ਫਾਸ਼ੀਵਾਦੀ ਤਾਕਤਾਂ ਦੇ ਪੈਂਤੜੇ

ੴ (ਇਕ ਓਅੰਕਾਰ)
ਏਕੁ ਪਿਤਾ ਏਕਸ ਕੇ ਹਮ ਬਾਰਿਕ॥
“ਦੁਨੀਆਂ ਭਰ ਦੇ ਕਿਰਤੀਓ ਇੱਕ ਹੋ ਜਾਵੋ”
“ਏਕੇ ਵਿਚ ਹੀ ਬਰਕਤ ਹੈ”
ਇਹ ਸਿੱਖਿਆਵਾਂ ਦੇ ਭਰੇ ਹੋਏ ਸ਼ਬਦ ਵੱਡੇ ਵੱਡੇ ਤਜ਼ਰਬਿਆਂ ਤੋਂ ਬਾਅਦ ਸਮਾਜ ਵਿਚ ਆਏ ਸਨ। ਇਹ ਵਿਚਾਰਾਂ ਦੀ ਵਰਤੋਂ ਕਰਕੇ ਮਨੁੱਖ ਖੁਸ਼ਹਾਲ ਸਮਾਜ ‘ਚ ਰਹਿਣ ਦੇ ਸੁਪਨੇ ਪੂਰੇ ਕਰ ਸਕਦਾ ਹੈ।
ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਖਤਮ ਹੋ ਸਕਦੀ ਹੈ।

ਅੱਜ ਦੀ ਦੁਨੀਆਂ ਵਿਚ ਮਨੁੱਖ ਨਾਲੋਂ ਮਾਇਆ (ਧਨ-ਰਾਸ਼ੀ) ਪਹਿਲਾਂ ਜਾਂ ਪ੍ਰਧਾਨ ਹੈ, ਜਦੋਂ ਇਸ ਦੇ ਕਾਰਨ ਲੱਭਣ ਦੇ ਯਤਨ ਕਰਾਂਗੇ ਤਾਂ ਝੱਟ ਹੀ ਪਤਾ ਲੱਗ ਜਾਵੇਗਾ ਕਿ ਮਾਇਆ ਕੁਝ ਕੁ ਹੱਥਾਂ ‘ਚ ਹੈ, ਉਨ੍ਹਾਂ ਨੂੰ ਧਨ-ਕੁਬੇਰ ਕਹਿੰਦੇ ਹਨ, ਗਿਣਤੀ ਕਰੀਏ ਤਾਂ ਉਂਗਲਾਂ ਦੇ ਪੋਟਿਆਂ ਉਪਰ ਗਿਣਤੀ ਕੀਤੀ ਜਾ ਸਕਦੀ ਹੈ। ਇਨ੍ਹਾਂ ਨੇ ਮਾਇਆ ਦੀ ਤਾਕਤ ਨਾਲ ਸਮਾਜ ਦੇ ਹਰ ਖੇਤਰ ਉੱਤੇ ਕਬਜ਼ਾ ਕੀਤਾ ਹੋਇਆ ਹੈ, ਜਿਵੇਂ ਮੀਡੀਆ, ਟਰਾਂਸਪੋਰਟ, ਜਲ, ਜੰਗਲ, ਜਮੀਨ ਆਦਿ ਤੋਂ ਵੀ ਅੱਗੇ ਕਾਨੂੰਨ, ਕਾਨੂੰਨ ਦੇ ਘਾੜੇ ਅਤੇ ਕੁਝ ਕੁ ਦੇਸ਼ਾਂ ਦੀਆਂ ਸਰਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੀ ਇਨ੍ਹਾਂ ਦੇ ਇਸ਼ਾਰੇ ‘ਤੇ ਹੀ ਚੱਲਦੀਆਂ ਹਨ। ਇਹ ਧਨ-ਕੁਬੇਰ, ਜੋ ਗਿਣਤੀ ਵਿਚ ਤਾਂ ਭਾਵੇਂ ਘੱਟ ਹਨ, ਪਰ ਆਪਣੇ ਕਰਿੰਦਿਆਂ (ਇਲੂਮੀਨਾਟੀ) ਦੁਆਰਾ ਸਾਰੀ ਦੁਨੀਆਂ ਉੱਤੇ ਨਜ਼ਰ ਰੱਖਦੇ ਹਨ। ਦੁਨੀਆਂ ਭਰ ਦੇ ਕਾਰਪੋਰੇਟਸ, ਬੈਂਕ, ਆਲਮੀ ਬੈਂਕ (ੱੋਰਲਦ ਭਅਨਕ), ਆਲਮੀ ਟਰੇਡ ਆਰਗੀਨਾਈਜੇਸ਼ਨ (ੱ।ਠ।ੌ।), ਆਲਮੀ ਸਿਹਤ ਆਰਗਨਾਈਜੇਸ਼ਨ (ੱ।੍ਹ।ੌ।) ਅਤੇ ਯੂ. ਐਨ. ਓ. ਆਦਿ ਅਦਾਰੇ ਵੀ ਇਨ੍ਹਾਂ ਦੇ ਇਸ਼ਾਰਿਆਂ ਨਾਲ ਚੱਲਦੇ ਹਨ।
“ਅਵਲਿ ਅਲਹ ਨੂਰੁ ਊਪਾਇਆ ਕੁਦਰਤ ਕੇ ਸਭ ਬੰਦੇ” (ਠਹੲ ੲਨਟਰਿੲ ੁਨਵਿੲਰਸੲ ੱਅਸ ਚਰੲਅਟੲਦ ਾਰੋਮ ੋਨੲ)। ਭਗਤ ਕਬੀਰ ਜੀ ਵਲੋਂ ਸਦੀਆਂ ਪਹਿਲਾਂ ਉਚਾਰੇ ਸ਼ਬਦਾਂ ਮੁਤਾਬਿਕ ਹਰ ਇੱਕ ਮਨੁੱਖ ਇੱਕ ਹੀ ਕੁਦਰਤਿ ਦਾ ਬੰਦਾ ਹੈ, ਪੁੱਤਰ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਸਾਰੀ ਮਨੁੱਖਤਾ ਇੱਕੋ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦੀ ਹੱਕਦਾਰ ਹੈ। ਮਨੁੱਖੀ ਵਿਤਕਰੇ ਨਹੀਂ ਹੋਣੇ ਚਾਹੀਦੇ, ਬਰਾਬਰੀ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਸਮੇਂ ਸਮੇਂ ਦਾਰਸ਼ਨਿਕ ਹਸਤੀਆਂ ਨੇ ‘ਏਕੇ’ ਦੀ ਮਹੱਤਤਾ ਨੂੰ ਦੱਸਿਆ ਹੈ।
ਅੱਜ ਸਾਰੀ ਦੁਨੀਆਂ ਵਿਚ ਹਲਚਲ ਮਚੀ ਹੋਈ ਹੈ। ਕਿਤੇ ਹੱਲੇ-ਗੁੱਲੇ ਹੋ ਰਹੇ ਹਨ, ਕਿਧਰੇ ਲੁੱਟਾਂ-ਖੋਹਾਂ, ਹਿੰਦੋਸਤਾਨ ਦੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਆਪਣੇ ਹੱਕ-ਹਕੂਕਾਂ ਦੀ ਲੜਾਈ ਲੜ ਰਹੇ ਹਨ। ਇਹ ਸਭ ਕੁਝ ਕਿਉਂ ਹੈ, ਆਪਣੇ ਲੋਕਾਂ ਵਲੋਂ ਬਣਾਈ ਸਰਕਾਰ ਆਪਣਿਆਂ ਦੀ ਜਾਨ ਦੀ ਦੁਸ਼ਮਣ ਕਿਉਂ ਹੈ? ਆਮ ਜਨਤਾ ਦੀ ਸਮਝ ਦਾ ਹਿੱਸਾ ਬਣਨਾ ਚਾਹੀਦਾ ਹੈ। ਹੁਣੇ ਹੁਣੇ ਹਰਿਆਣਾ ਸੂਬੇ ਦੀ ਚਾਟੜੀ ਪੁਲਿਸ ਨੇ ਅਮਨ ਪੂਰਬਕ ਨਿਹੱਥੇ ਅੰਦੋਲਨਕਾਰੀਆਂ, ਜੋ ਆਪਣੇ ਬਣਦੇ ਹੱਕਾਂ ਲਈ ਸੰਘਰਸ਼ ਕਰ ਰਹੇ ਸਨ, ਦੇ ਸਿਰਾਂ ‘ਚ ਸਿੱਧੀਆਂ ਲੋਹੇ ਦੀਆਂ ਰਾਡਾਂ ਤੇ ਲਾਠੀਆਂ ਮਾਰ ਕੇ ਲੱਤਾਂ, ਬਾਹਾਂ ਦੀਆਂ ਹੱਡੀਆਂ ਭੰਨੀਆਂ ਅਤੇ ਸਿਰ ਪਾੜ ਦਿੱਤੇ। ਇਹ ਬੇਦਰਦ ਸਰਕਾਰ ਅਤੇ ਪੁਲਿਸ ਦੀ ਡਟ ਕੇ ਨਿੰਦਿਆ ਕਰਨ ਦਾ ਸਮਾਂ ਹੈ।
ਕਿਰਤੀ ਚਾਹੇ ਉਹ ਬਲੂ ਕਾਲਰ ਹੈ ਜਾਂ ਵਾਈਟ ਕਾਲਰ, ‘ਏਕੇ’ ਦੀ ਮਹੱਤਤਾ ਸਮਝ ਕੇ ਗੁਰੂਆਂ-ਪੀਰਾਂ ਅਤੇ ਫਿਲਾਸਫਰਾਂ ਵਲੋਂ ਦਿੱਤੇ ਸੁਨੇਹਿਆਂ ਨੂੰ ਪ੍ਰਚੰਡ ਕਰੇ ਅਤੇ ਲੋਕਾਂ ਦੀ ਤਾਕਤ ਨੂੰ ਤਕੜਾ ਕਰਕੇ ਫਾਸ਼ੀਵਾਦੀ ਤਾਕਤਾਂ ਦਾ ਮੁਕਾਬਲਾ ਕਰਨ ਦੀ ਲੋੜ ਨੂੰ ਮਹਿਸੂਸ ਕਰੇ। ਅਪੀਲ ਕਰਦੇ ਹਾਂ, ਸਾਰੀ ਕਿਰਤੀ ਜਮਾਤ ਇੱਕ-ਜੁੱਟ ਹੋਵੇ ਅਤੇ ਵਿਸ਼ਾਲ ਪਲੇਟਫਾਰਮ ਬਣਾ ਕੇ ਲੋਕ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰੇ।
ਹਿੰਦੋਸਤਾਨ ਨੂੰ ਬਾਹਰਲੀਆਂ ਤਾਕਤਾਂ ਤੋਂ ਆਜ਼ਾਦ ਕਰਾਉਣ ਸਮੇਂ ਅਤੇ ਆਜ਼ਾਦੀ ਤੋਂ ਬਾਅਦ ਕਿਸਾਨ, ਮਜ਼ਦੂਰ, ਮੁਲਾਜ਼ਮਾਂ ਦੇ ਹੱਕੀ ਸੰਘਰਸ਼ਾਂ ‘ਚ ਹੋਏ ਸ਼ਹੀਦ ਯੋਧਿਆਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਾਂ।
ਵਲੋਂ: ਇੰਡੋ-ਅਮੈਰੀਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ।
ਮਨਮੋਹਨ ਪੂਨੀ, ਫੋਨ: 1-347-753-5940