ਗੱਪੀਓ ਪਿੰਡ ਨਾ ਵੜਿਓ!

‘ਠੋਕੋ ਤਾਲੀ’ ਜੋ ਆਖਦਾ ਰਿਹਾ ਪਹਿਲਾਂ, ਪੰਜੇ ਨਾਲ ਹੁਣ ਪੰਜਾ ਖੜਕਾਉਣ ਲੱਗਾ।
‘ਪਤਨੀ’ ਬਣ ਕੇ ਰਿਹਾ ਜੋ ਭਾਜਪਾ ਦੀ, ‘ਦੇਵਰ ਜੇਠ’ ਹੁਣ ਨਾਲ ਰਲਾਉਣ ਲੱਗਾ।
ਦਸ ਵਰ੍ਹੇ ਚਲਾਈਆਂ ਸੀ ਚੰਮ ਦੀਆਂ, ‘ਚੋਗੇ ਮੁਫਤ’ ਦੇ ਫੇਰ ਉਹ ਪਾਉਣ ਲੱਗਾ।
ਚਾਰ ਸਾਲ ਤੇ ਸੱਤ ਮਾਹ ਰਿਹਾ ਸੁੱਤਾ, ਵੋਟਾਂ ਦੇਖ ਕੇ ‘ਤੇਜੀ’ ਦਿਖਾਉਣ ਲੱਗਾ।
ਰਾਜਨੀਤੀ ਨੂੰ ‘ਬਦਲਣਾ’ ਕਹਿਣ ਵਾਲਾ, ਭੁੱਲਾਂ ਪਿਛਲੀਆਂ ਫੇਰ ਦੁਹਰਾਉਣ ਲੱਗਾ।
ਪਿਆ ਅੱਕਿਆ ਹੁਣ ਕਿਰਸਾਨ ਭਾਈ, ਪਿੰਡੋਂ ‘ਗੱਪੀਆਂ’ ਤਾਈਂ ਨਠਾਉਣ ਲੱਗਾ!