ਕਰਮਕਾਂਡੀ ਸਿੱਖ?

ਕਹਿਣ ਸੁਣਨ ਨੂੰ ਸ਼ਬਦ ਹੈ ਗੁਰੂ ਸਾਡਾ, ਐਪਰ ਅਮਲ ਕੁਝ ਹੋਰ ਹੀ ਦੱਸਦੇ ਨੇ।
ਬਾਣੀ ਰੋਕਦੀ ਉਲਟੇ ਰਾਹ ਜਾਂਦਿਆਂ ਨੂੰ, ‘ਵਾਗਾਂ’ ਖੁੱਲ੍ਹੀਆਂ ਭੋਰਾ ਨਾ ਕੱਸਦੇ ਹਾਂ।
ਭਰਮ-ਜਾਲ ਪਖੰਡੀ ਫੈਲਾਈ ਫਿਰਦੇ, ਭੈਣ-ਭਾਈ ਹੀ ਸਾਡੇ ਜਾ ਫੱਸਦੇ ਨੇ।
ਫਿਰਦੇ ਭਟਕਦੇ ਦੇਖ ਕੇ ਡੇਰਿਆਂ ’ਤੇ, ਹੋਰ ਧਰਮਾਂ ਦੇ ਲੋਕ ਵੀ ਹੱਸਦੇ ਨੇ।
ਸੱਭਿਆਚਾਰ ਦੇ ਨਾਮ ’ਤੇ ਗੰਦ ਸੁਣਦੇ, ਬੋਲ ਗੁਰਮਤਿ ਦੇ ਸੁਣਨ ਤੋਂ ਨੱਸਦੇ ਨੇ।
ਭੇਡ-ਚਾਲ ਵਿਚ ਬਣ ਗਏ ਕਰਮ-ਕਾਂਡੀ, ਬਿਪਰਵਾਦ ਦੇ ‘ਨਾਗ’ ਵੀ ਡੱਸਦੇ ਨੇ।