ਕਿਸਾਨਾਂ ਦੇ ਸਵਾਲ ਸੁਣ ਕੇ!

ਗੱਲੀਂ ਬਾਤੀਂ ਸੰਘਰਸ਼ ਦੇ ਨਾਲ ਕਹਿ ਕੇ, ਅੰਦਰਖਾਤੇ ਕਈ ‘ਬਣਤਾਂ’ ਬਣਾਈ ਜਾਂਦੇ।
ਅੱਖ ਸੀਟ ’ਤੇ ਹੁੰਦੀ ਐ ‘ਟਿਕਟੂਆਂ’ ਦੀ, ਇੱਧਰੋਂ ਉੱਧਰ ‘ਟਪੂਸੀਆਂ’ ਲਾਈ ਜਾਂਦੇ।
ਆਇਆ ਹੁਕਮ ਜੋ ਸਿੰਘੂ ਤੇ ਟਿੱਕਰੀ ਤੋਂ, ਪਿੰਡਾਂ ਵਾਲੇ ਹਨ ‘ਫੁੱਲ ਚੜ੍ਹਾਈ’ ਜਾਂਦੇ।
ਬਈਕਾਟ ਹੈ ਕਮਲ ਦਾ ਦੂਜਿਆਂ ਤੋਂ, ਕਰਕੇ ਸਵਾਲ-ਜਵਾਬ ਮੰਗਾਈ ਜਾਂਦੇ।
ਤਿੱਤਰ ਹੋਣ ਕਿਸਾਨਾਂ ਨੂੰ ਦੇਖ ਕੇ ਹੀ, ਜਿੱਦਾਂ ਕਾਉਂ ਗੁਲੇਲ ਤੋਂ ਭੱਜਦੇ ਨੇ,
ਓਸ ਵੇਲੇ ਨਾ ਅਹੁੜਦੀ ਗੱਲ ਕੋਈ, ਕਿੱਲ੍ਹ ਕਿੱਲ੍ਹ ਜੋ ‘ਮਾਈਕਾਂ’ ’ਤੇ ਗੱਜਦੇ ਨੇ!