੀਨਾ ਦੇ ਕਾਲੇ ਪਾਣੀ ਵਿਚ ਬੀਮਾਰ ਹੋ ਕੇ ਮਰਿਆ। ਜਨਵਰੀ 1933 ਵਿਚ ਹਿਟਲਰ ਨੇ ਦੇਸ਼ ਦੇ ਰਾਸ਼ਟਰਪਤੀ ਭਾਵ ਜਰਮਨੀ ਦੇ ਚਾਂਸਲਰ ਹਿੰਡਨਬਰਗ ਨੂੰ ਕਿਹਾ, “ਜਾਂ ਕਰ ਜਾਂ ਪਿੱਛੇ ਹਟ। ਕੁਝ ਸਮੇਂ ਲਈ ਤਾਕਤ ਮੈਨੂੰ ਦੇਹ, ਮੈਂ ਕਰ ਕੇ ਦਿਖਾਉਂਦਾ ਹਾਂ।” ਚਾਂਸਲਰ ਨੇ ਉਸ ਨੂੰ ਠੰਡਾ ਕਰਨ ਲਈ ਕੁਝ ਸਮੇਂ ਲਈ ਆਪਣੀਆਂ ਤਾਕਤਾਂ ਦੀ ਵਰਤੋਂ ਉਸ ਨੂੰ ਦਿੱਤੀ। ਦੋ ਮਹੀਨੇ ਦੇ ਅੰਦਰ ਮਾਰਚ 1933 ਵਿਚ ਉਸ ਨੇ ਚਾਂਸਲਰ ਨੂੰ ਸਦਾ ਲਈ ਹਟਾ ਦਿੱਤਾ ਤੇ ਆਪ ਪੱਕਾ ਹੁਕਮਰਾਨ (ਾਂੁਹਰੲਰ) ਬਣ ਬੈਠਾ। ਕੁੱਲ ਛੇ ਸਾਲ ਵਿਚ ਉਸ ਨੇ ਟੁੱਟੇ-ਭੱਜੇ ਤੇ ਕੰਗਾਲ ਜਰਮਨੀ ਨੂੰ ਸੰਸਾਰ ਦੀ ਸਭ ਤੋਂ ਮਜ਼ਬੂਤ ਜੰਗੀ ਮਸ਼ੀਨ ਬਣਾ ਦਿੱਤਾ। ਉਹ ਸਾਰੇ ਦੇਸ਼ਾਂ ਨੂੰ ਅੱਖਾਂ ਦਿਖਾਉਣ ਲੱਗਿਆ। ਇਸ ਦੇ ਨਾਲ ਨਾਲ ਉਸ ਨੇ ਆਪਣੇ ਦੇਸ਼ ਅੰਦਰ ਵੀ ਜ਼ੁਲਮ ਦੀ ਅਜਿਹੀ ਹਨੇਰੀ ਝੁਲਾ ਦਿੱਤੀ ਕਿ ਲੱਖਾਂ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਉਸ ਦਾ ਮਨਸੂਬਾ ਪੂਰੇ ਯੁਰਪ ਨੂੰ ਫਤਹਿ ਕਰਨ ਦਾ ਸੀ ਤੇ ਇਸ ਕਾਰਨ ਉਸ ਨੇ ਦੁਨੀਆਂ ਨੂੰ ਦੂਜੇ ਵਿਸ਼ਵ ਯੁੱਧ ਵਿਚ ਝੋਂਕ ਦਿੱਤਾ। ਵੀਹਵੀਂ ਸਦੀ ਦੇ ਕਈ ਇਨਕਲਾਬੀ ਵੀ ਇੱਦਾਂ ਦੀਆਂ ਹੀ ਗੱਲਾਂ ਕਰਦੇ ਸਨ। ਕਈ ਕਹਿੰਦੇ ਸਨ, ‘ਤੁਸੀਂ ਮੈਨੂੰ ਬੰਦੂਕ ਦੀ ਗੋਲੀ ਦਿਓ ਤੇ ਮੈਂ ਤੁਹਾਨੂੰ ਰਾਜ ਦਿੰਦਾ ਹਾਂ।’ ਕਈ ਦੱਸਦੇ ਸਨ, ‘ਤਾਕਤ ਬੰਦੂਕ ਦੀ ਗੋਲੀ ਵਿਚੋਂ ਨਿਕਲਦੀ ਹੈ।’ ਸਭ ਨੇ ਆਪਣਾ ਮਿਸ਼ਨ ਲੋਕਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦੇ ਝਾਂਸੇ ਨਾਲ ਸ਼ੁਰੂ ਕੀਤਾ ਤੇ ਆਪਣੀ ਡਿਕਟੇਟਰੀ ਸਥਾਪਤ ਕਰ ਕੇ ਅੰਤ ਕੀਤਾ। ਜੇ ਦਿੱਤੀ ਜਾਂਦੀ, ਫੁੱਲ ਦਵਾਈ ਵਾਈਨ ਇਨ੍ਹਾਂ ਨਿਪੋਲੀਅਨਾਂ, ਹਿਟਲਰਾਂ ਤੇ ਜ਼ਾਲਮ ਹੈਂਸਿਆਰਿਆਂ ਦਾ ਵਿਗੜਿਆ ਮਾਨਸਿਕ ਤਵਾਜ਼ਨ ਠੀਕ ਕਰ ਸਕਦੀ ਸੀ।
ਬਾਬਰ ਸਾਰੇ ਹਿੰਦੁਸਤਾਨੀਆਂ ਨੂੰ ਟਿੱਚ ਸਮਝਦਾ ਸੀ, ਇੱਥੋਂ ਤੀਕ ਕਿ ਆਪਣੇ ਸਾਥੀਆਂ `ਤੇ ਵੀ ਭਰੋਸਾ ਨਹੀਂ ਸੀ ਰੱਖਦਾ। ਉਹ ਮਨ ਵਿਚ ਪੱਕਾ ਠਾਣ ਕੇ ਭਾਰਤ ਫਤਹਿ ਕਰਨ ਆਇਆ ਸੀ। ਚੰਗੀ ਰਣਨੀਤੀ ਤੇ ਫੌਲਾਦੀ ਜ਼ਾਬਤੇ ਕਾਰਨ ਉਸ ਨੇ ਮੁੱਠੀ ਭਰ ਲਸ਼ਕਰ ਨਾਲ ਦਿੱਲੀ ਦੀ ਭਾਰੀ ਫੌਜ ਹਰਾ ਦਿੱਤੀ। ਰਾਣਾ ਸੰਗਾ ਨਾਲ ਯੁੱਧ ਵੇਲੇ ਜਦੋਂ ਉਸ ਨੂੰ ਹਾਰ ਦਾ ਖਦਸ਼ਾ ਹੋਇਆ, ਉਸ ਨੇ ਦ੍ਰਿੜ ਨਿਸ਼ਚੇ ਤੋਂ ਕੰਮ ਲਿਆ। ਉਸ ਨੇ ਜੰਗੀ ਮੈਦਾਨ ਵਿਚ ਹੀ ਬੋਤਲਾਂ ਪਿਆਲੇ ਤੋੜ ਕੇ ਸ਼ਰਾਬ ਤੋਂ ਤੋਬਾ ਕੀਤੀ ਤੇ ਰਾਣੇ `ਤੇ ਫਤਹਿ ਪਾਈ। ਉਸ ਵਿਚ ਇਕ ਪੱਕੇ ਇਰਾਦੇ ਵਾਲੇ ਤੇ ਸਫਲ ਵਿਅਕਤੀ ਦੇ ਸਾਰੇ ਗੁਣ ਸਨ, ਜੋ ਵਾਈਨ ਦੇ ਸੁਭਾਅ ਵਰਗੇ ਸਨ। ਅੰਤ ਸਮੇਂ ਬਾਬਰ ਲੰਮੀ ਬਿਮਾਰੀ ਨਾਲ ਮੰਜੇ `ਤੇ ਪੈ ਕੇ ਮਰ ਗਿਆ। ਜੋ ਲੋਕ ਇਨਸਾਨੀਅਤ ਨਾਲੋਂ ਰਾਜ ਸੱਤਾ ਤੇ ਸਫਲਤਾ ਪ੍ਰਾਪਤੀ ਨੂੰ ਤਰਜੀਹ ਦਿੰਦੇ ਹਨ, ਫੁੱਲ ਦਵਾਈ ਵਾਈਨ ਉਨ੍ਹਾਂ ਦੇ ਜੋਸ਼ ਵਿਚ ਸੰਤੁਲਨ ਪੈਦਾ ਕਰਦੀ ਹੈ। ਜੇ ਉਸ ਵੇਲੇ ਇਹ ਫੁੱਲ ਦਵਾਈ ਉਪਲੱਭਦ ਹੁੰਦੀ ਤੇ ਉਸ ਦਾ ਇਲਾਜ ਕਰਦੇ ਹਕੀਮਾਂ ਨੂੰ ਇਸ ਦਾ ਇਲਮ ਹੁੰਦਾ ਤਾਂ ਉਹ ਨਿਸ਼ਚੇ ਹੀ ਤੰਦਰੁਸਤ ਹੋ ਜਾਂਦਾ ਤੇ ਸਿਹਤਯਾਬੀ ਦਾ ਜਸ਼ਨ ਮਨਾ ਕੇ ਆਪਣਾ ਖਜਾਨਾ ਲੋੜਵੰਦਾਂ ਵਿਚ ਵੰਡ ਦਿੰਦਾ!
ਫੈਸਲੇ ਤਾਂ ਮੁਹੰਮਦ ਤੁਗਲਕ ਨੇ ਵੀ ਕਈ ਦ੍ਰਿੜ ਲਏ ਸਨ ਤੇ ਚੰਮ ਦੀਆਂ ਵੀ ਬਹੁਤ ਚਲਾਈਆਂ ਸਨ, ਪਰ ਉਹ ਚਲੇ ਦਿਮਾਗ ਵਾਲਾ ਸੁਲਤਾਨ ਸੀ, ਜੋ ਬਿਨਾ ਸੋਚੇ ਸਮਝੇ ਉਲਟੇ ਸਿੱਧੇ ਨਿਰਣੇ ਲੈਂਦਾ ਸੀ। ਉਸ ਦੀ ਦਵਾਈ ਵਾਈਨ ਨਹੀਂ ਸੀ, ਕਿਉਂਕਿ ਉਸ ਦੇ ਕਿਲੇ ਹਵਾਈ ਸਨ। ਉਹ ਕਲੀਮੈਟਿਸ (ਛਲੲਮਅਟਸਿ) ਦਾ ਮਰੀਜ਼ ਸੀ, ਕਿਉਂਕਿ ਉਹ ਜ਼ਮੀਨ ਦੀ ਥਾਂ ਅਸਮਾਨ ਵਲ ਦੇਖ ਕੇ ਚਲਦਾ ਸੀ, ਪਰ ਕਲੀਮੈਟਿਸ ਵੀ ਉਸ ਵੇਲੇ ਇਜ਼ਾਦ ਨਹੀਂ ਸੀ ਹੋਈ, ਇਸ ਲਈ ਦੇਸ਼ ਉਸ ਦੀ ਤਾਨਾਸ਼ਾਹੀ ਦੇ ਸਿੱਟੇ ਭੁਗਤਦਾ ਰਿਹਾ। ਹੁਣ ਜੋ ਕੋਈ ਵਾਈਨ ਸੁਭਾਅ ਦਾ ਲੱਲੂ ਹਾਕਮ ਭਾਰਤ ਵਿਚ ਫਿਰ ਉਹੋ ਜਿਹੀਆਂ ਵਲੱਲੀਆਂ ਕਰੇ ਤਾਂ ਕੀ ਉਸ ਦੇ ਹਕੀਮ ਉਸ ਨੂੰ ਲੋਕ ਹਿੱਤ ਵਿਚ ਫੁੱਲ ਦਵਾਈ “ਵਾਈਨ” ਨਹੀਂ ਦੇਣਗੇ? ਇਹ ਹਕੀਮਾਂ ਦੇ ਆਪਣੇ ਸੁਭਾਅ `ਤੇ ਨਿਰਭਰ ਕਰਦਾ ਹੈ। ਸੈਂਟਾਉਰੀ ਸੁਭਾਅ ਦੇ ਹੋਏ ਤਾਂ ਦੇ ਨਹੀਂ ਪਾਉਣਗੇ, ਪਰ ਜੇ ਵਰਵੇਨ ਸੁਭਾਅ ਦੇ ਹੋਏ ਤਾਂ ਉਸ ਦੇ ਢਿੱਲ੍ਹੇ ਹੋਣ ਦੀ ਆਸ ਵਿਚ ਸ਼ੀਸ਼ੀ ਖੋਲ੍ਹ ਕੇ ਤਿਆਰ ਬੈਠੇ ਹੋਣਗੇ।
ਜਿਉਂ ਜਿਉਂ ਦਵਾਈਆਂ ਦੀ ਲਿਸਟ ਲੰਮੀ ਹੋਈ ਜਾਂਦੀ ਹੈ, ਤਿਉਂ ਤਿਉਂ ਇਨ੍ਹਾਂ ਦੀਆਂ ਅਲਾਮਤਾਂ ਇਕ ਦੂਜੀ ਨਾਲ ਰਲਦੀਆਂ ਮਿਲਦੀਆਂ ਦਿਖਾਈ ਦੇਣ ਲਗਦੀਆਂ ਹਨ। ਇਸ ਕਰਕੇ ਇਨ੍ਹਾਂ ਦੀ ਸਹੀ ਸ਼ਨਾਖਤ ਕਰਨ ਵਿਚ ਉਲਝੇਵਾਂ ਪੈਦਾ ਹੋਣ ਲਗਦਾ ਹੈ। ਇਸ ਲਈ ਸਾਰੇ ਲੇਖਕ ਇਨ੍ਹਾਂ ਦਾ ਟਾਕਰਾ ਪੂਰਵਲੀਆਂ ਫੁੱਲ ਦਵਾਈਆਂ ਨਾਲ ਕਰਨ ਲੱਗ ਜਾਂਦੇ ਹਨ। ਵਾਈਨ ਸੁਭਾਅ ਦੇ ਵਿਅਕਤੀਆਂ ਦੀਆਂ ਕਈ ਆਦਤਾਂ ਦੂਜੀਆਂ ਦਵਾਈਆਂ ਨਾਲ ਮੇਲ ਖਾਂਦੀਆਂ ਹੋਣ ਕਰਕੇ ਨਖੇੜਨੀਆਂ ਪੈਂਦੀਆਂ ਹਨ। ਮਿਸਾਲ ਵਜੋਂ ਵਰਵੇਨ ਤੇ ਵਾਈਨ ਦੋਹਾਂ ਦੇ ਸੁਭਾਵਾਂ ਵਾਲੇ ਵਿਅਕਤੀ ਆਪਣੇ ਆਪਣੇ ਵਿਚਾਰਾਂ ਨੂੰ ਵਧੀਆ ਸਮਝਦੇ ਹਨ। ਇਹ ਵਿਚਾਰ ਉਨ੍ਹਾਂ ਦੇ ਦਿਲ ਦਿਮਾਗ `ਤੇ ਛਾਏ ਰਹਿੰਦੇ ਹਨ ਅਤੇ ਉਹ ਉਨ੍ਹਾਂ ਅਨੁਸਾਰ ਹੀ ਕਾਰਜ ਕਰਦੇ ਹਨ। ਦੋਵੇਂ ਲੋਕ-ਹਿੱਤ ਦੀਆਂ ਗੱਲਾਂ ਕਰਦੇ ਹਨ, ਪਰ ਦੋਹਾਂ ਦੀ ਕਾਰਜ ਵਿਧੀ ਵੱਖੋ ਵੱਖਰੀ ਹੈ। ਵਰਵੇਨ ਸੁਭਾਅ ਦੇ ਵਿਅਕਤੀ ਆਪਣੇ ਵਿਚਾਰਾਂ ਨੂੰ ਸਭ ਤੋਂ ਉੱਤਮ ਸਮਝ ਕੇ ਦੂਜਿਆਂ ਵਿਚ ਪ੍ਰਚਾਰਦੇ ਹਨ ਤਾਂ ਜੋ ਉਹ ਵੀ ਉਨਾਂ ਜਿਹੇ ਚੰਗੇ ਹੋ ਜਾਣ। ਜੇ ਕਿਸੇ ਨੂੰ ਉਨ੍ਹਾਂ ਦੀ ਸੋਚ ਪ੍ਰਤੀ ਸ਼ੰਕਾ ਹੋਵੇ ਤਾਂ ਇਹ ਉਸ ਨੂੰ ਦੂਰ ਕਰਦੇ ਹਨ। ਉਹ ਆਪਣੇ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਦ੍ਰਿਸ਼ਟਾਂਤ ਤੇ ਦਲੀਲਾਂ ਦਿੰਦੇ ਹਨ। ਇਹ ਸਭ ਕੁਝ ਉਹ ਹਲੀਮੀ ਤੇ ਹਮਦਰਦੀ ਵਾਲੇ ਸੁਖਾਵੇਂ ਮਾਹੌਲ ਵਿਚ ਕਰਦੇ ਹਨ ਤੇ ਸਮਝਾਏ ਜਾਣ ਵਾਲਿਆਂ ਨੂੰ ਪੂਰੀ ਤਰ੍ਹਾਂ ਵਿਸਵਾਸ਼ ਵਿਚ ਲੈਣ ਦੀ ਕੋਸਿ਼ਸ਼ ਕਰਦੇ ਹਨ। ਉਹ ਸੁਧਾਰਕ ਤੇ ਪਰਮਾਰਥੀ ਹੁੰਦੇ ਹਨ ਤੇ ਲੋਕਤੰਤਰੀ ਢੰਗ ਨਾਲ ਸਹਿਮਤੀ ਬਣਾ ਕੇ ਚਲਦੇ ਹਨ। ਇਸ ਤੋਂ ਉਲਟ ਵਾਈਨ ਸੁਭਾਅ ਵਾਲਿਆਂ ਨੂੰ ਆਪਣੇ ਵਿਚਾਰਾਂ ਪ੍ਰਤੀ ਇੰਨਾ ਦ੍ਰਿੜ ਵਿਸਵਾਸ਼ ਹੁੰਦਾ ਹੈ ਕਿ ਉਹ ਇਨ੍ਹਾਂ ਬਾਰੇ ਕੁਝ ਦੱਸਣ ਦੀ ਲੋੜ ਨਹੀਂ ਸਮਝਦੇ। ਉਹ ਨਹੀਂ ਸਮਝਦੇ ਕਿ ਉਨ੍ਹਾਂ ਦੀ ਕਹੀ ਗੱਲ ਜਾਂ ਦਿੱਤੇ ਸੁਝਾਅ `ਤੇ ਕੋਈ ਚਰਚਾ ਕੀਤਾ ਜਾਵੇ ਜਾਂ ਕਿੰਤੂ ਪ੍ਰੰਤੂ ਹੋਵੇ। ਉਹ ਤਾਂ ਬਸ ਹੁਕਮ ਦਿੰਦੇ ਹਨ ਕਿ ਇੰਜ ਕਰੋ ਤੇ ਇੰਜ ਨਾ ਕਰੋ। ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਕਿ ਲੋਕ ਉਨ੍ਹਾਂ ਨਾਲ ਸਹਿਮਤ ਹਨ ਜਾਂ ਨਹੀਂ। ਉਹ ਅਸਹਿਮਤੀ ਵਾਲਿਆਂ ਨੂੰ ਵੀ ਡੰਡੇ ਨਾਲ ਆਪਣੇ ਨਾਲ ਚਲਾ ਲੈਂਦੇ ਹਨ। ਉਨ੍ਹਾਂ ਦੀ ਪ੍ਰਵਿਰਤੀ ਜ਼ਾਲਮ ਤੇ ਡਿਕਟੇਟਰਾਨਾ ਹੁੰਦੀ ਹੈ। ਵਾਈਨ ਦੇ ਇਸ ਵਿਕਰਾਲ ਸੁਭਾਅ ਨੂੰ ਹਮਦਰਦਾਨਾ ਬਣਾਉਣਾ ਫੁੱਲ ਦਵਾਈ ਵਾਈਨ ਦਾ ਕੰਮ ਹੈ।
ਬੀਚ ਸੁਭਾਅ ਵਾਲੇ ਵੀ ਦੂਜਿਆਂ ਨੂੰ ਡਾਂਟ ਕੇ ਕੰਮ ਕਰਵਾਉਂਦੇ ਹਨ, ਪਰ ਉਹ ਕਿਸੇ ਲਾਭ ਲਈ ਅਜਿਹਾ ਨਹੀਂ ਕਰਦੇ, ਸਗੋਂ ਇਸ ਲਈ ਕਰਦੇ ਹਨ ਕਿ ਕਿਸੇ ਦਾ ਕੀਤਾ ਕੰਮ ਉਨ੍ਹਾਂ ਨੂੰ ਪਸੰਦ ਨਹੀਂ ਆਉਂਦਾ। ਸਿਰਾਟੋ ਦਾ ਸੁਭਾਅ ਵਾਈਨ ਤੋਂ ਉਲਟ ਹੁੰਦਾ ਹੈ। ਜਿੱਥੇ ਵਾਈਨ ਵਾਲੇ ਦ੍ਰਿੜ ਵਿਸਵਾਸ਼ੀ ਤੇ ਧੜੱਲੇ ਨਾਲ ਫੈਸਲੇ ਲੈਣ ਵਾਲੇ ਹੁੰਦੇ ਹਨ, ਉੱਥੇ ਸਿਰਾਟੋ ਵਾਲੇ ਆਪਣੇ ਆਪ ਫੈਸਲਾ ਨਹੀਂ ਲੈ ਸਕਦੇ। ਉਨ੍ਹਾਂ ਨੂੰ ਦੂਜਿਆਂ ਨੂੰ ਪੁੱਛ ਕੇ ਫੈਸਲੇ ਲੈਣੇ ਪੈਂਦੇ ਹਨ, ਕਿਉਂਕਿ ਉਨ੍ਹਾਂ ਦਾ ਆਪਣੇ ਕੀਤੇ ਫੈਸਲਿਆਂ `ਤੇ ਮਨ ਨਹੀਂ ਖੜ੍ਹਦਾ। ਇਸੇ ਤਰ੍ਹਾਂ ਸੈਂਟਾਉਰੀ ਦਾ ਸੁਭਾਅ ਵੀ ਵਾਈਨ ਦੇ ਸੁਭਾਅ ਨਾਲੋਂ ਬਿਲਕੁਲ ਉਲਟ ਹੁੰਦਾ ਹੈ। ਸੈਂਟਾਉਰੀ ਸੁਭਾਅ ਵਾਲੇ ਸੇਵਕ ਸੁਰਤੀ ਜਾਂ ਗੁਲਾਮ ਮਾਨਸਿਕਤਾ ਦੇ ਮਾਲਕ ਹੁੰਦੇ ਹਨ। ਉਹ ਕਿਸੇ ਨੂੰ ਮੂੰਹ ਖੋਲ੍ਹ ਕੇ ਨਾਂਹ ਨਹੀਂ ਕਹਿ ਸਕਦੇ। ਉਨ੍ਹਾਂ ਨੇ ਦੂਜੇ ਕਿਸੇ ਦਾ ਕਹਿਣਾ ਮੰਨਣਾ ਹੀ ਹੁੰਦਾ ਹੈ। ਅਜਿਹੇ ਲੋਕ ਆਸਾਨੀ ਨਾਲ ਵਾਈਨ ਸੁਭਾਅ ਦੇ ਲੋਕਾਂ ਦੇ ਪਿਛਲੱਗੂ ਬਣ ਜਾਂਦੇ ਹਨ। ਭਾਵੇਂ ਘਰ ਵਿਚ ਹੋਣ ਜਾਂ ਗਵਾਂਢ ਵਿਚ ਵਾਈਨ ਵਾਲੇ ਸੈਂਟਾਉਰੀ ਵਾਲਿਆਂ ਨੂੰ ਨੀਚੇ ਲਾ ਕੇ ਰੱਖਦੇ ਹਨ। ਖੇਡਾਂ, ਅਖਾੜਿਆਂ ਤੇ ਚੋਣਾਂ ਵਿਚ ਉਨ੍ਹਾਂ ਦੀ ਹੀ ਧੜੱਲੇਦਾਰੀ ਚਲਦੀ ਹੈ। ਜਿੱਥੇ ਚੰਗੇ ਵਾਈਨ ਸੁਭਾਅ ਵਾਲੇ ਸਦ-ਬੁੱਧੀ ਤੇ ਕਾਬਲੀਅਤ ਕਾਰਨ ਆਪਣੀ ਮੰਜ਼ਿਲ ਦੀ ਸਿਖਰ `ਤੇ ਪਹੁੰਚ ਜਾਂਦੇ ਹਨ, ਉੱਥੇ ਮੰਦੀ ਵਾਈਨ ਫਿਤਰਤ ਵਾਲੇ ਕਲੰਕ ਸਾਬਤ ਹੁੰਦੇ ਹਨ। ਉਹ ਆਪਣੀਆਂ ਲੋਕ ਮਾਰੂ ਕਾਰਵਾਈਆਂ ਕਾਰਨ ਬਦਨਾਮ ਹੋ ਜਾਂਦੇ ਹਨ ਤੇ ਲੋਕਾਂ ਦੇ ਮਨਾਂ ਤੋਂ ਉੱਤਰ ਜਾਂਦੇ ਹਨ। ਅੰਤ ਵਿਚ ਉਨ੍ਹਾਂ ਦੇ ਆਪਣੇ ਹੀ ਲੋਕ ਉਨ੍ਹਾਂ ਨੂੰ ਦੌੜਾ ਦੌੜਾ ਕੇ ਮਾਰਦੇ ਹਨ ਤੇ ਮਾੜਾ ਅੰਤ ਕਰਦੇ ਹਨ। ਸਾਰੇ ਹੀ ਡਿਕਟੇਟਰਾਂ ਦਾ ਇਹੀ ਹਸ਼ਰ ਹੋਇਆ ਹੈ। ਮਾੜੇ ਵਾਈਨ ਦੀ ਮੜ੍ਹੀ `ਤੇ ਨਾ ਕੋਈ ਦੀਵਾ ਬਾਲਦਾ ਹੈ ਤੇ ਨਾ ਉਸ ਦੀ ਸਮਾਧ `ਤੇ ਕੋਈ ਮੇਲਾ ਲੱਗਦਾ ਹੈ। ਜੇ ਇਨ੍ਹਾਂ ਦੁਸ਼ਟ-ਬੁੱਧੀ ਵਾਲਿਆਂ ਨੂੰ ਸਮੇਂ ਸਿਰ ਵਾਈਨ ਦੀਆਂ ਕੁਝ ਖੁਰਾਕਾਂ ਮਿਲ ਜਾਣ ਤਾਂ ਇਨ੍ਹਾਂ ਦੀ ਜੂਨ ਸੁਧਰ ਜਾਵੇ।
ਡਾ. ਵੀ. ਕ੍ਰਿਸ਼ਨਾਮੂਰਤੀ ਅਨੁਸਾਰ ਵਾਈਨ ਸੁਭਾਅ ਦੇ ਵਿਅਕਤੀ ਦੇ ਦਿਮਾਗ ਨੂੰ ਹਵਾ ਚੜ੍ਹੀ ਹੁੰਦੀ ਹੈ। ਉਹ ਆਪਣੀ ਤਾਕਤ ਦੇ ਨਾਲ ਨਾਲ ਆਪਣੀ ਪਦਵੀ ਦਾ ਵੀ ਬੜਾ ਗਰੂਰ ਕਰਦਾ ਹੈ। ਉਹ ਜਿਵੇਂ ਦੂਜਿਆਂ ਨੂੰ ਨੀਵਾਂ ਕਰ ਕੇ ਰੱਖਦਾ ਹੈ, ਉਵੇਂ ਆਪਣੇ ਆਪ ਨੂੰ ਉਨ੍ਹਾਂ ਨਾਲੋਂ ਉੱਚਾ ਕਰ ਕੇ ਦੇਖਦਾ ਹੈ। ਇਹ ਉਨ੍ਹਾਂ ਦੇ ਭੌਤਿਕ ਉਲਾਰ ਦਾ ਮਾਨਸਿਕ ਪਸਾਰਾ ਹੈ। ਇਸ ਲਈ ਫੁੱਲ ਦਵਾਈ ਵਾਈਨ ਉਨ੍ਹਾਂ ਨੂੰ ਭੌਤਿਕ ਤਾਕਤ ਦੀ ਵਰਤੋਂ ਵਿਚ ਹੀ ਸੁਹਿਰਦ ਨਹੀਂ ਕਰਦੀ, ਸਗੋਂ ਸੋਚ ਪੱਖੋਂ ਵੀ ਮੋਕਲੇ ਕਰਦੀ ਹੈ। ਉਨ੍ਹਾਂ ਦੀ ਠਾਠ-ਬਾਠ ਦੀ ਆਦਤ ਉਨ੍ਹਾਂ ਦੀਆਂ ਕਈ ਬਿਮਾਰੀਆਂ ਦੀ ਜੜ੍ਹ ਹੁੰਦੀ ਹੈ ਤੇ ਇਨ੍ਹਾਂ ਦੇ ਇਲਾਜ ਵੱਲ ਇਸ਼ਾਰਾ ਕਰਦੀ ਹੈ। ਇਸ ਦਾ ਸਪਸ਼ਟੀਕਰਨ ਦਿੰਦਿਆਂ ਡਾ. ਕ੍ਰਿਸ਼ਨਾਮੂਰਤੀ ਸ਼ਰਾਬ ਦੀ ਮਿਸਾਲ ਦਿੰਦੇ ਹਨ। ਉਨ੍ਹਾਂ ਅਨੁਸਾਰ ਜੇ ਕੋਈ ਸ਼ਰਾਬੀ ਮਹਿੰਗੇ ਬ੍ਰਾਂਡ ਦੀ ਦਾਰੂ ਪੀਂਦਾ ਹੈ, ਉਹ ਲੋਕਾਂ ਨੂੰ ਦਿਖਾ ਕੇ ਪੀਂਦਾ ਹੈ, ਅਮੀਰ ਆਦਮੀਆਂ ਨੂੰ ਘਰ ਬੁਲਾ ਕੇ ਪਿਲਾਉਂਦਾ ਹੈ, ਘਰ ਵਿਚ ਸ਼ਰਾਬਾਂ ਦੀ ਨੁਮਾਇਸ਼ ਲਾ ਕੇ ਰੱਖਦਾ ਹੈ, ਮਹਿੰਗੇ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਜਾਂ ਡੱਬਿਆਂ ਨੂੰ ਸ਼ੀਸਿ਼ਆਂ ਦੀ ਅਲਮਾਰੀ ਵਿਚ ਸਜਾ ਕੇ ਰੱਖਦਾ ਹੈ ਤੇ ਮਹਿੰਗੇ ਹੋਟਲਾਂ ਵਿਚ ਕਾਕਟੇਲ ਪਾਰਟੀਆਂ ਕਰਦਾ ਹੈ, ਤਾਂ ਸਮਝੋ ਕਿ ਉਹ ਸਿਰਫ ਆਪਣੀ ਸਮਾਜਿਕ ਟੌਹਰ ਬਣਾਉਣ ਲਈ ਪੀਂਦਾ ਹੈ। ਅਜਿਹੇ ਦਿਖਾਵਾ-ਜੀਵੀ ਨੂੰ ਸ਼ਰਾਬ ਦੀ ਨਹੀਂ “ਵਾਈਨ” ਦੀ ਲੋੜ ਹੈ। ਇਕ ਛੋਟੀ ਸ਼ੀਸ਼ੀ ਖਤਮ ਕਰਦਿਆਂ ਹੀ ਉਸ ਦੀ ਫੋਕੀ ਲੋਰ ਉਤਰ ਜਾਵੇਗੀ ਤੇ ਉਹ ਇਸ ਤੋਂ ਤੋਬਾ ਕਰ ਜਾਵੇਗਾ।
ਸ਼ਰਾਬ ਤੋਂ ਬਿਨਾ ਕਈ ਲੋਕ ਆਪਣੀ ਫੂੰ ਫਾਂ ਦਿਖਾਉਣ ਲਈ ਕਈ ਹੋਰ ਨਸ਼ੇ ਵੀ ਪਾਲਦੇ ਹਨ। ਕਈ ਅਫੀਮ ਖਾਂਦੇ ਹਨ, ਕਈ ਜੂਆ ਖੇਡਦੇ ਹਨ ਤੇ ਕਈ ਕਲੱਬਾਂ ਵਿਚ ਜਾਂਦੇ ਹਨ। ਕਈ ਬੀਬੀਆਂ ਉੱਚ ਸੁਸਾਇਟੀ ਦੀਆਂ ਔਰਤਾਂ ਲੱਗਣ ਲਈ ਮਹਿੰਗੀਆਂ ਪੁਸ਼ਾਕਾਂ, ਜੁੱਤੀਆਂ ਤੇ ਜੇਵਰਾਤ ਪਾਉਂਦੀਆਂ ਹਨ। ਆਪਣੇ ਆਪ ਨੂੰ ਉੱਚ ਦਰਜੇ ਦੇ ਦਰਸਾਉਣ ਲਈ ਇਹ ਲੋਕ ਹਵਾਈ ਜਹਾਜਾਂ ਵਿਚ ਆਉਂਦੇ-ਜਾਂਦੇ ਹਨ ਤੇ ਫਸਟ ਕਲਾਸ ਵਿਚ ਸਫਰ ਕਰਦੇ ਹਨ। ਇਸੇ ਕਿਸਮ ਦੇ ਲੋਕ ਪਿੰਡਾਂ ਵਿਚ ਆਪਣੇ “ਨੱਕ” ਪ੍ਰਤੀ ਬੜੇ ਸੰਵੇਦਨਸ਼ੀਲ ਹੁੰਦੇ ਹਨ ਤੇ ਕਰਜੇ ਚੁੱਕ ਚੁੱਕ ਖਰਚੀਲੀਆਂ ਸ਼ਾਦੀਆਂ ਕਰਦੇ ਹਨ। ਜਿੱਥੇ ਕਿਤੇ ਵੀ ਕੋਈ ਵਿਅਕਤੀ ਫੋਕੀ ਟੌਹਰ ਬਣਾਉਣ ਲਈ ਫਜ਼ੂਲ ਖਰਚੀ ਜਾਂ ਸਮਾਜ ਵਿਰੋਧੀ ਕੰਮ ਕਰਦਾ ਦਿਖਾਈ ਦੇਵੇ ਤਾਂ ਸਮਝੋ ਕਿ ਉਸ ਨੂੰ ਕਿਸੇ ਹੋਰ ਚੀਜ਼ ਨਾਲੋਂ ਫੁੱਲ ਦਵਾਈ ਵਾਈਨ ਦੀ ਵਧੇਰੇ ਲੋੜ ਹੈ।
ਸਰੀਰਕ ਤੌਰ `ਤੇ ਵਾਈਨ ਦੇ ਮਰੀਜ਼ ਪੱਠਿਆਂ ਤੇ ਨਾੜੀਆਂ ਪੱਖੋਂ ਢਿੱਲ੍ਹੇ ਰਹਿਣ ਲੱਗ ਜਾਂਦੇ ਹਨ। ਉਨ੍ਹਾਂ ਨੂੰ ਬਲੱਡ ਪ੍ਰੈਸ਼ਰ, ਮਾਈਗਰੇਨ, ਦਿਲ ਦਾ ਰੋਗ, ਗੈਸ ਦੀ ਤਕਲੀਫ ਤੇ ਡਿਊਡੋਨਲ ਅਲਸਰ ਹੋ ਜਾਦੇ ਹਨ। ਫੁੱਲ ਦਵਾਈ ਵਾਈਨ ਜਿੱਥੇ ਉਨ੍ਹਾਂ ਦੀ ਮਾਨਸਿਕ ਸਥਿਤੀ ਸੁਧਾਰ ਦੇਵੇਗੀ, ਉੱਥੇ ਉਨ੍ਹਾਂ ਦੀਆਂ ਸਰੀਰਕ ਤਕਲੀਫਾਂ ਨੂੰ ਵੀ ਦੂਰ ਕਰੇਗੀ। ਇਸ ਤਰ੍ਹਾਂ ਉਹ ਸਮਾਜ ਦੇ ਤੰਦਰੁਸਤ ਤੇ ਨਿਡਰ ਅੰਗ ਬਣ ਕੇ ਜੀ ਸਕਦੇ ਹਨ।
ਸ਼ਾਲਨੀ ਕਾਗਲ ਅਨੁਸਾਰ ਵਾਈਨ ਦੀ ਦਰਿੰਦਗੀ ਦਾ ਕਿਰਦਾਰ ਸਭ ਨੂੰ ਰੋਂਦ ਕੇ ਜਦੋਂ ਫੁੱਲ ਦਵਾਈ ਵਾਈਨ ਵਲ ਵਧਦਾ ਹੈ, ਤਾਂ ਫਿਰ ਉਸ ਨੂੰ ਪਤਾ ਲਗਦਾ ਹੈ ਕਿ ਹੁਣ ਉਸ ਦਾ ਅਸਲ ਚੀਜ਼ ਨਾਲ ਪਾਲਾ ਪਿਆ ਹੈ। ਇਸ ਦੀਆਂ ਕੁਝ ਖੁਰਾਕਾਂ ਲੈਣ ਨਾਲ ਹੀ ਉਹ ਚਿੱਤ ਹੋ ਜਾਵੇਗਾ ਤੇ ਜਾਣ ਜਾਵੇਗਾ ਕਿ ਇਸ ਵਿਸ਼ਾਲ ਕੁਦਰਤ ਵਿਚ ਕਈ ਸ਼ਕਤੀਆਂ ਉਸ ਤੋਂ ਵੀ ਵੱਧ ਤਾਕਤਵਰ ਹਨ। ਇਸ ਦਵਾਈ ਦੀ ਛੋਹ ਪਾਉਂਦਿਆਂ ਹੀ ਉਹ ਬੰਦੇ ਨੂੰ ਬੰਦਾ ਸਮਝਣ ਲੱਗ ਜਾਵੇਗਾ ਤੇ ਸਮਾਜ ਹਿੱਤਕਾਰੀ ਜੀਵ ਬਣ ਜਾਵੇਗਾ।