ਭਾਅ ਮਾਰਦੀ ਲਾਲੀ ਨਾ ਚਿਹਰਿਆਂ ‘ਤੇ, ਪਾਣੀ ਭਰ ਗਿਆ ਹੋਵੇ ਵਿਚ ਗੁਰਦਿਆਂ ਦੇ।
ਖਾ ਕੇ ‘ਬੁਰਕੀਆਂ’ ਜਿਨ੍ਹਾਂ ਦਾ ਮੱਚ ਮਰਿਆ, ਰਲਣਾ ਉਨ੍ਹਾਂ ਕੀ ਮਟਕ ਨਾਲ ਤੁਰਦਿਆਂ ਦੇ।
ਸਿਰਾਂ ਵਿਚ ਨਾ ਅਕਲ ਦੀ ਗੱਲ ਵੜਦੀ, ਬੇਈਮਾਨੀ ਲਈ ਫੁਰਨਿਆਂ ਫੁਰਦਿਆਂ ਦੇ।
ਕਰਦੇ ਕਦੇ ਮਨੋਰੰਜਨ ਨਾ ਗੀਤ ਗਜ਼ਲਾਂ, ਖਾਤਰ ਰੋਟੀ ਦੀ ਚਿੰਤਾ ਵਿਚ ਝੁਰਦਿਆਂ ਦੇ।
ਟੁੱਟੇ ਜੋੜ ਮੁੜ ਜੋੜਨੇ ਬਹੁਤ ਔਖੇ, ਮਾਇਕ-ਭੁੱਖ ਵਿਚ ਰਿਸ਼ਤਿਆਂ ਖੁਰਦਿਆਂ ਦੇ।
ਸ਼ਾਇਰੀ ਕਰਦਿਆਂ ‘ਬੇ-ਲਿਹਾਜ’ ਚਾਚਾ, ਆਰਾਂ ਮਾਰਦਾ ਕਾਹਨੂੰ ਤੂੰ ਮੁਰਦਿਆਂ ਦੇ?
Leave a Reply