ਗਗੜੀ ਨੂੰ ਜੋਕਾਂ ਦੀ

ਸਿਆਸੀ ਦਲਾਂ ਨੂੰ ਵੋਟਾਂ ਦਾ ਚਾਅ ਚੜ੍ਹਿਆ, ਚੋਣ-ਦੰਗਲ ਵਿਚ ਹਾਲੇ ਛੇ ਮਾਹ ਦੇਖੋ।
ਟਿਕਟਾਂ ਵੰਡਦਾ ਤਾਨਾਸ਼ਾਹ ਵਾਂਗ ਕੋਈ, ਪਿੰਡਾਂ-ਸ਼ਹਿਰਾਂ ਨੂੰ ਪਾਇਆ ਹੈ ਗਾਹ ਦੇਖੋ।
ਪੁੱਛਣ ਜਾਣ ਸਵਾਲ ਜੋ ਆਗੂਆਂ ਤੋਂ, ਵਰ੍ਹਦੀ ਡਾਂਗ ਕਿਰਸਾਨਾਂ ਦੇ ਠਾਹ ਦੇਖੋ।
ਔਰੰਗਜ਼ੇਬ ਦੇ ਵਾਂਗ ਹੀ ਚੜ੍ਹ ਗਿਆ ਏ, ਹੁਕਮਰਾਨਾਂ ਨੂੰ ਜ਼ੁਲਮ ਦਾ ਪਾਹ ਦੇਖੋ।
ਵੋਟਾਂ ਵਾਸਤੇ ਸਿਆਸਤੀ ਤੜਫਦੇ ਐ, ਸੁਰਤਿ ‘ਕੁਰਸੀ’ ਦੇ ਵਿਚ ਹੀ ਗਈ ਰਹਿੰਦੀ।
ਹੁੰਦੀ ‘ਲੋਕਾਂ ਦੀ ਲੋਕਾਂ ਨੂੰ’ ਕਹਿਣ ਸਿਆਣੇ, ਐਪਰ ‘ਗਗੜੀ ਨੂੰ ਜੋਕਾਂ ਦੀ’ ਪਈ ਰਹਿੰਦੀ!