ਬੈਚ ਫੁੱਲ ਸਕਲੇਰੈਂਥਸ: ਦੋਚਿੱਤੀ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਸੇਕਸ਼ਪੀਅਰ ਦੇ ਡਰਾਮੇ ਹੈਮਲਿਟ (੍ਹਅਮਲੲਟ) ਦਾ ਇਹ ਆਪਾ-ਸੰਵਾਦ (ੰੋਲਲਿੋਤੁੇ), “ਬਣੀਏ ਜਾਂ ਨਾ ਬਣੀਏ” ਭਾਵ ‘ਕਰੀਏ ਜਾਂ ਨਾ ਕਰੀਏ’, ਇਕ ਮੁਹਾਵਰੇ ਦਾ ਰੂਪ ਧਾਰਨ ਕਰ ਗਿਆ ਹੈ। ਇਹ ਮਨੁੱਖ ਦੀ ਉਸ ਮਨੋ-ਦਸ਼ਾ ਨੂੰ ਪੇਸ਼ ਕਰਦਾ ਹੈ, ਜਿਸ ਵਿਚ ਉਹ ਡਟ ਕੇ ਕੋਈ ਫੈਸਲਾ ਨਹੀਂ ਲੈ ਸਕਦਾ। ਉਸ ਦੀ ਰੂਹ ਦੋ ਭਾਗਾਂ ਵਿਚ ਵੰਡੀ ਰਹਿੰਦੀ ਹੈ। ਇਕ ਪੱਖ ਫੈਸਲੇ ਦੇ ਹੱਕ ਵਿਚ ਹੁੰਦਾ ਹੈ ਤੇ ਦੂਜਾ ਇਸ ਦਾ ਵਿਰੋਧ ਕਰਦਾ ਹੈ। ਫਲਸਰੂਪ ਉਸ ਦੀ ਹਾਲਤ ਕੰਧ ਘੜ੍ਹੀ ਦੇ ਪੈਂਡੂਲਮ ਜਿਹੀ ਹੋ ਜਾਂਦੀ ਹੈ, ਜੋ ਇਕੋ ਥਾਂ ਖੜ੍ਹਿਆ ਹਿੱਲੀ ਜਾਂਦਾ ਹੈ, ਪਰ ਕਿਸੇ ਪਾਸੇ ਪੈਰ ਨਹੀਂ ਪੁੱਟਦਾ। ਇਹ ਸਥਿਤੀ ਕਿਸੇ ਤਰ੍ਹਾਂ ਵੀ ਪ੍ਰਗਤੀਸ਼ੀਲ ਨਹੀਂ, ਕਿਉਂਕਿ ਇਸ ਦਾ ਝੁਕਾਅ ਖੜੋਤ ਵਲ ਹੈ। ਪਰੰਪਰਾਗਤ ਦਵਾਈ-ਪ੍ਰਣਾਲੀਆਂ ਵਿਚ ਇਸ ਸਮੱਸਿਆ ਦਾ ਕੋਈ ਇਲਾਜ ਨਹੀਂ। ਇਸੇ ਕਰਕੇ ਨਾ ਇਸ ਨੂੰ ਬਿਮਾਰੀ ਸਮਝਿਆ ਜਾਂਦਾ ਹੈ ਤੇ ਨਾ ਇਸ ਵਿਚ ਫਸੇ ਆਦਮੀ ਨੂੰ ਦਵਾਈ ਦਾਰੂ ਲਈ ਹਸਪਤਾਲ ਲਿਜਾਇਆ ਜਾਂਦਾ ਹੈ। ਇਸ ਨੂੰ ਉਸ ਦਾ ਸੁਭਾਅ ਜਾਂ ਆਦਤ ਸਮਝ ਕੇ ਛੱਡ ਦਿੱਤਾ ਜਾਂਦਾ ਹੈ।

ਇਸ ਆਦਤ ਨੂੰ ਇਸ ਕਰਕੇ ਵੀ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਕਿ ਇਸ ਦਾ ਧਾਰਕ ਇਸ ਦੀ ਤਕਲੀਫ ਨੂੰ ਆਪਣੇ ਤੌਰ `ਤੇ ਭੁਗਤਣਾ ਚਾਹੁੰਦਾ ਹੈ। ਫੈਸਲਾ ਲੈਣ ਲੱਗਿਆਂ ਜੱਕੋ-ਤੱਕੀ ਵਿਚ ਪੈ ਜਾਣਾ ਉਸ ਦੀ ਆਪਣੀ ਸਮੱਸਿਆ ਹੈ। ਜੇ ਉਹ ਫੈਸਲਾ ਨਹੀਂ ਲੈ ਸਕਦਾ ਤਾਂ ਕਿਸੇ ਹੋਰ ਦਾ ਫੈਸਲਾ ਉਸ ਦੀ ਥਾਂ ਕੰਮ ਕਰਨ ਲਗੇਗਾ। ਭਾਵ ਜੇ ਉਹ ਇਹ ਨਿਰਣਾ ਨਾ ਕਰ ਸਕੇ ਕਿ ਸਵੇਰ ਵੇਲੇ ਸੈਰ ਨੂੰ ਜਾਵੇ ਜਾਂ ਨਾ ਜਾਵੇ, ਤਾਂ ਉਸ ਦੀ ਪਤਨੀ ਉਸ ਨੂੰ ਬੱਚੇ ਦਾ ਹੋਮ-ਵਰਕ ਕਰਾਉਣ ਲਈ ਬਿਠਾ ਦੇਵੇਗੀ। ਉਹ ਉਸ ਦੇ ਇਸ ਫੈਸਲੇ ਨੂੰ ਮੰਨ ਕੇ ਸਮੇਂ ਦੇ ਸਮੇਂ ਦੁਵਿਧਾ ਵਿਚੋਂ ਨਿਕਲ ਜਾਵੇਗਾ। ਉਹ ਇਸ ਦਾ ਨਫਾ ਨੁਕਸਾਨ ਆਪ ਭੁਗਤਦਾ ਹੈ ਤੇ ਹਿੰਸਕ ਹੋਏ ਬਗੈਰ ਆਪਣੀ ਸਥਿਤੀ ਨਾਲ ਆਪ ਸੁਲਝਦਾ ਹੈ। ਭਾਵੇਂ ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ, ਪਰ ਇਸ ਦਾ ਭਾਵ ਇਹ ਨਹੀਂ ਕਿ ਉਸ ਦਾ ਇਹ ਸੁਭਾਅ ਚੰਗਾ ਹੈ ਜਾਂ ਲਾਇਲਾਜ ਹੈ। ਬੈਚ ਫੁੱਲ ਦਵਾਈ ਸਕਲੇਰੈਂਥਸ (ੰਚਲੲਰਅਨਟਹੁਸ) ਅਜਿਹੇ ਵਿਅਕਤੀ ਨੂੰ ਸੰਪੂਰਨ ਰਾਹਤ ਦਿੰਦੀ ਹੈ। ਇਸ ਉਪ੍ਰੰਤ ਉਹ ਆਪਣੇ ਮਸਲਿਆਂ ਵਿਚ ਆਪ ਹੀ ਆਪਣਾ ਦੋ-ਟੁਕ ਫੈਸਲਾ ਕਰਨ ਦੇ ਕਾਬਲ ਹੋ ਜਾਵੇਗਾ।
ਇਸ ਫੁੱਲ ਦਵਾਈ ਦੇ ਲੱਛਣ ਬਿਆਨ ਕਰਦਿਆਂ ਡਾ. ਬੈਚ ਲਿਖਦੇ ਹਨ, “ਇਹ ਉਨ੍ਹਾਂ ਲਈ ਹੈ, ਜੋ ਦੋ ਚੀਜ਼ਾਂ ਵਿਚਕਾਰ ਫੈਸਲਾ ਕਰਨ ਵੇਲੇ ਇਸ ਗੱਲ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ ਕਿ ਪਹਿਲਾਂ ਉਨ੍ਹਾਂ ਨੂੰ ਇਕ ਚੀਜ਼ ਚੰਗੀ ਲਗਦੀ ਹੈ ਤੇ ਬਾਅਦ ਵਿਚ ਦੂਜੀ। ਉਹ ਆਮ ਤੌਰ `ਤੇ ਸ਼ਾਂਤੀ ਪਸੰਦ ਲੋਕ ਹੁੰਦੇ ਹਨ ਤੇ ਆਪਣੀ ਤਕਲੀਫ ਆਪ ਹੀ ਜਰਦੇ ਹਨ, ਕਿਉਂਕਿ ਉਹ ਇਸ ਨੂੰ ਦੂਜਿਆਂ ਨਾਲ ਸਾਂਝਾ ਨਹੀਂ ਕਰਦੇ।” ਡਾ. ਬੈਚ ਦਾ ਇਹ ਵਰਨਣ ਆਮ ਵਾਂਗ ਸੰਖੇਪ ਤੇ ਭਾਵਪੂਰਨ ਹੈ। ਇਸ ਦਾ ਵਿਸਥਾਰਪੂਰਵਕ ਵਰਨਣ ਕਰਦਿਆਂ ਤਿੰਨ ਮੁੱਖ ਗੱਲਾਂ ਸਪਸ਼ਟ ਹੁੰਦੀਆਂ ਹਨ। ਪਹਿਲੀ ਇਹ ਕਿ ਇਹ ਉਨ੍ਹਾਂ ਲੋਕਾਂ ਲਈ ਹੈ, ਜੋ ਪ੍ਰੇਸ਼ਾਨ ਰਹਿੰਦੇ ਹਨ। ਪ੍ਰੇਸ਼ਾਨੀ ਰੋਗ ਦੀ ਨਿਸ਼ਾਨੀ ਹੈ ਤੇ ਇਹ ਫੁੱਲ ਦਵਾਈ ਇਸ ਰੋਗ ਦੀ ਦਾਰੂ ਹੈ। ਦੂਜੇ, ਇਹ ਕੋਈ ਸਾਧਾਰਨ ਪ੍ਰੇਸ਼ਾਨੀ ਨਹੀਂ, ਜੋ ਉਨ੍ਹਾਂ ਨੂੰ ਕਿਸੇ ਬਾਹਰਲੇ ਕਾਰਨ ਕਰ ਕੇ ਹੁੰਦੀ ਹੈ। ਇਹ ਉਨ੍ਹਾਂ ਦੀ ਮਾਨਸਿਕ ਸਮੱਸਿਆ ਕਰ ਕੇ ਹੈ, ਜੋ ਅੰਦਰੂਨੀ ਕਾਰਨਾਂ ਨਾਲ ਜੁੜੀ ਹੁੰਦੀ ਹੈ। ਇਸ ਲਈ ਸਕਲੇਰੈਂਥਸ ਵੀ ਦੂਜੀਆਂ ਫੁੱਲ ਦਵਾਈਆਂ ਵਾਂਗ ਇਕ ਮਾਨਸਿਕ ਦਵਾਈ ਹੈ, ਜੋ ਇਕ ਖਾਸ ਤਰ੍ਹਾਂ ਦੀ ਆਦਤ ਜਾਂ ਸੁਭਾਅ ਨੂੰ ਠੀਕ ਕਰਦੀ ਹੈ। ਤੀਜੇ, ਇਹ ਮਾਨਸਿਕ ਪ੍ਰੇਸ਼ਾਨੀ ਰੋਗੀ ਨੂੰ ਫੈਸਲੇ ਲੈਣ ਵੇਲੇ ਆਉਂਦੀ ਹੈ। ਇਹ ਤਾਂ ਸਾਫ ਹੈ ਕਿ ਤਰਕ-ਸੰਗਤ ਫੈਸਲੇ ਲੈਣਾ ਸਿਰਫ ਤੇ ਸਿਰਫ ਮਾਨਵ ਜਾਤੀ ਦਾ ਵਿਲੱਖਣ ਕਾਰਜ ਹੈ, ਜੋ ਉਸ ਨੂੰ ਦੂਜੀਆਂ ਜੀਵ ਜਾਤੀਆਂ ਨਾਲੋਂ ਵੱਖ ਕਰਦਾ ਹੈ। ਹਰ ਵਿਅਕਤੀ ਸਵੇਰ ਤੋਂ ਲੈ ਕੇ ਸ਼ਾਮ ਤੀਕ ਛੋਟੇ ਵੱਡੇ ਕਈ ਫੈਸਲੇ ਲੈਂਦਾ ਹੈ, ਜਿਨ੍ਹਾਂ ਦਾ ਉਸ ਦੇ ਜੀਵਨ ਨਾਲ ਗਹਿਰਾ ਸਬੰਧ ਹੁੰਦਾ ਹੈ। ਇਹ ਫੈਸਲੇ ਖਾਣ-ਪੀਣ, ਆਉਣ-ਜਾਣ, ਪੜ੍ਹਨ-ਲਿਖਣ, ਮਿਲਣ-ਜੁਲਣ ਆਦਿ ਬਾਰੇ ਹੁੰਦੇ ਹਨ। ਅਜਿਹੇ ਫੈਸਲੇ ਲੈਣ ਬਾਰੇ ਮਨੁੱਖ ਕਈ ਤਰ੍ਹਾਂ ਦੇ ਉਪਲਭਦ ਵਿਕਲਪਾਂ ਵਿਚੋਂ ਇਕ ਨੂੰ ਚੁਣਦਾ ਹੈ, ਜੋ ਉਸ ਨੂੰ ਪਸੰਦ ਹੋਵੇ ਜਾਂ ਜੋ ਉਸ ਦੇ ਹਿੱਤਾਂ ਭਾਵ ਉਦੇਸ਼ਾਂ ਦੀ ਪੂਰਤੀ ਕਰਨ ਵਾਲਾ ਹੋਵੇ। ਅਜਿਹੇ ਫੈਸਲੇ ਵਿਚ ਹੀ ਉਸ ਦੀ ਸੁਤੰਤਰਤਾ ਛੁਪੀ ਹੁੰਦੀ ਹੈ ਅਤੇ ਇਹੀ ਉਸ ਦੀ ਮਾਨਵ-ਸ਼ਕਤੀ ਤੇ ਪ੍ਰਗਤੀ ਦਾ ਪ੍ਰਤੀਕ ਹੁੰਦਾ ਹੈ। ਜੇ ਉਹ ਆਪਣੇ ਫੈਸਲੇ ਸਹੀ ਢੰਗ ਨਾਲ ਨਾ ਲੈ ਸਕੇ ਤਾਂ ਉਹ ਦੀ ਸੁਤੰਤਰਤਾ ਤੇ ਪ੍ਰਗਤੀ ਢਹਿ ਢੇਰੀ ਹੋ ਜਾਣਗੀਆਂ ਤੇ ਉਹ ਮਾਨਵ ਤੋਂ ਅਮਾਨਵ ਪੱਧਰ `ਤੇ ਡਿਗ ਜਾਵੇਗਾ। ਇਸ ਨਾਲ ਸਿਰਫ ਉਸ ਇਕੱਲੇ ਨੂੰ ਹੀ ਸੱਟ ਨਹੀਂ ਵੱਜੇਗੀ, ਸਗੋਂ ਸਾਰਾ ਸਮਾਜ ਤੇ ਸਾਰਾ ਵਿਸ਼ਵ ਇਸ ਤੋਂ ਪ੍ਰਭਾਵਤ ਹੋਵੇਗਾ, ਕਿਉਂਕਿ ਸੰਸਾਰ ਅੰਦਰੋਂ ਇਕ ਵਿਸਾਲ ਵਿਅਕਤੀ ਸਮੂਹ ਹੀ ਤਾਂ ਹੈ।
ਮੁੱਕਦੀ ਗੱਲ ਇਹ ਕਿ ਸਕਲੇਰੈਂਥਸ ਦੇ ਮਰੀਜ਼ ਆਪਣੇ ਵਿਕਲਪ ਚੁਣਦੇ ਹੋਏ ਸਹੀ ਫੈਸਲੇ ਨਹੀਂ ਲੈ ਸਕਦੇ। ਇਸ ਦਾ ਭਾਵ ਇਹ ਨਹੀਂ ਕਿ ਇਹ ਫੁੱਲ ਦਵਾਈ ਸਹੀ ਫੈਸਲੇ ਕਰਾਉਣ ਦੀ ਦਵਾਈ ਹੈ। ਸਹੀ ਫੈਸਲਾ ਤਾਂ ਉਹੀ ਹੈ, ਜੋ ਉਹ ਲੈਣ; ਪਰ ਉਹ ਤਾਂ ਕੁਝ ਕਰ ਹੀ ਨਹੀਂ ਸਕਦੇ, ਕਿਉਂਕਿ ਉਹ ਇਸ ਦਵੰਧ ਵਿਚ ਫਸੇ ਹੁੰਦੇ ਹਨ ਕਿ ਉਹ ਕੀ ਕਰਨ? ਦੋ ਵਿਕਲਪ ਦੇਖਦਿਆਂ ਹੀ ਉਹ ਸ਼ਸ਼ੋਪੰਜ ਵਿਚ ਪੈ ਕੇ ਦੋਹਾਂ ਨੂੰ ਪਸੰਦ ਕਰਨ ਲਗਦੇ ਹਨ। ਉਨ੍ਹਾਂ ਦਾ ਮਨ ਦੋਹਾਂ ਦਿਸ਼ਾਵਾਂ ਵਲ ਭੱਜਦਾ ਹੈ ਤੇ ਉਹ ਦੋਹਾਂ ਵਿਕਲਪਾਂ ਨੂੰ ਇਕ ਦੂਜੇ ਤੋਂ ਵੱਧ ਚਾਹੁੰਦੇ ਹਨ, ਪਰ ਵਿਕਲਪ ਤਾਂ ਇਕ ਹੀ ਚੁਣਿਆ ਜਾਂਦਾ ਹੈ, ਭਾਵ ਜਾਂ ਪਟਿਆਲੇ ਜਾਓ ਜਾਂ ਚੰਡੀਗੜ੍ਹ। ਇਸ ਲਈ ਉਹ ਆਪਣੀ ਮੰਜ਼ਿਲ ਚੁਣਨ ਦੀ ਦੁਚਿੱਤੀ ਵਿਚ ਕਦੇ ਇਕ ਪਾਸੇ ਜਾਣ ਦੀ ਸੋਚਦੇ ਹਨ ਤੇ ਕਦੇ ਦੂਜੇ ਪਾਸੇ। ਦੋਵੇਂ ਪਾਸਿਆਂ ਦੇ ਗੁਣ ਔਗੁਣ ਜਾਂ ਲਾਭ ਹਾਨੀਆਂ ਹੁੰਦੇ ਹਨ, ਪਰ ਇਨ੍ਹਾਂ ਮਰੀਜ਼ਾਂ ਵਿਚ ਇੰਨੀ ਮਾਨਸਿਕ ਯੋਗਤਾ ਨਹੀਂ ਹੁੰਦੀ ਕਿ ਉਹ ਇਨ੍ਹਾਂ ਨੂੰ ਪਛਾਣ ਕੇ ਆਪਣੇ ਲਾਭ ਹਿੱਤ ਕੋਈ ਠੋਸ ਫੈਸਲਾ ਲੈ ਸਕਣ।
ਡਾ. ਬੈਚ ਨੇ ਲਿਖਿਆ ਹੈ ਕਿ ਸਕਲੇਰੈਂਥਸ ਲੱਛਣਾਂ ਵਾਲਾ ਵਿਅਕਤੀ ਆਮ ਤੌਰ `ਤੇ ਖਾਮੋਸ਼ ਹੁੰਦਾ ਹੈ, ਅਰਥਾਤ ਆਪਣੀ ਤਕਲੀਫ ਦੂਜਿਆਂ ਨੂੰ ਦੱਸੇ ਬਿਨਾ ਆਪ ਹੀ ਭੁਗਤਦਾ ਹੈ। ਇਹ ਗੱਲ ਕਾਫੀ ਹੱਦ ਤੀਕ ਸਹੀ ਹੈ, ਕਿਉਂਕਿ ਆਪਣੇ ਫੈਸਲੈ ਲੈਣ ਦੀ ਮਨੋਵਿਗਿਆਨਕ ਵਿਧੀ ਵਿਅਕਤੀ ਹਰ ਥਾਂ ਨਸ਼ਰ ਕਰਦਾ, ਪਰ ਜੇ ਕੋਈ ਵਿਅਕਤੀ ਬੜਬੋਲਾ ਜਾਂ ਝਗੜਾਲੂ ਹੋਵੇ ਭਾਵ ਅਮਨਪਸੰਦ ਵੀ ਨਾ ਹੋਵੇ ਤੇ ਫੈਸਲਾ ਵੀ ਨਾ ਲੈ ਸਕੇ, ਜਿਵੇਂ ਰੋਂਦਾ ਝਗੜਦਾ ਬੱਚਾ ਕਦੇ ਕੁਲਫੀ ਮੰਗਦਾ ਹੋਵੇ, ਕਦੇ ਚਾਕਲੇਟ, ਤਾਂ ਕੀ ਉਸ ਨੂੰ ਇਹ ਫੁੱਲ ਦਵਾਈ ਨਹੀਂ ਦੇਣੀ ਚਾਹੀਦੀ? ਜਰੂਰ ਦੇਣੀ ਚਾਹੀਦੀ ਹੈ। ਡਾ. ਬੈਚ ਦੀ ਇਬਾਰਤ ਸਾਡੇ ਲਈ ਰਸਤੇ ਦੀ ਨਿਸ਼ਾਨਦੇਹੀ ਕਰਦੀ ਹੈ, ਇਸ ਦੀ ਚਾਰ-ਦੀਵਾਰੀ ਨਹੀਂ ਬਣਦੀ।
ਡਾ. ਬੈਚ ਨੇ ਲਿਖਿਆ ਹੈ ਕਿ ਸਕਲੇਰੈਂਥਸ ਦਾ ਮਰੀਜ਼ ਸਿਰਫ ਦੋ ਹੀ ਵਿਕਲਪਾਂ ਨਾਲ ਉਲਝਦਾ ਹੈ, ਪਰ ਇਹ ਜਾਣਕਾਰੀ ਸੰਕੇਤਕ ਹੈ। ਸੰਕਲਪ ਭਾਵੇਂ ਇਕ ਹੋਵੇ ਜਾਂ ਅਨੇਕ, ਉਸ ਦੀ ਚੋਣ ਸਮਰੱਥਾ `ਤੇ ਕੋਈ ਅਸਰ ਨਹੀਂ ਪੈਂਦਾ। ਮਨ ਬਣਾਉਣ ਵੇਲੇ ਉਸ ਨੇ ਉਵੇਂ ਹੀ ਝੂਰਨਾ ਹੈ। ਬਹੁਤ ਸਾਰੀਆਂ ਇਸਤਰੀਆਂ ਕੱਪੜੇ ਦੀ ਦੁਕਾਨ `ਚੋਂ ਇਸ ਲਈ ਭੱਜ ਤੁਰਦੀਆਂ ਹਨ ਕਿ ਉਸ ਦੁਕਾਨ ਵਿਚ ਇਕੋ ਰੰਗ ਦਾ ਸੂਟ ਹੈ। ਉਹ ਇਸ ਇਕ ਦੇ ਮੁਕਾਬਲੇ ਦੂਜਾ ਇਕ ਫਰਜ਼ੀ ਵਿਕਲਪ ਘੜ੍ਹ ਲੈਂਦੀਆ ਹਨ, ਜੋ ਉਨ੍ਹਾਂ ਦੇ ਸਾਹਮਣੇ ਨਹੀਂ ਹੁੰਦਾ, ਪਰ ਉਨ੍ਹਾਂ ਨੂੰ ਫੈਸਲਾ ਨਹੀਂ ਕਰਨ ਦਿੰਦਾ। ਇਹੀ ਹਾਲ ਉਨ੍ਹਾਂ ਮੁਟਿਆਰਾਂ ਦਾ ਹੁੰਦਾ ਹੈ, ਜੋ ਹਰ ਚੰਗਾ ਰਿਸ਼ਤਾ ਇਸ ਆਸ ਵਿਚ ਠੁਕਰਾ ਦਿੰਦੀਆਂ ਹਨ ਕਿ ਕੱਲ ਨੂੰ ਇਸ ਤੋਂ ਵੀ ਚੰਗਾ ਆਵੇਗਾ। ਪਰ ਉਹ ਚੰਗਾ ਕੀ ਹੈ, ਉਨ੍ਹਾਂ ਨੇ ਨਹੀਂ ਦੇਖਿਆ ਹੁੰਦਾ। ਉਹ ਸਿਰਫ ਇਕ ਕਲਪਿਤ ਵਿਕਲਪ ਹੈ, ਜੋ ਉਨ੍ਹਾਂ ਨੂੰ ਸਾਰੀ ਉਮਰ ਵਿਆਹ ਤੋਂ ਖੁੰਝਾ ਕੇ ਰੱਖਦਾ ਹੈ। ਸਕਲੇਰੈਂਥਸ ਫੁੱਲ ਦਵਾਈ ਦੀਆਂ ਕੁਝ ਕੁ ਖੁਰਾਕਾਂ ਹੀ ਇਨ੍ਹਾਂ ਲੜਕੀਆਂ ਦੇ ਮਨ ਦਾ ਵਿਗੜਿਆ ਸੰਤੁਲਨ ਠੀਕ ਕਰ ਕੇ ਉਨ੍ਹਾਂ ਨੂੰ ਗੱਲ ਇਕ ਪਾਸੇ ਲਾਉਣ ਦਾ ਬਲ ਦੇਣਗੀਆਂ।
ਸਕਲੇਰੈਂਥਸ ਦੇ ਕਈ ਸਾਰੇ ਮਰੀਜ਼ ਇਕੱਠੇ ਦੇਖਣੇ ਹੋਣ ਤਾਂ ਕਿਸੇ ਕੱਪੜਿਆਂ ਦੇ ਸਟੋਰ ਦੀ ਵਾਪਸੀ ਖਿੜਕੀ `ਤੇ ਦੇਖੇ ਜਾ ਸਕਦੇ ਹਨ। ਕੱਪੜੇ ਖਰੀਦਣ ਵੇਲੇ ਬਹੁਤੀਆਂ ਬੀਬੀਆਂ ਇਹ ਨਿਰਣਾ ਨਹੀਂ ਲੈ ਸਕਦੀਆਂ ਕਿ ਉਨ੍ਹਾਂ ਨੇ ਕਿਹੜਾ ਕੱਪੜਾ ਲੈਣਾ ਹੈ। ਕਈ ਰੰਗ ਕਰਕੇ, ਕਈ ਨਾਪ ਕਰਕੇ ਤੇ ਕਈ ਡਿਜ਼ਾਇਨ ਕਰਕੇ ਦੋ-ਦੋ, ਤਿੰਨ-ਤਿੰਨ ਕੱਪੜਿਆਂ `ਤੇ ਨਜ਼ਰ ਰੱਖੀ ਫਿਰਦੀਆਂ ਹਨ। ਉਨ੍ਹਾਂ ਦਾ ਮਨ ਕਦੇ ਇਕ ਵਲ ਭੱਜਦਾ ਹੈ ਤੇ ਕਦੇ ਦੂਜੇ ਵਲ। ਜਦੋਂ ਫੈਸਲਾ ਨਾ ਕਰ ਸਕਣ ਤਾਂ ਸਾਰੇ ਦੇ ਸਾਰੇ ਹੀ ਖਰੀਦ ਕੇ ਚਲ ਪੈਂਦੀਆਂ ਹਨ। ਘਰ ਜਾ ਕੇ ਦੋ ਚਾਰ ਵਾਰ ਪਾ ਕੇ ਜਾਂ ਕਿਸੇ ਦੂਜੇ ਤੋਂ ਪੁੱਛ ਪੁਛਾ ਕੇ ਉਹ ਇਕ ਰੱਖ ਲੈਂਦੀਆਂ ਹਨ ਤੇ ਦੂਜਿਆਂ ਨੂੰ ਮੋੜਨ ਆ ਜਾਂਦੀਆਂ ਹਨ। ਇਹੀ ਹਾਲ ਉਨ੍ਹਾਂ ਲੋਕਾਂ ਦਾ ਹੁੰਦਾ ਹੈ, ਜੋ ਕਿਸੇ ਦੀ ਮੱਝ, ਗਾਂ ਜਾਂ ਘੋੜੀ ਖਰੀਦ ਕੇ ਦੂਜੇ ਦਿਨ ਮੋੜਨ ਚੱਲ ਪੈਂਦੇ ਸਨ। ਕਈ ਵਾਰ ਗੱਲ ਸੁਲ੍ਹਾ ਸ਼ਾਂਤੀ ਨਾਲ ਨਿਬੜ ਜਾਂਦੀ ਤੇ ਕਈ ਵਾਰ ਝਗੜਾ ਚਲਦਾ ਹੈ। ਸਕੂਲ ਵਿਚ ਪੜ੍ਹਦਿਆਂ ਕਈ ਬੱਚੇ ਦੂਜੇ ਬੱਚਿਆਂ ਤੋਂ ਕੋਈ ਚੀਜ਼ ਆਨੇ, ਦੋ ਆਨੇ ਦੀ ਖਰੀਦ ਲੈਂਦੇ ਸਨ, ਪਰ ਦੂਜੇ ਪਲ ਹੀ ਮੋੜਨ ਲਈ ਕਹਿਣ ਲਗਦੇ ਸਨ। ਜੇ ਵੇਚਣ ਵਾਲਾ ਨਾ ਮੰਨਦਾ ਤਾਂ ਗੱਲ ਮਾਸਟਰ ਤੀਕ ਪਹੁੰਚਦੀ ਸੀ। ਸੰਪਤੀ ਦੀ ਖਰੀਦੋ-ਫਰੋਖਤ ਵਿਚ ਬਿਆਨੇ ਦਾ ਪ੍ਰਾਵਧਾਨ ਅਜਿਹੇ ਪਰਿਵਰਤਨਸ਼ੀਲ ਇਰਾਦਿਆਂ ਦੇ ਮਾਲਕਾਂ ਕਰਕੇ ਹੀ ਰੱਖਿਆ ਜਾਂਦਾ ਹੈ। ਨਿਰਣਾ ਬਦਲਣ ਦੇ ਕਈ ਕਾਰਨ ਹੋ ਸਕਦੇ ਸਨ, ਪਰ ਮੁੱਖ ਕਾਰਨ ਫੈਸਲਾ ਲੈਣ ਵਾਲੇ ਦੀ ਕਮਜ਼ੋਰ ਨਿਰਣਾ-ਸ਼ਕਤੀ ਹੁੰਦੀ ਹੈ। ਫੁੱਲ ਦਵਾਈ ਸਕਲੇਰੈਂਥਸ ਸੰਕਲਪ ਸ਼ਕਤੀ ਨੂੰ ਦ੍ਰਿੜ ਕਰਦੀ ਹੈ।
ਸਕਲੇਰੈਂਥਸ ਦੇ ਮਰੀਜ਼ ਹਮੇਸ਼ਾ ਦੋ ਦਿਲਾਂ (ਧਲਿੲਮਮਅ) ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਲਗਦਾ ਕਿ ਉਨ੍ਹਾਂ ਦੀ ਪਸੰਦ ਕੀ ਹੈ। ਉਹ ਚੋਣ ਕਰਨ ਵੇਲੇ ਝਿਜਕਦੇ ਹਨ ਤੇ ਫੈਸਲਾ ਲੈਣ ਤੋਂ ਟਲਦੇ ਹਨ। ਮਾਂ ਧੀ ਨੂੰ ਡਰੈਸਾਂ ਖਰੀਦ ਕੇ ਦੇਣ ਲਈ ਸਟੋਰ ਲੈ ਜਾਂਦੀ ਹੈ। ਉਹ ਉਸ ਨੂੰ ਕਈ ਤਰ੍ਹਾਂ ਦੇ ਕੱਪੜੇ ਦਿਖਾ ਕੇ ਉਸ ਦੀ ਪਸੰਦ ਪੁੱਛਦੀ ਹੈ। ਕੁੜੀ ਇਕ `ਤੇ ਉਂਗਲੀ ਰੱਖਣ ਦੀ ਥਾਂ ਕਹਿੰਦੀ ਹੈ ਕਿ ਮਾਂ ਤੂੰ ਈ ਦੇਖ ਲੈ ਕਿਹੜਾ ਠੀਕ ਲਗਦਾ ਐ, ਮੈਨੂੰ ਤਾਂ ਸਾਰੇ ਈ ਚੰਗੇ ਲਗਦੇ ਹਨ। ਮਾਂ ਅੱਗੇ ਸਹੇਲੀਆਂ ਨੂੰ ਦੱਸਦੀ ਹੈ ਕਿ ਮੇਰੀ ਧੀ ਤਾਂ ਇੰਨੀ ਸਾਊ ਹੈ ਕਿ ਜਿਹੜੇ ਕੱਪੜੇ ਲੈ ਦੇਵਾਂ, ਉਹੀ ਪਾ ਲੈਂਦੀ ਹੈ। ਉਸ ਨੂੰ ਇਹ ਨਹੀਂ ਪਤਾ ਕਿ ਉਹ ਸਾਊ ਹੋਣ ਦੇ ਨਾਲ ਨਾਲ ਬੀਮਾਰ ਵੀ ਹੈ। ਉਸ ਦੀ ਪਸੰਦ ਪਤਾ ਕਰਨ ਲਈ ਉਸ ਨੂੰ ਪਹਿਲਾਂ ਫੁੱਲ-ਦਵਾਈ ਸਕਲੇਰੈਂਥਸ ਦੇਣੀ ਚਾਹੀਦੀ ਹੈ।
ਪਤਨੀ ਪਤੀ ਨੂੰ ਪੁੱਛਦੀ ਹੈ, “ਅੱਜ ਦਾਲ ਮੂੰਗੀ ਦੀ ਚਾੜ੍ਹਾਂ ਕਿ ਮਸਰੀ ਦੀ, ਜਾਂ ਕੱਦੂ ਦੀ ਸਬਜ਼ੀ ਬਣਾ ਲਵਾਂ?” ਅੱਗੋਂ ਪਤੀ ਕਹਿੰਦਾ ਹੈ, “ਜੋ ਬਣਾ ਲਵੇਂਗੀ ਉਹੀ ਖਾ ਲਵਾਂਗਾ।” ਦੂਰੋਂ ਲਗੇਗਾ ਕਿ ਇਹ ਬੜਾ ਮਿਲਵਰਤਨੀ ਜੋੜਾ ਹੈ, ਜੋ ਇਕ ਜੁਟ ਹੋ ਕੇ ਨਿਰਣੇ ਲੈਂਦਾ ਹੈ, ਪਰ ਅਸਲ ਵਿਚ ਇਨ੍ਹਾਂ ’ਚੋਂ ਇਕ ਸਿਰਾਟੋ ਦਾ ਮਰੀਜ਼ ਹੈ ਤੇ ਦੂਜਾ ਸਕਲੇਰੈਂਥਸ ਦਾ। ਇਕ ਦੂਜਿਆਂ ਤੋਂ ਪੁੱਛ ਕੇ ਫੈਸਲਾ ਲੈਂਦਾ ਹੈ ਤੇ ਦੂਜਾ ਫੈਸਲਾ ਲੈਣ ਦੇ ਅਸਮਰਥ ਹੈ, ਕਿਉਂਕਿ ਉਹ ਆਪਣੀ ਪਸੰਦ ਜਾਹਰ ਨਹੀਂ ਕਰਦਾ। ਇਸੇ ਤਰ੍ਹਾਂ ਕਈ ਲੋਕ ਦੂਰ ਰਹਿੰਦੇ ਆਪਣੇ ਬੁੱਢੇ ਮਾਂ-ਪਿਓ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਮਿਲਣ ਜਾਣ ਵੇਲੇ ਹਫਤਾ ਭਰ ਸੋਚਦੇ ਰਹਿੰਦੇ ਹਨ ਕਿ ਜਾਣ ਕਿ ਨਾ ਜਾਣ। ਜੇ ਕਿਸੇ ਦੇ ਸਮਝਾਏ ਇਹ ਸਮਝ ਜਾਣ ਕਿ ਜਾਣਾ ਤਾਂ ਚਾਹੀਦਾ ਹੈ, ਉਹ ਫਿਰ ਇਸ ਸੋਚ ਵਿਚ ਪੈ ਜਾਂਦੇ ਹਨ ਕਿ ਇਸੇ ਹਫਤੇ (ੱੲੲਕ-ੲਨਦ) ਜਾਣ ਕਿ ਅਗਲੇ। ਫੁੱਲ ਦਵਾਈ ਸਕਲੇਰੈਂਥਸ ਦੀਆਂ ਕੁਝ ਖੁਰਾਕਾਂ ਉਨ੍ਹਾਂ ਦੀ ਸੋਚ ਦੇ ਜਾਲੇ ਲਾਹ ਦੇਣਗੀਆਂ ਤੇ ਉਹ ਸਪਸ਼ਟ ਫੈਸਲਾ ਲੈਣ ਦੇ ਕਾਬਲ ਹੋ ਜਾਣਗੇ।
ਮੇਰੀ ਇਕ ਮਰੀਜ਼ ਜਦੋਂ ਵੀ ਆਉਂਦੀ, ਉਦੋਂ ਹੀ ਕਹਿੰਦੀ, “ਐਕਸਰੇ ਵਿਚ ਆਇਆ ਹੈ ਮੇਰੀ ਬੱਚੇਦਾਨੀ ਦੇ ਬਾਹਰ ਇਕ ਛੋਟੀ ਰਸੌਲੀ (ਛੇਸਟ) ਹੈ। ਡਾਕਟਰ ਕਹਿੰਦਾ ਹੈ, ਆਪਰੇਸ਼ਨ ਹੋਵੇਗਾ। ਕਰਵਾਵਾਂ ਕਿ ਨਾ ਕਰਵਾਵਾਂ।” ਮੈਂ ਉਸ ਨੂੰ ਕਹਿੰਦਾ ਕਿ ਇਸ ਬਾਰੇ ਉਹ ਉਸ ਡਾਕਟਰ ਤੋਂ ਹੀ ਪੁੱਛੇ। ਪਰ ਜਦੋਂ ਉਸ ਨੇ ਆਖਰੀ ਵਾਰ ਇਹ ਸਵਾਲ ਕੀਤਾ ਤਾਂ ਮੈਂ ਉਸ ਨੂੰ ਉਸ ਦੀ ਦੁਚਿੱਤੀ ਦੇ ਆਧਾਰ ਤੇ ਚਾਰ ਖੁਰਾਕਾਂ ਸਕਲੇਰੈਂਥਸ ਦੀਆਂ ਦੇ ਦਿੱਤੀਆਂ ਤਾਂ ਜੋ ਉਹ ਜੋ ਖੁਲ੍ਹ ਕੇ ਨਿਰਣਾ ਲੈ ਸਕੇ। ਅਗਲੀ ਵਾਰ ਆਈ ਤਾਂ ਕਹਿਣ ਲੱਗੀ, “ਡਾਕਟਰ ਨੇ ਦੱਸਿਆ ਹੈ ਕਿ ਉਸ ਦੀ ਰਸੌਲੀ ਘਟਣ ਲੱਗੀ ਹੈ, ਹਾਲੇ ਆਪਰੇਸ਼ਨ ਦੀ ਲੋੜ ਨਹੀਂ।” ਸਿੱਟਾ ਇਹ ਕਿ ਜਦੋਂ ਕੋਈ ਕਹੇ, “ਮੈਨੂੰ ਤਾਂ ਸਮਝ ਨਹੀਂ ਲਗਦੀ ਕਿ ਕੀ ਕਰਾਂ” ਭਾਵ ਕਰਾਂ ਤਾਂ ਕੀ ਕਰਾਂ ਅਰਥਾਤ ਕਰਾਂ ਜਾਂ ਨਾ ਕਰਾਂ, ਉਸ ਵੇਲੇ ਸਮਝੋ ਕਿ ਉਹ ਸਕਲੇਰੈਂਥਸ ਦਾ ਕੇਸ ਹੈ ਤੇ ਉਸ ਨੂੰ ਇਸ ਦਵਾਈ ਦੀ ਲੋੜ ਹੈ।
ਅਜੇ ਦੋ ਸਾਲ ਪਹਿਲਾਂ ਦੀ ਗੱਲ ਹੈ, ਪੰਜਾਬ ਵਿਚ ਮੈਨੂੰ ਮੇਰੇ ਇਕ ਮਿੱਤਰ ਦਾ ਮੁੰਡਾ ਮਿਲਣ ਆਇਆ। ਕਹਿਣ ਲੱਗਿਆ, “ਅੰਕਲ ਜੀ ਮੈਨੂੰ ਕਦੇ ਕਦੇ ਇਕ ਦੀਆਂ ਦੋ ਦੋ ਚੀਜ਼ਾਂ ਦਿਖਦੀਆਂ ਹਨ, ਕੰਮ ਵੀ ਨਹੀਂ ਹੁੰਦਾ, ਦਵਾਈ ਦਿਓ। ਮੁੰਡਾ ਕੰਪਿਊਟਰਾਂ ਦਾ ਇੰਜੀਨਿਅਰ ਸੀ ਤੇ ਮੋਹਾਲੀ ਦੀ ਕਿਸੇ ਕੰਪਨੀ ਵਿਚ ਕੰਮ ਕਰਦਾ ਸੀ। ਮੈਂ ਉਸ ਦੀ ਦਵਾਈ ਲੱਭ ਹੀ ਰਿਹਾ ਸਾਂ ਕਿ ਉਹ ਫਿਰ ਬੋਲਿਆ, “ਅੰਕਲ ਜੀ ਸਲਾਹ ਦਿਓ ਕਿ ਮੈਂ ਕੈਨੇਡਾ ਚਲਾ ਜਾਵਾਂ ਜਾਂ ਇੱਥੇ ਹੀ ਰਹਾਂ।” ਮੈਂ ਉਸ ਨੂੰ ਕਿਹਾ, “ਜੋ ਤੇਰਾ ਜੀ ਕਹਿੰਦਾ ਹੈ, ਸੋ ਕਰ।” ਉਹ ਬੋਲਿਆ, ‘ਮੈਨੂੰ ਤਾਂ ਕੁਝ ਸਮਝ ਨਹੀਂ ਲਗਦੀ। ਜੇ ਜਾਂਦਾ ਹਾਂ ਤਾਂ ਇੱਥੇ ਮੇਰੀ ਮਾਂ ਇੱਕਲੀ ਰਹਿ ਜਾਵੇਗੀ ਤੇ ਜੇ ਨਹੀਂ ਜਾਂਦਾ ਤਾਂ ਇੱਥੇ ਮੇਰਾ ਕੋਈ ਭਵਿੱਖ ਨਹੀਂ।” ਮੈਂ ਉਸ ਨੂੰ ਕਿਹਾ ਕਿ ਜੇ ਉਹ ਜਾਣਾ ਹੀ ਚਾਹੁੰਦਾ ਹੈ ਤਾਂ ਮਾਂ ਨੂੰ ਵੀ ਨਾਲ ਲੈ ਜਾਵੇ। ਉਹ ਬੋਲਿਆ, “ਅੰਕਲ ਜੀ ਇਸ ਵਿਚ ਬੜਾ ਲੰਮਾ ਸਮਾਂ ਲਗਦਾ ਹੈ। ਮਾਂ ਓਨੀ ਦੇਰ ਕਿੱਥੇ ਰੁਲੇਗੀ।” ਮੈਨੂੰ ਲੱਗਿਆ ਕਿ ਮੁੰਡਾ ਦੁਚਿੱਤੀਆਂ ਵਿਚ ਫਸਿਆ ਹੋਇਆ ਹੈ। ਇਸ ਦਾ ਮਨ ਤੇ ਅੱਖਾਂ ਦੋਵੇਂ ਦੋ ਦੋ ਚੀਜ਼ਾਂ ਦੇਖ ਰਹੀਆਂ ਹਨ। ਮੈਨੂੰ ਉਸ ਦੀ ਦਵਾਈ ਲੱਭ ਗਈ ਸੀ। ਮੈਂ ਉਸ ਨੂੰ ਸਮਝਾਇਆ ਕਿ ਜੀਵਨ ਦੇ ਵੱਡੇ ਫੈਸਲੇ ਲੈਣ ਨੂੰ ਸਮਾਂ ਤਾਂ ਲਗਦਾ ਹੀ ਹੈ। ਸੋਚ ਕੇ ਹੱਲ ਕੱਢ, ਨਿਕਲ ਆਵੇਗਾ। ਨਾਲ ਹੀ ਮੈਂ ਉਸ ਨੂੰ ਸਕਲੇਰੈਂਥਸ ਫੁੱਲ ਦਵਾਈ ਦੀਆਂ ਕਈ ਖੁਰਾਕਾਂ ਸਵੇਰੇ ਸ਼ਾਮ ਖਾਣ ਲਈ ਦੇ ਦਿੱਤੀਆਂ। ਹਫਤਾ ਬੀਤਣ ਤੋਂ ਪਹਿਲਾਂ ਹੀ ਉਸ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਨਿਗਾਹ ਠੀਕ ਹੋ ਗਈ ਹੈ। ਨਾਲ ਹੀ ਉਸ ਨੇ ਧੰਨਵਾਦ ਕਰਦਿਆਂ ਦੱਸਿਆ, ਅੰਕਲ ਜੀ ਮੈਂ ਕੈਨੇਡਾ ਜਾਣ ਦਾ ਮਨ ਬਣਾ ਲਿਆ ਹੈ। ਜਿੰਨੀ ਦੇਰ ਮਾਤਾ ਜੀ ਇੱਥੇ ਰਹਿਣਗੇ, ਭੈਣ ਉਨ੍ਹਾਂ ਦੀ ਦੇਖ ਭਾਲ ਕਰ ਲਿਆ ਕਰਨਗੇ। ਫਿਰ ਮੈਂ ਉਨ੍ਹਾਂ ਨੂੰ ਉੱਥੇ ਲੈ ਜਾਵਾਂਗਾ।” ਮੈਨੂੰ ਡਾ. ਕ੍ਰਿਸ਼ਨਾਮੂਰਤੀ ਦਾ ਲਿਖਿਆ ਯਾਦ ਆਇਆ ਕਿ ਬੈਚ ਦਵਾਈਆਂ ਮਰੀਜ਼ਾਂ ਨੂੰ ਠੀਕ ਹੀ ਨਹੀਂ ਕਰਦੀਆਂ, ਸਗੋਂ ਉਨ੍ਹਾਂ ਦੀ ਅਕਲ ਦੇ ਬੰਦ ਦਰਵਾਜ਼ੇ ਵੀ ਖੋਲ੍ਹਦੀਆਂ ਹਨ।
ਕਈ ਵਾਰ ਜ਼ਿੰਦਗੀ ਵਿਚ ਫੌਰੀ ਭਾਵ ਆਪਾਤਕਾਲੀਨ ਫੈਸਲੇ ਲੈਣੇ ਪੈਂਦੇ ਹਨ, ਪਰ ਮਨ ਅਜਿਹੀ ਸਥਿਤੀ ਲਈ ਤਿਆਰ ਨਹੀਂ ਹੁੰਦਾ। ਰਾਤ ਨੂੰ ਸਭ ਕੰਮ ਨਿਪਟਾ ਕੇ ਥੱਕਿਆ ਵਿਅਕਤੀ ਜਦੋਂ ਸੌਣ ਲਈ ਤਿਆਰ ਹੁੰਦਾ ਹੈ, ਤਦੇ ਕਿਸੇ ਰਿਸ਼ਤੇਦਾਰ ਦੇ ਬੀਮਾਰ ਹੋਣ ਦਾ ਫੋਨ ਆ ਜਾਂਦਾ ਹੈ। ਥੱਕਿਆ ਵਿਅਕਤੀ ਕਦੇ ਉਸੇ ਵੇਲੇ ਜਾਣ ਦੀ ਸੋਚਦਾ ਹੈ ਤੇ ਕਦੇ ਸਵੇਰੇ ਉੱਠ ਕੇ। ਉਹ ਇੰਨਾ ਸ਼ਸ਼ੋਪੰਜ ਵਿਚ ਪੈਂਦਾ ਹੈ ਕਿ ਕੋਈ ਫੈਸਲਾ ਨਹੀਂ ਲੈ ਸਕਦਾ। ਫਿਰ ਸੋਚਦਾ ਹੈ ਕਿ ਘੰਟਾ ਤਾਂ ਨਿਕਲ ਗਿਆ ਹੈ, ਸਵੇਰੇ ਜਲਦੀ ਉੱਠ ਕੇ ਹੀ ਚਲਿਆ ਜਾਵਾਂਗਾ। ਉਹ ਇਹ ਫੈਸਲਾ ਲੈ ਕੇ ਲੇਟ ਤਾਂ ਜਾਂਦਾ ਹੈ, ਪਰ ਉਸ ਨੂੰ ਨੀਂਦ ਨਹੀਂ ਪੈਂਦੀ। ਪਿਆ ਪਿਆ ਸੋਚਦਾ ਰਹਿੰਦਾ ਹੈ ਕਿ ਬੀਮਾਰ ਰਿਸ਼ਤੇਦਾਰ ਪਤਾ ਨਹੀਂ ਕਿੰਨਾ ਕੁ ਢਿੱਲ੍ਹਾ ਹੋਵੇਗਾ। ਚੰਗਾ ਹੁੰਦਾ ਚਲਾ ਹੀ ਜਾਂਦਾ। ਅਜਿਹੇ ਵੇਲੇ ਉਸ ਨੂੰ ਸਕਲੇਰੈਂਥਸ ਲੈਣੀ ਚਾਹੀਦੀ ਹੈ। ਇਹ ਉਸ ਦੀ ਵਕਤੀ ਦੁਚਿੱਤੀ ਵੀ ਦੂਰ ਕਰੇਗੀ, ਨੀਂਦ ਵੀ ਲਿਆਵੇਗੀ ਤੇ ਅੱਗੋਂ ਲਈ ਉਸ ਦਾ ਸੁਭਾਅ ਵੀ ਠੀਕ ਕਰੇਗੀ। ਬੈਚ ਫਲਾਵਰ ਪੱਧਤੀ ਵਿਚ ਹੀ ਨੀਂਦ ਦੀਆਂ ਕਈ ਹੋਰ ਦਵਾਈਆਂ ਵੀ ਹਨ, ਪਰ ਸਭ ਆਪਣਾ ਕੰਮ ਆਪਣੀਆਂ ਅਲਾਮਤਾਂ ਅਨੁਸਾਰ ਕਰਦੀਆਂ ਹਨ।
ਸਕਲੇਰੈਂਥਸ ਦੀਆਂ ਨਿਸ਼ਾਨੀਆਂ ਬਚਪਨ ਤੋਂ ਹੀ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕਈ ਬੱਚੇ ਹਕਲਾਉਣ ਲੱਗ ਜਾਂਦੇ ਹਨ ਤੇ ਕਈ ਅੱਖਰਾਂ ਨੂੰ ਸਮਝਣ ਵਿਚ ਗਲਤੀ ਕਰ ਦਿੰਦੇ ਹਨ। ਜਿਹੜੇ ਸ਼ੁਰੂ ਤੋਂ ਹੀ ਦੋ ਬੋਲੀਆਂ ਬੋਲਣ ਦੀ ਕੋਸਿ਼ਸ਼ ਕਰਦੇ ਹੋਏ ਇਹ ਤੈਅ ਨਹੀਂ ਕਰ ਪਾਉਂਦੇ ਕਿ ਕਿਹੜੀ ਬੋਲੀ ਜਾਵੇ? ਇਸ ਲਈ ਉਹ ਬੋਲਣ ਤੋਂ ਹੀ ਲੇਟ ਹੋ ਜਾਂਦੇ ਹਨ। ਡਾਕਟਰ ਉਨ੍ਹਾਂ ਦੇ ਮਾਪਿਆਂ ਨੂੰ ਸਲਾਹ ਦਿੰਦੇ ਹਨ ਕਿ ਘਰ ਵਿਚ ਇਕੋ ਬੋਲੀ ਬੋਲੀ ਜਾਵੇ। ਇਹੀ ਮਰੀਜ਼ ਵੱਡੇ ਹੋ ਕੇ ਵਿਸ਼ਾ ਚੋਣ, ਮੀਡੀਅਮ ਚੋਣ, ਕਿੱਤਾ ਚੋਣ, ਕੰਪਨੀ ਚੋਣ ਤੇ ਸ਼ਹਿਰ ਚੋਣ ਵਿਚ ਅਸਥਿਰਤਾ ਦਰਸਾਉਂਦੇ ਹਨ। ਜੀਵਨ-ਸਾਥੀ ਦੀ ਚੋਣ ਵਿਚ ਤਾਂ ਲਗਪਗ ਸਾਰੇ ਹੀ ਉਲਝ ਜਾਂਦੇ ਹਨ। ਜੇ ਉਨ੍ਹਾਂ ਨੂੰ ਸਕਲੇਰੈਂਥਸ ਦਿੱਤੀ ਜਾਵੇ ਤਾਂ ਉਹ ਇੱਦਾਂ ਨਾ ਕਰਨ।
ਸਕਲੇਰੈਂਥਸ ਫੁੱਲ ਦਵਾਈ ਕਈ ਪੱਧਰਾਂ `ਤੇ ਅਸਰ ਕਰਦੀ ਹੈ, ਹਰੇਕ ਪੱਧਰ `ਤੇ ਵਿਲੱਖਣ ਅਲਾਮਤਾਂ ਪੈਦਾ ਕਰਦੀ ਹੈ। ਪਹਿਲੇ ਪੱਧਰ `ਤੇ ਮਰੀਜ਼ ਫੈਸਲਾ ਲੈਣ ਵਿਚ ਪੱਕਾ ਨਹੀਂ ਹੁੰਦਾ ਭਾਵ ਨਿਰਣਾ ਲੈਣ ਵੇਲੇ ਉਹ ਦੋ ਦਿਲਾਂ ਵਿਚ ਹੁੰਦਾ ਰਹਿੰਦਾ ਹੈ। ਦੂਜੇ ਪੱਧਰ `ਤੇ ਉਸ ਦੀ ਇਹ ਹਿਚਕਿਚਾਹਟ ਆਦਤ ਵਿਚ ਬਦਲੀ ਹੁੰਦੀ ਹੈ। ਉਹ ਸੁਭਾਵਿਕ ਤੌਰ `ਤੇ ਸੁਸਤ, ਆਲਸੀ, ਦਲਿੱਦਰੀ ਤੇ ਪੱਛੜ ਕੇ ਚਲਣ ਵਾਲਾ ਹੁੰਦਾ ਹੈ। ‘ਡੇਰੇ ਆਈ ਜੰਨ ਵਿੰਨੋ ਕੁੜੀ ਦੇ ਕੰਨ’ ਦੇ ਅਖਾਣ ਵਾਂਗ ਉਹ ਹਰ ਕੰਮ ਦੇਰੀ ਨਾਲ ਕਰਦਾ ਹੈ। ਮੈਂ ਕਈ ਵਿਦਵਾਨ ਸੈਮੀਨਾਰ ਤੋਂ ਸਿਰਫ ਇਕ ਦਿਨ ਪਹਿਲਾਂ ਆਪਣਾ ਪੇਪਰ ਲਿਖਣਾ ਅਰੰਭ ਕਰਦੇ ਦੇਖੇ ਹਨ। ਕਈ ਵਿਦਿਆਰਥੀ ਅੱਜ ਦਾ ਹੋਮ-ਵਰਕ ਕੱਲ `ਤੇ ਛੱਡੀ ਜਾਂਦੇ ਹਨ। ਉਹ ਸਕੂਲਾਂ ਵਿਚ ਲੇਟ ਜਾਂਦੇ ਹਨ ਤੇ ਜੁਰਮਾਨੇ ਭਰਦੇ ਹਨ। ਘਰੇਲੂ ਔਰਤਾਂ ਧੋਣ ਵਾਲੇ ਕੱਪੜੇ ਤੇ ਭਾਂਡੇ ਜਮ੍ਹਾਂ ਕਰੀ ਜਾਂਦੀਆਂ ਹਨ। ਕਿਸਾਨ ਫਸਲਾਂ ਲੇਟ ਬੀਜਦੇ ਤੇ ਵੱਢਦੇ ਹਨ। ਇਸ ਦਵਾਈ ਦੇ ਮਰੀਜ਼ਾਂ ਦੀਆਂ ਬੱਸਾਂ, ਗੱਡੀਆਂ ਤੇ ਉਡਾਣਾਂ ਛੁਟ ਜਾਂਦੀਆਂ ਹਨ। ਜੇ ਉਹ ਖਿਡਾਰੀ ਹੋਣ ਤਾਂ ਉਨ੍ਹਾਂ ਤੋਂ ਕਿਸੇ ਮੈਡਲ ਜਾਂ ਪੁਰਸਕਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਨੂੰ ਚੁਸਤ ਹੋਣ ਲਈ ਸਕਲੇਰੈਂਥਸ ਦਾ ਪੂਰਾ ਕੋਰਸ ਕਰਨਾ ਚਾਹੀਦਾ ਹੈ।
ਅੱਜ ਕੱਲ ਮੁਕਾਬਲੇ ਦਾ ਜਮਾਨਾ ਹੈ, ਪਰ ਸਕਲੇਰੈਂਥਸ ਦੇ ਰੋਗੀ ਅਕਸਰ ਯੋਗਤਾ ਟੈਸਟਾਂ ਵਿਚ ਪੂਰੇ ਨਹੀਂ ਉਤਰਦੇ। ਪ੍ਰੀਖਿਆਵਾਂ ਵਿਚ ਪ੍ਰਸ਼ਨ ਹੱਲ ਕਰਨ ਵੇਲੇ, ਨੌਕਰੀਆਂ ਲਈ ਅਰਜੀ-ਪੱਤਰ ਭੇਜਣ ਵੇਲੇ ਤੇ ਇੰਟਰਵਿਊ ਵਿਚ ਜਵਾਬ ਦੇਣ ਵੇਲੇ ਇਹ ਲੋਕ ਜਕੋਂ-ਤਕੋਂ ਵਿਚ ਪੈ ਜਾਂਦੇ ਹਨ। ਕਈਆਂ ਨੂੰ ਉੱਤਰ ਆਉਂਦੇ ਹੁੰਦੇ ਹਨ, ਪਰ ਉਹ ਹੋਰ ਢੁਕਵੇਂ ਉੱਤਰ ਦੀ ਤਾਲਾਸ਼ ਕਰਦੇ ਰਹਿੰਦੇ ਹਨ। ਕਈਆਂ ਦੇ ਦਿਮਾਗ `ਤੇ ਤਾਲਾ ਜਿਹਾ ਲੱਗ ਜਾਂਦਾ ਹੈ। ਕਈਆਂ ਨੂੰ ਘਬਰਾਹਟ ਨਾਲ ਮੌਕੇ ਤੇ ਸਭ ਕੁਝ ਭੁੱਲ ਜਾਂਦਾ ਹੈ ਤੇ ਬਾਅਦ ਵਿਚ ਯਾਦ ਆ ਜਾਂਦਾ ਹੈ। ਉਹ ਫਿਰ ਤੜਪਦੇ ਰਹਿੰਦੇ ਹਨ ਕਿ ਫਲਾਂ ਪ੍ਰਸ਼ਨ ਦਾ ਉੱਤਰ ਇਹ ਬਣਦਾ ਸੀ ਤੇ ਫਲਾਂ ਦਾ ਔਹ। ਫਿਰ ਸੋਚਦੇ ਹਨ ਕਿ ਕਿਸਮਤ ਨੇ ਸਾਥ ਨਹੀਂ ਦਿੱਤਾ, ਪਰ ‘ਸਬ ਕੁਛ ਲੁਟਾ ਕੇ ਹੋਸ਼ ਮੇਂ ਆਏ’ ਇਹ ਵਿਅਕਤੀ ਜੇ ਇਮਤਿਹਾਨ ਜਾਂ ਇੰਟਰਵਿਊ ਤੋਂ ਕੁਝ ਸਮਾਂ ਪਹਿਲਾਂ ਸਕਲੇਰੈਂਥਸ ਲੈ ਲੈਂਦੇ ਤਾਂ ਉਹ ਅੱਜ ਕਾਮਯਾਬੀ ਦੀਆਂ ਖੁਸ਼ੀਆਂ ਮਨਾਉਂਦੇ ਹੁੰਦੇ!
ਕਈ ਲੋਕ ਸ਼ਿਕਾਇਤ ਕਰਦੇ ਹਨ ਕਿ ਉਹ ਲੋਕਾਂ ਦੇ ਨਾਂ ਭੁੱਲ ਜਾਂਦੇ ਹਨ। ਕਈ ਕਹਿੰਦੇ ਹਨ ਕਿ ਉਹ ਬੋਲਦੇ ਬੋਲਦੇ ਚੀਜ਼ਾਂ ਦੇ ਨਾਂ ਭੁੱਲ ਜਾਂਦੇ ਹਨ। ਉਹ ਨਾਲ ਸਬੂਤ ਵੀ ਦੇਣਗੇ ਕਿ ਦੇਖੋ ਦੇਖੋ ਹੁਣ ਫਲਾਂ ਸ਼ਬਦ ਬੋਲਣ ਲੱਗਿਆ ਸਾਂ ਜੋ ਯਾਦ ਨਹੀਂ ਆ ਰਿਹਾ। ਕਈਆਂ ਨੂੰ ਭੁੱਲਿਆ ਸ਼ਬਦ ਦੇਰੀ ਨਾਲ ਯਾਦ ਆ ਜਾਂਦਾ ਹੈ। ਕਈਆਂ ਨੂੰ ਉਹੀ ਸ਼ਬਦ ਸੁਪਨੇ ਵਿਚ ਯਾਦ ਆਉਂਦਾ ਹੈ। ਕਈ ਲੇਖਕ ਢੁਕਵੇਂ ਸ਼ਬਦ ਨਾ ਅਹੁੜਨ ਕਰ ਕੇ ਲਿਖਣਾ ਛੱਡ ਜਾਂਦੇ ਹਨ। ਕਈ ਡਰਦੇ ਹਨ ਕਿ ਕਿਤੇ ਉਹ ਭੁੱਲਕੜਪੁਣੇ ਦੀ ਨਾਮੁਰਾਦ ਬੀਮਾਰੀ (ੳਲਡਹੲਮਿੲਰ) ਦੇ ਸ਼ਿਕਾਰ ਹੀ ਨਾ ਹੋ ਜਾਣ। ਕਈ ਅਸਲੋਂ ਹੋ ਵੀ ਜਾਂਦੇ ਹਨ ਅਤੇ ਫਿਰ ਉਨ੍ਹਾਂ ਨਾਲ ਜੋ ਵਰਤਦਾ ਹੈ, ਉਸ ਦੀ ਕਹਾਣੀ ਮੇਰੇ ਇਕ ਵਕੀਲ ਦੋਸਤ ਨੇ ਸੁਣਾਈ। ਉਹ ਇਕ ਅਧੇੜ ਉਮਰ ਦੇ ਵਿਅਕਤੀ ਦੇ ਕੇਸ ਦੀ ਪੈਰਵੀ ਕਰ ਰਹੇ ਸਨ, ਜਿਸ ਨੇ ਤਹਿਸੀਲ ਵਿਚੋਂ ਮੈਰਿਜ ਸਰਟੀਫਿਕੇਟ ਬਣਾਉਣਾ ਸੀ। ਇਸ ਕੰਮ ਲਈ ਉਨ੍ਹਾਂ ਨੇ ਉਸ ਦਾ ਪੈਂਤੀ ਸਾਲ ਪੁਰਾਣਾ ਵਿਆਹ ਰਜਿਸਟਰ ਕਰਵਾਉਣਾ ਸੀ ਤੇ ਗਵਾਹੀਆਂ ਪੇਸ਼ ਕਰਨੀਆਂ ਸਨ। ਹੋਰ ਗਵਾਹਾਂ ਦੇ ਨਾਲ ਨਾਲ ਉਨ੍ਹਾਂ ਨੇ ਉਸ ਆਦਮੀ ਦੇ ਬਿਰਧ ਪਿਤਾ ਨੂੰ ਵੀ ਸੱਦ ਲਿਆ।
ਤਹਿਸੀਲਦਾਰ ਦੀ ਕਚਹਿਰੀ ਲੱਗੀ ਤਾਂ ਉਸ ਨੇ ਪੁੱਤਰ ਵੱਲ ਇਸ਼ਾਰਾ ਕਰ ਕੇ ਪਿਤਾ ਤੋਂ ਪੁੱਛਿਆ, “ਬਾਬਾ ਇਸ ਨੂੰ ਜਾਣਦਾ ਐਂ?” ਪਿਤਾ ਨੇ ਕਿਹਾ, “ਹਾਂ ਜੀ, ਛੋਕਰਾ ਜੋਹ ਮੇਰਾ।” ਉਸ ਨੇ ਫਿਰ ਪੁੱਛਿਆ ਕੀ ਨਾਂ ਐ ਇਸ ਦਾ?” ਬਾਪ ਭਵੰਤਰ ਗਿਆ ਤੇ ਲੱਗਿਆ ਇੱਧਰ ਉਧਰ ਦੇਖਣ। ਉਸ ਦੀ ਖਾਮੋਸ਼ੀ ਤੋਂ ਘਬਰਾਏ ਵਕੀਲ ਨੇ ਉਹੀ ਸਵਾਲ ਆਪ ਦੋ ਵਾਰ ਦੁਹਰਾਇਆ, ਪਰ ਉਹ ਬਜ਼ੁਰਗ ਗਵਾਹ ਵਕੀਲ ਤੋਂ ਹੀ ਪੁੱਛਣ ਲੱਗਿਆ, “ਕੇ ਨੌਂ ਐਂ ਬਾਈ ਇਸ ਕਾ? ਮੇਰੀ ਜੀਭ ਪਰ ਫਿਰ ਰਿਹਾ।” ਇਹ ਦੇਖ ਕੇ ਪੁੱਤਰ ਨੇ ਕਿਹਾ, “ਬਾਪੂ, ਤੰਨੂੰ ਮੇਰੇ ਨੌਂ ਕਾ ਨੀ ਪਤਾ? ਬਤਾ ਦੇ ਮੈਂ ਕੌਣ ਆਂ।” ਪਿਤਾ ਬੋਲਿਆ, “ਪਤਾ ਤੋ ਹੈ, ਤੇਰਾ ਨੌਂ ਦਿਲ ਮਾਂ ਫਿਰ ਰਿਹਾ।” ਉਸ ਦਾ ਇਹ ਉੱਤਰ ਸੁਣ ਕੇ ਸਭ ਹੱਸ ਪਏ, ਤਹਿਸੀਲਦਾਰ ਵੀ। ਤਦੇ ਬਜ਼ੁਰਗ ਨੂੰ ਨਾਂ ਯਾਦ ਆ ਗਿਆ ਤੇ ਉਸ ਨੇ ਝੱਟ ਦੱਸ ਦਿੱਤਾ। ਅਫਸਰ ਨੇ ਇਸ ਨੂੰ ਵਿਰਲਿਆਂ `ਚੋਂ ਵਿਰਲੀ (੍ਰਅਰੲਸਟ ੋਾ ਟਹੲ ਰਅਰੲ) ਗਵਾਹੀ ਮੰਨ ਕੇ ਸਰਟੀਫਿਕੇਟ ਜਾਰੀ ਕਰ ਦਿੱਤਾ। ਜਦੋਂ ਘਟਨਾ ਸੁਣਾ ਕੇ ਵਕੀਲ ਸਾਹਿਬ ਹੱਸ ਹਟੇ ਤਾਂ ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਕਚਹਿਰੀ ਵਿਚ ਪੇਸ਼ ਕਰਨ ਤੋਂ ਪਹਿਲਾਂ ਆਪਣੇ ਹਰ ਗਵਾਹ ਨੂੰ ਫੁੱਲ ਦਵਾਈ ਸਕਲੇਰੈਂਥਸ ਦੀ ਇਕ ਇਕ ਖੁਰਾਕ ਜਰੂਰ ਦੇ ਦਿਆ ਕਰਨ ਤਾਂ ਜੋ ਉਨ੍ਹਾਂ `ਚੋਂ ਕੋਈ ਭੁੱਲੇ ਤੇ ਮੁੱਕਰੇ ਨਾ। ਪਹਿਲਾਂ ਤਾਂ ਉਸ ਨੇ ਮਖੌਲ ਮੰਨਿਆ ਫਿਰ ਦਵਾਈ ਦਾ ਨਾਂ ਡਾਇਰੀ ਵਿਚ ਲਿਖ ਲਿਆ।
ਸਕਲੇਰੈਂਥਸ ਦੀ ਰਿਣਾਤਮਿਕਤਾ (ਂੲਗਅਟਵਿਟਿੇ) ਇਕ ਬਾਹਰੀ ਕਸੂਰ ਨਹੀਂ ਹੈ, ਸਗੋਂ ਧੁਰ ਅੰਦਰ ਤੀਕ ਵੱਸਿਆ ਬਣਤਰੀ (ਛੋਨਸਟਟਿੁਟੋਿਨਅਲ) ਨੁਕਸ ਹੈ। ਇਹ ਇਸ ਦੇ ਮਰੀਜ਼ਾਂ ਦੇ ਸੁਭਾਅ, ਆਦਤਾਂ ਤੇ ਵਿਹਾਰ ਤੋਂ ਲੈ ਕੇ ਉਨ੍ਹਾਂ ਦੇ ਮਨ ਤੇ ਆਤਮਾ ਤੀਕ ਫੈਲਿਆ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਿਚ ਵੀ ਇਸ ਦੀ ਝਲਕ ਮਿਲਦੀ ਹੈ। ਇਸ ਫੁੱਲ ਦਵਾਈ ਦੇ ਮਰੀਜ਼ਾਂ ਵਿਚ ਕਬਜ਼, ਪੇਚਸ, ਜੀ ਮਤਲਾਉਣਾ, ਨਾ-ਮਰਦੀ, ਯਾਦਦਾਸ਼ਤ ਦੀ ਕਮਜ਼ੋਰੀ, ਉਨੀਂਦਰਾਪਨ, ਤੇਈਆ ਤਾਪ, ਉਬਾਲੀ ਗੁੱਸਾ, ਅਲਰਜ਼ੀ, ਅਲਗਰਜ਼ੀ, ਵਿਗੜਿਆ ਨਜ਼ਲਾ, ਦਬੀ ਹੋਈ ਮਾਤਾ (ੰੁਪਪਰੲਸਸੲਦ ਸਮਅਲਲ-ਪੋਣ), ਅਣਵਿਕਸਿਤ ਰਸੌਲੀਆਂ ਆਦਿ ਆਮ ਪਾਈਆਂ ਜਾਂਦੀਆਂ ਹਨ। ਔਰਤਾਂ ਵਿਚ ਚਿਹਰੇ ਦੇ ਵਾਲ, ਲਮਕਦੀ ਮਹਾਵਾਰੀ, ਗਰਮ ਤ੍ਰੇਲੀਆਂ, ਬਦਲਦੇ ਤੇਵਰ (ੰੋੋਦ ੰੱਨਿਗਸ), ਜਵਾਰਭਾਟੀ ਬਲੱਡ ਪ੍ਰੈਸ਼ਰ, ਆਦਿ ਸਿ਼ਕਾਇਤਾਂ ਅਕਸਰ ਮਿਲਦੀਆਂ ਹਨ।
ਇਸ ਦੇ ਪ੍ਰਭਾਵ ਵਾਲੇ ਨਸ਼ੇੜੀ ਰਾਤ ਨੂੰ ਨਸ਼ਾ ਛੱਡਣ ਦੇ ਪੱਕੇ ਵਾਅਦੇ ਕਰਕੇ ਅਗਲੇ ਦਿਨ ਫਿਰ ਪੀਣਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਚੋਰ ਕੰਨ ਪਕੜ ਕੇ ਫਿਰ ਚੋਰੀ ਕਰਨ ਲਗਦੇ ਹਨ। ਸਕਲੇਰੈਂਥਸ ਦੇ ਬੇ-ਹਯਾ ਰੋਗੀ ਤੇ ਰੋਗਣਾਂ ਨੱਕ ਨਾਲ ਲਕੀਰਾਂ ਕੱਢ ਕੇ ਫਿਰ ਇੱਧਰ ਉਧਰ ਮੂੰਹ ਮਾਰਨ ਲਗਦੇ ਹਨ। ਇਹ ਫੁੱਲ ਦਵਾਈ ਉਨ੍ਹਾਂ ਨੂੰ ਚੁਸਤ, ਸਾਊ ਤੇ ਹਾਜਰ ਜਵਾਬ ਬਣਾਉਣ ਵਿਚ ਮਦਦ ਕਰੇਗੀ।