ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ੇ ਦੇ ਮਾਇਨੇ

ਤਾਲਿਬਾਨ ਦੀ ਜਿੱਤ ਤੋਂ ਬਾਗੋ-ਬਾਗ ਹੋ ਰਹੇ ਸਿੱਖ ਸਮੁੱਚੇ ਹਾਲਾਤ ਨੂੰ ਘੋਖਣ
ਕਾਬੁਲ ਉਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਇਨ੍ਹਾਂ ਨਵੇਂ ਸ਼ਾਸਕਾਂ ਅਤੇ ਅਫਗਾਨਿਸਤਾਨ ਦੀ ਹੋਣੀ ਬਾਰੇ ਮੀਡੀਆ ਅਤੇ ਹੋਰ ਮੰਚਾਂ ‘ਤੇ ਵਾਹਵਾ ਚਰਚਾ ਛਿੜੀ ਹੋਈ ਹੈ। ਕੁਝ ਸਿੱਖ ਵਿਦਵਾਨ ਤਾਂ ਤਾਲਿਬਾਨ ਦੀ ਇਸ ‘ਜਿੱਤ’ ਨੂੰ ਮਿਸਾਲ ਮੰਨ ਕੇ ਆਪਣੇ ਏਜੰਡੇ ਉਭਾਰਨ ਲੱਗੇ ਹੋਏ ਹਨ। ਸ. ਹਰਚਰਨ ਸਿੰਘ ਪਰਹਾਰ ਨੇ ਇਸ ਲੇਖ ਵਿਚ ਅਫਗਾਨਿਸਤਾਨ ਦਾ ਪਿਛੋਕੜ ਫਰੋਲਦਿਆਂ ਉਸ ਮੁਲਕ ਨਾਲ ਜੁੜੇ ਮਸਲੇ ਬਹੁਤ ਬਾਰੀਕੀ ਨਾਲ ਵਿਚਾਰੇ ਹਨ ਅਤੇ ਨਾਲ ਹੀ ਰੂਸ ਅਤੇ ਅਮਰੀਕਾ ਦੇ ਦਖਲ ਬਾਰੇ ਸੰਤੁਲਿਤ ਤੱਥ ਪੇਸ਼ ਕੀਤੇ ਹਨ।

ਹਰਚਰਨ ਸਿੰਘ ਪਰਹਾਰ
ਫੋਨ: 403-681-8689
ਕੀ ਅਮਰੀਕਾ ਦਾ ਮੁਜਾਹਿਦੀਨ ਨੂੰ ਆਰਥਿਕ ਤੇ ਹਥਿਆਰਾਂ ਰਾਹੀਂ ਮਦਦ ਕਰਨਾ ਜਾਇਜ਼ ਸੀ? ਕੀ ਤੁਹਾਨੂੰ ਪਛਤਾਵਾ ਹੈ ਕਿ ਮੁਜਾਹਿਦੀਨ ਦੀ ਮਦਦ ਕਰਕੇ ਤਾਲਿਬਾਨ, ਅਲ-ਕਾਇਦਾ ਵਰਗੇ ਇਸਲਾਮਿਕ ਅਤਿਵਾਦੀ ਗਰੁੱਪਾਂ ਨਾਲ ਅਮਰੀਕਾ ਸਮੇਤ ਸਾਰੀ ਦੁਨੀਆ ਵਿਚ ਅਤਿਵਾਦ ਦਾ ਖਤਰਾ ਵਧਿਆ? ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਜ਼ਬਿਗਨਿਊ ਬਰਜ਼ਿਨਸਕੀ ਨੇ ਕਿਹਾ: “ਕਾਹਦਾ ਪਛਤਾਵਾ? ਇਹ ਗੁਪਤ ਕਾਰਵਾਈ ਉਸ ਸ਼ਾਨਦਾਰ ਪਲੈਨ ਦਾ ਹਿੱਸਾ ਸੀ ਜਿਸ ਰਾਹੀਂ ਰੂਸੀਆਂ ਨੂੰ ਅਫਗਾਨ ਜਾਲ ਵਿਚ ਫਸਾਇਆ ਗਿਆ ਸੀ। ਤੁਸੀਂ ਸੋਚਦੇ ਹੋ ਕਿ ‘ਸਾਨੂੰ` ਪਛਤਾਵਾ ਹੋਵੇਗਾ? ਜਿਸ ਦਿਨ ਸੋਵੀਅਤ ਫੌਜਾਂ ਨੇ ਅਫਗਾਨਿਸਤਾਨ ਦੀ ਸਰਹੱਦ ਪਾਰ ਕੀਤੀ ਸੀ, ਮੈਂ ਰਾਸ਼ਟਰਪਤੀ ਕਾਰਟਰ ਨੂੰ ਲਿਖਿਆ ਸੀ: ‘ਸਾਨੂੰ ਸੋਵੀਅਤ ਯੂਨੀਅਨ ਨੂੰ ‘ਵੀਅਤਨਾਮ ਯੁੱਧ` ਵਿਚ ਸਾਡੀ ਹਾਰ ਲਈ ਇੱਕੀ ਦੇ ਇਕੱਤੀ ਮੋੜਨ ਦਾ ਮੌਕਾ ਮਸਾਂ ਤਾਂ ਰੱਬ ਨੇ ਦਿੱਤਾ ਹੈ, ਇਸ ਨੂੰ ਗੁਆਈਏ ਨਾ? (ਭਾਵ ਜਿਸ ਤਰ੍ਹਾਂ ਅਮਰੀਕਨ ਵੀਅਤਨਾਮ ਯੁੱਧ ਵਿਚ ਫਸ ਗਏ ਸਨ ਤੇ ਨਾਮੋਸ਼ੀ ਭਰੀ ਹਾਰ ਰਾਹੀਂ 1975 ਵਿਚ ਅਮਰੀਕਨ ਫੌਜਾਂ ਨੂੰ ਆਪਣੇ ਹਜ਼ਾਰਾਂ ਫੌਜੀ ਮਰਵਾ ਕੇ ਨਿਕਲਣਾ ਪਿਆ ਸੀ, ਅਮਰੀਕਨ ਵੀ ਸੋਵੀਅਤ ਸੰਘ ਨੂੰ ਅਫਗਾਨਿਸਤਾਨ ਵਿਚ ਇਵੇਂ ਹੀ ਫਸਾਉਣਾ ਚਾਹੁੰਦੇ ਸਨ)। ਦਰਅਸਲ 10 ਸਾਲ ਮਾਸਕੋ ਨੂੰ ਅਸੀਂ ਮੁਸਲਿਮ ਮੁਜਾਹਿਦੀਨ ਰਾਹੀਂ ਲੁਕਵੇਂ ਯੁੱਧ ਵਿਚ ਅਜਿਹੇ ਸੰਘਰਸ਼ ਵੱਲ ਧੱਕ ਦਿੱਤਾ ਸੀ ਜਿਸ ਨੇ ਸੋਵੀਅਤ ਫੌਜਾਂ ਵਿਚ ਨਿਰਾਸ਼ਤਾ ਫੈਲਾਈ ਅਤੇ ਅੰਤ ਇਹ ਸੋਵੀਅਤ ਸੰਘ ਟੁੱਟਣ ਦਾ ਕਾਰਨ ਬਣਿਆ।” ਇਹ ਪੁੱਛਣ ‘ਤੇ ਕਿ ਦੁਨੀਆ ਨੂੰ ਖਤਰਾ ‘ਅਤਿਵਾਦੀ ਤਾਲਿਬਾਨ` ਤੋਂ ਹੈ ਜਾਂ ‘ਸੋਵੀਅਤ ਸੰਘ` ਤੋਂ ਸੀ, ਦੇ ਜਵਾਬ ਵਿਚ ਬਰਜ਼ਿਨਸਕੀ ਨੇ ਕਿਹਾ: ‘ਸੰਸਾਰ ਦੇ ਇਤਿਹਾਸ ਲਈ ਭਲਾ ਅਹਿਮ ਖਤਰੇ ਦਾ ਮਹੱਤਵ ਕੀ ਸੀ? ਇੱਕ ਖਿੱਤੇ ਵਿਚ ਮੁੱਠੀ ਭਰ ਤਾਲਿਬਾਨਾਂ ਦਾ ਉਭਾਰ ਜਾਂ ਸੋਵੀਅਤ ਕਮਿਊਨਿਸਟ ਸਾਮਰਾਜ ਦਾ ਅੰਤ? ਦੁਨੀਆ ਦੇ ਦੋ ਚਾਰ ਖਿੱਤਿਆਂ ਵਿਚ ਕੁਝ ਧਾਰਮਿਕ ਜਨੂਨੀ ਮੁਸਲਮਾਨਾਂ ਦਾ ਉਭਾਰ ਜਾਂ ਯੂਰਪ ਦੇ ਦੇਸ਼ਾਂ ਪੂਰਬੀ ਜਰਮਨੀ, ਪੋਲੈਂਡ, ਚੈਕੋਸਲਵਾਕੀਆ, ਹੰਗਰੀ, ਰੋਮਾਨੀਆ, ਬਲਗਾਰੀਆ, ਅਲਬਾਨੀਆ ਆਦਿ ਵਿਚ ਲੋਕਾਂ ਦੀ ਕਮਿਊਨਿਸਟਾਂ ਦੀ ਮਨਹੂਸ ਜਕੜ ਤੋਂ ਮੁਕਤੀ ਅਤੇ ਸ਼ੀਤ ਯੁੱਧ ਦਾ ਅੰਤ?”
ਉਪਰਲੇ ਵਿਚਾਰ ਜ਼ਬਿਗਨਿਊ ਬਰਜ਼ਿਨਸਕੀ ਨੇ ਫਰਾਂਸ ਦੇ ਮਸ਼ਹੂਰ ਹਫਤਾਵਾਰੀ ਨਿਊਜ਼ ਮੈਗਜ਼ੀਨ ‘਼ੲ ਂੋੁਵੲਲ ੌਬਸੲਰਵਅਟੲੁਰ’ ਨੂੰ ਦਿੱਤੀ ਇੰਟਰਵਿਊ ਵਿਚ ਪ੍ਰਗਟ ਕੀਤੇ ਸਨ ਜਿਸ ਦਾ ਜ਼ਿਕਰ ਰੌਬਰਟ ਐਮ. ਗੇਟਸ ਨੇ ਵੀ ਆਪਣੀ ਕਿਤਾਬ ‘ਾਂਰੋਮ ਟਹੲ ੰਹਅਦੋੱਸ: ਠਹੲ ੂਲਟਮਿਅਟੲ ੀਨਸਦਿੲਰ’ਸ ੰਟੋਰੇ ੋਾ ਾਂਵਿੲ ਫਰੲਸਦਿੲਨਟਸ ਅਨਦ ੍ਹੋੱ ਠਹਏ ੱੋਨ ਟਹੲ ਛੋਲਦ ੱਅਰ’ ਵਿਚ ਵੀ ਕੀਤਾ ਹੈ। ਵਰਨਣਯੋਗ ਹੈ ਕਿ ਰੌਬਰਟ ਐਮ. ਗੇਟਸ ਸੀ.ਆਈ.ਏ. ਦਾ ਮੁਖੀ ਸੀ ਜਿਸ ਨੇ ਅਮਰੀਕਾ ਦੇ ਚਾਰ ਰਾਸ਼ਟਰਪਤੀਆਂ ਨਾਲ ਕੰਮ ਕੀਤਾ ਸੀ। ਯਾਦ ਰਹੇ, ਜ਼ਬਿਗਨਿਊ ਬਰਜ਼ਿਨਸਕੀ ਪੌਲਿਸ਼ ਮੂਲ ਦਾ ਰਾਜਨੀਤਕ ਮਾਹਰ ਅਤੇ ਡਿਪਲੋਮੈਟ ਸੀ ਜੋ ਕੱਟੜ ਕਮਿਊਨਿਸਟ ਵਿਰੋਧੀ ਸੀ। ਉਹ 1977 ਤੋਂ 1981 ਤੱਕ ਅਮਰੀਕਨ ਰਾਸ਼ਟਰਪਤੀ ਜਿਮੀ ਕਾਰਟਰ ਦਾ ਨੈਸ਼ਨਲ ਸੁਰੱਖਿਆ ਸਲਾਹਕਾਰ ਵੀ ਰਿਹਾ ਜਿਸ ਦੀ ਦੇਖ-ਰੇਖ ਹੇਠ ਅਮਰੀਕਨ ਖੁਫੀਆ ਏਜੰਸੀ ਸੀ.ਆਈ.ਏ. ਨੇ ਅਫਗਾਨਿਸਤਾਨ ਵਿਚ ਕੱਟੜ ਮੁਸਲਿਮ ਗਰੁੱਪਾਂ ਨੂੰ ‘ਮੁਜਾਹਿਦੀਨ` ਬਣਾ ਕੇ ਅਫਗਾਨਿਸਤਾਨ ਦੀ ਕਮਿਊਨਿਸਟ ਸਰਕਾਰ ਅਤੇ ਅਫਗਾਨਿਸਤਾਨ ਵਿਚ ਸੋਵੀਅਤ ਫੌਜਾਂ ਖਿਲਾਫ ਲੜਨ ਲਈ ਤਿਆਰ ਕੀਤਾ ਸੀ। ਜਿਮੀ ਕਾਰਟਰ ਸਰਕਾਰ ਵਿਚ ਅਮਰੀਕਾ ਦੇ ਰੱਖਿਆ ਵਿਭਾਗ ਦੇ ਨੁਮਇੰਦੇ ਵਾਲਟਰ ਬੀ. ਸਲੋਕੌਂਬ ਦੀ ਕਿਤਾਬ ‘ਠਹੲ ੰਟਰਅਟੲਗਚਿ ੰਨਿਦ ੋਾ ਢਬਗਿਨਇੱ ਭਰਡੲਡਨਿਸਕ:ਿ ੍ਹੋੱ ਅ ਂਅਟਵਿੲ ਫੋਲੲ ੂਸੲਦ ੳਾਗਹਅਨਸਿਟਅਨ ਟੋ ਫਰੋਟੲਚਟ ੍ਹਸਿ ੍ਹੋਮੲਲਅਨਦ’ ਵਿਚ ਦਿੱਤੀ ਜਾਣਕਾਰੀ ਅਨੁਸਾਰ, ‘ਸਾਡਾ ਵਿਚਾਰ ਇਹ ਸੀ ਕਿ ਜੇ ਸੋਵੀਅਤ ਸੰਘ ‘ਟਾਰ ਬੇਬੀ` (ਅਫਗਾਨਿਸਤਾਨ) ਵਿਚ ਫੌਜਾਂ ਭੇਜਦਾ ਹੈ ਤਾਂ ਅਸੀਂ ਇਹ ਯਕੀਨੀ ਬਣਾਈਏ ਕਿ ਉਹ ਇਸ ਵਿਚ ਫਸ ਜਾਏ (ਜਿਵੇਂ ਅਮਰੀਕਾ ਵੀਅਤਨਾਮ ਵਿਚ ਫਸ ਗਿਆ ਸੀ)`। ਅਮਰੀਕਾ ਦੀ ਨੈਸ਼ਨਲ ਸਕਿਉਰਿਟੀ ਦੇ ਦਸਤਾਵੇਜ਼ ‘ੳਾਗਹਅਨਸਿਟਅਨ: ਼ੲਸਸੋਨਸ ਾਰੋਮ ਟਹੲ ਼ਅਸਟ ੱਅਰ’ ਅਨੁਸਾਰ ਅਪਰੈਲ ਤੋਂ ਜੂਨ 1979 ਤੱਕ ਸੀ.ਆਈ.ਏ. ਨੇ ਅਫਗਾਨਿਸਤਾਨ ਵਿਚ ਪਾਕਿਸਤਾਨ ਦੇ ਫੌਜੀ ਅਫਸਰਾਂ ਰਾਹੀਂ ਬਾਗੀ ਧਾਰਮਿਕ ਗਰੁੱਪਾਂ ਨਾਲ ਸਬੰਧ ਬਣਾ ਲਏ ਸਨ ਤਾਂ ਕਿ ਸੋਵੀਅਤ ਦੇ ਅਫਗਾਨਿਸਤਾਨ ਵਿਚ ਦਾਖਿਲ ਹੋਣ ਸਾਰ ਹੀ ਅਜਿਹੇ ਹਾਲਾਤ ਬਣਾ ਦਿੱਤਾ ਜਾਣ ਕਿ ਉਹ ਮੁੜ ਕੇ ਇਥੋਂ ਨਿਕਲ ਨਾ ਸਕੇ। ਅੱਜ ਜਦੋਂ ਅਸੀਂ 20 ਸਾਲ ਬਾਅਦ ਅਫਗਾਨਿਸਤਾਨ ਵਿਚੋਂ ਅਮਰੀਕਨ ਫੌਜਾਂ ਦੀ ਵਾਪਸੀ ਸਬੰਧੀ ਹਾਲਾਤ ਬਾਰੇ ਚਰਚਾ ਕਰ ਰਹੇ ਹਾਂ ਤਾਂ ਅਮਰੀਕਨ ਰਾਸ਼ਟਰਪਤੀ ਜਿਮੀ ਕਾਰਟਰ ਦੇ ਨੈਸ਼ਨਲ ਸੁਰੱਖਿਆ ਸਲਾਹਕਾਰ ਦੀ ਇਸ ਇੰਟਰਵਿਊ ਅਤੇ ਸੀ.ਆਈ.ਏ. ਦੇ ਦਸਤਾਵੇਜ਼ਾਂ ਤੋਂ ਇੱਕ ਗੱਲ ਸਪਸ਼ਟ ਹੈ ਕਿ ਨਾ ਤਾਂ ਅਮਰੀਕਾ ਨੇ ਮੁਜਾਹਿਦੀਨ, ਅਫਗਾਨ ਮੁਸਲਮਾਨਾਂ ਲਈ ਇਸਲਾਮਿਕ ਰਾਜ ਬਣਾਉਣ ਲਈ ਤਿਆਰ ਕੀਤੇ ਸਨ, ਨਾ ਹੀ ਅਫਗਾਨਿਸਤਾਨ ਵਿਚ ਇਸਲਾਮ ਖਤਰੇ ਵਿਚ ਸੀ ਜਿਸ ਲਈ ਮੁਜਾਹਦੀਨ ਲੜ ਰਹੇ ਸਨ, ਨਾ ਹੀ ਮੁਜਾਹਿਦੀਨ ਤੇ ਬਾਅਦ ਵਿਚ ਤਾਲਿਬਾਨ ਆਪਣੇ ਦੇਸ਼ ਦੀ ਅਜ਼ਾਦੀ ਲਈ ਲੜਾਈ ਲੜ ਰਹੇ ਸਨ, ਨਾ ਦੱਖਣੀ ਏਸ਼ੀਆ ਦੇ ਖਿੱਤੇ ਵਿਚ ਸ਼ਾਂਤੀ ਸਥਾਪਤ ਕਰਨ ਲਈ ਅਜਿਹਾ ਕੀਤਾ ਗਿਆ ਸੀ ਸਗੋਂ ਇਹ ਸਭ ਕੁਝ ਅਮਰੀਕਾ ਨੇ ਇਸ ਖਿੱਤੇ ਵਿਚ ਆਪਣੀ ਭੂਗੋਲਿਕ ਰਾਜਨੀਤੀ ਅਤੇ ਆਰਥਿਕ ਹਿੱਤਾਂ ਲਈ ਕੀਤਾ ਸੀ। ਇਸ ਤੋਂ ਵੀ ਵੱਧ ਇਹ ਸਭ ਕੁਝ ਰੂਸੀ ਕਮਿਊਨਿਸਟ ਨਿਜ਼ਾਮ ਦੀ ਕਬਰ ਖੋਦਣ ਲਈ ਕੀਤਾ ਗਿਆ ਸੀ। ਇਸਲਾਮੀ ਮੁਜਾਹਿਦੀਨ ਤਿਆਰ ਕਰਨ ਦਾ ਮੁੱਖ ਮਕਸਦ ਸਾਰੀ ਦੁਨੀਆ ਵਿਚ ਕਮਿਊਨਿਜ਼ਮ ਦੀ ਅਗਵਾਈ ਕਰ ਰਹੇ ਸੋਵੀਅਤ ਸੰਘ ਨੂੰ ਢਾਹੁਣਾ ਸੀ ਤਾਂ ਕਿ ਦੁਨੀਆ ਭਰ ਵਿਚ, ਖਾਸਕਰ ਮੱਧ ਤੇ ਪੂਰਬੀ ਯੂਰਪ ਵਿਚ ਕਮਿਊਨਿਜ਼ਮ ਦੇ ਵਧਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ ਅਤੇ ਦੋ ਧਰੁਵੀ ਸੰਸਾਰ ਦੀ ਥਾਂ ਸਾਰੇ ਸੰਸਾਰ ਵਿਚ ਅਮਰੀਕਾ ਦੀ ਸਰਦਾਰੀ ਕਾਇਮ ਕੀਤੀ ਜਾ ਸਕੇ। ਇਹ ਮਕਸਦ ਉਨ੍ਹਾਂ ਰੂਸੀ ਫੌਜਾਂ ਦੇ ਅਫਗਾਨਿਸਤਾਨ ਛੱਡਣ ਅਤੇ 1991 ਵਿਚ ਸੋਵੀਅਤ ਸੰਘ ਦੇ ਟੁੱਟਣ ਨਾਲ ਹਾਸਿਲ ਕਰ ਲਿਆ, ਇਸ ਦੇ ਨਾਲ਼ ਹੀ ਦੋ ਸੁਪਰ ਪਾਵਰਾਂ ਵਿਚ ਚੱਲ ਰਹੀ ਠੰਢੀ ਜੰਗ ਦਾ ਅੰਤ ਹੋ ਗਿਆ। ਇਸ ਦੇ ਨਾਲ ਹੀ ਯੂਰਪ ਅਤੇ ਦੁਨੀਆ ਦੇ ਹੋਰ ਅਨੇਕਾਂ ਦੇਸ਼ਾਂ ਵਿਚ ਵੀ ਕਮਿਊਨਿਸਟ ਲਹਿਰ ਨੂੰ ਵੱਡੀ ਢਾਹ ਲੱਗੀ। ਉਂਜ, ਅਮਰੀਕਾ ਦੀ ਇਸ ਜਿੱਤ ਨਾਲ ਉਸ ਤੋਂ ਵੀ ਕਿਤੇ ਵੱਧ ਖਤਰਨਾਕ ‘ਗੰਦੀ ਜੰਗ` ਦੀ ਸ਼ੁਰੂਆਤ ਹੋ ਗਈ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ 9/11 ਦੇ ਹਮਲਿਆਂ ਰਾਹੀਂ ਤੇ ਫਿਰ 20 ਸਾਲ ਅਫਗਾਨਿਸਤਾਨ ਵਿਚ ਭੁਗਤਣਾ ਪਿਆ, ਤੇ ਪਤਾ ਨਹੀਂ ਕਦੋਂ ਤੱਕ ਸਾਰੀ ਦੁਨੀਆ ਨੂੰ ਭੁਗਤਣਾ ਪੈਣਾ ਹੈ!
ਸੀ.ਆਈ.ਏ. ਦੇ ਸਾਬਕਾ ਡਾਇਰੈਕਟਰ ਰੌਬਰਟ ਗੇਟਸ ਨੇ ਵੀ ਆਪਣੀਆਂ ਯਾਦਾਂ ਆਧਾਰਿਤ ਲਿਖੀ ਕਿਤਾਬ ‘ਾਂਰੋਮ ਟਹੲ ੰਹਅਦੋੱਸ: ਠਹੲ ੂਲਟਮਿਅਟੲ ੀਨਸਦਿੲਰ’ਸ ੰਟੋਰੇ ੋਾ ਾਂਵਿੲ ਫਰੲਸਦਿੲਨਟਸ ਅਨਦ ੍ਹੋੱ ਠਹਏ ੱੋਨ ਟਹੲ ਛੋਲਦ ੱਅਰ’ ਵਿਚ ਲਿਖਿਆ ਹੈ: ‘ਸੀ.ਆਈ.ਏ. ਨੇ ਸੋਵੀਅਤ ਦਖਲ ਤੋਂ 6 ਮਹੀਨੇ ਪਹਿਲਾਂ ਹੀ ਅਫਗਾਨਿਸਤਾਨ ਵਿਚ ਮੁਜਾਹਿਦੀਨ ਦੀ ਸਹਾਇਤਾ ਸ਼ੁਰੂ ਕਰ ਦਿੱਤੀ ਸੀ।` ਇਸ ਦਾ ਭਾਵ ਇਹ ਬਣਦਾ ਹੈ ਕਿ ਆਪਣੇ ਭੂਗੋਲਿਕ ਤੇ ਰਾਜਸੀ ਹਿੱਤਾਂ ਲਈ ਅਮਰੀਕਾ ਨੇ ਬੜੀ ਪਲੈਨਿੰਗ ਨਾਲ ਅਫਗਾਨਿਸਤਾਨ ਨੂੰ ਚੁਣ ਕੇ ਸਾਰਾ ਕੁਝ ਕੀਤਾ ਸੀ।
ਇਹ ਵੀ ਕਿਹਾ ਜਾਂਦਾ ਹੈ ਕਿ ਸੋਵੀਅਤ ਸੰਘ ਨੇ ਅਫਗਾਨਿਸਤਾਨ ‘ਤੇ ਹਮਲਾ ਕੀਤਾ ਸੀ ਜਿਸ ਕਰ ਕੇ ਅਮਰੀਕਾ ਨੇ ਸਿੱਧੀ ਜੰਗ ਲੜਨ ਦੀ ਥਾਂ ਮੁਜਾਹਿਦੀਨ ਰਾਹੀਂ ਲੁਕਵੀਂ ਜੰਗ ਲੜੀ ਅਤੇ ਇਹੀ ਉਸ ਖਿੱਤੇ ਦੇ ਲੋਕ ਹਿੱਤ ਵਿਚ ਸੀ। ਇੰਗਲੈਂਡ ਦੇ ਸੋਵੀਅਤ ਯੂਨੀਅਨ ਵਿਚ ਅੰਬੈਸਡਰ ਰਹੇ ਰੌਡਰਿਕ ਬਰੈਥਵੇਟ ਦੀ ਕਿਤਾਬ ‘ੳਾਗਅਨਟਸੇ: ਠਹੲ ੍ਰੁਸਸਅਿਨਸ ਨਿ ੳਾਗਹਅਨਸਿਟਅਨ, 1979-1989’ ਨੇ ਪੰਨਾ 7 ‘ਤੇ ਲਿਖਿਆ ਹੈ ਕਿ ਬੇਸ਼ਕ ਅਫਗਾਨਿਸਤਾਨ ਦੀ ਜੰਗ ਵਿਚ ਤੱਥਾਂ ‘ਤੇ ਬਣਾਈਆਂ ਮਿੱਥਾਂ ਬਾਰੇ ਕਹਿਣਾ ਬੜਾ ਮੁਸ਼ਕਿਲ ਹੈ ਪਰ ਅਸਲੀਅਤ ਇਹ ਹੈ ਕਿ ਜਦੋਂ 27-28 ਅਪਰੈਲ 1978 ਦੀ ਦਰਮਿਆਨੀ ਰਾਤ ਨੂੰ ‘ਪੀਪਲਜ਼ ਡੈਮੋਕਰੈਟਿਕ ਪਾਰਟੀ ਆਫ ਅਫਗਾਨਿਸਤਾਨ` ਨੇ ਬਗਾਵਤ ਕਰਕੇ ‘ਸੌਰ ਇਨਕਲਾਬ` ਰਾਹੀਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਦਾਊਦ ਖਾਨ ਤੇ ਸਾਥੀਆਂ ਨੂੰ ਪਾਸੇ ਕਰਕੇ ਕਮਿਊਨਿਸਟ ਇਨਕਲਾਬ ਕਰ ਦਿੱਤਾ ਸੀ ਤਾਂ ਨਵੇਂ ਰਾਸ਼ਟਰਪਤੀ ਨੂਰ ਮੁਹੰਮਦ ਤਾਰਾਕੀ ਨੇ ਆਪਣਾ ਰਾਜ ਪੱਕਾ ਕਰਨ ਅਤੇ ‘ਮਾਰਚ 1979 ਹੈਰਾਤ ਕਤਲੇਆਮ` ਤੋਂ ਬਾਅਦ ਉਠੀ ਬਗਾਵਤ ਦਬਾਉਣ ਲਈ ਸੋਵੀਅਤ ਲੀਡਰਸ਼ਿਪ ਤੋਂ ਮਦਦ ਮੰਗੀ ਸੀ ਤੇ ਸੋਵੀਅਤ ਸੰਘ ਨੇ ਉਸ ਨੂੰ ਠੁਕਰਾ ਦਿੱਤਾ ਸੀ। ਇਹ ਵੀ ਵਰਨਣਯੋਗ ਹੈ ਕਿ ਅਪਰੈਲ 1978 ਦੇ ‘ਸੌਰ ਇਨਕਲਾਬ` ਤੋਂ ਬਾਅਦ ਇੱਕ ਪਾਸੇ ਕਮਿਊਨਸਿਟ ਸਰਕਾਰ ਨੇ ਭੂਮੀ ਸੁਧਾਰ ਸ਼ੁਰੂ ਕੀਤੇ ਸਨ ਜਿਸ ਤਹਿਤ ਕਿਸੇ ਵਿਅਕਤੀ ਕੋਲ ਜ਼ਮੀਨ ਰੱਖਣ ਦੀ ਹੱਦ ਮਿਥ ਦਿੱਤੀ ਗਈ ਸੀ ਤੇ ਵੱਡੇ ਜ਼ਿਮੀਦਾਰਾਂ ਤੋਂ ਜ਼ਮੀਨਾਂ ਖੋਹ ਕੇ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਨ, ਦੂਜੇ ਪਾਸੇ ਇਸਲਾਮਿਕ ਧਾਰਮਿਕ ਕਲਚਰ ਦੇ ਪ੍ਰਭਾਵ ਵਾਲੇ ਅਫਗਾਨਿਸਤਾਨ ਵਿਚ ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦਾ ਦਰਜਾ ਦੇਣ, ਵਿਆਹ ਲਈ ਔਰਤਾਂ ਨੂੰ ਖਰੀਦਣ ‘ਤੇ ਪਾਬੰਦੀ, ਲੜਕੀਆਂ ਲਈ ਕੋ-ਐਜੂਕੇਸ਼ਨ ਸਕੂਲ, ਔਰਤਾਂ ਦੀ ਰਾਜਨੀਤੀ ਵਿਚ ਸ਼ਮੂਲੀਅਤ, ਔਰਤਾਂ ਨੂੰ ਕੰਮ ਕਰਨ ਦੇ ਅਧਿਕਾਰ ਤੇ ਹੋਰ ਕਈ ਤਰ੍ਹਾਂ ਦੇ ਇਨਕਲਾਬੀ ਸੁਧਾਰ ਸ਼ੁਰੂ ਕੀਤੇ ਗਏ ਸਨ ਜਿਸ ਦਾ ਜਿਥੇ ਵੱਡੇ ਜ਼ਿਮੀਦਾਰਾਂ ਵਲੋਂ ਵਿਰੋਧ ਹੋ ਰਿਹਾ ਸੀ, ਉਥੇ ਕੱਟੜ ਇਸਲਾਮੀ ਤਾਕਤਾਂ ਵਲੋਂ ਕਮਿਊਨਿਸਟਾਂ ਤੋਂ ਇਸਲਾਮ ਨੂੰ ਖਤਰੇ ਦੇ ਨਾਮ ‘ਤੇ ਵਿਰੋਧ ਜਾਰੀ ਸੀ। ਉਨ੍ਹਾਂ ਦਾ ਤਰਕ ਸੀ ਕਿ ਪੱਛਮ ਦਾ ਕਲਚਰ ਉਨ੍ਹਾਂ ‘ਤੇ ਥੋਪਿਆ ਜਾ ਰਿਹਾ ਹੈ। ਕਾਮਰੇਡਾਂ ਦੀ ਬਰਾਬਰੀ ਤੇ ਸੁਧਾਰਵਾਦੀ ਮੁਹਿੰਮ ਕੱਟੜਵਾਦੀ ਤੇ ਸਾਜ਼ਿਸ਼ੀ ਤਾਕਤਾਂ ਨੂੰ ਹਜ਼ਮ ਨਹੀਂ ਹੋਈ। ਸਿੱਟੇ ਵਜੋਂ, ਮਾਰਚ 1979 ਵਿਚ ਹੈਰਾਤ ਵਿਚ ਬਗਾਵਤ ਕਰਵਾ ਦਿਤੀ ਗਈ। ਇਸ ਨੂੰ ਦਬਾਉਣ ਲਈ ਸਰਕਾਰ ਵਲੋਂ ਵਰਤੀ ਸਖਤੀ ਦਾ ਫਾਇਦਾ ਉਠਾ ਕੇ ਅਮਰੀਕਾ ਨੇ ਇਸਲਾਮਿਕ ਮੂਲਵਾਦੀਆਂ ਨੂੰ ਮੁਜਹਿਦੀਨ ਵਜੋਂ ਉਭਾਰਨਾ ਸ਼ੁਰੂ ਕਰ ਦਿੱਤਾ। ਘਟਨਾਵਾਂ ਤੋਂ ਜ਼ਾਹਰ ਹੈ ਕਿ ‘ਸੌਰ ਇਨਕਲਾਬ` ਤੋਂ ਗਿਆਰਾਂ ਮਹੀਨੇ ਬਾਅਦ ਤੱਕ ਥੋੜ੍ਹੇ ਬਹੁਤੇ ਵਿਰੋਧ ਦੇ ਬਾਵਜੂਦ ਸਭ ਕੁਝ ਠੀਕ ਦਿਸ਼ਾ ਵੱਲ ਜਾ ਰਿਹਾ ਸੀ, ਜਦੋਂ ਤੱਕ ਸਾਜ਼ਿਸ਼ੀ ਧਿਰਾਂ ਨੇ ਆਪਣੀ ਗੰਦੀ ਰਾਜਨੀਤੀ ਸ਼ੁਰੂ ਨਹੀਂ ਕੀਤੀ ਸੀ।
ਰੌਡਰਿਕ ਬਰੈਥਵੇਟ ਦੀ ਕਿਤਾਬ ‘ੳਾਗਅਨਟਸੇ: ਠਹੲ ੍ਰੁਸਸਅਿਨਸ ਨਿ ੳਾਗਹਅਨਸਿਟਅਨ, 1979-1989’ ਵਿਚ ਦਰਜ ਹੋਰ ਵੇਰਵਿਆਂ ਅਨੁਸਾਰ, ਫੌਜਾਂ ਭੇਜਣ ਬਾਰੇ ਸੋਵੀਅਤ ਪੋਲਿਟ ਬਿਊਰੋ ਨੇ ਪੂਰੇ ਚਾਰ ਦਿਨ ਲਗਾਤਾਰ ਚਰਚਾ ਕੀਤੀ ਅਤੇ ਸੋਵੀਅਤ ਪ੍ਰਧਾਨ ਮੰਤਰੀ ਅਲੈਕਸੀ ਕੋਸੀਗਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂਰ ਮੁਹੰਮਦ ਤਾਰਾਕੀ ਨਾਲ ਫੋਨ ‘ਤੇ ਗੱਲਬਾਤ ਵਿਚ ਕਿਹਾ ਸੀ: ‘ਜੇ ਅਸੀਂ ਸੋਵੀਅਤ ਫੌਜਾਂ ਅਫਗਾਨਿਸਤਾਨ ਵਿਚ ਭੇਜਾਂਗੇ ਤਾਂ ਇਸ ਨਾਲ ਹਾਲਾਤ ਠੀਕ ਹੋਣ ਦੀ ਥਾਂ ਬਦਤਰ ਹੋਣਗੇ। ਸਾਡੀ ਫੌਜ ਨੂੰ ਨਾ ਸਿਰਫ ਬਾਹਰੀ ਤਾਕਤਾਂ ਨਾਲ ਲੜਨਾ ਪਵੇਗਾ ਸਗੋਂ ਤੁਹਾਡੇ ਲੋਕਾਂ ਨਾਲ ਵੀ ਲੜਨਾ ਪਵੇਗਾ। ਅਫਗਾਨਿਸਤਾਨ ਦੇ ਲੋਕ ਸਾਨੂੰ ਇਸ ਲਈ ਕਦੇ ਮੁਆਫ ਨਹੀਂ ਕਰਨਗੇ?` ਪਰ ਉਸੇ ਸਾਲ ਸਤੰਬਰ 1979 ਵਿਚ ਨੂਰ ਮੁਹੰਮਦ ਤਾਰਾਕੀ ਦਾ ਉਸ ਦੇ ਸਾਥੀ ਹਫੀਜ਼ਉਲਾ ਅਮੀਨ ਤੇ ਸਾਥੀਆਂ ਨੇ ਪਰਿਵਾਰ ਸਮੇਤ ਸ਼ਾਹੀ ਮਹਿਲ ਵਿਚ ਕਤਲ ਦਿੱਤਾ ਅਤੇ ਹਫੀਜ਼ਉਲਾ ਨੇ ਖੁਦ ਨੂੰ ਰਾਸ਼ਟਰਪਤੀ ਐਲਾਨ ਦਿਤਾ। ਫਿਰ ਉਸੇ ਸਾਲ ਦਸੰਬਰ 1979 ਵਿਚ ਸੋਵੀਅਤ ਫੌਜਾਂ ਅਫਗਾਨਿਸਤਾਨ ਪਹੁੰਚ ਗਈਆਂ ਅਤੇ ਹਾਫੀਜ਼ ਨੂੰ ਲਾਂਭੇ ਕਰਕੇ ਬਬਰਾਕ ਕਰਮਾਲ ਨੂੰ ਰਾਸ਼ਟਰਪਤੀ ਬਣਾ ਦਿੱਤਾ ਜੋ 1986 ਤੱਕ ਅਹੁਦੇ ‘ਤੇ ਰਿਹਾ। ਕੁਝ ਦਸਤਾਵੇਜ਼ਾਂ ਅਨੁਸਾਰ ਨੂਰ ਮੁਹੰਮਦ ਤਾਰਾਕੀ ਨੂੰ ਕਤਲ ਕਰਨ ਦੀ ਸਾਜ਼ਿਸ਼ ਵੀ ਸੀ.ਆਈ.ਏ. ਨੇ ਹੀ ਰੂਸ ਨੂੰ ਭੜਕਾਉਣ ਲਈ ਹਫੀਜ਼ ਰਾਹੀਂ ਰਚੀ ਸੀ।
ਸਪਸ਼ਟ ਹੈ ਕਿ ਸੀ.ਆਈ.ਏ. ਨੇ ਆਪਣੇ ਕਮਿਊਨਿਜ਼ਮ ਵਿਰੋਧੀ ਏਜੰਡੇ ਅਨੁਸਾਰ ਅਜਿਹੇ ਹਾਲਾਤ ਬਣਾ ਦਿੱਤੇ ਕਿ ਮਾਸਕੋ ਫੌਜਾਂ ਭੇਜਣੀਆਂ ਹੀ ਪਈਆਂ। ਇਸ ਬਾਰੇ ਕੈਨੇਡਾ ਵਿਚ ਪਾਕਿਸਤਾਨੀ ਕੰਟਰੋਲ ਵਾਲੇ ਕਸ਼ਮੀਰ ਤੋਂ ਰਾਜਸੀ ਮਾਹਿਰ ਤੇ ਵਕੀਲ ਹਮੀਦ ਬਸ਼ਾਨੀ ਆਪਣੇ ਲੈਕਚਰਾਂ ਵਿਚ ਅਕਸਰ ਕਹਿੰਦੇ ਹਨ ਕਿ ਅਫਗਾਨਿਸਤਾਨ ਵਿਚ ਰੂਸੀ ਆਏ ਨਹੀਂ ਸਗੋਂ ਉਨ੍ਹਾਂ ਨੂੰ ਤਾਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਸਾਜ਼ਿਸ਼ੀ ਧਿਰਾਂ ਨੇ ਇਸ ਖਾਨਜੰਗੀ ਦੀ ਅੰਨ੍ਹੀ ਘੁੰਮਣਘੇਰੀ ਵਿਚ ਧੂਹਿਆ ਸੀ। ਇਸ ਵਿਚ ਫਸਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਸੀ।
ਅਮਰੀਕਾ ਦੇ 1977 ਤੋਂ 81 ਤੱਕ ਰਾਸ਼ਟਪਤੀ ਰਹੇ ਜਿਮੀ ਕਾਰਟਰ ਦੀ ਸਰਕਾਰ ਨੇ ਮੁਜਾਹਿਦੀਨਾਂ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਰਾਹੀਂ ਜੋ ਜਹਾਦ ਸਮਾਜਵਾਦੀ ਤਾਕਤਾਂ ਨੂੰ ਢਾਹੁਣ ਅਤੇ ਅਮਰੀਕਾ ਨੂੰ ਇੱਕੋ-ਇੱਕ ਸੁਪਰ ਪਾਵਰ ਬਣਾਉਣ ਲਈ ਸ਼ੁਰੂ ਕੀਤਾ, ਉਸ ਨੂੰ ਸਿਰੇ ਚੜ੍ਹਾਉਣ ਲਈ 1981 ਤੋਂ 1989 ਤੱਕ ਰਾਸ਼ਟਰਪਤੀ ਰਹੇ ਰੋਨਲਡ ਰੀਗਨ ਨੇ ਪੂਰੀ ਤਾਕਤ ਝੋਕ ਦਿੱਤੀ। ਇਸ ਵਰਤਾਰੇ ਨੂੰ ‘ਰੀਗਨ ਡੌਕਟਰੀਨ` ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਜੇਮਜ਼ ਐਮ. ਸਕੌਟ ਦੀ ਕਿਤਾਬ ‘ਧੲਚਦਿਨਿਗ ਟੋ ੀਨਟੲਰਵੲਨੲ: ਠਹੲ ੍ਰੲਅਗਅਨ ਧੋਚਟਰਨਿੲ ਅਨਦ ੳਮੲਰਚਿਅਨ ਾਂੋਰੲਗਿਨ ਫੋਲਚਿੇ’ ਪੜ੍ਹੀ ਜਾ ਸਕਦੀ ਹੈ। ਇਸ ਨੀਤੀ ਤਹਿਤ ਹੀ ਉਹ ਸੋਵੀਅਤ ਸੰਘ ਤੋੜਨ ਵਿਚ ਕਾਮਯਾਬ ਹੋਏ, ਬੇਸ਼ਕ ਇਸ ਲਈ ਲੱਖਾਂ ਲੋਕਾਂ ਨੂੰ ਜਾਨਾਂ ਗੁਆਉਣੀਆਂ ਪਈਆਂ ਅਤੇ ਅਮਰੀਕਾ ਦੇ ਖਰਬਾਂ ਡਾਲਰ ਖਰਚ ਹੋਏ। ਇਹ ਵੀ ਕੌੜੀ ਸਚਾਈ ਹੈ ਕਿ ਉਹੀ ਧਾਰਮਿਕ ਕੱਟੜਤਾ ਨਾਲ ਲਬਰੇਜ਼ ਮੁਸਲਿਮ ਮੁਜਾਹਿਦੀਨ ਜਿਨ੍ਹਾਂ ਰਾਹੀਂ ਕਮਿਊਨਿਜ਼ਮ ਤੇ ਸਮਾਜਵਾਦੀ ਤਾਕਤਾਂ ਨੂੰ ਹਰਾਇਆ ਗਿਆ ਸੀ, ਬਾਅਦ ਵਿਚ ਤਾਲਿਬਾਨ, ਹੱਕਾਨੀ ਨੈਟਵਰਕ, ਅਲ-ਕਾਇਦਾ, ਇਸਲਾਮਿਕ ਸਟੇਟ, ਬੋਕੋ ਹਰਮ ਆਦਿ ਦਰਜਨਾਂ ਇਸਲਾਮਿਕ ਸੰਗਠਨਾਂ ਰਾਹੀਂ ਅਮਰੀਕਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਬਣੇ। ਫਿਰ ਉਨ੍ਹਾਂ ਹੀ ਤਾਕਤਾਂ ਖਿਲਾਫ ਅਮਰੀਕਾ ਨੂੰ ਪਿਛਲੇ 30 ਸਾਲਾਂ ਤੋਂ ਸਾਰੀ ਦੁਨੀਆ ਵਿਚ ਯੁੱਧ ਲੜਨਾ ਪੈ ਰਿਹਾ ਹੈ ਅਤੇ ਅਮਰੀਕਾ ਇਸ ਵਕਤ ਇਸਲਾਮਿਕ ਵਰਲਡ ਵਿਚ ਸਭ ਤੋਂ ਵੱਧ ਨਫਰਤ ਦਾ ਪਾਤਰ ਹੈ।
ਕੱਟੜ ਇਸਲਾਮਿਕ ਕਦਰਾਂ-ਕੀਮਤਾਂ ਨੂੰ ਪ੍ਰਨਾਏ ਮੁਜਾਹਿਦੀਨ ਬਾਗੀਆਂ ਦੇ ਧਾਰਮਿਕ ਜਜ਼ਬਾਤ ਨੂੰ ਵਰਤ ਕੇ ਕਿਵੇਂ ਅਮਰੀਕਨ ਖੁਫੀਆ ਏਜੰਸੀ ਸੀ.ਆਈ.ਏ., ਇੰਗਲੈਂਡ ਦੀ ਖੁਫੀਆ ਏਜੰਸੀ ਐਸ.ਆਈ.ਐਸ. (ਐਮ16) ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨੇ ਆਪਣੇ ਗੁਪਤ ਏਜੰਡੇ ਤਹਿਤ ਨਾ ਸਿਰਫ ਨਫਰਤ ਤੇ ਝੂਠ ਦਾ ਪ੍ਰਚਾਰ ਕੀਤਾ ਸਗੋਂ ਆਪਣੇ ਮਤਲਬ ਦੇ ਅਰਥਾਂ ਵਾਲੀਆਂ ‘ਕੁਰਾਨ` ਦੀਆਂ ਲੱਖਾਂ ਕਾਪੀਆਂ ਇਸ ਖਿੱਤੇ ਵਿਚ ਵੰਡੀਆਂ। ਇਸ ਬਾਰੇ ਅਮਰੀਕਨ ਪੱਤਰਕਾਰ ਅਤੇ ਲੇਖਕ ਸਟੀਵ ਕੋਲ ਆਪਣੀ ਕਿਤਾਬ ‘ੳਂੳਠੌੰੈ ੌਾਂ ੳ ੜੀਛਠੌ੍ਰੈ: ਛੀੳ’ੰ ਛੌੜਓ੍ਰਠ ੳਾਂਘ੍ਹੳਂ ੱੳ੍ਰ’ ਵਿਚ ਲਿਖਦੇ ਹਨ: ‘ਸੀ.ਆਈ.ਏ. ਦੇ ਡਾਇਰੈਕਟਰ ਵਿਲੀਅਮ ਕੇਸੀ ਨੇ ਆਪਣੇ ਗੁਪਤ ਮਿਸ਼ਨ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਪ੍ਰਸਤਾਵ ਦੇ ਕੇ ਹੈਰਾਨ ਕਰ ਦਿੱਤਾ ਸੀ ਕਿ ਉਹ ਅਫਗਾਨ ਯੁੱਧ ਨੂੰ ਦੁਸ਼ਮਣ (ਰੂਸ) ਦੇ ਘਰ ਵਿਚ ਲਿਜਾਣਾ ਚਾਹੁੰਦੇ ਹਨ।` ਵਿਲੀਅਮ ਕੇਸੀ ਅਫਗਾਨਿਸਤਨ ਰਾਹੀਂ ਰੂਸ ਦੇ 6 ਦੱਖਣੀ ਮੁਸਲਿਮ ਰਾਜਾਂ ਅਜ਼ਰਬਾਈਜਾਨ, ਕਜ਼ਾਖਿਸਤਾਨ, ਕਿਰਗੀਜ਼ੀਆ, ਤਜ਼ਾਕਿਸਤਾਨ, ਤੁਰਕਮਿਨਸਤਾਨ ਅਤੇ ਉਜ਼ਬੇਕਿਸਤਾਨ ਵਿਚ ਵਿਨਾਸ਼ਕਾਰੀ ਮੁਸਲਿਮ ਸਾਹਿਤ ਭੇਜਣਾ ਚਾਹੁੰਦਾ ਸੀ ਤਾਂ ਕਿ ਉਥੇ ਵਸਦੇ ਮੁਸਲਮਾਨਾਂ ਨੂੰ ਵੀ ਬਗਾਵਤ ਲਈ ਉਕਸਾਇਆ ਜਾ ਸਕੇ। ਪਾਕਿਸਤਾਨੀ ਆਈ.ਐਸ.ਆਈ. ਅਧਿਕਾਰੀ ਇਸ ਲਈ ਝੱਟ ਤਿਆਰ ਹੋ ਗਏ। ਸੀ.ਆਈ.ਏ. ਨੇ ਆਈ.ਐਸ.ਆਈ. ਦੀ ਸਹਾਇਤਾ ਨਾਲ ਲੱਖਾਂ ਕੁਰਾਨ ਦੇ ਨਾਲ-ਨਾਲ ਸੋਵੀਅਤ ਅਤਿਆਚਾਰਾਂ ਬਾਰੇ ਕਿਤਾਬਾਂ ਅਤੇ ਉਨ੍ਹਾਂ ਸਟੇਟਾਂ ਦੇ ਇਤਿਹਾਸਕ ਨਾਇਕਾਂ ਦੇ ਟ੍ਰੈਕਟ ਸਪਲਾਈ ਕੀਤੇ ਤਾਂ ਕਿ ਉਨ੍ਹਾਂ ਵਿਚ ਧਾਰਮਿਕ ਜਨੂਨ ਦੇ ਨਾਲ-ਨਾਲ ਰਾਸ਼ਟਰਵਾਦ ਉਭਾਰਿਆ ਜਾ ਸਕੇ। ਅਜਿਹਾ ਕਰਦਿਆਂ ਰੀਗਨ ਤੇ ਉਸ ਦੀ ਜੁੰਡੀ ਦਾ ਯਾਰ ਵਿਲੀਅਮ ਕੇਸੀ, ਪੂਰੇ ਦੱਖਣੀ ਏਸ਼ੀਆ ਦੇ ਖਿੱਤੇ ਲਈ ਅਜਿਹੇ ਜ਼ਹਿਰੀਲੇ ਕੰਢੇ ਬੀਜ ਗਏ ਜਿਨ੍ਹਾਂ ਨੂੰ ਚੁਗਦਿਆਂ ਪਤਾ ਨਹੀਂ ਆਉਣ ਵਾਲੀਆਂ ਕਿਤਨੀਆਂ ਨਸਲਾਂ ਦਾ ਘਾਤ ਹੋਵੇਗਾ?
ਪਿਛਲੇ ਦਿਨੀਂ ਜਦੋਂ ਤਾਲਿਬਾਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ‘ਤੇ ਆਪਣਾ ਕਬਜ਼ਾ ਜਮਾ ਲਿਆ ਤਾਂ ਸਾਡੇ ਬਹੁਤ ਸਾਰੇ ਗਰਮ ਖਿਆਲ ਸਿੱਖਾਂ ਨੇ ਬੜੀ ਖੁਸ਼ੀ ਮਨਾਈ ਹੈ, ਜਿਵੇਂ ਤਾਲਿਬਾਨ ਨੇ ਅਫਗਾਨਿਸਤਾਨ ਵਿਚ 20 ਸਾਲ ਲੜ ਕੇ ਅਮਰੀਕਾ ਨੂੰ ਹਰਾ ਕੇੇ ਅਫਗਾਨ ਲੋਕਾਂ ਦੀ ਆਜ਼ਾਦੀ ਦੀ ਜੰਗ ਜਿੱਤ ਲਈ ਹੋਵੇ? ਅਜਿਹਾ ਕੁਝ ਵੀ ਨਹੀਂ ਹੈ। ਮੁਜਾਹਿਦੀਨ ਜਾਂ ਤਾਲਿਬਾਨ ਪਹਿਲਾਂ ਮੁਜਾਹਿਦੀਨਾਂ ਦੇ ਰੂਪ ਵਿਚ ਅਮਰੀਕਾ ਦੀ ਕਠਪੁਤਲੀ ਬਣ ਕੇ ਸੋਵੀਅਤ ਸੰਘ ਨਾਲ ਦੋ ਦਹਾਕੇ ਲੜਦੇ ਰਹੇ ਅਤੇ ਅਫਗਾਨਿਸਤਾਨ ਤਬਾਹ ਕਰ ਦਿੱਤਾ। ਫਿਰ ਰੂਸ ਦੀ ਵਾਪਸੀ ਤੋਂ ਬਾਅਦ ਜੇ ਕੁਝ ਸਾਲਾਂ ਲਈ ਇਨ੍ਹਾਂ ਦਾ ਰਾਜ ਹੋਇਆ ਤਾਂ ਨਾ ਸਿਰਫ ਆਪਸ ਵਿਚ ਲੜਦੇ ਰਹੇ ਸਗੋਂ ਅਫਗਾਨਿਸਤਾਨ ਨੂੰ ਦੁਨੀਆ ਭਰ ਦੇ ਅਤਿਵਾਦੀਆਂ, ਡਰੱਗ ਸਮਗਲਰਾਂ, ਖਤਰਨਾਕ ਧਾਰਮਿਕ ਜਨੂਨੀਆਂ ਦਾ ਅਖਾੜਾ ਬਣਾ ਦਿੱਤਾ। ਨਤੀਜੇ ਵਜੋਂ ਇਨ੍ਹਾਂ ਅਨਸਰਾਂ ਨੇ 9/11 ਵਾਲਾ ਹਮਲਾ ਕਰਕੇ 3000 ਤੋਂ ਵੱਧ ਆਮ ਅਮਰੀਕਨ ਸ਼ਹਿਰੀ ਮਾਰ ਕੇ ਅਮਰੀਕਾ ਨੂੰ ਲਲਕਾਰਿਆ ਤਾਂ ਫਿਰ ਅਮਰੀਕਾ ਨੂੰ ਸੁਰਤ ਆਈ ਕਿ ਉਹ ਕੀ ਕਰ ਬੈਠੇ ਸਨ! ਇਸ ਘਟਨਾ ਨੇ ਇੱਕ ਵਾਰ ਫਿਰ ਅਮਰੀਕਾ ਰਾਹੀਂ ਪਹਿਲਾਂ ਅਫਗਾਨਸਿਤਾਨ ਅਤੇ ਫਿਰ ਇਰਾਕ ਵਿਚ ਤਬਾਹੀ ਦਾ ਮੁੱਢ ਬੰਨ੍ਹਿਆ। ਅਮਰੀਕਾ ਨੇ ਆਪਣੇ ਹੀ ਪਾਲੇ ਹੋਏ ਅਤਿਵਾਦੀ ਸੰਗਠਨਾਂ ਨੂੰ ਖਤਮ ਕਰਨ ਲਈ ਨਾ ਸਿਰਫ ਆਪਣੇ ਹਜ਼ਾਰਾਂ ਫੌਜੀ ਮਰਵਾਏ ਸਗੋਂ ਤਿੰਨ ਖਰਬ ਅਮਰੀਕਨ ਡਾਲਰ ਵੀ ਬਰਬਾਦ ਕੀਤੇ। ਅਮਰੀਕਾ ਨੂੰ ਬੇਸ਼ਕ ਇੱਕ ਵਾਰ ਫਿਰ ਵੀਅਤਨਾਮ ਵਾਂਗ ਅਫਗਾਨਿਸਤਾਨ ਵਿਚੋਂ ਨਾਮੋਸ਼ੀ ਨਾਲ ਵਾਪਸ ਨਿਕਲਣਾ ਪੈ ਰਿਹਾ ਹੈ ਪਰ ਇਸ ਦੇ ਨੀਤੀ ਘਾੜਿਆਂ ਨੇ ਅਜੇ ਵੀ ਕੋਈ ਸਬਕ ਨਹੀਂ ਸਿੱਖਿਆ।
ਰੂਸੀ ਫੌਜਾਂ ਦੇ 1989 ਵਿਚ ਨਿਕਲਣ ਤੋਂ ਬਾਅਦ 1992 ਤੋਂ 1995 ਤੱਕ ਮੁਜਾਹਿਦੀਨ ਅਤੇ ਫਿਰ 1996 ਤੋਂ 2001 ਤੱਕ ਤਾਲਿਬਾਨ ਦਾ ਅਫਗਾਨਿਸਤਾਨ ‘ਤੇ ਰਾਜ ਰਿਹਾ। ਤਾਲਿਬਾਨ ਸਮਰਥਕ ਸਿੱਖਾਂ ਨੂੰ ਇਸ ਰਾਜ ਵਿਚ ਆਮ ਅਫਗਾਨ ਲੋਕਾਂ, ਖਾਸਕਰ ਔਰਤਾਂ ਤੇ ਮਾਸੂਮ ਬੱਚੀਆਂ ‘ਤੇ ਹੋਏ ਜ਼ੁਲਮਾਂ ਦੀ ਦਾਸਤਾਨ ਜ਼ਰੂਰ ਪੜ੍ਹਨੀ ਚਾਹੀਦੀ ਹੈ। ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਯੂਨਾਈਟਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਆਦਿ ਅਨੇਕਾਂ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਦੀਆਂ ਰਿਪੋਰਟਾਂ ਨਾਲ ਇੰਟਰਨੈਟ ਭਰਿਆ ਪਿਆ ਹੈ, ਜਿਥੇ ਇਨ੍ਹਾਂ ਅਖੌਤੀ ਆਜ਼ਾਦੀ ਪਰਵਾਨਿਆਂ ਦੇ ਮਾਨਵਤਾ ਵਿਰੋਧੀ ਕੁਕਰਮ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਤਾਲਿਬਾਨ ਨੇ ਆਪਣੇ ਪਿਛਲੇ ਰਾਜ (1996 ਤੋਂ 2001) ਦੌਰਾਨ ਸ਼ਰੀਆ ਆਧਾਰਿਤ ਇਸਲਾਮਿਕ ਰਾਜ ਵਿਚ ਔਰਤਾਂ ‘ਤੇ ਨਾ ਸਿਰਫ ਪੂਰੇ ਬੁਰਕੇ ਤੋਂ ਬਿਨਾ ਬਾਹਰ ਨਿਕਲਣ ‘ਤੇ ਪਾਬੰਦੀ ਲਗਾ ਦਿੱਤੀ ਸੀ ਸਗੋਂ ਔਰਤਾਂ ਬੁਰਕੇ ਵਿਚ ਵੀ ਕਿਸੇ ਮਰਦ ਤੋਂ ਬਿਨਾ ਬਾਹਰ ਨਹੀਂ ਨਿਕਲ ਸਕਦੀਆਂ ਸਨ। ਬੱਚੀਆਂ ਦੀ ਪੜ੍ਹਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਤਾਲਿਬਾਨ ਸਿਪਾਹੀ ਸੜਕਾਂ ‘ਤੇ ਹੰਟਰ ਲਈ ਖੜ੍ਹੇ ਹੁੰਦੇ ਸਨ ਜੋ ਇਕੱਲੀਆਂ ਜਾਂ ਬੁਰਕੇ ਦਾ ਵਿਰੋਧ ਕਰਨ ਵਾਲੀਆਂ ਔਰਤਾਂ ਦੇ ਸ਼ਰੇ ਬਾਜ਼ਾਰ ਕੋੜੇ ਮਾਰਦੇ ਸਨ। ਮੀਡੀਆ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਮਨੋਰੰਜਨ ਦੇ ਹਰ ਤਰ੍ਹਾਂ ਦੇ ਸਾਧਨਾਂ (ਗੀਤ-ਸੰਗੀਤ, ਮੂਵੀਆਂ, ਥੀਏਟਰ, ਸ਼ੋਅ, ਕਲੱਬ ਆਦਿ) ‘ਤੇ ਪਾਬੰਦੀ ਸੀ। ਬੰਦਿਆਂ ਦੇ ਦਾੜ੍ਹੀ ਸ਼ੇਵ ਕਰਨ ਜਾਂ ਕੱਟਣ ‘ਤੇ ਉਤਨਾ ਚਿਰ ਜੇਲ੍ਹ ਸੀ ਜਦੋਂ ਤੱਕ ਪੂਰੀ ਦਾੜ੍ਹੀ ਨਹੀਂ ਆਉਂਦੀ ਸੀ, ਹੰਟਰਾਂ ਨਾਲ ਕੁਟਾਪਾ ਵੱਖਰਾ ਹੁੰਦਾ ਸੀ। ਰੂਸ ਤੇ ਅਮਰੀਕਾ ਪੱਖੀ ਲੋਕਾਂ ਨੂੰ ਲੱਭ-ਲੱਭ ਕੇ ਬਾਜ਼ਾਰਾਂ ਵਿਚ ਸ਼ਰੇਆਮ ਗਲ ਵੱਢ ਕੇ ਲਾਸ਼ਾਂ ਖੰਭਿਆਂ ‘ਤੇ ਲਟਕਾ ਦਿੱਤੀਆਂ ਜਾਂਦੀਆਂ ਸਨ। ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ, ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਦੇ ਕਤਲ ਕੀਤੇ ਜਾਂਦੇ ਸਨ। ਘੱਟ-ਗਿਣਤੀ ਮੁਸਲਿਮ ਫਿਰਕਿਆਂ ‘ਹਜ਼ਾਰਾ` ਤੇ ‘ਸ਼ੀਆ` ਸਮੇਤ ਗੈਰ-ਮੁਸਲਿਮ ਘੱਟ-ਗਿਣਤੀ ਭਾਈਚਾਰਿਆਂ ਹਿੰਦੂਆਂ-ਸਿੱਖਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਸੀ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਗੈਰ-ਇਸਲਾਮਿਕ, ਬੁੱਧ ਦੇ ਬੁੱਤਾਂ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਨ, ਜਿਨ੍ਹਾਂ ਨੂੰ ਇਹ ਬੁੱਤ ਮਾਰਚ 2001 ਵਿਚ ਬੰਬਾਂ ਨਾਲ ਉਡਾ ਦਿੱਤੇ ਸਨ, ਉਨ੍ਹਾਂ ਤੋਂ ਹੋਰ ਕਿਤਨੀ ਕੁ ਆਸ ਰੱਖੀ ਜਾ ਸਕਦੀ ਹੈ? ਬੇਸ਼ਕ ਨਵੇਂ ਤਾਲਿਬਾਨ ਹਾਕਮ ਕਹਿ ਰਹੇ ਹਨ ਕਿ ਉਹ ਬਦਲ ਗਏ ਹਨ ਪਰ ਉਹ ਇਹ ਵੀ ਕਹਿ ਰਹੇ ਹਨ ਕਿ ਸਾਰਾ ਕੁਝ ਇਸਲਾਮਕਿ ਸ਼ਰੀਆ ਕਾਨੂੰਨ ਅਨੁਸਾਰ ਹੋਵੇਗਾ। ਇਸ ਦਾ ਕੀ ਮਤਲਬ ਲਿਆ ਜਾਵੇ? ਅਗਾਂਹ ਇਹ ਕੀ ਗੁਲ ਖਿਲਾਉਣਗੇ, ਇਹ ਤਾਂ ਸਮਾਂ ਹੀ ਦੱਸੇਗਾ। ਅਮਰੀਕਨ ਫੌਜਾਂ ਦੀ ਮੁਕੰਮਲ ਵਾਪਸੀ ਤੋਂ ਬਾਅਦ ਜਦੋਂ ਸਾਰਾ ਕੰਟਰੋਲ ਤਾਲਿਬਾਨ ਕੋਲ ਆ ਜਾਵੇਗਾ, ਫਿਰ ਹੀ ਉਨ੍ਹਾਂ ਦਾ ਅਸਲੀ ਰੰਗ ਦੁਨੀਆ ਦੇ ਸਾਹਮਣੇ ਆਵੇਗਾ।
ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਦਲੇ ਹਾਲਾਤ ਵਿਚ ਜਦੋਂ ਅਸੀਂ ਇਸ ਨੂੰ ਪੰਜਾਬ ਦੇ ਪ੍ਰਸੰਗ ਤੋਂ ਦੇਖਦੇ ਹਾਂ ਤਾਂ ਸਿੱਖ ਰਾਜ ਦੀ ਚਾਹਨਾ ਰੱਖਣ ਵਾਲੇ ਬਹੁਤ ਸਾਰੇ ਵਿਦਵਾਨਾਂ ਦੀਆਂ ਲਿਖਤਾਂ ਤੇ ਸੋਸ਼ਲ ਮੀਡੀਆ ‘ਤੇ ਪੋਸਟਾਂ ਤੋਂ ਇਵੇਂ ਲਗਦਾ ਹੈ, ਜਿਵੇਂ ਤਾਲਿੀਬਾਨ ਦੇ ਆਉਣ ਨਾਲ ਖਾਲਿਸਤਾਨ ਲਈ ਰਾਹ ਖੁੱਲ੍ਹ ਗਿਆ ਹੋਵੇ। ਬਜ਼ੁਰਗ ਪੱਤਰਕਾਰ ਕਰਮਜੀਤ ਸਿੰਘ ਆਪਣੀ ਇੱਕ ਫੇਸਬੁੱਕ ਪੋਸਟ ਵਿਚ ਤਾਲਿਬਾਨ ਦੀ ਪ੍ਰਸੰਸਾ ਕਰਦੇ ਕਹਿੰਦੇ ਹਨ: ‘…ਬਾਕੀ ਤਾਲਿਬਾਨ ਵਰਤਾਰੇ ਤੋਂ ਸਿੱਖਣ ਵਾਲੀ ਅਹਿਮ ਗੱਲ ਰਾਜਨੀਤਕ ਸੰਗਠਨ ਤੇ ਇਸ ਦੀ ਆਰਥਿਕ ਤਾਕਤ ਨੂੰ ਦੁਸ਼ਮਣ ਤਾਕਤ ਤੋਂ ਬਚਾ ਕੇ ਦਹਾਕਿਆਂ ਤੱਕ ਜੰਗ ਜਾਰੀ ਰੱਖਣ ਦੀ ਨੀਤੀ ਹੈ।` ਕੀ ਅਫਗਾਨਿਸਤਾਨ ਜਾਂ ਤਾਲਿਬਾਨ ਦੀ ਮੌਜੂਦਾ ਪੰਜਾਬ ਦੇ ਹਾਲਾਤ ਜਾਂ ਸਿੱਖਾਂ ਨਾਲ ਕਿਸੇ ਵੀ ਪੱਖ ਤੋਂ ਤੁਲਨਾ ਕੀਤੀ ਜਾ ਸਕਦੀ ਹੈ? ਅਫਗਾਨਿਸਤਾਨ ਦਾ ਪਿਛਲੇ 40-50 ਸਾਲਾਂ ਦਾ ਸੰਤਾਪ ਅਸੀਂ ਉਪਰ ਪੜ੍ਹ ਲਿਆ ਹੈ ਕਿ ਕਿਵੇਂ ਇਹ ਦੋ ਸੁਪਰ ਪਾਵਰਾਂ ਦੇ ਭੇੜ ਦਾ ਸ਼ਿਕਾਰ ਹੋਇਆ, ਇਸ ਲੜਾਈ ਦਾ ਅਫਗਾਨਿਸਤਾਨ ਜਾਂ ਉਥੇ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਸੀ। ਉਨ੍ਹਾਂ ਦੀ ਧਰਤੀ ਅਤੇ ਲੋਕਾਂ ਨੂੰ ਸਿਰਫ ਵਰਤਿਆ ਗਿਆ। ਅੱਜ ਵੀ ਹਾਲਾਤ ਕੋਈ ਵੱਖਰੇ ਨਹੀਂ। ਤਾਲਿਬਾਨ ਆਪਣੀ ਤਾਕਤ ਜਾਂ ਪੈਸੇ ਨਾਲ ਨਹੀਂ, ਇਨ੍ਹਾਂ ਸੁਪਰ ਪਾਵਰਾਂ ਦੀ ਤਾਕਤ, ਪੈਸੇ ਤੇ ਨੀਤੀ ਨਾਲ ਹੀ ਲੜੇ, ਮਰੇ ਹਨ। ਇਸ ਦੇ ਮੁਕਾਬਲੇ ਪੰਜਾਬ ਵਿਚ ਕਿਸੇ ਵਿਦੇਸ਼ੀ ਛੋਟੀ ਜਾਂ ਵੱਡੀ ਤਾਕਤ ਦੀ ਕੋਈ ਰੁਚੀ ਨਹੀਂ, ਨਾ ਹੀ ਇਸ ਵਕਤ ਪੰਜਾਬ ਨੂੰ ਭੂਗੋਲਿਕ ਤੌਰ ‘ਤੇ ਇੰਡੀਆ ਦੇ ਖਿਲਾਫ ਵਰਤਣ ਦੀ ਹੀ ਕਿਸੇ ਦੀ ਕੋਈ ਦਿਲਚਸਪੀ ਹੈ। ਪਾਕਿਸਤਾਨ ਥੋੜ੍ਹਾ ਬਹੁਤ ਕਸ਼ਮੀਰ ਦੇ ਨਜ਼ਰੀਏ ਤੋਂ ਸਿੱਖਾਂ ਨੂੰ ਉਤਨਾ ਕੁ ਵਰਤਣਾ ਚਾਹੁੰਦਾ ਹੈ, ਜਿਤਨੇ ਨਾਲ ਭਾਰਤ ਵਿਚ ਗੜਬੜ ਕਰ ਸਕੇ, ਇਸ ਤੋਂ ਵੱਧ ਉਸ ਦੀ ਵੀ ਸਿੱਖਾਂ ਵਿਚ ਕੋਈ ਦਿਲਚਸਪੀ ਨਹੀਂ। ਇੱਕ ਹੋਰ ਵੱਡਾ ਪੱਖ ਇਹ ਵੀ ਹੈ ਕਿ ਪੰਜਾਬ ਦੇ ਬਹੁ-ਗਿਣਤੀ ਸਿੱਖਾਂ ਦੀ ਵੀ ਕਿਸੇ ਵੱਖਰੇ ਸਿੱਖ ਰਾਜ ਵਿਚ ਕੋਈ ਦਿਲਚਸਪੀ ਨਹੀਂ ਦਿਸਦੀ। ਜਿਸ ਤਰ੍ਹਾਂ ਸ. ਕਰਮਜੀਤ ਸਿੰਘ ਨੇ ਕਿਹਾ ਹੈ ਕਿ ਸਾਨੂੰ ਤਾਲਿਬਾਨ ਵਰਤਾਰੇ ਤੋਂ ਸਿੱਖਣ ਦੀ ਲੋੜ ਹੈ, ਇਸ ਵਿਚ ਕੋਈ ਦਮ ਨਹੀਂ ਲਗਦਾ ਸਗੋਂ ਸਾਨੂੰ ਇਸ ਮਨਹੂਸ ਤੇ ਮਨੁੱਖਤਾ ਵਿਰੋਧੀ ਵਰਤਾਰੇ ਤੋਂ ਸਾਵਧਾਨ ਹੋਣ ਦੀ ਲੋੜ ਹੈ ਕਿ ਕਿਤੇ ਅਸੀਂ ਕਿਸੇ ਵਿਦੇਸ਼ੀ ਤਾਕਤ ਦੇ ਜਾਲ ਵਿਚ ਫਸ ਕੇ ਅਫਗਾਨਿਸਤਾਨ ਵਾਂਗ ਪੰਜਾਬ ਦਾ ਨੁਕਸਾਨ ਨਾ ਕਰਵਾ ਬੈਠੀਏ।
ਸਾਡੀ ਸਮਝ ਅਨੁਸਾਰ ਪੰਜਾਬ ਅਤੇ ਸਿੱਖਾਂ ਦਾ ਹਿੱਤ ਇਸ ਵਿਚ ਹੈ ਕਿ ਸਿੱਖਾਂ ਨੂੰ ਪੰਜਾਬ ਵਿਚ ਬਹੁ-ਗਿਣਤੀ ਹੋਣ ਕਰਕੇ (ਬੇਸ਼ਕ ਹੁਣ ਇਹ ਗਿਣਤੀ ਘਟ ਰਹੀ ਹੈ) ਪੰਜਾਬ ਦੇ ਦੂਜੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਜੇ ਸਿੱਖਾਂ ਦੇ ਕਿਸੇ ਹਿੱਸੇ ਦਾ ਵੱਖਰੇ ਸਿੱਖ ਰਾਜ ਤੋਂ ਬਿਨਾ ਨਹੀਂ ਵੀ ਸਰਦਾ ਤਾਂ ਵੀ ਪੰਜਾਬ ਦੇ ਹਿੰਦੂਆਂ, ਦਲਿਤਾਂ ਤੇ ਹੋਰ ਭਾਈਚਾਰਿਆਂ ਦੇ ਸਹਿਯੋਗ ਤੋਂ ਬਿਨਾ ਕੁਝ ਵੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਸਿਰਫ ਸਿੱਖਾਂ ਦੇ ਇੱਕ ਛੋਟੇ ਜਿਹੇ ਹਿੱਸੇ ਦੀਆਂ ਵੱਖਰੇ ਰਾਜ ਦੀਆਂ ਉਮੰਗਾਂ ਕਰਕੇ ਪਿਛਲੇ 40-50 ਸਾਲਾਂ ਵਿਚ ਪੰਜਾਬ, ਖਾਸਕਰ ਸਿੱਖਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਹੁਣ ਸਾਨੂੰ ਸਿਆਣਪ ਨਾਲ ਪੰਜਾਬ ਦੇ ਭਲੇ ਨੂੰ ਮੁੱਖ ਰੱਖ ਕੇ ਸੋਚਣ ਦੀ ਲੋੜ ਹੈ। ਉਂਝ ਵੀ ਸਿੱਖਾਂ ਦੇ ਮਸਲੇ ਹੁਣ ਪੰਜਾਬ ਤੋਂ ਵੀ ਉਪਰ ਗਲੋਬਲ ਬਣ ਚੁੱਕੇ ਹਨ। ਇਹ ਸਿਰਫ ਸਿੱਖਾਂ ਦੇ ਨਹੀਂ, ਸੰਸਾਰ ਦੇ ਸਾਂਝੇ ਮਸਲੇ ਹਨ।
ਅਫਗਾਨਿਸਤਾਨ ਵਿਚ ਜੋ ਵਾਪਰਿਆ ਅਤੇ ਵਾਪਰ ਰਿਹਾ ਹੈ, ਉਹ ਅਮਰੀਕਾ ਦੀ ਸਹਿਮਤੀ ਤੋਂ ਬਿਨਾ ਸੰਭਵ ਨਹੀਂ। ਤਾਲਿਬਾਨ ਨੂੰ ਬਿਨਾ ਕਿਸੇ ਵਿਰੋਧ ਦੇ ਕਾਬਜ਼ ਕਰਵਾਉਣਾ ਕਿਸੇ ਪਲੈਨ ਤੋਂ ਬਿਨਾ ਸੰਭਵ ਨਹੀਂ ਸੀ। ਅਮਰੀਕਨ ਇਥੋਂ ਕਿਸੇ ਵੀ ਕੀਮਤ ‘ਤੇ ਨਿਕਲਣਾ ਚਾਹੁੰਦੇ ਸਨ, ਹੁਣ ਉਨ੍ਹਾਂ ਦੀ ਇਥੇ ਕੋਈ ਦਿਲਚਸਪੀ ਨਹੀਂ ਸੀ। ਅਮਰੀਕਾ ਅੰਦਰ ਵੀ ਰਾਜਨੀਤਕ ਤੌਰ ‘ਤੇ ਕਾਫੀ ਵਿਰੋਧ ਹੋ ਰਿਹਾ ਸੀ। ਉਨ੍ਹਾਂ ਨੇ ਜੋ ਪ੍ਰਾਪਤ ਕਰਨਾ ਸੀ, ਕਰ ਲਿਆ ਪਰ ਜਿਸ ਢੰਗ ਨਾਲ ਉਹ ਨਿਕਲੇ ਹਨ, ਉਸ ਨੇ ਅਫਗਾਨਸਿਤਾਨ ਦੇ ਉਨ੍ਹਾਂ ਲੱਖਾਂ ਲੋਕਾਂ ਦੀ ਆਸ ‘ਤੇ ਪਾਣੀ ਜ਼ਰੂਰ ਫੇਰ ਦਿੱਤਾ ਹੈ ਜੋ ਬਾਕੀ ਦੁਨੀਆ ਵਾਂਗ ਆਜ਼ਾਦੀ ਤੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਸਨ; ਜੋ ਪਿਛਲੇ 20 ਸਾਲਾਂ ਤੋਂ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਅਮਰੀਕਾ ਤੇ ਨਾਟੋ ਫੋਰਸਾਂ ਦਾ ਸਾਥ ਦੇ ਰਹੇ ਸਨ। ਹੁਣ ਤਾਲਿਬਾਨ ਕੋਲ ਉਹ ਸਭ ਅੰਕੜੇ ਵੀ ਪੁੱਜ ਚੁੱਕੇ ਹੋਣਗੇ ਕਿ ਕੌਣ ਲੋਕ ਇਨ੍ਹਾਂ ਪੱਛਮੀ ਤਾਕਤਾਂ ਦੀ ਤਾਲਿਬਾਨ ਖਿਲਾਫ ਮਦਦ ਕਰਦੇ ਸਨ? ਉਨ੍ਹਾਂ ਲੋਕਾਂ ਦੀ ਸੁਰੱਖਿਆ ਅਤੇ ਔਰਤਾਂ ਦੇ ਹੱਕਾਂ ਲਈ ਤਾਲਿਬਾਨ ਤੋਂ ਕੋਈ ਪੱਕਾ ਭਰੋਸਾ ਲਏ ਬਿਨਾ ਭੱਜਣਾ ਅਮਰੀਕਾ ਦੀ ਨੈਤਿਕ ਹਾਰ ਹੈ। ਅਮਰੀਕਾ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਸਾਰੀ ਤਾਕਤ ਪਲੇਟ ਵਿਚ ਰੱਖ ਕੇ ਦੇਣ ਨਾਲ ਅਫਗਾਨ ਲੋਕਾਂ ਨੂੰ ਸ਼ਰੀਅਤ ਦੇ ਨਾਮ ਹੇਠ ਸੱਤਵੀਂ-ਅੱਠਵੀਂ ਸਦੀ ਦੇ ਇਸਲਾਮਿਕ ਕਬੀਲਾ ਕਲਚਰ ਵੱਲ ਧੱਕ ਦਿੱਤਾ ਹੈ ਜਿਸ ਵਿਚੋਂ ਨਿਕਲਣ ਲਈ ਉਹ ਪਿਛਲੇ 50 ਸਾਲਾਂ ਤੋਂ ਸੰਘਰਸ਼ ਕਰ ਰਹੇ ਸਨ। ਹੁਣ ਤਾਲਿਬਾਨ ਰਾਜਨੀਤਕ ਦਾਅ-ਪੇਚ ਤੋਂ ਜਿਤਨੇ ਮਰਜ਼ੀ ਸਾਊ ਬਣਨ ਪਰ ਕੀ ਉਹ ਆਪਣੇ ਇਸਲਾਮਿਕ ਤੇ ਕੱਟੜ ਸ਼ਰੀਅਤ ਵਾਲੇ ਖਾਸੇ ਨੂੰ ਮਾਡਰਨ ਯੁਗ ਦੀਆਂ ਮਨੁੱਖੀ ਬਰਾਬਰੀ ਤੇ ਲੋਕਤੰਤਰੀ ਕਦਰਾਂ-ਕੀਮਤਾਂ ਅਨੁਸਾਰ ਛੱਡਣ ਲਈ ਤਿਆਰ ਹੋਣਗੇ?
ਅਖੀਰ ਵਿਚ, ਕੁਝ ਸਿੱਖ ਵਿਦਵਾਨ ਤਾਲਿਬਾਨ ਵਰਤਾਰੇ ਤੋਂ ਕਿਵੇਂ ਬਾਗੋ-ਬਾਗ ਹਨ, ਇਸ ਬਾਰੇ ਸ. ਕਰਮਜੀਤ ਸਿੰਘ ਦੀ ਫੇਸਬੁੱਕ ‘ਤੇ ਛਪੀ ਇੱਕ ਪੋਸਟ ਵਿਚੋਂ ਕੁਝ ਲਾਈਨਾਂ ਪਾਠਕਾਂ ਦੇ ਵਿਚਾਰਨ ਲਈ ਛੱਡਦੇ ਹਾਂ: ‘ਮੇਰੀ ਬੇਨਤੀ ਹੈ ਕਿ ਤਾਲਿਬਾਨ ਵਰਤਾਰੇ ਨੂੰ ਚੌਕਸ ਰਹਿ ਕੇ ਹਮਦਰਦੀ ਨਾਲ ਦੇਖਿਆ ਜਾਵੇ ਕਿਉਂਕਿ ਜਨੂਨ, ਸਿਰੜ, ਸਿਦਕ-ਦਿਲੀ ਤੇ ਨਿਸ਼ਾਨੇ ਉਤੇ ਕਾਇਮ ਰਹਿਣ ਦੀ ਜੋ ਦ੍ਰਿੜਤਾ ਉਨ੍ਹਾਂ ਨੇ ਦਿਖਾਈ ਹੈ, ਉਸ ਤੋਂ ਸਿੱਖਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਹਾਲਾਂਕਿ ਇਹ ਬਰਕਤਾਂ ਪਵਿੱਤਰ ਰੂਪ ਵਿਚ ਸਾਡੇ ਇਤਿਹਾਸ ਅੰਦਰ ਪਹਿਲਾਂ ਵੀ ਸਾਕਾਰ ਹੁੰਦੀਆਂ ਰਹੀਆਂ ਹਨ। ਸਾਨੂੰ ਇਸ ਪੱਖ ਤੋਂ ਵਿਚਾਰਨ ਦੀ ਲੋੜ ਹੈ ਤਾਂ ਜੋ ਖਾਲਸਾ ਪੰਥ ਵਿਚ ਉਚ ਕੋਟੀ ਦੇ ਗਿਆਨ ਦਾ ਅੰਮ੍ਰਿਤ ਵੇਲਾ ਸਾਡੇ ਆਕਾਸ਼ ਉਤੇ ਵੀ ਚੜ੍ਹ ਸਕੇ। ਸਾਡੇ ਬਹੁਤੇ ਲੋਕ ਬੇਖਬਰ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਤਿਹਾਸ ਕਦੇ-ਕਦੇ ਉਲਟੀ ਰਫਤਾਰ ਵੀ ਫੜ ਲੈਂਦਾ ਹੈ ਜੋ ਕਦੇ ਸਾਡੇ ਸੁਪਨਿਆਂ ਵਿਚ ਵੀ ਨਹੀਂ ਆਉਂਦੀ…?`