ਬੈਚ ਫੁੱਲ ਰਾਕ ਰੋਜ਼: ਦਿਲ-ਕੰਬਾਊ ਭੈਅ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਦੋਂ ਕੋਈ ਕਹਿੰਦਾ ਹੈ, “ਜੇ ਘਰ ਵਿਚ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ ਹੀ” ਤਾਂ ਇੰਜ ਲਗਦਾ ਹੈ, ਜਿਵੇਂ ਉਹ ਬੰਦਿਆਂ ਨੂੰ ਭਾਂਡੇ ਨਾ ਸਮਝ ਕੇ ਭਾਂਡਿਆਂ ਦੇ ਹਵਾਲੇ ਨਾਲ ਬੰਦਿਆਂ ਦੀ ਗੱਲ ਕਰ ਰਿਹਾ ਹੈ; ਪਰ ਜੇ ਥੋੜ੍ਹਾ ਡੂੰਘਾਈ ਨਾਲ ਸੋਚੀਏ ਤਾਂ ਬੰਦੇ ਵੀ ਸੱਚ-ਮੁੱਚ ਦੇ ਭਾਂਡਿਆਂ ਵਾਂਗ ਹੀ ਹੁੰਦੇ ਹਨ: ਚਿੱਬ-ਖੜਿੱਬੇ ਤੇ ਮੁੜੇ-ਘੁੜੇ। ਘਰ ਦੀ ਰਸੋਈ ਵਿਚ ਵਰਤੇ ਜਾਣ ਵਾਲੇ ਕਈ ਭਾਂਡਿਆਂ ਵਾਂਗ ਉਨ੍ਹਾਂ ਵਿਚ ਵੀ ਵਿੰਗ-ਟੇਢ ਪਏ ਹੁੰਦੇ ਹਨ। ਦੁਨਿਆਵੀ ਰਸੋਈ ਵਿਚ ਘਸਦੇ-ਘਸਦੇ ਉਨ੍ਹਾਂ ਦੇ ਸਰੀਰਾਂ ਤੇ ਆਤਮਾਵਾਂ ਵਿਚ ਅਨੇਕਾਂ ਖਰੋਚਾਂ (ਧੲਨਟਸ) ਆ ਗਈਆਂ ਹੁੰਦੀਆਂ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਅਸਲ ਰੂਪ ਨੂੰ ਬਦਲ ਕੇ ਰੱਖ ਦਿੱਤਾ ਹੁੰਦਾ ਹੈ।

ਕੋਈ ਇੱਕ ਨਹੀਂ, ਕਰੀਬ ਸਾਰੇ ਹੀ ਖਲਕਤੀ ਬੰਦੇ ਅਜਿਹੀਆਂ ਅੰਦਰੂਨੀ ਚੋਟਾਂ ਕਾਰਨ ਚਿੱਬ-ਖੜਿੱਬੇ ਹੋਏ ਹੁੰਦੇ ਹਨ। ਕਈਆਂ ਦੇ ਸਰੀਰ ਉੱਤੇ ਸੱਚ-ਮੁੱਚ ਦੇ ਦਾਗ ਪਏ ਹੁੰਦੇ ਹਨ ਤੇ ਕਈਆਂ ਨੂੰ ਹੱਥ ਹਿਲਾਉਂਦਿਆਂ ਕੋਈ ਪੁਰਾਣੀ ਚੋਟ ਚਸਕਣ ਲੱਗਦੀ ਹੈ। ਕਈਆਂ ਨਾਲ ਅਜਿਹੇ ਭਿਆਨਕ ਹਾਦਸੇ ਵਰਤੇ ਹੁੰਦੇ ਹਨ ਕਿ ਉਨ੍ਹਾਂ ਨੂੰ ਯਾਦ ਕਰਕੇ ਉਹ ਅੰਦਰੋਂ-ਬਾਹਰੋਂ ਹਿੱਲ ਜਾਂਦੇ ਹਨ। ਕਈ ਅਜਿਹੀ ਬੇਪਤੀ ਦਾ ਸ਼ਿਕਾਰ ਹੋਏ ਹੁੰਦੇ ਹਨ ਕਿ ਉਹ ਅੰਦਰੋ ਅੰਦਰੀ ਗਰਕ ਜਾਣਾ ਚਾਹੁੰਦੇ ਹਨ। ਕਈ ਬਿਨਾ ਦੁਖ ਦੱਸਿਆਂ ਰੋਈ ਜਾਂਦੇ ਹਨ, ਕਈ ਦੁੱਖ ਛੁਪਾ ਕੇ ਖੁਸ਼ ਦਿਸਣ ਦੀ ਕੋਸਿ਼ਸ਼ ਕਰਦੇ ਹਨ। ਕਈ ਨੰਗੀ ਧੜ ਬੈਠੇ ਮਹਿਸੂਸ ਕਰਦੇ ਹਨ ਤੇ ਕਈ ਲੱਖਾਂ ਟਨਾਂ ਦੇ ਭਾਰ ਹੇਠ ਦਬੇ ਅਨੁਭਵ ਕਰਦੇ ਹਨ। ਵੱਡੀ ਗੱਲ ਇਹ ਕਿ ਵਿਅਕਤੀ ਦੀ ਰੂਹ ਦੇ ਇਹ ਘਿਨਾਉਣੇ ਚਿੱਬ ਬਾਹਰੋਂ ਨਹੀਂ ਦਿਖਦੇ ਤੇ ਨਾ ਇਹ ਬਿਨਾ ਕੱਢਿਆਂ ਨਿਕਲਦੇ ਹਨ। ਸਾਲੋ ਸਾਲ ਚਲਦੀਆਂ ਇਨ੍ਹਾਂ ਗੁੱਝੀਆਂ ਤਕਲੀਫਾਂ ਤੋਂ ਨਿਜ਼ਾਤ ਪਾਉਣ ਲਈ ਮਨੁੱਖ ਦੀ ਟੇਕ ਸਿਰਫ ਹੋਮਿਓਪੈਥਿਕ ਤੇ ਬੈਚ ਫੁੱਲ ਦਵਾਈਆਂ `ਤੇ ਹੈ। ਜਿੱਥੋਂ ਤੀਕ ਰੂਹ ਦੇ ਅੰਦਰੂਨੀ ਡੈਂਟ ਕੱਢ ਕੇ ਉਤੇ ਪਾਲਸ਼ ਚਮਕਾਉਣ ਦੀ ਗੱਲ ਹੈ, ਇਸ ਕੰਮ ਵਿਚ ਬੈਚ ਫੁੱਲ ਦਵਾਈ ਰਾਕ ਰੋਜ਼ (੍ਰੋਚਕ ੍ਰੋਸੲ) ਦਾ ਕੋਈ ਸਾਨੀ ਨਹੀਂ।
ਫੁੱਲ ਦਵਾਈ ਰਾਕ ਰੋਜ਼ ਹੈਲੀਐਂਥੀਨਮ ਨਿਮੂਲੇਰੀਅਮ (੍ਹੲਲਅਿਨਟਹੲਮੁਮ ਂੁਮਮੁਲਅਰੁਿਮ) ਨਾਮਕ ਪੌਦੇ ਦੇ ਫੁੱਲਾਂ ਤੋਂ ਤਿਆਰ ਕੀਤੀ ਜਾਂਦੀ ਹੈ। ਕਈ ਸਮਝਦੇ ਹਨ ਕਿ ਇਹ ਇਸ ਪੌਦੇ ਦੇ ਫੁੱਲਾਂ ਦਾ ਅਤਰ ਜਾਂ ਸੱਤ ਹੈ, ਪਰ ਨਹੀਂ। ਬੈਚ ਫੁੱਲ ਦਵਾਈਆਂ ਨੂੰ ਤਿਆਰ ਕਰਨ ਦਾ ਡਾਕਟਰ ਬੈਚ ਦੁਆਰਾ ਅਪਨਾਇਆ ਇਕ ਖਾਸ ਢੰਗ ਹੈ, ਜਿਸ ਅਨੁਸਾਰ ਹੀ ਸਭ ਫੁੱਲ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸ ਲਈ ਜੇ ਕੋਈ ਸਮਝੇ ਕਿ ਇਨ੍ਹਾਂ ਵਿਚੋਂ ਫੁੱਲਾਂ ਦੀ ਖੁਸ਼ਬੂ ਆਉਂਦੀ ਹੋਵੇਗੀ ਜਾਂ ਇਹ ਇਤਰ ਵਾਂਗ ਹੱਥ `ਤੇ ਪਾਈਆਂ ਉੱਡ ਜਾਂਦੀਆਂ ਹੋਣਗੀਆਂ ਤਾਂ ਉਹ ਗਲਤ ਹਨ। ਇਨ੍ਹਾਂ ਬਾਰੇ ਇੰਨਾ ਹੀ ਸਹੀ ਹੈ ਕਿ ਇਹ ਇਕ ਖਾਸ ਵਿਧੀ ਨਾਲ ਬਣਾਈਆਂ ਜਾਂਦੀਆਂ ਹਨ ਤੇ ਮਨੁੱਖੀ ਸਿਹਤ ਤੇ ਵਿਸ਼ੇਸ਼ ਚੜ੍ਹਦੀ ਕਲਾ ਵਾਲਾ ਅਸਰ ਕਰਦੀਆਂ ਹਨ। ਕਿਉਂ ਕਰਦੀਆਂ ਹਨ ਤੇ ਕਿਵੇਂ ਕਰਦੀਆਂ ਹਨ, ਇਹ ਮਾਨਸਿਕ ਕਵਾਇਦ ਦੀ ਗੱਲ ਹੈ, ਜੋ ਹੋਮਿਓਪੈਥੀ ਤੇ ਬੈਚ ਪ੍ਰਣਾਲੀ-ਦੋਹਾਂ ਵਿਚ ਵਿਵਰਜਿਤ ਹੈ।
ਇਸ ਦਵਾਈ ਦੀ ਉਪਯੋਗਤਾ ਦਾ ਜਿ਼ਕਰ ਕਰਦਿਆਂ ਡਾ. ਬੈਚ ਲਿਖਦੇ ਹਨ, “ਇਹ ਆਪਾਤਕਾਲੀਨ ਦਵਾਈ (ਓਮੲਰਗੲਨਚੇ ੰੲਦਚਿਨਿੲ) ਹੈ, ਜੋ ਉਦੋਂ ਕੰਮ ਆਉਂਦੀ ਹੈ, ਜਦੋਂ ਮਰੀਜ਼ ਦੇ ਬਚਣ ਦੀ ਕੋਈ ਆਸ ਨਾ ਹੋਵੇ। ਇਸ ਦੀ ਵਰਤੋਂ ਗੰਭੀਰ ਹਾਦਸਿਆਂ ਤੇ ਅਚਾਨਕ ਘਾਤਕ ਬਿਮਾਰੀਆਂ ਦੀ ਹਾਲਤ ਵਿਚ ਕੀਤੀ ਜਾਂਦੀ ਹੈ, ਜਦੋਂ ਮਰੀਜ਼ ਬਹੁਤ ਹੀ ਭੈ-ਭੀਤ ਹੋਇਆ ਹੋਵੇ ਤੇ ਜਾਂ ਜਦੋਂ ਹਾਲਾਤ ਹੀ ਅਜਿਹੇ ਬਣੇ ਹੋਣ ਕਿ ਦੁਆਲੇ ਦੇ ਲੋਕਾਂ ਵਿਚ ਵੀ ਦਹਿਸ਼ਤ ਫੈਲੀ ਹੋਵੇ। ਅਜਿਹੇ ਵੇਲੇ ਜੇ ਮਰੀਜ਼ ਹੋਸ਼ ਵਿਚ ਨਾ ਹੋਵੇ ਤਾਂ ਦਵਾਈ ਨਾਲ ਉਸ ਦੇ ਹੋਂਠ ਗਿੱਲੇ ਕਰ ਦੇਣੇ ਹੀ ਕਾਫੀ ਹਨ।”
ਡਾ. ਬੈਚ ਦੀ ਇਸ ਇਬਾਰਤ ਤੋਂ ਤਿੰਨ ਚੀਜ਼ਾਂ ਸਪਸ਼ਟ ਹੁੰਦੀਆਂ ਹਨ: ਪਹਿਲੀ ਇਹ ਕਿ ਇਹ ਅਤਿਅੰਤ ਦਹਿਸ਼ਤ ਦੀ ਦਵਾਈ ਹੈ। ਇਹ ਮਰੀਜ਼ ਨੂੰ ਉਸ ਵੇਲੇ ਦੇਣੀ ਬਣਦੀ ਹੈ, ਜਦੋਂ ਮਰੀਜ਼ ਦੇ ਚਿਹਰੇ `ਤੇ ਹਵਾਈਆਂ ਉਡ ਰਹੀਆਂ ਹੋਣ, ਉਸ ਦੇ ਹੋਸ਼ੋ ਹਵਾਸ ਚਲੇ ਗਏ ਹੋਣ ਅਰਥਾਤ ਉਹ ਬੇਹੋਸ਼ ਹੋ ਕੇ ਡਿੱਗ ਪਿਆ ਹੋਵੇ ਤੇ ਉਸ ਦੀ ਜਾਨ ਖਤਰੇ ਵਿਚ ਪਈ ਹੋਵੇ। ਅਜਿਹੀ ਦਹਿਸ਼ਤ ਜੀਵਨ ਵਿਚ ਕਦੇ ਕਦੇ ਹੀ ਆਉਂਦੀ ਹੈ ਤੇ ਮਨੁੱਖ ਨੂੰ ਸਦਮੇ ਨਾਲ ਝੰਜੋੜ ਜਾਂਦੀ ਹੈ। ਇਹ ਕਿਸੇ ਆਮ ਡਰ ਦੀ ਦਵਾਈ ਨਹੀਂ, ਜਿਸ ਲਈ ਬੈਚ ਪੱਧਤੀ ਵਿਚ ਹੋਰ ਕਈ ਦਵਾਈਆਂ ਹਨ। ਇਹ ਤਾਂ ਆਪਾਤਕਾਲ ਭਾਵ ਐਮਰਜੈਂਸੀ ਵਿਚ ਕੰਮ ਆਉਣ ਵਾਲੀ ਵਿਸ਼ੇਸ਼ ਔਸ਼ਧੀ ਹੈ, ਜੋ ਬੀਮਾਰ ਦੀ ਜਾਨ ਬਚਾਉਣ ਲਈ ਵਰਤੀ ਜਾਂਦੀ ਹੈ। ਇਸੇ ਲਈ ਇਹ ਰੈਸਕਿਊ ਰੈਮਿਡੀ (੍ਰੲਸਚੁੲ ੍ਰੲਮੲਦੇ) ਦੀਆਂ ਪੰਜ ਦਵਾਈਆਂ ਵਿਚ ਸਾਮਲ ਕੀਤੀ ਹੋਈ ਹੈ। ਦੂਜੇ ਇਹ ਕਿ ਐਮਰਜੈਂਸੀ ਦੇ ਉਹ ਹਾਲਾਤ, ਜਿਨ੍ਹਾਂ ਵਿਚ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ, ਕਈ ਕਾਰਨਾਂ ਕਰ ਕੇ ਬਣ ਸਕਦੇ ਹਨ। ਆਮ ਤੌਰ `ਤੇ ਭਿਆਨਕ ਹਾਦਸਾ, ਗਹਿਰੀ ਚੋਟ, ਸਰੀਰ ਦਾ ਕੋਈ ਅੰਗ ਕੱਟਿਆ ਜਾਣਾ, ਕਿਸੇ ਨੇੜਲੇ ਸਬੰਧੀ ਦੀ ਮੌਤ, ਅੱਗ-ਜਨੀ, ਜਾਇਦਾਦੀ ਨੁਕਸਾਨ, ਪਾਣੀ ਵਿਚ ਡੁੱਬ ਜਾਣਾ ਆਦਿ ਕਰ ਕੇ ਇਹ ਹਾਲਾਤ ਪੈਦਾ ਹੋ ਜਾਂਦੇ ਹਨ। ਇਨ੍ਹਾਂ ਵਿਚ ਅਤਿ ਦਾ ਡਰ ਲਗ ਕੇ ਅੱਖਾਂ ਸਾਹਮਣੇ ਹਨੇਰਾ ਛਾ ਜਾਂਦਾ ਹੈ। ਕਈ ਵਾਰ ਇਹ ਹਾਲਾਤ ਇਕ ਵਿਅਕਤੀ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਕਿਸੇ ਨੇੜਲੇ ਸਬੰਧੀ ਦੀ ਮੌਤ ਦੀ ਖਬਰ; ਪਰ ਕਈ ਵਾਰ ਇਹ ਪੂਰੇ ਵਿਅਕਤੀ ਸਮੂਹ `ਤੇ ਅਸਰ ਕਰਦੇ ਹਨ, ਜਿਵੇਂ ਸੜਕ ਹਾਦਸੇ ਦੁਆਲੇ ਇੱਕਠੇ ਹੋਏ ਲੋਕ। ਰਾਕ ਰੋਜ਼ ਦਵਾਈ ਸਾਰੇ ਪ੍ਰਭਾਵਿਤ ਵਿਅਕਤੀਆਂ ਨੂੰ ਦੇ ਦੇਣੀ ਚਾਹੀਦੀ ਹੈ ਤਾਂ ਜੋ ਉਹ ਸਦਮੇ ਤੋਂ ਸੰਭਲ ਜਾਣ। ਤੀਜੀ ਮਹੱਤਵਪੂਰਨ ਗੱਲ ਦਵਾਈ ਦੇਣ ਦੇ ਢੰਗ ਬਾਰੇ ਹੈ, ਕਿਉਂਕਿ ਆਪਾਤ ਕਾਲ ਵਿਚ ਮਰੀਜ਼ ਕਈ ਵਾਰ ਸੋਝੀ ਖੋ ਬੈਠਦਾ ਹੈ ਤੇ ਦਵਾਈ ਲੈਣ ਦੀ ਹਾਲਤ ਵਿਚ ਨਹੀਂ ਹੁੰਦਾ। ਉਸ ਵੇਲੇ ਉਸ ਦੇ ਹੋਸ਼ ਵਿਚ ਆਉਣ ਤੀਕ ਉਡੀਕ ਨਹੀਂ ਕਰਨੀ ਹੁੰਦੀ, ਸਗੋਂ ਦਵਾਈ ਦਾ ਇਕ ਅੱਧ ਤੁਪਕਾ ਉਸ ਦੇ ਮੂੰਹ ਵਿਚ ਪਾ ਦੇਣਾ ਹੀ ਕਾਫੀ ਹੁੰਦਾ ਹੈ। ਦਵਾਈ ਦੀਆਂ ਇਕ ਦੋ ਗੋਲੀਆਂ ਹੇਠਲਾ ਬੁੱਲ੍ਹ ਖਿੱਚ ਕੇ ਉਸ ਦੇ ਮੂੰਹ ਵਿਚ ਵੀ ਰੱਖੀਆਂ ਜਾ ਸਕਦੀਆਂ ਹਨ।
ਕਈ ਪਾਠਕਾਂ ਨੂੰ ਦਵਾਈ ਦੇਣ ਦਾ ਇਹ ਤਰੀਕਾ ਅਜੀਬ ਲੱਗੇਗਾ, ਪਰ ਇੱਦਾਂ ਹੈ ਨਹੀਂ। ਡਾ. ਬੈਚ ਤੋਂ ਕਿਤੇ ਪਹਿਲਾਂ ਡਾ. ਹੈਨੀਮੈਨ ਨੇ ਐਮਰਜੈਂਸੀ ਵਿਚ ਹੋਮਿਓਪੈਥਿਕ ਦਵਾਈ ਨੂੰ ਸੁੰਘਾ ਦੇਣਾ ਹੀ ਕਾਫੀ ਦੱਸਿਆ ਸੀ। ਦਵਾਈ ਕਿਹੜਾ ਮਰੀਜ਼ `ਤੇ ਲਿਪਣੀ ਹੁੰਦੀ ਹੈ। ਇਸ ਨੇ ਤਾਂ ਸਿਰਫ ਆਪਣੀ ਆਤਮਾ ਦਾ ਮੇਲ ਮਰੀਜ਼ ਦੀ ਆਤਮਾ ਨਾਲ ਕਰਵਾਉਣਾ ਹੁੰਦਾ ਹੈ, ਬਾਕੀ ਕੰਮ ਮਰੀਜ਼ ਦੀ ਆਤਮਾ ਨੇ ਆਪ ਕਰਨਾ ਹੁੰਦਾ ਹੈ! ਇਸ ਵਿਚ ਅਚੰਭੇ ਵਾਲੀ ਕੋਈ ਗੱਲ ਨਹੀਂ। ਹੋਮਿਓਪੈਥਿਕ ਪ੍ਰਣਾਲੀ ਦੀ ਆਪਣੀ ਸੋਚ, ਆਪਣੀ ਤਕਨੀਕ ਤੇ ਆਪਣੀ ਤਕਨੀਕੀ ਸ਼ਬਦਾਵਲੀ ਹੈ, ਜੋ ਪਰੰਪਰਾਗਤ ਦਵਾਈ ਪ੍ਰਣਾਲੀਆਂ ਤੋਂ ਵੱਖ ਭਾਵ ਉਲਟ ਹੈ। ਇਸ ਸਿਸਟਮ ਨੇ ਸੱਚ ਨੂੰ ਸਿੱਧਾ ਕਰ ਕੇ ਪਕੜਿਆ ਹੈ, ਜੋ ਦੂਜੇ ਉਲਟਾ ਫੜਦੇ ਹਨ। ਇਸ ਕਥਨ ਨੂੰ ਉਲਟਾ ਕਰ ਕੇ ਸਮਝੋ ਤਾਂ ਵੀ ਇਤਰਾਜ਼ ਨਹੀਂ, ਕਿਉਂਕਿ ਦਵਾਈ ਦਾ ਅਸਰ ਦਵਾਈ ਸਿਸਟਮ ਦੀ ਸਮਝ `ਤੇ ਨਿਰਭਰ ਨਹੀਂ ਕਰਦਾ।
ਰਾਕ ਰੋਜ਼ ਦੀ ਅੱਜ ਹਰ ਥਾਂ ਲੋੜ ਹੈ। ਅਜੋਕਾ ਸੰਸਾਰ ਨਵੀਨ ਤੇ ਪ੍ਰਗਤੀਸ਼ੀਲ ਤਾਂ ਹੈ, ਪਰ ਨਾਲ ਖਤਰਨਾਕ ਵੀ ਹੈ। ਡਰ ਡਰਾਬੇ ਤੇ ਹਿੰਸਾ ਦੀਆਂ ਵਾਰਦਾਤਾਂ ਨਿੱਤ ਵਾਪਰਦੀਆਂ ਹਨ ਤੇ ਵਧਦੀਆਂ ਹੀ ਜਾਂਦੀਆਂ ਹਨ। ਮਹਾਂਮਾਰੀਆਂ ਫੈਲ ਰਹੀਆਂ ਹਨ ਤੇ ਦੁਰਘਟਨਾਵਾਂ ਹੋ ਰਹੀਆਂ ਹਨ। ਇਮਾਰਤਾਂ ਡਿੱਗ ਰਹੀਆਂ ਹਨ, ਪੁਲ ਟੁੱਟ ਰਹੇ ਹਨ ਅਤੇ ਭੁਚਾਲ ਆ ਰਹੇ ਹਨ। ਹਰ ਰੋਜ਼ ਅੱਗਾਂ ਲੱਗ ਰਹੀਆਂ ਹਨ, ਬੱਦਲ ਫਟ ਰਹੇ ਹਨ ਤੇ ਹੜ੍ਹ ਆ ਰਹੇ ਹਨ। ਅਤਿਵਾਦੀ ਹਮਲੇ, ਰਾਹਜਨੀਆਂ, ਡਾਕੇ ਤੇ ਕਤਲ-ਖੂਨਾਂ ਦੀਆਂ ਘਟਨਾਵਾਂ ਵੀ ਘਟ ਨਹੀਂ ਰਹੀਆਂ। ਜਿਨ੍ਹਾਂ ਲੋਕਾਂ ਨਾਲ ਇਹ ਘਟਨਾਵਾਂ ਵਾਪਰਦੀਆਂ ਹਨ, ਉਹ ਭੈ ਨਾਲ ਅਵਾਕ ਹੋ ਜਾਂਦੇ ਹਨ। ਅਚਾਨਕ ਅਣਕਿਆਸੀਆਂ ਤੇ ਭਿਆਨਕ ਹੋਣੀਆਂ ਵਾਪਰਨ ਨਾਲ ਉਹ ਪੂਰੀ ਤਰ੍ਹਾਂ ਝੰਜੋੜੇ ਜਾਂਦੇ ਹਨ। ਉਹ ਹੀ ਨਹੀਂ, ਸਾਰੇ ਸਮਾਜ ਵਿਚ ਸਹਿਮ ਪੈਦਾ ਹੋ ਜਾਂਦਾ ਹੈ। ਲੋਕ ਡਰ ਦੀ ਕਲਪਨਾ ਕਰਦੇ ਹੋਏ ਅਧਮੋਏ ਹੋ ਜਾਂਦੇ ਹਨ। ਉਨ੍ਹਾਂ ਦੀ ਭੁੱਖ ਪਿਆਸ ਚਲੀ ਜਾਂਦੀ ਹੈ ਤੇ ਰਾਤ ਦੀ ਨੀਂਦ ਉਡ ਜਾਂਦੀ ਹੈ। ਇਨ੍ਹਾਂ ਬੇਵਸ ਲੋਕਾਂ ਨੂੰ ਪੂਰੇ ਹੋਸ਼ੋ-ਹਵਾਸ ਨਾਲ ਹੌਸਲੇ ਦੇ ਘੇਰੇ ਵਿਚ ਲਿਆਉਣਾ ਬਹੁਤ ਜਰੂਰੀ ਹੈ। ਇਹ ਕੰਮ ਫੁੱਲ ਦਵਾਈ ਰਾਕ ਰੋਜ਼ ਹੀ ਕਰ ਸਕਦੀ ਹੈ। ਡਰ ਸਮੇਂ ਸਭ ਨੂੰ ਦਸ ਦਸ ਮਿੰਟ ਬਾਅਦ ਇਕ ਖੁਰਾਕ ਲੈਣੀ ਚਾਹੀਦੀ ਹੈ ਤੇ ਡਰ ਲੰਘਣ ਤੋਂ ਬਾਅਦ ਦਿਨ ਵਿਚ ਸਿਰਫ ਦੋ ਵਾਰ।
ਅੱਜ ਕਲ੍ਹ ਸਮਾਜ ਵਿਚ ਹਰ ਰੋਜ਼ ਕਿਸੇ ਨਾ ਕਿਸੇ ਦੇ ਅਗਵਾ ਹੋਣ ਦੀ ਖਬਰ ਆਉਂਦੀ ਰਹਿੰਦੀ ਹੈ। ਅਗਵਾਕਾਰਾਂ ਦੇ ਗਿਰੋਹ ਕਿਸੇ ਬੱਚੇ, ਔਰਤ ਜਾਂ ਮਨੁੱਖ ਨੂੰ ਚੁੱਕ ਕੇ ਕਿਸੇ ਅਣਜਾਣ ਥਾਂ `ਤੇ ਨਜ਼ਰਬੰਦ ਕਰ ਲੈਂਦੇ ਹਨ ਤੇ ਉਨ੍ਹਾਂ ਦੀ ਰਿਹਾਈ ਲਈ ਵੱਡੀਆਂ ਰਕਮਾਂ ਮੰਗਦੇ ਹਨ। ਜਿੰਨੀ ਦੇਰ ਇਹ ਬਦਕਿਸਮਤ ਉਨ੍ਹਾਂ ਦੀ ਹਿਰਾਸਤ ਵਿਚ ਰਹਿੰਦੇ ਹਨ, ਉਨ੍ਹਾਂ ਦੇ ਸਾਹ ਸੁੱਕੇ ਰਹਿੰਦੇ ਹਨ ਤੇ ਅੱਖਾਂ ਬਾਹਰ ਨਿਕਲੀਆਂ ਰਹਿੰਦੀਆ ਹਨ। ਉਨ੍ਹਾਂ `ਤੇ ਇੰਨਾ ਕਹਿਰ ਬਰਸਦਾ ਹੈ ਕਿ ਦਿਲ ਡੋਬੇ ਖਾਣ ਲਗਦਾ ਹੈ। ਰਿਹਾਈ ਤੋਂ ਬਾਅਦ ਵੀ ਉਨ੍ਹਾਂ ਦਾ ਦਿਲ-ਕੰਬਾਊ ਡਰ (ਂਗਿਹਟਮਅਰੲ) ਲੱਥਣ ਦਾ ਨਾਂ ਨਹੀਂ ਲੈਂਦਾ। ਕਈਆਂ ਨੂੰ ਸਾਲਾਂ ਬੱਧੀ ਬੁਖਾਰ ਚੜ੍ਹਦਾ ਰਹਿੰਦਾ ਹੈ ਤੇ ਕਈਆਂ ਨੂੰ ਦਸਤ ਨਹੀਂ ਹਟਦੇ। ਉਨ੍ਹਾਂ ਨੂੰ ਸਹੀ ਕਰਨ ਲਈ ਰਾਕ ਰੋਜ਼ ਦੇਣਾ ਅਤਿ ਜਰੂਰੀ ਹੈ। ਇਸ ਦੀਆਂ ਕੁਝ ਖੁਰਾਕਾਂ ਨਾਲ ਹੀ ਰੋਗੀ ਦੀ ਸਿਹਤ ਟਿਕਾਣੇ ਆ ਜਾਵੇਗੀ।
ਉੱਧਰ ਅਗਵਾਗਿਰੀ ਦਾ ਜਿੰਨਾ ਮਾਰੂ ਅਸਰ ਅਗਵਾ ਕੀਤੇ ਜਾਣ ਵਾਲਿਆਂ `ਤੇ ਹੁੰਦਾ ਹੈ, ਉਨਾ ਹੀ ਉਨ੍ਹਾਂ ਦੇ ਪਰਿਵਾਰਕ ਜਨਾਂ `ਤੇ ਹੁੰਦਾ ਹੈ। ਉਨ੍ਹਾਂ ਵਿਚੋਂ ਬਹੁਤੇ ਤਾਂ ਬੇਹੋਸ਼ ਹੋ ਕੇ ਡਿੱਗ ਪੈਂਦੇ ਹਨ ਤੇ ਬਹੁਤੇ ਸੋਚਦੇ ਰਹਿੰਦੇ ਹਨ ਕਿ ਹੱਸਦਿਆਂ-ਵੱਸਦਿਆਂ ਉਨ੍ਹਾਂ `ਤੇ ਇਹ ਕੀ ਬਿੱਜ ਪੈ ਗਈ ਹੈ। ਪਰਿਵਾਰ ਦਾ ਮੁਖੀ ਤਾਂ ਸੱਚ-ਮੁੱਚ ਹੀ ਗੰਭੀਰ ਸੰਕਟ ਵਿਚ ਫਸ ਜਾਂਦਾ ਹੈ, ਕਿਉਂਕਿ ਫਿਰੌਤੀ ਦੀ ਭਾਰੀ ਰਕਮ ਤਾਂ ਉਸੇ ਤੋਂ ਹੀ ਮੰਗੀ ਗਈ ਹੁੰਦੀ ਹੈ। ਬਿਪਤਾ ਵਿਚ ਫਸੇ ਅਜਿਹੇ ਨਿਕਟਵਰਤੀ ਸਬੰਧੀਆਂ ਨੂੰ ਵੀ ਇਸੇ ਦਵਾਈ ਦੀਆਂ ਕਈ ਖੁਰਾਕਾਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਆਪ ਵਿਚ ਰਹਿ ਕੇ ਮਸਲੇ ਨੂੰ ਨਿਪਟਾ ਸਕਣ। ਇਹ ਤਾਂ ਹੀ ਸੰਭਵ ਹੈ, ਜੇ ਹਰੇਕ ਵਿਅਕਤੀ ਆਪਣੇ ਕੋਲ ਬੈਚ ਫੁੱਲ ਦਵਾਈਆਂ ਦਾ ਭੰਡਾਰ ਰੱਖਦਾ ਹੋਵੇ ਜਾਂ ਇਹ ਹਰ ਦੂਜੇ ਤੀਜੇ ਘਰ ਵਿਚ ਉਪਲਭਦ ਹੋਣ।
ਬੱਚੇ ਡਰ ਤੋਂ ਜਲਦੀ ਪ੍ਰਭਾਵਿਤ ਹੁੰਦੇ ਹਨ। ਉਹ ਦਿਨੇ ਤਰ੍ਹਾਂ ਤਰ੍ਹਾਂ ਦੇ ਟੀ. ਵੀ. ਪ੍ਰੋਗਰਾਮ ਦੇਖਦੇ ਹਨ, ਜਿਨ੍ਹਾਂ ਵਿਚ ਕਈ ਡਰਾਵਣੇ ਵੀ ਹੁੰਦੇ ਹਨ। ਰਾਤ ਨੂੰ ਉਹ ਚੰਗਾ ਭਲਾ ਸੌਂਦੇ ਹਨ, ਪਰ ਨੀਂਦ ਵਿਚ ਉਹੀ ਦ੍ਰਿਸ਼ ਉਨ੍ਹਾਂ ਨੂੰ ਡਰਾਵਣੇ ਸੁਪਨੇ ਬਣ ਕੇ ਟੱਕਰਦੇ ਹਨ। ਉਹ ਨੀਂਦ ਵਿਚ ਬੁੜਬੁੜਾਉਂਦੇ ਹਨ ਤੇ ਉੱਚੀ ਉੱਚੀ ਚੀਕਾਂ ਮਾਰਦੇ ਉੱਠਦੇ ਹਨ। ਮਾਂ ਪਿਓ ਉਨ੍ਹਾਂ ਨੂੰ ਚੁੱਪ ਕਰਾਉਣ ਦਾ ਯਤਨ ਕਰਦੇ ਹਨ, ਪਰ ਉਹ ਫਿਰ ਵੀ ਭੈ-ਭੀਤ ਹੋਏ ਰਹਿੰਦੇ ਹਨ। ਉਹ ਉਦੋਂ ਤੀਕ ਸਿਸਕਦੇ ਰਹਿੰਦੇ ਹਨ, ਜਦੋਂ ਤੀਕ ਮੁੜ ਸੌਂ ਨਹੀਂ ਜਾਂਦੇ। ਇਸ ਨੂੰ ਅੰਗਰੇਜ਼ੀ ਵਿਚ ਨਾਈਟਮੇਅਰ (ਂਗਿਹਟਮਅਰੲ) ਕਹਿੰਦੇ ਹਨ। ਅਜਿਹੀ ਹੀ ਬਿੱਜ ਵੱਡੀ ਉਮਰ ਦੇ ਬੰਦਿਆਂ `ਤੇ ਵੀ ਪੈ ਜਾਂਦੀ ਹੈ। ਉਹ ਡਰ ਕੇ ਨੀਂਦ ਵਿਚੋਂ ਅੱਭੜਵਾਏ ਉੱਠਦੇ ਹਨ, ਇੱਧਰ ਉੱਧਰ ਫਿਰਨ ਲਗਦੇ ਹਨ। ਇਸ ਨੂੰ ਨੀਂਦ ਵਿਚ ਚਲਣਾ ਕਹਿੰਦੇ ਹਨ। ਜੇ ਉਨ੍ਹਾਂ ਦੀ ਨੀਂਦ ਨਾ ਖੁੱਲ੍ਹੇ ਤਾਂ ਉਹ ਕੰਧਾਂ ਨਾਲ ਟਕਰਾ ਵੀ ਸਕਦੇ ਹਨ। ਅਜਿਹੇ ਬੱਚਿਆਂ ਜਾਂ ਬਾਲਗਾਂ ਨੂੰ ਰਾਕ ਰੋਜ਼ ਦਵਾਈ ਦੀਆਂ ਦੋ ਖੁਰਾਕਾਂ ਉਸੇ ਵੇਲੇ ਦੇ ਦੇਣ ਨਾਲ ਉਹ ਸੁਪਨ-ਡਰ ਤੋਂ ਰਾਹਤ ਪਾਉਣਗੇ ਤੇ ਚੁੱਪ ਕਰ ਕੇ ਸੌਂ ਜਾਣਗੇ।
ਡਾ. ਬੈਚ ਦੇ ਲਿਖਣ ਅਨੁਸਾਰ ਰਾਕ ਰੋਜ਼ ਫੁੱਲ ਦਵਾਈ ਉਨ੍ਹਾਂ ਹਾਲਤਾਂ ਨੂੰ ਨਜਿੱਠਦੀ ਹੈ, ਜਿਨ੍ਹਾਂ ਵਿਚ ਦਹਿਸ਼ਤ ਦੀ ਭਰਮਾਰ ਹੋਵੇ ਤੇ ਡਰ ਦੇ ਮਾਰੇ ਵਿਅਕਤੀ ਡੌਰ-ਭੌਰ ਜਾਂ ਬੇਹੋਸ਼ ਹੋ ਜਾਵੇ। ਜਦੋਂ ਸਰਹੱਦਾਂ `ਤੇ ਲੜਦੇ ਜਵਾਨ ਦੀ ਸ਼ਹੀਦੀ ਦੀ ਖਬਰ ਉਸ ਦੇ ਘਰ ਵਿਚ ਪਹੁੰਚਦੀ ਹੈ ਤਾਂ ਇਹੋ ਜਿਹੀ ਹੀ ਸਥਿਤੀ ਪੈਦਾ ਹੁੰਦੀ ਹੈ। ਜਿਸ ਲੜਕੀ ਨਾਲ ਜਬਰ-ਜਨਾਹ ਹੋਇਆ ਹੋਵੇ ਤੇ ਉਹ ਨਮੋਸ਼ੀ ਕਾਰਨ ਖੁਦਕਸ਼ੀ ਕਰਨ ਵਾਸਤੇ ਮਜਬੂਰ ਹੁੰਦੀ ਹੋਵੇ, ਉਸ ਦੀ ਸਥਿਤੀ ਵੀ ਇਸੇ ਦਵਾਈ ਜਿਹੀ ਹੁੰਦੀ ਹੈ। ਜੋ ਵਿਅਕਤੀ ਗੰਭੀਰ ਸੱਟ ਨਾਲ ਜਖਮੀ ਹੋ ਗਏ ਹੋਣ, ਉਹ ਵੀ ਇਸ ਦੇ ਘੇਰੇ ਵਿਚ ਆਉਂਦੇ ਹਨ। ਮੌਕੇ `ਤੇ ਇਕੋ ਖੁਰਾਕ ਦੇਣ ਨਾਲ ਉਹ ਸਹਿਜ ਸੁਭਾਵਿਕ ਅੱਖਾਂ ਖੋਲ੍ਹ ਲੈਣਗੇ, ਪਰ ਜੇ ਡਰ ਦੇ ਨਾਲ ਨਾਲ ਸੱਟਾਂ ਗੁੱਝੀਆਂ ਹੋਣ ਕਾਰਨ ਮਰੀਜ਼ ਦੀ ਬੇਹੋਸ਼ੀ ਨਾ ਟੁੱਟਦੀ ਹੋਵੇ ਤੇ ਡਾਕਟਰ 24 ਘੰਟੇ ਉਡੀਕਣ ਲਈ ਕਹੇ, ਤਾਂ ਰਾਕ ਰੋਜ਼ ਦੇ ਨਾਲ ਆਰਨੀਕਾ ਮੌਂਟੇਨਾ (ੳਰਨਚਿਅ ੰੋਨਟਅਨਅ) ਦੀਆਂ ਕੁਝ ਖੁਰਾਕਾਂ ਦੇਣ ਨਾਲ ਮਰੀਜ਼ ਜਲਦੀ ਹੋਸ਼ ਵਿਚ ਆ ਜਾਵੇਗਾ ਤੇ ਚੋਟ ਦੇ ਘਾਤਕ ਪ੍ਰਭਾਵ ਤੋਂ ਬਚ ਜਾਵੇਗਾ।
ਰਾਕ ਰੋਜ਼ ਫੁੱਲ ਦਵਾਈ ਦੀ ਵਰਤੋਂ ਦੀਆਂ ਅਣਗਿਣਤ ਸੰਭਾਵਨਾਵਾਂ ਹਨ ਤੇ ਹਨ ਵੀ ਸਾਰੀਆਂ ਯਥਾਰਥਿਕ। ਕਿੰਨੇ ਦੋਸੇ ਤੇ ਬੇਦੋਸ਼ੇ ਵਿਅਕਤੀ ਹਨ, ਜਿਨ੍ਹਾਂ ਦਾ ਰਿਮਾਂਡ ਲੈ ਕੇ ਪੁਲਿਸ ਕੁਟਾਪਾ ਚਾੜ੍ਹਦੀ ਹੈ। ਕਈਆਂ ਨੂੰ ਉਹ ਕੁੱਟ-ਮਾਰ ਦੀਆਂ ਵਧੀਕੀਆਂ ਰਾਹੀਂ ਨਾਨੀ ਚੇਤੇ ਕਰਵਾ ਦਿੰਦੀ ਹੈ। ਡੰਡੇ ਦੇ ਤਸ਼ੱਦਦ ਤੇ ਇਸ ਦੀ ਭਿਆਨਕ ਯਾਦ ਤੋਂ ਬਚਣ ਲਈ ਰਾਕ ਰੋਜ਼ ਤੋਂ ਵੱਡੀ ਕੋਈ ਦਵਾਈ ਨਹੀਂ। ਜੇ ਨੀਲ ਪੈ ਕੇ ਹੱਡ ਪੈਰ ਦੁਖਣ ਲੱਗਣ ਤੇ ਲੇਟਣਾ ਵੀ ਮੁਹਾਲ ਹੋ ਜਾਵੇ ਤਾਂ ਆਰਨੀਕਾ ਮੌਂਟੇਨਾ ਦੀਆਂ ਦੋ ਕੁ ਖੁਰਾਕਾਂ ਉਨ੍ਹਾਂ ਦੇ ਹੱਡਾਂ ਦਾ ਦਰਦ ਚੁਗ ਲੈਣਗੀਆਂ। ਜਿਹੜੇ ਲੋਕ ਕੁਕਰਮ ਕਰਦੇ ਫੜੇ ਜਾਂਦੇ ਹਨ, ਜਿਨ੍ਹਾਂ ਦੇ ਪਾਜ ਖੁੱਲ੍ਹ ਜਾਂਦੇ ਹਨ, ਜਿਨ੍ਹਾਂ ਦੀਆਂ ਅਸ਼ਲੀਲ ਵੀਡੀਓ ਕਲਿਪਾਂ ਵਾਇਰਲ ਹੋ ਜਾਂਦੀਆਂ ਹਨ ਤੇ ਜਿਹੜੇ ਸ਼ਰਮ ਹਯਾ ਦੀ ਹਾਨੀ ਕਾਰਨ ਮਰਨ ਬਾਰੇ ਸੋਚਣ ਲਗਦੇ ਹਨ, ਉਹ ਵੀ ਇਸ ਦਵਾਈ ਨਾਲ ਠੀਕ ਹੋਣਗੇ। ਯਾਦ ਰਹੇ, ਅਜਿਹੇ ਲੋਕਾਂ ਦੇ ਮੁੜ ਵਸੇਬੇ ਲਈ ਕਾਊਂਸਲਿੰਗ ਜਾਂ ਨਿਗਰਾਨੀ ਦੀ ਲੋੜ ਨਹੀਂ ਪੈਂਦੀ। ਤੰਦਰਸਤੀ ਬਖਸ਼ਣ ਵੇਲੇ ਇਹ ਦਵਾਈ ਛੁਪੇ ਸਦਮਿਆਂ ਦੇ ਅਸਰਾਂ ਨੂੰ ਤਰਕਸੰਗਤ ਢੰਗ ਨਾਲ ਅੰਦਰੋ ਅੰਦਰੀ ਭਸਮ ਕਰਦੀ ਹੈ ਤੇ ਨਾਲ ਬੀਮਾਰ ਦੀਆਂ ਰਿਣਾਤਮਿਕ ਰੁਚੀਆਂ ਨੂੰ ਧਨਾਤਮਿਕ ਸੁਭਾਅ ਵਿਚ ਪਲਟ ਦਿੰਦੀ ਹੈ। ਇਹ ਡਿੱਗੇ ਮਨੁੱਖ ਨੂੰ ਸਦੀਵੀ ਸੁਤੰਤਰਤਾ ਨਾਲ ਰਹਿਣ ਦੇ ਕਾਬਲ ਬਣਾ ਦਿੰਦੀ ਹੈ।
ਰਾਕ ਰੋਜ਼ ਦੀ ਵਿਆਖਿਆ ਕਰਦਿਆਂ ਡਾ. ਦਰਸ਼ਨ ਸਿੰਘ ਵੋਹਰਾ ਲਿਖਦੇ ਹਨ, “ਇਸ ਦਵਾਈ ਦੀ ਲੋੜ ਹਰ ਉਸ ਮਨੁੱਖ ਨੂੰ ਹੁੰਦੀ ਹੈ, ਜੋ ਉਸ ਵਾਯੂ ਮੰਡਲ ਵਿਚ ਪ੍ਰਵੇਸ਼ ਕਰੇ, ਜਿਸ ਵਾਯੂ ਮੰਡਲ ਵਿਚ ਚਾਰੇ ਪਾਸੇ ਖਤਰਾ, ਮਾਯੂਸੀ ਤੇ ਦਹਿਸ਼ਤ ਹੋਵੇ ਤੇ ਬਚਾਓ ਦੀ ਕੋਈ ਸੂਰਤ ਨਾ ਦਿਸਦੀ ਹੋਵੇ, ਜਿਵੇਂ ਇਕ ਮਰਨ ਕਿਨਾਰੇ ਪਏ ਮਰੀਜ਼ ਨੂੰ ਡਾਕਟਰ ਜਵਾਬ ਦੇ ਚੁਕੇ ਹੋਣ ਜਾਂ ਕਿਸੇ ਨੂੰ ਸੱਪ ਨੇ ਕੱਟ ਲਿਆ ਹੋਵੇ ਅਤੇ ਜ਼ਹਿਰ ਨਾਲ ਉਸ ਦਾ ਰੰਗ ਨੀਲਾ ਪੈ ਗਿਆ ਹੋਵੇ; ਮੂਰਛਾ ਛਾਈ ਹੋਵੇ, ਜਾਂ ਕੋਈ ਵਿਅਕਤੀ ਇਕ ਅਜਿਹੀ ਬਿਲਡਿੰਗ ਦੇ ਅੰਦਰ ਹੋਵੇ, ਜਿਸ ਨੂੰ ਚਾਰੇ ਪਾਸੇ ਤੋਂ ਅੱਗ ਨੇ ਘੇਰਿਆ ਹੋਵੇ ਅਤੇ ਬਾਹਰ ਨਿਕਲਣ ਦਾ ਕੋਈ ਰਾਹ ਨਾ ਦਿਸੇ ਜਾਂ ਹਵਾਈ ਜਹਾਜ਼ ਵਿਚ ਸਫਰ ਕਰਦਿਆਂ ਆਵਾਜ਼ ਆਵੇ ਕਿ ਇੰਜਣ ਵਿਚ ਵਿਘਨ ਪੈਣ ਦੇ ਕਾਰਨ ਸਾਨੂੰ ਅਣਮਿਥੀ ਥਾਂ `ਤੇ ਉਤਰਨਾ ਪੈਣਾ ਹੈ; ਜਾਂ ਲੜਾਈ ਦੇ ਜ਼ਮਾਨੇ ਵਿਚ ਜਾਂ ਆਪਸੀ ਫਸਾਦਾਂ ਵਿਚ ਮਿੰਟ-ਮਿੰਟ ਬਾਅਦ ਆਪਣੇ ਦੁਆਲੇ ਬੰਬ ਫਟਣ ਜਾਂ ਅੱਗਾਂ ਲੱਗਣ ਦੀਆਂ ਘਟਨਾਵਾਂ ਹੋ ਰਹੀਆਂ ਹੋਣ, ਜਾਂ ਸੜਕ `ਤੇ ਹੋਈ ਦੁਰਘਟਨਾ ਨਾਲ ਕੁਝ ਮਨੁੱਖ ਮਰ ਰਹੇ ਹੋਣ ਅਤੇ ਕੁਝ ਸਿਸਕੀਆਂ ਲੈ ਰਹੇ ਹੋਣ। ਅਜਿਹੀਆਂ ਹਾਲਤਾਂ ਵਿਚ ਦੁਰਘਟਨਾ ਵਾਲੀ ਥਾਂ `ਤੇ ਪੀੜਤ ਤੇ ਬਚਾਓ ਕਰਨ ਵਾਲੇ ਸਭ ਵਿਅਕਤੀਆਂ ਦੁਆਲੇ ਇਕ ਅਜਿਹਾ ਵਾਯੂ ਮੰਡਲ ਹੁੰਦਾ ਹੈ, ਜਿਸ ਵਿਚ ਅਤਿਅੰਤ ਡਰ ਤੇ ਮਾਯੂਸੀ ਛਾਈ ਹੁੰਦੀ ਹੈ। ਉਸ ਵਾਯੂ ਮੰਡਲ ਵਿਚ ਜਿੰਨੇ ਵਿਅਕਤੀ ਹੋਣ, ਭਾਵੇਂ ਉਹ ਫੱਟੜ ਹੋਣ, ਭਾਵੇਂ ਸਿਹਤਮੰਦ ਹੋਣ ਤੇ ਭਾਵੇਂ ਨਿਰੇ ਪੁਰੇ ਦਰਸ਼ਕ ਹੋਣ, ਸਭ ਨੂੰ ਰਾਕ ਰੋਜ਼ ਦਵਾਈ ਦੀ ਲੋੜ ਹੈ। ਇਹ ਉਨ੍ਹਾਂ ਨੂੰ ਮਾਨਸਿਕ ਸੱਟ ਤੋਂ ਆਰਾਮ ਦੇਵੇਗੀ ਅਤੇ ਆਪਣੀ ਬਚਾਓ ਸੂਰਤ ਲੱਭਣ ਵਿਚ ਸਹਾਇਕ ਹੋਵੇਗੀ।”
ਜੇ ਇਹ ਦਵਾਈ ਮਰੀਜ਼ਾਂ ਨੂੰ ਸਮੇਂ ਸਿਰ ਨਾ ਦਿੱਤੀ ਜਾਵੇ ਤਾਂ ਉਨ੍ਹਾਂ ਵਿਚ ਕਈ ਅਣਸੁਖਾਵੀਆਂ ਅਲਾਮਤਾਂ ਜਾਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਨੂੰ ਡਰ, ਘਬਰਾਹਟ, ਮਾਨਸਿਕ ਝਟਕੇ, ਮਿਰਗੀ ਜਿਹੇ ਦੌਰੇ, ਦਿਮਾਗ ਦੀ ਰਸੌਲੀ, ਚੱਕਰ, ਮੂਡ ਪਰਿਵਰਤਨ, ਮੂਡ-ਵਿਭਾਜਨ (ੰਚਹਡਿੋਪਹਰੲਨਅਿ), ਯਾਦਦਾਸ਼ਤ ਦੀ ਕਮਜ਼ੋਰੀ, ਉਨੀਂਦਰਾਪਨ, ਭੈੜੇ ਸੁਪਨੇ, ਨੀਂਦ ਵਿਚ ਚਲਣਾ ਤੇ ਨੀਂਦ ਵਿਚ ਚੀਕਣਾ ਆਦਿ ਤਕਲੀਫਾਂ ਆਮ ਹੋ ਜਾਂਦੀਆਂ ਹਨ। ਬਲੱਡ ਪ੍ਰੈਸ਼ਰ, ਦਿਲ ਦਾ ਰੋਗ, ਬੇਹਿਸ਼ੀ, ਉਲਟੀ ਘੁਮੇਰ, ਕਾਂਬਾ, ਡਰਪੋਕੀ ਤੇ ਸਾਹ ਦੀਆਂ ਕਸਰਾਂ ਕੁਝ ਹੋਰ ਤਕਲੀਫਾਂ ਹਨ, ਜੋ ਵੀ ਉਨ੍ਹਾਂ ਨੂੰ ਹੋ ਸਕਦੀਆਂ ਹਨ। ਰਾਕ ਰੋਜ਼ ਇਨ੍ਹਾਂ ਸਭ ਰੋਗਾਂ ਦਾ ਇਲਾਜ ਕਰੇਗੀ, ਪਰ ਕਰੇਗੀ ਤਾਂਹੀ ਜੇ ਇਹ ਡਰ ਜਾਂ ਸ਼ਰਮਸਾਰੀਆਂ ਦੇ ਸਦਮੇ ਨਾਲ ਜੁੜੀਆਂ ਹੋਈਆਂ ਹੋਣ।
ਅਜੋਕੇ ਸਮੇਂ ਵਿਚ ਇਸ ਦਵਾਈ ਦੀ ਸਭ ਤੋਂ ਫੌਰੀ ਵਰਤੋਂ ਕਰੋਨਾ ਬਿਮਾਰੀ ਦੀ ਰੋਕਥਾਮ ਤੇ ਇਲਾਜ ਵਿਚ ਹੋ ਸਕਦੀ ਹੈ। ਇਸ ਬਿਮਾਰੀ ਨੇ ਲੰਮੇ ਸਮੇਂ ਤੋਂ ਲੋਕਾਂ ਨੂੰ ਭੈਅਭੀਤ ਕੀਤਾ ਹੋਇਆ ਹੈ। ਅਜਿਹਾ ਕੋਈ ਨਹੀਂ, ਜਿਸ ਦੇ ਸਿਰ `ਤੇ ਇਸ ਦਾ ਡਰ ਨਾ ਮੰਡਰਾਇਆ ਹੋਵੇ। ਕਈ ਦੇਸ਼ਾਂ ਵਿਚ ਹਾਲੇ ਵੀ ਇਸ ਦੇ ਹੋਰ ਝਟਕੇ ਆਉਣ ਦੇ ਖਦਸ਼ੇ ਜਤਾਏ ਜਾਂਦੇ ਹਨ। ਜੇ ਅਜਿਹਾ ਹੋ ਜਾਂਦਾ ਹੈ ਤਾਂ ਲੋਕ ਫਿਰ ਡਰਨਗੇ, ਬਾਹਰ ਜਾਣਾ ਬੰਦ ਕਰਨਗੇ, ਮਾਸਕ ਪਹਿਨਣਗੇ, ਲੋਸ਼ਨਾਂ ਦੀ ਵਰਤੋਂ ਕਰਨਗੇ ਤੇ ਘੜ੍ਹੀ ਘੜ੍ਹੀ ਹੱਥ ਧੋਣਗੇ। ਸਭ ਨੂੰ ਜਾਨ ਦੇ ਲਾਲੇ ਪੈਣਗੇ ਤੇ ਕਈ ਦਹਿਸ਼ਤ ਨਾਲ ਬੀਮਾਰ ਹੋ ਜਾਣਗੇ। ਅਜਿਹੀ ਹਾਲਤ ਵਿਚ ਸਾਰੀ ਜਨਸੰਖਿਆ ਨੂੰ ਦਸ ਦਿਨਾਂ ਤੀਕ ਹਰ ਰੋਜ਼ ਸਵੇਰੇ ਇਸ ਫੁੱਲ ਦਵਾਈ ਦੀ ਇਕ ਖੁਰਾਕ ਲੈਣੀ ਚਾਹੀਦੀ ਹੈ ਤੇ ਸ਼ਾਮ ਨੂੰ ਫੁੱਲ ਦਵਾਈ ਮਿਮੂਲਸ ਦੀ ਇਕ ਖੁਰਾਕ। ਦੇਖਦਿਆਂ ਹੀ ਕਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਸੰਖਿਆ ਘਟ ਜਾਵੇਗੀ ਤੇ ਇਸ ਵਬਾ ਨਾਲ ਪੀੜਿਤ ਹੋ ਕੇ ਹਸਪਤਾਲ ਵਿਚ ਜਾਣ ਵਾਲਿਆਂ ਦੀ ਗਿਣਤੀ ਨਾਂਹ ਦੇ ਬਰਾਬਰ ਹੋ ਜਾਵੇਗੀ।
ਜਿਨ੍ਹਾਂ ਨੇ ਇਸ ਰੋਕਥਾਮੀ ਸਟੇਜ `ਤੇ ਇਹ ਦਵਾਈ ਨਾ ਲਈ ਤੇ ਉਹ ਪਾਜ਼ੇਟਿਵ ਹੋ ਕੇ ਹਸਪਤਾਲ ਪਹੁੰਚ ਗਏ ਤਾਂ ਵੀ ਕੋਈ ਵੱਡੀ ਗੱਲ ਨਹੀਂ। ਉੱਥੇ ਉਨ੍ਹਾਂ ਦੇ ਡਰ ਦੀ ਤੀਬਰਤਾ ਵਧੇਗੀ ਤੇ ਉਨ੍ਹਾਂ ਨੂੰ ਲੱਗੇਗਾ ਕਿ ਹੁਣ ਉਨ੍ਹਾਂ ਦੇ ਉੱਥੋਂ ਬਚ ਕੇ ਨਿਕਲਣ ਦੀ ਕੋਈ ਵਧੇਰੇ ਉਮੀਦ ਨਹੀਂ। ਉਨ੍ਹਾਂ ਦਾ ਪਹਿਲਾਂ ਹੀ ਧੜਕਦਾ ਦਿਲ ਹੋਰ ਤੇਜ਼ੀ ਨਾਲ ਧੜਕੇਗਾ। ਉਨ੍ਹਾਂ ਨੂੰ ਬੇਚੈਨੀ ਲੱਗੇਗੀ ਤੇ ਤ੍ਰੇਲੀਆਂ ਆਉਣਗੀਆਂ। ਜਿਨ੍ਹਾਂ ਨੂੰ ਬੈੱਡ ਜਾਂ ਆਕਸੀਜਨ ਦੇ ਸਲੰਡਰ ਉਪਲਭਦ ਨਾ ਹੋਣਗੇ, ਉਨ੍ਹਾਂ ਦੀ ਜਾਨ ਤਾਂ ਸੰਘੀ ਵਿਚ ਹੀ ਆ ਜਾਵੇਗੀ। ਜਿਨ੍ਹਾਂ ਨੂੰ ਇਹ ਸੁਵਿਧਾਵਾਂ ਮਿਲੀਆਂ ਵੀ ਹੋਣਗੀਆਂ, ਉਹ ਨਾਲ ਦੇ ਬੈਡ ਖਾਲੀ ਹੁੰਦੇ ਦੇਖ ਮਾਰੂ ਦਹਿਸ਼ਤ ਦੇ ਸ਼ਿਕਾਰ ਹੋਣਗੇ। ਜਿਨ੍ਹਾਂ ਦੇ ਚਲਦੇ ਆਕਸੀਜਨ ਸਿਲੰਡਰਾਂ ਦੀ ਸੂਈ ਡਿਗਣ ਲੱਗੇਗੀ, ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਹੀ ਜਾਵੇਗਾ। ਉਨ੍ਹਾਂ ਦੀ ਇਹ ਹਾਲਤ ਫਿਰ ਰਾਕ ਰੋਜ਼ ਨਾਲ ਮੇਲ ਖਾਂਦੀ ਹੋਵੇਗੀ। ਇਸ ਸਟੇਜ `ਤੇ ਵੀ ਜੇ ਇਸ ਫੁੱਲ ਦਵਾਈ ਦੀਆਂ ਕੁਝ ਬੂੰਦਾਂ ਉਨ੍ਹਾਂ ਮਰੀਜ਼ਾਂ ਦੇ ਮੂੰਹ ਵਿਚ ਪਾ ਦਿੱਤੀਆਂ ਜਾਣ ਤਾਂ ਉਨ੍ਹਾਂ ਦੇ ਖਤਰੇ ਦੇ ਬੱਦਲ ਛਟ ਜਾਣਗੇ ਤੇ ਆਸ਼ਾ ਦੀ ਕਿਰਨ ਦਿਖਾਈ ਦੇਣ ਲੱਗ ਜਾਵੇਗੀ।
ਅਜਿਹੇ ਵੇਲੇ ਵੱਡਾ ਅੜਿੱਕਾ ਇਤਬਾਰ ਦਾ ਹੈ। ਕਿਸੇ ਵੱਡੇ ਹਸਪਤਾਲ ਦੇ ਸਪੈਸ਼ਲ ਵੀ. ਆਈ. ਪੀ. ਕਮਰੇ ਵਿਚ ਮਾਹਿਰ ਡਾਕਟਰਾਂ, ਨਰਸਾਂ ਦੀ ਨਿਗਰਾਨੀ ਵਿਚ ਮਹਿੰਗੇ ਉਪਕਰਨਾਂ ਦੀ ਮਦਦ ਨਾਲ ਚਲ ਰਹੇ ਹਾਈ-ਫਾਈ ਇਲਾਜ ਨੂੰ ਬੇਵਸ ਹੁੰਦਿਆਂ ਦੇਖ ਕੌਣ ਵਿਸ਼ਵਾਸ ਕਰੇਗਾ ਕਿ ਇਕ ਨਿਮਾਣੀ ਰਾਕ ਰੋਜ਼ ਪਾਸਾ ਪਲਟ ਦੇਵੇਗੀ, ਪਰ ਨਾ ਕਰੇ ਕੋਈ ਵਿਸ਼ਵਾਸ ਤੇ ਹਸਪਤਾਲੀ ਇਲਾਜ ਵੀ ਉਵੇਂ ਚੱਲਣ ਦੇਵੇ। ਬਿਨਾ ਕੋਈ ਉਮੀਦ ਕਿਤਿਆਂ, ਬਸ ਪਾਣੀ ਸਮਝ ਕੇ, ਦੋ ਬੂੰਦਾਂ ਰਾਕ ਰੋਜ਼ ਮਰੀਜ਼ ਦੇ ਬੁੱਲਾਂ ਨੂੰ ਲਾ ਦੇਵੇ ਤੇ ਫਿਰ ਦੇਖੋ ਚਮਤਕਾਰ! ਫਿਰ ਸਮਝ ਪਵੇਗਾ ਹੋਮਿਓਪੈਥੀ ਤੇ ਬੈਚ ਫਲਾਵਰ ਪ੍ਰਣਾਲੀਆਂ ਦੇ ਪਰੰਪਰਾਗਤ ਦਵਾਈ ਪ੍ਰਣਾਲੀਆਂ ਤੋਂ ਉਲਟ ਹੋਣ ਦਾ ਰਾਜ਼।
ਪਿੱਛੇ ਜਿਹੇ ਹਿੰਦ ਦੇ ਅਖਬਾਰਾਂ ਵਿਚ ਬੜੀ ਚਰਚਾ ਚੱਲੀ ਸੀ ਕਿ ਕਰੋਨਾ ਦਾ ਇਲਾਜ ਕਰਦੇ ਹਜ਼ਾਰਾਂ ਡਾਕਟਰ ਇਸ ਬਿਮਾਰੀ ਨਾਲ ਮਰੇ ਹਨ। ਕਈਆਂ ਨੇ ਤਾਂ ਇੱਥੋਂ ਤੀਕ ਕਿਹਾ ਸੀ ਕਿ ਉਹ ਡਾਕਟਰ ਕਾਹਦੇ ਸਨ, ਜੋ ਆਪ ਇਸ ਵਬਾ ਦਾ ਸ਼ਿਕਾਰ ਹੋ ਗਏ। ਇਸ ਤਰ੍ਹਾਂ ਦੀ ਨਿੰਦਾ ਕਰਕੇ ਉਹ ਆਪਣੇ ਕਾਹੜੇ-ਦੁਸ਼ਾਂਦੇ ਕੱਢ ਲਿਆਏ ਤੇ ਇਨ੍ਹਾਂ ਨੂੰ ਕਰੋਨਾ ਦੀਆਂ “ਮਾਨਤਾਪ੍ਰਾਪਤ” ਦਵਾਈਆਂ ਦੱਸ ਕੇ ਵੇਚਣ ਲਗੇ; ਪਰ ਇਨ੍ਹਾਂ ਕਾਹੜਿਆਂ ਨੂੰ ਛਕ ਕੇ ਵੀ ਮਰੀਜ਼ ਮੌਤ ਦੇ ਡਰ ਨਾਲ ਥਰ ਥਰ ਕੰਬੀ ਗਏ। ਇਨ੍ਹਾਂ ਨਿੰਦਕਾਂ ਨੇ ਆਪਣੇ ਮੁਫਾਦ ਲਈ ਜਨਤਾ ਨੂੰ ਗੁਮਰਾਹ ਕੀਤਾ, ਲੁੱਟਿਆ ਤੇ ਮਰਨ ਦਿੱਤਾ। ਇਨ੍ਹਾਂ ਹੋਛੀ ਬੁੱਧੀ ਦੇ ਮਾਲਕ ਅਨਪੜ੍ਹਾਂ ਨੇ ਇਹ ਵੀ ਨਹੀਂ ਸੋਚਿਆ ਕਿ ਡਾਕਟਰ ਵੀ ਤਾਂ ਦੂਜੇ ਇਨਸਾਨਾਂ ਵਾਂਗੂੰ ਇਨਸਾਨ ਹੀ ਹਨ। ਡਾਕਟਰੀ ਦੇ ਡਿਗਰੀ ਤੇ ਚੋਲੇ ਪਹਿਨ ਕੇ ਉਹ ਬੀਮਾਰਆਂ ਤੋਂ ਮੁਕਤ ਤਾਂ ਨਹੀਂ ਹੋ ਜਾਂਦੇ। ਦੁਆਲੇ ਲਾਸ਼ਾਂ ਦੇ ਢੇਰ ਦੇਖ ਉਹ ਵੀ ਤਾਂ ਦਹਿਲ ਜਾਂਦੇ ਹੋਣਗੇ। ਜੇ ਦਹਿਲ ਜਾਂਦੇ ਹੋਣਗੇ ਤਾਂ ਬੀਮਾਰੀ ਦਾ ਸ਼ਿਕਾਰ ਵੀ ਹੋ ਜਾਂਦੇ ਹੋਣਗੇ। ਹੋਮਿਓਪੈਥੀ ਦਾ ਨਿਯਮ ਕਹਿੰਦਾ ਹੈ ਕਿ ਜੇ ਉਹ ਫੁੱਲ ਦਵਾਈ ਰਾਕ ਰੋਜ਼ ਲੈ ਲੈਣ ਤੇ ਲੈਂਦੇ ਰਹਿਣ ਤਾਂ ਉਹ ਬਿਮਾਰਾਂ ਦੀ ਵਧੇਰੇ ਬੇਖੌਫ ਸੇਵਾ ਕਰ ਸਕਦੇ ਹਨ।
ਜਿਥੋਂ ਤੀਕ ਡਾਕਟਰੀ ਪੇਸ਼ੇ ਨਾਲ ਸਬੰਧਤ ਕਾਰਜ ਕਰਮੀਆਂ ਦਾ ਤਾਅਲੁਕ ਹੈ, ਉਨ੍ਹਾਂ ਦੀ ਵਿਵਸਾਇਕ ਜ਼ਿੰਦਗੀ ਵਿਚ ਤਾਂ ਦਿਲ ਢਾਹੂ ਦ੍ਰਿਸ਼ ਆਉਂਦੇ ਹੀ ਰਹਿੰਦੇ ਹਨ। ਇਨ੍ਹਾਂ ਵਿਚੋਂ ਸਾਰੇ ਨਹੀਂ ਤਾਂ ਕੁਝ ਇਕ ਤਾਂ ਜਰੂਰ ਦਿਲ `ਤੇ ਮਾਰੂ ਅਸਰ ਛੱਡ ਜਾਂਦੇ ਹੋਣਗੇ। ਐਵੇਂ ਤਾਂ ਨਹੀਂ ਕਹਿੰਦੇ ਕਿ ਸੈਮਿਉਲ ਹੈਨੀਮੈਨ ਜੋ ਇਕ ਐਲੋਪੈਥਿਕ ਡਾਕਟਰ ਸੀ, ਇਕ ਛੋਟੀ ਬੱਚੀ ਨੂੰ ਆਪਣੇ ਹੱਥਾਂ ਵਿਚ ਦਮ ਤੋੜਦਿਆਂ ਦੇਖ ਕੇ ਆਪਣੇ ਸਿਸਟਮ ਤੋਂ ਉਪਰਾਮ ਹੋ ਗਿਆ ਸੀ। ਇਸੇ ਕਾਰਨ ਉਸ ਨੇ ਨਵੀਂ ਖੋਜ ਕੀਤੀ ਤੇ ਹੋਮਿਓਪੈਥੀ ਨੂੰ ਈਜ਼ਾਦ ਕੀਤਾ। ਐਵੇਂ ਤਾਂ ਨਹੀਂ ਡਾ. ਜੇਮਜ਼ ਟੇਲਰ ਕੈਂਟ ਆਪਣੀ ਪਤਨੀ ਦੀ ਤਕਲੀਫ ਨਾ ਸਹਾਰਦਾ ਹੋਇਆ ਹੋਮਿਓਪੈਥ ਬਣ ਗਿਆ। ਬੜੀ ਲੰਬੀ ਸੂਚੀ ਹੈ ਉਨ੍ਹਾਂ ਲੋਕਾ ਦੀ, ਜੋ ਦਿਲ `ਤੇ ਠੋਕਰ ਖਾ ਕੇ ਹੋਮਿਓਪੈਥੀ ਵਲ ਆਏ। ਸਖਤ ਦਿਲ ਹੋ ਕੇ ਵੀ ਬੜੇ ਸੰਵੇਦਨਸ਼ੀਲ ਹੋ ਸਕਦੇ ਹਨ, ਇਸ ਪੇਸ਼ੇ ਦੇ ਲੋਕ। ਉਨ੍ਹਾਂ ਨੂੰ ਆਪਣੇ ਬਚਾਓ ਲਈ ਰਾਕ ਰੋਜ਼ ਦੀ ਇਕ ਸ਼ੀਸ਼ੀ ਹਮੇਸ਼ਾ ਆਪਣੇ ਕੋਲ ਰੱਖਣੀ ਚਾਹੀਦੀ ਹੈ।