ਡੈਲਟਾ ਵੇਰੀਐਂਟ

ਡਾ. ਗੁਰੂਮੇਲ ਸਿੱਧੂ
ਕੋਵਿਡ-19 ਦੇ ਨਵੇਂ ਰੂਪ, ਡੈਲਟਾ ਵੇਰੀਐਂਟ ਨੇ ਦੁਨੀਆਂ ਵਿਚ ਕਹਿਰ ਮਚਾਇਆ ਹੋਇਆ ਹੈ। ਇਹ ਕਿਵੇਂ ਹੋਂਦ ਵਿਚ ਆਇਆ ਅਤੇ ਕੋਵਿਡ-19 ਨਾਲੋਂ ਕਿਵੇਂ ਵੱਖਰਾ ਹੈ, ਇਨ੍ਹਾਂ ਸਵਾਲਾਂ ਦੇ ਉੱਤਰ ਦੇਣਾ ਇਸ ਲੇਖ ਦਾ ਮੰਤਵ ਹੈ। ਦੂਰਬੀਨੀ ਜੀਵ (ੰਚਿਰੋੋਰਗਅਨਸਿਮ) ਲਗਾਤਾਰ ਆਪਣਾ ਰੂਪ ਵਟਾਉਂਦੇ ਰਹਿੰਦੇ ਹਨ। ਜਿਵੇਂ ਜਿਵੇਂ ਉਨ੍ਹਾਂ ਦੇ ਰਹਿਣ-ਸਹਿਣ ਦਾ ਵਾਤਾਵਰਣ (ਓਨਵਰਿੋਨਮੲਨਟ) ਬਦਲਦਾ ਰਹਿੰਦਾ ਹੈ, ਉਵੇਂ ੳਵੇਂ ਉਹ ਆਪਣਾ ਰੂਪ ਬਦਲਦੇ ਰਹਿੰਦੇ ਹਨ। ਡਾਰਵਨ ਦੇ ਸਿਧਾਂਤ, ‘ਯੋਗਤਾ ਦੀ ਜੈਅ (ੰੁਰਵਵਿਅਲ ੋਾ ਟਹੲ ਾਟਿਟੲਸਟ) ਦਾ ਮੁਢਲਾ ਅਸੂਲ ਹੈ ਕਿ ਹਰ ਜੀਵ ਵਾਤਾਵਰਣ ਵਿਚ ਆਈ ਤਬਦੀਲੀ ਨੂੰ ਸਹਿਣ ਕਰਨ ਲਈ ਆਪਣਾ ਰੂਪ ਬਦਲ ਲੈਂਦਾ ਹੈ। ਵਾਇਰਸ ਵੀ ਇਸੇ ਅਸੂਲ ਅਨੁਸਾਰ ਬਦਲਦੇ ਹਨ।

ਜਦ ਕੋਵਿਡ-19 ਦਾ ਭੁਆਰਾ ਵਧਿਆ ਤੇ ਲੱਖਾਂ ਲੋਕ ਇਸ ਦੇ ਸ਼ਿਕਾਰ ਹੋ ਗਏ। ਕੋਵਿਡ ਦੇ ਲਾਗੇ ਨੇ ਲੋਕਾਂ ਵਿਚ ਬੇਅੰਤ ਕਣ ਪੈਦਾ ਕੀਤੇ, ਜਿਨ੍ਹਾਂ `ਚੋਂ ਨਵੀਆਂ ਮਿਊਟੇਸ਼ਨ ਪੈਦਾ ਹੋਈਆਂ। ਜਨੈਟਿਕ ਦੇ ਅੰਦਾਜ਼ੇ ਅਨੁਸਾਰ 10,000 ਕਣਾਂ ਮਗਰ ਇਕ ਮਿਊਟੇਸ਼ਨ ਪੈਦਾ ਹੁੰਦੀ ਹੈ। ਲੱਖਾਂ-ਕਰੋੜਾਂ ਕਣਾਂ ਮਗਰ ਕਈ ਨਵੀਆਂ ਮਿਊਟੇਸ਼ਨਜ਼ ਪੈਦਾ ਹੋਈਆਂ ਹੋਣਗੀਆਂ। ਇਨ੍ਹਾਂ ਨੂੰ ਵਿਗਿਆਨੀਆਂ ਨੇ ਯੁਨਾਨੀ ਭਾਸ਼ਾ ਦੀ ਵਰਣਮਾਲਾ ਦੇ ਨਾਂ ਦਿੱਤੇ।
ਮਿਉਟੇਸ਼ਨਜ਼ ਕਿਵੇਂ ਪੈਦਾ ਹੁੰਦੀਆਂ ਹਨ?
ਹਰ ਨਿੱਕੇ-ਮੋਟੇ ਜੀਵ ਵਿਚ ਡੀ. ਐਨ. ਏ. ਹੈ। ਇਹ ਚਾਰ ਕਣਾਂ (ੰੋਲੲਚੁਲੲਸ) ਦਾ ਬਣਿਆ ਹੋਇਆ ਹੈ। ਅਲੰਕਾਰਕ ਤੌਰ ‘ਤੇ ਇਹ ਚਾਰ ਕਣ ਵਰਣਮਾਲਾ ਦੇ ਅੱਖਰ ਕਿਆਸ ਕੀਤੇ ਜਾ ਸਕਦੇ ਹਨ। ਇਨ੍ਹਾਂ ਕਣਾਂ ਤੋਂ ਜੀਨਜ਼ ਬਣਦੇ ਹਨ, ਜੋ ਸਰੀਰ ਵਿਚ ਐਨਜ਼ਾਇਮਜ਼ ਪੈਦਾ ਕਰਦੇ ਹਨ, ਜਿਨ੍ਹਾਂ ਦੇ ਸਹਾਰੇ ਜੀਵਨ ਗਤੀਸ਼ੀਲ ਰਹਿੰਦਾ ਹੈ। ਵਿਸਥਾਰ ਲਈ ਮੇਰੀ ਪੁਸਤਕ “ਡੀ. ਐਨ. ਏ.: ਜੀਵਨ ਦੀ ਵਰਣਮਾਲਾ” ਵਾਚੀ ਜਾ ਸਕਦੀ ਹੈ। ਜੀਵਨ ਦੇ ਵਧਣ-ਫੁੱਲਣ ਲਈ ਡੀ. ਐਨ. ਏ. ਆਪਣੀਆਂ ਕਾਪੀਆਂ ਬਣਾਉਂਦਾ ਹੈ। ਕਾਪੀਆਂ ਬਣਾਉਣ ਸਮੇਂ ਕਦੇ ਕਦੇ ਕਿਸੇ ਅੱਖਰ ਵਿਚ ਵਾਧ-ਘਾਟ ਹੋ ਜਾਂਦੀ ਹੈ, ਅਰਥਾਤ ਪਹਿਲੇ ਅੱਖਰ ਦੀ ਥਾਂ ਕੋਈ ਹੋਰ ਅੱਖਰ ਜੜਿਆ ਜਾਂਦਾ ਹੈ। ਫਲਸਰੂਪ, ਸਪੈਲਿੰਗ ਦੀ ਗਲਤੀ ਹੋ ਜਾਂਦੀ ਹੈ। ਅਜਿਹੀ ਗਲਤੀ ਮਿਊਟੇਸ਼ਨ ਦੀ ਸੂਚਕ ਬਣਦੀ ਹੈ। (ਵੇਖੋ ਚਿੱਤਰ-1)
ਚਿੱਤਰ-1 ਵਿਚ ਕੋਵਿਡ-19 ਦੇ ਮੌਲਿਕ ਡੀ. ਐਨ. ਏ. ਦੀ ਤਰਤੀਬ (ਠ ੳੳ ਛ ਠ ਘ ਛ ੳ ਘਘ ਠ) ਦਿਖਾਈ ਗਈ ਹੈ, ਅਤੇ ਹੇਠਾਂ ਮਿਊਟੇਸ਼ਨ ਦੀ ਤਰਤੀਬ (ਠੳੳਛ ਛ ਘ ਛ ੳ ਘਘ ਠ) ਦਿੱਤੀ ਹੈ। ਧਿਆਨ ਨਾਲ ਦੇਖਣ ‘ਤੇ ਪਤਾ ਲਗਦਾ ਹੈ ਕਿ ਮਿਊਟੈਸ਼ਨ ਵਿਚ ਕੋਵਿਡ-19 ਦਾ ਅੱਖਰ ਟੀ (ਠ), ਛ ਅੱਖਰ ਵਿਚ ਬਦਲ ਗਿਆ ਹੈ, ਜੋ ਲਾਲ ਰੰਗ ਵਿਚ ਦਿਖਾਇਆ ਗਿਆ ਹੈ। ਇਸ ਬਦਲਾਵ ਕਾਰਨ ਕੋਵਿਡ ਦਾ ਨਵਾਂ ਵੇਰੀਐਂਟ ਪੈਦਾ ਹੋ ਗਿਆ ਹੈ, ਜਿਸ ਨੂੰ ਚਿੱਤਰ-2 ਵਿਚ ਲਾਲ ਰੰਗ ਵਿਚ ਦਿਖਾਇਆ ਗਿਆ ਹੈ।
ਵਾਤਾਵਰਣ ਵਿਚ ਆਏ ਬਦਲਾਓ ਅਨੁਸਾਰ ਡੀ. ਐਨ. ਏ. ਵਿਚ ਤਬਦੀਲੀ ਹੁੰਦੀ ਹੈ, ਤਾਂਕਿ ਜੀਵ ਉਸ ਅਨੁਸਾਰ ਢਲ੍ਹ ਕੇ ਆਪਣਾ ਜੀਵਨ ਅੱਗੇ ਤੋਰ ਸਕੇ। ਕੋਵਿਡ-19 ਵਿਚ ਇਸ ਤਰ੍ਹਾਂ ਦੀਆਂ ਕਈ ਤਬਦੀਲੀਆਂ ਹੋਈਆਂ, ਜਿਨ੍ਹਾਂ ‘ਚੋਂ ਇਕ ਦਾ ਨਾਂ ਡੈਲਟਾ ਰੱਖਿਆ ਗਿਆ।
ਵਿਸ਼ਵ ਰੋਗ-ਸੁਰੱਖਿਅਤ ਸੰਸਥਾ (ੱ੍ਹੌ) ਨੇ ਕੋਵਿਡ ਵਿਚ ਆਈਆਂ ਤਬਦੀਲੀਆਂ ਨੂੰ ਯੁਨਾਨੀ ਵਰਣਮਾਲਾ ਦੇ ਅੱਖਰਾਂ ਨਾਲ ਵਖਰਾਇਆ ਹੈ, ਜਿਵੇਂ- ਈਟਾ, ਲੋਟਾ, ਕਾਪਾ, ਲੈਮਡਾ ਅਤੇ ਨਵੇਂ ਵੇਰੀਐਂਟ ਨੂੰ ਡੇਲਟਾ ਦਾ ਨਾਂ ਦਿੱਤਾ ਹੈ। ਡੈਲਟਾ ਵੇਰੀਐਂਟ (ਮਿਊਟੇਸ਼ਨ) ਇੰਡੀਆਂ ਵਿਚ ਪੈਦਾ ਹੋਇਆ ਤੇ ਇਸ ਨੂੰ ਭ।1।617।2 ਨੰਬਰ ਦਿੱਤਾ ਗਿਆ। ਇਹ ਕੋਵਿਡ-19 ਨਾਲੋਂ ਕਿਤੇ ਵੱਧ ਛੂਤਕਾਰੀ (ਛੋਨਟਅਗੋਿੁਸ) ਹੈ, ਅਰਥਾਤ ਇਹ ਇਕ ਜਣੇ ਤੋਂ ਦੂਜੇ ਨੂੰ ਬਹੁਤ ਛੇਤੀ ਚਿੰਬੜ ਜਾਂਦਾ ਹੈ। ਕੈਨੇਡਾ ਅਤੇ ਸਕਾਟਲੈਂਡ ਵਿਚ ਕੀਤੇ ਤਜਰਬਿਆ ਤੋਂ ਪਤਾ ਲੱਗਿਆ ਹੈ ਕਿ ਜਿਨ੍ਹਾਂ ਲੋਕਾਂ ਵਿਚ ਡੈਲਟਾ ਵੇਰੀਐਂਟ ਦਾਗਿਆ ਗਿਆ, ਉਨ੍ਹਾਂ ਨੂੰ ਚਾਰ ਦਿਨਾਂ ਵਿਚ ਹਸਪਤਾਲ ਲਿਜਾਣਾ ਪਿਆ ਤੇ ਜਿਨ੍ਹਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ, ਉਨ੍ਹਾਂ ਨੂੰ ਕੋਵਿਡ ਹੋਣ ਵਿਚ ਛੇ ਦਿਨ ਲੱਗੇ। ਇਨ੍ਹਾਂ ਤਜਰਬਿਆਂ ਤੋਂ ਇਹ ਵੀ ਦਰਿਆਫਤ ਹੋਇਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਦੋਵੇਂ ਟੀਕੇ ਲੱਗੇ ਹੋਏ ਸਨ, ਉਨ੍ਹਾਂ ਨੂੰ ਮਾੜੀ-ਮੋਟੀ ਕੋਵਿਡ ਦੀ ਬੀਮਾਰੀ ਹੋਈ, ਪਰ ਜਿਨ੍ਹਾਂ ਨੂੰ ਟੀਕਾ ਨਹੀਂ ਸੀ ਲੱਗਿਆ ਹੋਇਆ ਉਹ ਸਖਤ ਬੀਮਾਰ ਹੋ ਗਏ। ਇਹ ਵੀ ਗਿਆਤ ਹੋਇਆ ਕਿ ਟੀਕਾ ਲੱਗੇ ਹੋਏ ਅਤੇ ਬਿਨਾ ਟੀਕੇ ਦੇ ਮਰੀਜ਼, ਕੋਵਿਡ ਨੂੰ ਅੱਗੇ ਫੈਲਾ ਸਕਦੇ ਹਨ। ਅਮਰੀਕਾ ਦੀ ਰੋਗ-ਸੁਰੱਖਿਅਤ ਸੰਸਥਾ ਇਹ ਪਤਾ ਲਾ ਰਹੀ ਹੈ ਕਿ ਟੀਕੇ ਵਾਲੇ ਲੋਕ ਵਾਇਰਸ ਨੂੰ ਕਿਸ ਹੱਦ ਤਕ ਫੈਲਾ ਸਕਦੇ ਹਨ?
ਟੀਕਾ ਲਗਵਾ ਚੁਕੇ ਲੋਕ ਵਾਇਰਸ ਨੂੰ ਫੈਲਾ ਤਾਂ ਸਕਦੇ ਹਨ, ਪਰ ਓਨਾ ਨਹੀਂ ਜਿੰਨਾ ਟੀਕੇ ਤੋਂ ਵਗੈਰ ਫੈਲਾਉਣ ਦਾ ਕਾਰਨ ਬਣਦੇ ਹਨ। ਨਾਲੇ ਇਹ ਵੀ ਪਤਾ ਲੱਗਿਆ ਕਿ ਟੀਕੇ ਲਗਵਾ ਚੁਕੇ ਲੋਕਾਂ ਨੂੰ ਜਿੰਨੀ ਛੇਤੀ ਡੈਲਟਾ ਵੇਰੀਐਂਟ ਲਗਦਾ ਹੈ, ਓਨੀ ਛੇਤੀ ਹਟ ਵੀ ਜਾਂਦਾ ਹੈ।
ਡੈਲਟਾ ਵੇਰੀਐਂਟ ਐਨਾ ਘਾਤਕ ਕਿਉਂ ਹੈ?
ਕੋਵਿਡ-19 ਦਾ ਜਿਹੜਾ ਜੀਨ ਵਾਇਰਸ ਨੂੰ ਸਰੀਰ ਵਿਚ ਦਾਖਲ ਹੋਣ ਦਾ ਜ਼ਿੰਮੇਦਾਰ ਹੈ, ਉਸ ਦੇ ਵਿਰੁੱਧ ਟੀਕੇ ਬੜੇ ਕਾਰਗਰ ਸਿੱਧ ਹੋਏ। ਇਸ ਜੀਨ ਵਿਚ ਨਵੀਂ ਮਿਊਟੇਸ਼ਨ ਪੈਦਾ ਹੋਣ ਕਰਕੇ ਵਾਇਰਸ ਨੇ ਸਰੀਰ ਅੰਦਰ ਵੜਨ ਦਾ ਨਵਾਂ ਰਾਹ ਲੱਭ ਲਿਆ, ਜੋ ਐਂਟੀਬੌਡੀਜ਼ ਨੂੰ ਝਕਾਨੀ ਦੇਣ ਵਿਚ ਕਾਮਯਾਬ ਹੋ ਗਿਆ। ਟੀਕਾ ਲਗਵਾ ਚੁਕੇ ਲੋਕਾਂ ਵਿਚ ਨਵੇਂ ਜੀਨ ਨੇ ਵਾਇਰਸ ਨੂੰ ਸਰੀਰ ਅੰਦਰ ਦਾਖਲ ਤਾਂ ਕਰ ਦਿੱਤਾ, ਪਰ ਐਂਟੀਬੌਡੀਜ਼ ਨਾਲ ਸਿੱਝਣ ਲਈ ਐਨਾ ਕਾਮਯਾਬ ਨਾ ਹੋਇਆ। ਫਲਸਰੂਫ, ਅਜਿਹੇ ਲੋਕਾਂ ਨੂੰ ਮਾੜੀ ਮੋਟੀ ਕੋਵਿਡ ਦੀ ਬੀਮਾਰੀ ਜ਼ਰੂਰ ਲੱਗੀ, ਪਰ ਹਸਪਤਾਲ ਜਾਣ ਅਤੇ ਮੌਤ ਦੇ ਮੂੰਹ `ਚੋਂ ਬਚ ਗਏ। ਇਹ ਟੀਕੇ ਦਾ ਕਮਾਲ ਹੈ।
ਵੱਖ ਵੱਖ ਟੀਕੇ ਕੋਵਿਡ ਨੂੰ ਕਾਬੂ ਕਰਨ ਵਿਚ ਬੜੇ ਕਾਮਯਾਬ ਸਿੱਧ ਹੋਏ ਹਨ। ਅਮਰੀਕਾ ਵਿਚ ਸਭ ਤੋਂ ਪਹਿਲਾਂ ਫਾਇਜ਼ਰ ਅਤੇ ਮੋਡਰਨਾ ਕੰਪਨੀਆਂ ਦੇ ਟੀਕੇ ਹੋਂਦ ਵਿਚ ਆਏ। ਬਾਅਦ ਵਿਚ ਔਕਸਫੋਰਡ ਐਸਟ੍ਰਾਜੈਨੀਕਾ ਅਤੇ ਜੌਹਨ ਐਂਡ ਜੌਹਸਨ ਕੰਪਨੀਆਂ ਨੇ ਵੀ ਟੀਕੇ ਈਜਾਦ ਕੀਤੇ। ਇਨ੍ਹਾਂ `ਚੋਂ ਫਾਇਜ਼ਰ ਸਭ ਤੋਂ ਵੱਧ ਕਾਰਗਰ ਸਿੱਧ ਹੋਇਆ। ਇਸ ਨੂੰ ਅਮਰੀਕਾ ਦੀ ਐਫ. ਡੀ. ਏ. ਏਜੰਸੀ ਨੇ ਸੰਪੂਰਨ ਮਨਜ਼ੂਰੀ ਦਿੱਤੀ ਹੈ। ਹੁਣ ਇਹ 16 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਲਗਾਇਆ ਜਾ ਸਕਦਾ ਹੈ। ਕੋਵਿਡ ਦੇ ਮਾਹਰ ਵਿਗਿਅਨੀਆਂ ਨੇ ਫਾਇਜ਼ਰ ਦਾ ਬੂਸਟਰ ਛੋਟ, ਅਰਥਾਤ ਤੀਜਾ ਟੀਕਾ ਲਗਵਾਉਣ ਲਈ ਵੀ ਕਿਹਾ ਹੈ, ਜੋ ਡੈਲਟਾ ਵੇਰੀਐਂਟ ‘ਤੇ ਕਾਬੂ ਪਾ ਸਕੇਗਾ।
ਇੰਗਲੈਂਡ ਵਿਚ ਕੀਤੇ ਤਜਰਬੇ ਤੋਂ ਦਰਿਆਫਤ ਹੋਇਆ ਕਿ ਫਾਇਜ਼ਰ ਜਾਂ ਔਕਸਫੋਰਡ ਐਸਟ੍ਰਾਜੈਨੀਕਾ ਟੀਕਿਆਂ ਦੀ ਇਕ ਖੁਰਾਕ (ਡੋਜ਼) ਨਾਲ ਡੈਲਟਾ ਵੇਰੀਐਂਟ ਲੱਗਣ ਦਾ ਡਰ 33% ਘਟ ਜਾਂਦਾ ਹੈ ਅਤੇ ਦੂਜੀ ਖੁਰਾਕ ਨਾਲ ਇਹ 66% ਘਟ ਗਿਆ। ਮੁਕਾਬਲੇ ‘ਤੇ ਫਾਇਜ਼ਰ ਦੀ ਦੂਜੀ ਡੋਜ਼ ਨਾਲ ਇਹ 88% ਘੱਟ ਹੋ ਜਾਂਦਾ ਹੈ। ਸਿੱਧ ਹੈ, ਫਾਇਜ਼ਰ ਦਾ ਟੀਕਾ ਡੈਲਟਾ ਵੇਰੀਐਂਟ ਦੇ ਵਿਰੁੱਧ ਵੱਧ ਕਾਰਗਰ ਹੈ।
ਡੈਲਟਾ ਵੇਰੀਐਂਟ ਦੀਆਂ ਕੀ ਨਸ਼ਾਨੀਆਂ ਹਨ?
ਡੈਲਟਾ ਵੇਰੀਐਂਟ ਛੇਤੀ ਫੈਲਦਾ ਹੈ। ਇਸ ਦੀਆਂ ਨਿਸ਼ਾਨੀਆਂ ਵੀ ਕਰੀਬ ਕੋਵਿਡ ਵਾਲੀਆਂ ਹਨ, ਜਿਵੇਂ ਬੁਖਾਰ, ਸੁੱਕੀ ਖੰਘ, ਸਾਹ ਘੁਟਣਾ, ਕੁਝ ਚਿਰ ਲਈ ਭੋਜਨ ਦੇ ਸੁਆਦ ਅਤੇ ਸੁਗੰਧ ਵਿਚ ਘਾਟ, ਜੁਕਾਮ ਵਾਂਗ ਸਾਹ ਲੈਣ ਵਿਚ ਦਿੱਕਤ, ਪੱਠਿਆਂ ਵਿਚ ਦਰਦ ਤੇ ਥਕਾਨ ਆਦਿ। ਕੋਵਿਡ-19 ਨੂੰ ਜ਼ਾਹਰ ਹੋਣ ਵਿਚ ਕਰੀਬ 6 ਦਿਨ ਲਗਦੇ ਹਨ, ਮੁਕਾਬਲੇ ‘ਤੇ ਡੈਲਟਾ ਵੇਰੀਐਂਟ ਚਾਰ ਦਿਨਾਂ ਵਿਚ ਅਸਰ ਦਿਖਾ ਦਿੰਦਾ ਹੈ।
ਯਾਦ ਰਹੇ, ਕੋਵਿਡ ਦੇ ਭੁਆਰੇ ਦੇ ਚੱਲਦਿਆ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। ਇਸ ਵੇਲੇ ਡੈਲਡਾ ਵੇਰੀਐਂਟ ਨੇ ਕਹਿਰ ਮਚਾਇਆ ਹੋਇਆ ਹੈ, ਇਸ ਲਈ ਟੀਕੇ ਲਗਵਾ ਚੁਕੇ ਅਤੇ ਖਾਸ ਕਰਕੇ ਜਿਨ੍ਹਾਂ ਨੂੰ ਟੀਕੇ ਨਹੀਂ ਲੱਗੇ, ਉਨ੍ਹਾਂ ਲਈ ਮਾਸਕ ਪਾਉਣਾ ਬੇਹੱਦ ਜ਼ਰੂਰੀ ਹੈ। ਆਪਣੇ ਬਚਾਓ ਵਿਚ ਹੀ ਦੂਜਿਆਂ ਦਾ ਬਚਾਓ ਹੈ ਅਤੇ ਇਹ ਹਰ ਸ਼ਹਿਰੀ ਦਾ ਨੈਤਿਕ ਫਰਜ਼ ਹੈ।
ਵੈਕਸੀਨਜ਼ ਅਤੇ ਡੈਲਟਾ ਵੇਰੀਐਂਟ
ਵੈਕਸੀਨਜ਼ ਵਾਇਰਸ ਦੀਆਂ ਨਵੀਆਂ ਮਿਊਟੇਸ਼ਨਜ਼ ਨੂੰ ਠੱਲ੍ਹਣ ਵਿਚ ਕਾਮਯਾਬ ਹਨ। ਜੇ ਟੀਕੇ ਲਗਵਾ ਚੁਕੇ ਲੋਕਾਂ ਨੂੰ ਕੋਵਿਡ ਹੋ ਵੀ ਜਾਵੇ ਤਾਂ ਉਹ ਸਖਤ ਬੀਮਾਰ ਨਹੀਂ ਹੁੰਦੇ, ਪਰ ਹਸਪਤਾਲ ਪਹੁੰਚਣ ਅਤੇ ਮਰਨ ਤੋਂ ਬਚ ਜਾਂਦੇ ਹਨ। ਯਾਦ ਰਹੇ, ਟੀਕੇ 100% ਕਾਰਗਰ ਨਹੀਂ, ਫੇਰ ਵੀ ਇਹ ਬਹੁਤ ਲਾਭਦਾਇਕ ਸਿੱਧ ਹੋਏ ਹਨ। ਜਿੰਨਾ ਚਿਰ ਕੋਵਿਡ ਦੇ ਭੁਆਰੇ ਨੂੰ ਪੂਰੀ ਤਰ੍ਹਾਂ ਠੱਲ੍ਹਿਆ ਨਹੀਂ ਜਾਂਦਾ, ਓਨਾ ਚਿਰ ਲੋਕਾਂ ਨੂੰ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਿਵੇਂ ਮਾਸਕ ਪਾ ਕੇ ਰੱਖਣਾ, ਬਾਹਰ-ਅੰਦਰ ਜਾਣ ਮਗਰੋਂ ਹੱਥ-ਮੂੰਹ ਧੋਣਾ ਤੇ ਇੰਫੈਕਟਿੰਟ ਨਾਲ ਹੱਥ ਚੋਪੜਨੇ ਆਦਿ। ਲੋਕਾਂ ਤੋਂ ਛੇ ਫੁੱਟ ਦੀ ਦੂਰੀ ਬਣਾ ਕੇ ਰੱਖਣਾ।