ਜਲ੍ਹਿਆਂਵਾਲਾ ਬਾਗ ਦਾ ਸਾਕਾ

ਡਾ. ਗੁਰੂਮੇਲ ਸਿੱਧੂ
ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੀ ਘਟਨਾ ਵਿਸਾਖੀ ਵਾਲੇ ਦਿਨ 13 ਅਪਰੈਲ 1919 ਨੂੰ ਘਟੀ। ਬ੍ਰਿਟਿਸ਼ ਸਰਕਾਰ ਨੇ ਹਿੰਦੋਸਤਾਨੀਆਂ ਦਾ ਖੂਨ ਪਾਣੀ ਵਾਂਗ ਵਹਾਇਆ। ਖੂਨ ਦੇ ਛਿੱਟੇ ਹਿੰਦੋਸਤਾਨੀਆਂ ਦੇ ਦਾਮਨ ‘ਤੇ ਪਏ ਤੇ ਦੇਸ਼ ਭਗਤਾਂ ਦੇ ਚੋਲੇ ਗੇਰੂ ਰੰਗੇ ਹੋ ਗਏ। ਇਹ ਖੂਨ ਅਜਾਈਂ ਨਹੀਂ ਗਿਆ, ਬ੍ਰਿਟਿਸ਼ ਸਲਤਨਤ ਦੇ ਪਤਨ ਦਾ ਸਬੱਬ ਬਣਿਆ। ਕੂਕਾ ਲਹਿਰ ਨੇ ਸਰਕਾਰ ਦੀ ਕਬਰ ਲਈ ਟੱਕ ਲਾਇਆ, ਗਦਰ ਲਹਿਰ ਨੇ ਕਬਰ ਪੁੱਟਣੀ ਸ਼ੁਰੂ ਕੀਤੀ, ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਕਬਰ ਖੋਦ ਦਿੱਤੀ, ਬੱਬਰ ਅਕਾਲੀ ਲਹਿਰ ਤੇ ਕਿਰਤੀ ਕਿਸਾਨ ਪਾਰਟੀ ਨੇ ਤਾਬੂਤ ਤਿਆਰ ਕੀਤਾ, ਭਗਤ ਸਿੰਘ ਦੇ ਸਾਥੀਆਂ ਨੇ ਤਾਬੂਤ ਵਿਚ ਕਿੱਲ ਠੋਕਿਆ ਅਤੇ ਆਜ਼ਾਦ ਹਿੰਦ ਫੌਜ ਨੇ ਇਸ ਨੂੰ ਸਪੁਰਦ-ਏ-ਖਾਕ ਕਰ ਦਿੱਤਾ।

ਪਿਛੋਕੜ: ਜੁਲਾਈ 28 1914 ਨੂੰ ਪਹਿਲੀ ਵੱਡੀ ਜੰਗ ਸ਼ੁਰੂ ਹੋਈ। ਜੰਗ ਦੀ ਸ਼ਹਿ ਲੈ ਕੇ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਖਾਤਰ ਗਦਰੀ ਬਾਬੇ ਵਤਨ ਵਿਚ ਪਹੁੰਚ ਗਏ। ਗਦਰੀਆਂ ਦੇ ਸੰਕਟ ਨਾਲ ਸਿੱਝਣ ਲਈ ਬ੍ਰਿਟਿਸ਼ ਸਰਕਾਰ ਨੇ 19 ਮਾਰਚ 1915 ਵਿਚ ਆਰਜ਼ੀ ‘ਡੀਫੈਂਸ ਆਫ ਇੰਡੀਆ ਐਕਟ’ ਬਣਾਇਆ। ਇਸ ਦੀ ਵਰਤੋਂ ਲਾਹੌਰ ਸਾਜਿਸ਼ ਕੇਸਾਂ ਦੌਰਾਨ ਗਦਰੀ ਬਾਬਿਆਂ ‘ਤੇ ਚਲਾਏ ਮੁਕੱਦਮਿਆਂ ਵਿਚ ਕੀਤੀ ਗਈ। ਜਦ ਸੰਕਟ ਟਲਦਾ ਨਾ ਦਿਸਿਆ ਤਾਂ ਸਰਕਾਰ ਨੇ ਸਿਡਨੀ ਰੋਲੈਟ, ਜੋ ਇੰਗਲੈਂਡ ਦੇ ਬਾਦਸ਼ਾਹ ਦਾ ਕਾਨੂੰਨੀ ਸਲਾਹਕਾਰ ਸੀ, ਨੂੰ ਕਿਹਾ ਕਿ ਬਗਾਵਤ ਨੂੰ ਕੁਚਲਣ ਲਈ ਕੋਈ ਉਪਾਅ ਲੱਭੇ। ਉਸ ਨੇ ‘ਡੀਫੈਂਸ ਆਫ ਇੰਡੀਆ ਐਕਟ’ ਨੂੰ 19 ਮਾਰਚ 1919 ਵਿਚ ‘ਰੋਲਟ ਐਕਟ’ ਦੇ ਨਾਂ ਹੇਠ ਕਾਨੂੰਨ ਵਿਚ ਬਦਲ ਦਿੱਤਾ। ਸ਼ਾਹੀ ਵਿਧਾਨ ਸਭਾ (ੀਮਪੲਰਅਿਲ ਼ੲਗਸਿਲਅਟਵਿੲ) ਦੇ ਹਿੰਦੋਸਤਾਨੀ ਮੈਂਬਰਾਂ, ਪੰਡਿਤ ਮਦਨ ਮੋਹਨ ਮਾਲਵੀਆ, ਡਾ. ਸੈਫੁਦੀਨ ਕਿਚਲੂ ਅਤੇ ਡਾ. ਸਤਿਆਪਾਲ ਨੇ ਇਸ ਦਾ ਵਿਰੋਧ ਕੀਤਾ, ਪਰ ਧਿੰਗੋ ਜ਼ੋਰੀ ਲਾਗੂ ਕਰ ਦਿਤਾ। ‘ਰੋਲਟ ਐਕਟ’ ਦੀਆਂ ਧਾਰਾਵਾਂ ਹੇਠ ਦਿੱਤੀਆਂ ਗਈਆਂ ਹਨ:
1. ਕਿਸੇ ਵੀ ਸ਼ੱਕੀ ਅਤਿਵਾਦੀ ਨੂੰ, ਜੋ ਦੋ ਸਾਲ ਤੋਂ ਰਾਜ ਵਿਚ ਰਹਿ ਰਿਹਾ ਹੋਵੇ, ਬਿਨਾ ਮੁਕੱਦਮਾ ਚਲਾਇਆਂ ਦੋ ਸਾਲ ਦੀ ਕੈਦ ਹੋਵੇਗੀ।
2. ਪੁਲਿਸ ਕਿਸੇ ਸ਼ੱਕੀ ਵਿਅਕਤੀ ਅਤੇ ਉਸ ਦੇ ਘਰ ਦੀ, ਬਿਨਾ ਵਾਰੰਟ ਤੋਂ ਤਲਾਸ਼ੀ ਲੈ ਸਕਦੀ ਹੈ।
3. ਮੀਡੀਆ ਨੂੰ ਰਾਜਨੀਤਕ ਘਟਨਾਵਾਂ ਛਾਪਣ ਲਈ ਵਰੰਟ ਤੋਂ ਬਗੈਰ ਫੜ ਕੇ ਬਿਨਾ ਮੁਕੱਦਮਾ ਚਲਾਏ, ਅਣਮਿਥੇ ਸਮੇਂ ਲਈ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ।
4. ਮੁਕੱਦਮੇ ਦੀ ਸੁਣਾਈ ਲਈ ਕੋਈ ਜ਼ਿਊਰੀ ਨਹੀਂ ਹੋਵੇਗੀ ਅਤੇ ਸੁਣਾਈ ਸਿਰਫ ਕੈਮਰੇ ਸਾਹਮਣੇ ਹੋਵੇਗੀ।
5. ਕੈਦੀਆਂ ਨੂੰ ਗ੍ਰਿਫਤਾਰ ਕਰਾਉਣ ਵਾਲਿਆਂ ਜਾਂ ਗਵਾਹੀ ਦੇਣ ਵਾਲਿਆਂ ਬਾਰੇ ਜਾਣਨ ਦਾ ਕੋਈ ਹੱਕ ਨਹੀਂ ਹੋਵੇਗਾ।
6. ਕੈਦੀਆਂ ਨੂੰ ਰਿਹਾਈ ਤੋਂ ਬਾਅਦ ਜਮਾਨਤ ਭਰਨੀ ਪਵੇਗੀ ਕਿ ਉਹ ਦੁਬਾਰਾ ਰਾਜਨੀਤਕ, ਵਿਦਿਅਕ ਅਤੇ ਧਾਰਮਿਕ ਮਸਲਿਆਂ ਵਿਚ ਹਿੱਸਾ ਨਹੀਂ ਲੈਣਗੇ।
ਇਨ੍ਹਾਂ ਧਾਰਾਵਾਂ ਨੂੰ ਤਿੰਨ ਸ਼ਬਦਾਂ ਵਿਚ ਕਸ਼ੀਦ ਕੀਤਾ ਜਾ ਸਕਦਾ ਹੈ: ਨਾ ਅਪੀਲ, ਨਾ ਦਲੀਲ, ਨਾ ਵਕੀਲ। ਇਨ੍ਹਾਂ ਧਾਰਾਵਾਂ ਵਿਰੁੱਧ ਮਹਾਤਮਾ ਗਾਂਧੀ ਨੇ 30 ਮਾਰਚ 1919 ਨੂੰ ਹਿੰਦੋਸਤਾਨ ਵਿਚ ਭੁੱਖ-ਹੜਤਾਲ ਕਰਨ ਦਾ ਐਲਾਨ ਕਰ ਦਿੱਤਾ। ਲੋਕਾਂ ਨੂੰ ਹੜਤਾਲ ਬਾਰੇ ਸੂਚਤ ਕਰਨ ਲਈ ਸਮਾਂ ਘੱਟ ਸੀ, ਇਸ ਲਈ ਹੜਤਾਲ ਦਾ ਦਿਨ 6 ਅਪਰੈਲ 1919 ਵਿਚ ਬਦਲਨਾ ਪਿਆ। ਅੰਮ੍ਰਿਤਸਰ ਵਿਚ ਤਾਰੀਖ-ਬਦਲੀ ਦੀ ਇਤਲਾਹ ਦੇਰ ਨਾਲ ਪਹੁੰਚੀ, ਇਸ ਲਈ ਹੜਤਾਲ 30 ਮਾਰਚ ਨੂੰ ਹੀ ਹੋਈ। ਹੜਤਾਲ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਹੁਮਹੁਮਾ ਕੇ ਸ਼ਾਮਿਲ ਹੋਏ; ਕੋਈ 50,000 ਬੰਦਿਆਂ ਨੇ ਭਾਗ ਲਿਆ। ਅੰਮ੍ਰਿਤਸਰ ਵਿਚ ਮੀਟਿੰਗ ਕਰਕੇ ਹੇਠਲੇ ਮਤੇ ਪਾਸ ਕਰ ਦਿੱਤੇ:
1. ਕੋਈ ਬੰਦਾ ਕੰਮਕਾਰ `ਤੇ ਨਾ ਜਾਵੇ,
2. ਹਰ ਵਿਅਕਤੀ ਇਕ ਦਿਨ ਦੀ ਭੁੱਖ ਹੜਤਾਲ ਰੱਖੇ ਅਤੇ,
3. ਸ਼ਾਂਤ ਰਹੇ ਤੇ ਅਰਦਾਸ ਕਰੇ।
ਹੜਤਾਲ ਦੀ ਕਾਮਯਾਬੀ ਦੇਖ ਕੇ ਸਰਕਾਰ ਦੇ ਛੱਕੇ ਛੁੱਟ ਗਏ। ਪੰਜਾਬ ਦੇ ਗਵਰਨਰ ਜਨਰਲ, ਮਾਈਕਲ ਓ’ਡਵਾਇਰ ਨੇ ਡਾ. ਸਤਿਆਪਾਲ ਉੱਤੇ ਕਿਸੇ ਵੀ ਜਲਸੇ ਵਿਚ ਬੋਲਣ ‘ਤੇ ਪਾਬੰਦੀ ਲਾ ਦਿੱਤੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਮਾਇਲਜ਼ ਇਰਵਿੰਗ ਨੇ 5 ਅਪਰੈਲ 1919 ਨੂੰ ਸਥਾਨਕ ਮੈਜਿਸਟ੍ਰੇਟਾਂ ਅਤੇ ਕੁਝ ਆਹਲਾ ਸ਼ਹਿਰੀਆਂ ਨੂੰ ਬੁਲਾ ਕੇ ਕਿਹਾ ਕਿ ਹੜਤਾਲ ਬੰਦ ਕਰਾਓ। ਇਨ੍ਹਾਂ ‘ਚੋਂ ਕੁਝ ਮੰਨ ਗਏ, ਪਰ ਡਾ. ਸਤਿਆਪਾਲ ਅਤੇ ਡਾ. ਕਿਚਲੂ ਨਾ ਮੰਨੇ। ਇਨ੍ਹਾਂ ਨੂੰ 6 ਅਪਰੈਲ 1919 ਵਾਲੇ ਦਿਨ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਹੱਦ ਅੰਦਰ ਨਜ਼ਰਬੰਦ ਕਰ ਦਿੱਤਾ। ਮੁਜਾਹਰੇ ਸ਼ੁਰੂ ਹੋ ਗਏ, ਸਰਕਾਰ ਦੇ ਕੰਨਾਂ ‘ਤੇ ਜੂੰ ਨਾ ਸਰਕੀ। ਗੁੱਸਾ ਪ੍ਰਗਟ ਕਰਨ ਲਈ ਲੋਕ ਸੜਕਾਂ ਅਤੇ ਬਾਜ਼ਾਰਾਂ ਵਿਚ ਆ ਗਏ। ਜਿਲੇ ਦੇ ਵਕੀਲਾਂ-ਗੁਰਦਿਆਲ ਸਿੰਘ ਅਤੇ ਮਕਬੂਲ ਮੁਹੰਮਦ ਨੇ ਜਨਤਾ ਨੂੰ ਸ਼ਾਂਤ ਹੋਣ ਲਈ ਅਪੀਲ ਕੀਤੀ। ਅਪੀਲ ਨੂੰ ਅਣਸੁਣੀ ਕਰਕੇ ਹਜ਼ੂਮ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਇਰਵਿੰਗ ਦੀ ਕੋਠੀ ਵਲ ਵਹੀਰਾਂ ਘੱਤ ਲਈਆਂ। ਰਾਹ ਵਿਚ ਰੇਲਵੇ ਪੁਲ ਸੀ, ਜਿਸ ‘ਤੇ ਮਿਲਟਰੀ ਦਾ ਪਹਿਰਾ ਸੀ। ਲੋਕਾਂ ਨੂੰ ਰੋਕਣ ਲਈ ਗੋਲਾਬਾਰੀ ਕੀਤੀ ਤੇ 20 ਬੰਦੇ ਮਾਰੇ ਗਏ ਅਤੇ ਬਹੁਤ ਸਾਰੇ ਜ਼ਖਮੀ ਹੋਏ। ਲੋਕਾਂ ਨੇ ਲਾਸ਼ਾਂ ਨੂੰ ਸੀੜ੍ਹੀਆਂ ‘ਤੇ ਬੰਨ੍ਹ ਕੇ ਸ਼ਹਿਰ ਵਿਚ ਫੇਰਿਆ। ਭੀੜ ਹੋਰ ਵੀ ਤਾਅ ਵਿਚ ਆ ਗਈ ਤੇ ਸਰਕਾਰੀ ਗੁਦਾਮ ਵਿਚ ਵੜ ਕੇ ਸਾਰਜੈਂਟ ਰੌਲੈਂਡਜ਼ ਨੂੰ ਕਤਲ ਕਰ ਦਿੱਤਾ। ਤਾਰ-ਘਰ ਦੇ ਦਫਤਰ ਦੀ ਭੰਨ-ਤੋੜ ਕੀਤੀ ਤੇ ਉਥੇ ਦੇ ਗਾਰਡ ਰੋਬਿੰਨਸਨ ਨੂੰ ਮਾਰ ਦਿੱਤਾ। ਨੈਸ਼ਨਲ ਬੈਂਕ ਲੁੱਟ ਕੇ ਸਾੜ ਦਿੱਤੀ ਤੇ ਬੈਂਕ ਦੇ ਕਰਮਚਾਰੀ ਸਟੂਅਰਟ ਅਤੇ ਸਕੌਟ ਮਾਰੇ ਗਏ। ਅਲਾਇਨ ਬੈਂਕ ਨੂੰ ਲੁੱਟਣ ਲੱਗੇ ਤਾਂ ਮੈਨੇਜਰ ਥੌਮਸਨ ਨੇ ਪਿਸਤੌਲ ਚਲਾਇਆ। ਉਸ ਨੂੰ ਮਾਰ ਕੇ ਦੇਹ ਨੂੰ ਬੈਂਚ ਦੀਆਂ ਲਕੜਾਂ ਨਾਲ ਸਾੜ ਦਿੱਤਾ। ਭੀੜ ‘ਚੋਂ ਕਿਸੇ ਨੇ ਦੱਸਿਆ ਕਿ ‘ਜ਼ੀਨਾ ਹਸਪਤਾਲ’ ਦੀ ਇੰਚਾਰਜ ਡਾ. ਇਜ਼ਾਬੈਲ ਮੇਰੀ ਈਸਡਨ ਜ਼ਖਮੀਆਂ ਦਾ ਇਲਾਜ ਕਰਨ ਦੀ ਥਾਂ ਕਹਿ ਰਹੀ ਹੈ ਕਿ ‘ਇਨ੍ਹਾਂ ਨੇ ਜੋ ਬੀਜਿਆ ਸੋ ਵੱਢਿਆ।’ ਗੁੱਸੇ ਵਿਚ ਕੁਝ ਲੋਕ ਹਸਪਤਾਲ ਵਲ ਵਧੇ, ਪਰ ਡਾ. ਇਜ਼ਾਬੈਲ ਖਿਸਕ ਗਈ। ਮਿਸ਼ਨਰੀ ਉਸਤਾਨੀ ਮਿੱਸ ਮਾਰਸੇਲਾ ਸ਼ੇਰਵੁੱਢ ਸਾਈਕਲ ‘ਤੇ ਜਾ ਰਹੀ ਸੀ; ਭੀੜ ਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਅਧਮੋਈ ਜਿਹੀ ਕਰਕੇ ਛੱਡ ਦਿੱਤੀ। (ੱੋਲਪੲਰਟ, 1970)
ਜਿਸ ਸੜਕ ‘ਤੇ ਸ਼ੇਰਵੁੱਡ ਦੀ ਬੇਇਜ਼ਤੀ ਕੀਤੀ ਗਈ ਸੀ, ਡਾਇਰ ਨੇ ਉਸ ਦੇ ਆਲੇ-ਦੁਆਲੇ ਬੰਨ੍ਹ ਲਗਵਾ ਦਿੱਤੇ ਅਤੇ ਰੀਂਘਣ ਦਾ ਹੁਕਮ (ਛਰਅੱਲਨਿਗ ੌਰਦੲਰ) ਦੇ ਦਿੱਤਾ, ਜਿਸ ਅਨੁਸਾਰ ਜਿੱਥੇ ਮਿਸ ਸ਼ੇਰਵੁੱਢ ਉੱਤੇ ਹਮਲਾ ਹੋਇਆ ਸੀ, ਉਸ ਥਾਂ ਉੱਤੋਂ ਹਿੰਦੋਸਤਾਨੀ, 6 ਵਜੇ ਸਵੇਰ ਤੋਂ ਲੈ ਕੇ ਸ਼ਾਮ ਦੇ 8 ਵਜੇ ਤਕ ਗੋਡਿਆਂ ਜਾਂ ਢਿੱਡ ਭਰਨੇ ਹੋ ਕੇ ਲੰਘਣ। (ਖੲਨਟ, 2009)
ਡਾਇਰ ਦੀਆਂ ਨਜ਼ਰਾਂ ਵਿਚ ਅਜਿਹੀ ਸਜ਼ਾ ਉਚਿੱਤ ਸੀ, ਕਿਉਂਕਿ ਉਹ ਔਰਤਾਂ ਨੂੰ ਬਹੁਤ ਪਵਿੱਤਰ ਸਮਝਦਾ ਹੈ। ਜਿਸ ਥਾਂ `ਤੇ ਸ਼ੇਰਵੁੱਡ ਨਾਲ ਵਧੀਕੀ ਹੋਈ ਸੀ, ਉਸ ਥਾਂ ਨੂੰ ਪੂਜਣ ਸਮਾਨ ਸਮਝਦਿਆਂ, ਹਿੰਦੋਸਤਾਨੀ ਉਹੋ ਰੁਤਬਾ ਦੇਣ, ਜੋ ਉਹ ਆਪਣੇ ਧਰਮ ਸਥਾਨਾਂ ਨੂੰ ਦਿੰਦੇ ਹਨ, ਇਸ ਲਈ ਝੁਕ ਕੇ ਲੰਘਣ (ਚਿਰ-1)। ਡਾਇਰ ਦੇ ਸ਼ਬਦਾਂ ਵਿਚ, ੰੋਮੲ ੀਨਦਅਿਨਸ ਚਰਅੱਲ ਾਅਚੲ ਦੋੱਨੱਅਰਦਸ ਨਿ ਾਰੋਨਟ ੋਾ ਟਹੲਰਿ ਗੋਦਸ। ੀ ੱਅਨਟੲਦ ਟਹੲਮ ਟੋ ਕਨੋੱ ਟਹਅਟ ਅ ਭਰਟਿਸਿਹ ੱੋਮਅਨ ਸਿ ਅਸ ਸਅਚਰੲਦ ਅਸ ਅ ੍ਹਨਿਦੁ ਗੋਦ ਅਨਦ ਟਹੲਰੲਾੋਰੲ, ਟਹਏ ਹਅਵੲ ਟੋ ਚਰਅੱਲ ਨਿ ਾਰੋਨਟ ੋਾ ਹੲਰ ਟੋੋ” (ੰਟਰੋਬੲ , 2006)।
(ਵੇਖੋ: ਚਿੱਤਰ-1)
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਅੰਮ੍ਰਿਤਸਰ ਵਿਚ ਹੋਏ ਸਿਰਫ ਗੋਰਿਆਂ ਦੇ ਕਤਲਾਂ ਨੂੰ ਮੱਦੇਨਜ਼ਰ ਰਖਦਿਆਂ ਮੈਜਿਸਟ੍ਰੇਟ ਮਿਸਟਰ ਸੀਮੋਰ ਨੇ ਕਿਹਾ ਕਿ ਇਕ ਗੋਰੇ ਦੇ ਬਦਲੇ ਵਿਚ ਇਕ ਹਜ਼ਾਰ ਹਿੰਦੂਆਂ ਦਾ ਖੂਨ ਵਹਾਇਆ ਜਾਵੇਗਾ।
ਜਲ੍ਹਿਆਂਵਾਲਾ ਬਾਗ ਵਿਚ ਕਤਲੇਆਮ: ਕਰਨਲ ਰਿਜਨਲਡ ਐਡਵਰਡ ਹੈਰੀ ਡਾਇਰ ਜਲੰਧਰ ਦੀ ਫੌਜੀ ਛਾਉਣੀ ਦਾ ਇੰਚਾਰਜ ਸੀ। ਉਸ ਨੇ ਅੰਮ੍ਰਿਸਤਰ ਨੂੰ 300 ਫੌਜੀ ਭੇਜੇ। ਪੰਜਾਬ ਦੇ ਲੈਫਟੀਨਿੰਟ ਗਵਰਨਰ ਮਾਈਕਲ ਓ’ਡਵਾਇਰ ਨੇ ਹੁਕਮ ਦਿੱਤਾ ਕਿ ਡਾਇਰ ਖੁਦ ਮੌਕੇ ‘ਤੇ ਪਹੁੰਚੇ। ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਅਤੇ ਪੁਲਿਸ ਸੁਪਰਨਟੈਂਡਿੰਡ ਪਲੁਮਰ ਨਾਲ ਮੀਟਿੰਗ ਕਰਕੇ ਇਕ ਦਸਤਾਵੇਜ਼ ਤਿਆਰ ਕੀਤਾ, ਜੋ ਸ਼ਹਿਰ ਦੇ ਮੋਹਤਵਰ ਸੱਜਣਾਂ ਨੂੰ ਦਿੱਤਾ। ਇਸ ਰਾਹੀਂ ਚਿਤਾਵਨੀ ਦਿੱਤੀ ਗਈ ਕਿ ਅਮਨ-ਅਮਾਨ ਕਾਇਮ ਰੱਖਣ ਲਈ ਲੋੜੀਂਦੀ ਫੌਜ ਦੀ ਵਰਤੋਂ ਕੀਤੀ ਜਾਵੇਗੀ। ਕਰਨਲ ਡਾਇਰ ਨੇ ਸਿੱਖਾਂ ਨੂੰ ਆਪਣੇ ਵੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਨੇ ਹਰਿਮੰਦਰ ਸਾਹਿਬ ਦੇ ਮੈਨੇਜਰ ਸਰ ਸੁੰਦਰ ਸਿੰਘ ਮਜੀਠੀਆ ਨੂੰ ਕਿਹਾ ਕਿ ਉਹ ਆਪਣਾ ਰਸੂਖ ਵਰਤ ਕੇ ਸਿੱਖਾਂ ਨੂੰ ਮਨਾਵੇ, ਪਰ ਹਜੂਮ ਦੇ ਹੜ੍ਹ ਨੂੰ ਕੌਣ ਠੱਲ੍ਹ ਪਾ ਸਕਦਾ ਸੀ!
ਡਾਇਰ 12 ਅਪਰੈਲ1919 ਨੂੰ ਫੌਜੀ ਦਸਤਾ ਲੈ ਕੇ ਹੜ ਹੜ ਕਰਦਾ ਅੰਿਮਤਸਰ ਆ ਵੜਿਆ ਤੇ ਮੁਨਾਦੀ ਕਰਵਾਈ ਕਿ ਸ਼ਹਿਰ ਦੇ ਅੰਦਰ ਜਾਂ ਆਲੇ-ਦੁਆਲੇ ਕਿਸੇ ਸਮੇਂ ਕੋਈ ਜਲੂਸ ਨਹੀਂ ਕੱਢੇਗਾ। ਸ਼ਾਮ ਨੂੰ ਚਾਰ ਬੰਦਿਆਂ ਤੋਂ ਵੱਧ ਦੇ ਇਕੱਠ ਨੂੰ ਕਾਨੂੰਨੀ ਉਲੰਘਣਾ ਗਰਦਾਨ ਕੇ, ਜ਼ਬਰਦਸਤੀ ਖੇਰੂੰ-ਖੇਰੂੰ ਕਰ ਦਿੱਤਾ ਜਾਵੇਗਾ। ਉਸੇ ਸਮੇਂ ਸ਼ਹਿਰ ਦੇ ਦੂਜੇ ਪਾਸੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਇਕ ਮੁੰਡਾ ਟੀਨ ਦੇ ਪੀਪੇ ‘ਤੇ ਡੱਗੇ ਮਾਰਦਾ ਡੌਂਡੀ ਪਿੱਟ ਰਿਹਾ ਸੀ ਕਿ 13 ਅਪਰੈਲ 1919 ਨੂੰ ਸ਼ਾਮ ਦੇ ਚਾਰ ਵਜੇ ਜਲ੍ਹਿਆਂਵਾਲਾ ਬਾਗ ਵਿਚ ਘਨੱਈਆ ਲਾਲ ਦੀ ਪ੍ਰਧਾਨਗੀ ਹੇਠ ਜਲਸਾ ਹੋ ਰਿਹਾ ਹੈ; ਸਾਰੇ ਮਾਈ-ਭਾਈ ਹੁਮਹੁਮਾ ਕੇ ਪੁੱਜਣ। (ਯਾਦ ਰਹੇ ਕਿ ਪਹਿਲਾਂ ਇਹੋ ਮੀਟਿੰਗ ਹਰਿਮੰਦਰ ਸਾਹਿਬ ਵਿਚ ਰੱਖਣ ਦਾ ਵਿਚਾਰ ਸੀ, ਪਰ ਸੁੰਦਰ ਸਿੰਘ ਮਜੀਠੀਆ ਦੇ ਕਹਿਣ `ਤੇ ਮੀਟਿੰਗ ਦੀ ਥਾਂ ਬਦਲ ਦਿੱਤੀ ਗਈ ਸੀ। ਮਜੀਠੀਆ ਹਰਿਮੰਦਰ ਸਾਹਿਬ ਦਾ ਮੈਨੇਜਰ ਹੋਣ ਦੇ ਨਾਲ ਇੰਪੀਰਅਲ ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ ਵੀ ਸੀ)।
ਲੋਕ 13 ਅਪਰੈਲ 1919 ਨੂੰ ਚਾਰ ਵਜੇ ਜਲ੍ਹਿਆਂਵਾਲਾ ਬਾਗ ਵਿਚ ਪਹੁੰਚ ਗਏ। ਜਨਰਲ ਡਾਇਰ ਨੇ ਜਿਲੇ ਦੇ ਅਧਿਕਾਰੀਆਂ ਸਮੇਤ ਸਵੇਰ ਵੇਲੇ ਸ਼ਹਿਰ ਵਿਚ ਗੇੜਾ ਲਾਇਆ ਤੇ 12:40 ‘ਤੇ ਆਪਣੇ ਦਫਤਰ ਵਿਚ ਪਹੁੰਚ ਗਿਆ। ਉਸ ਨੂੰ ਸ਼ਾਮੀ 4 ਵਜੇ ਜਲ੍ਹਿਆਂਵਾਲਾ ਬਾਗ ਵਿਚ ਹੋ ਰਹੇ ਜਲਸੇ ਦੀ ਇਤਲਾਹ ਮਿਲੀ। ਉਸ ਨੂੰ ਹੈਰਤ ਹੋਈ ਕਿ ਡੌਂਡੀ ਪਿਟਵਾਉਣ ਅਤੇ ਚਿਤਾਵਨੀ ਦੇਣ ਦੇ ਬਾਵਜੂਦ ਜਨਤਾ ਨੂੰ ਅਜਿਹੀ ਹਿਮਾਕਤ ਕਰਨ ਦੀ ਹਿੰਮਤ ਕਿਵੇਂ ਹੋਈ! ਉਹ ਗੁੱਸੇ ਵਿਚ ਭਰਿਆ ਪੀਤਾ ਉੱਠਿਆ ਤੇ ਮਨ ਵਿਚ ਧਾਰ ਲਿਆ ਕਿ ਹਜੂਮ ਨੂੰ ਗੋਲੀਆਂ ਨਾਲ ਭੁੰਨ ਦੇਵੇਗਾ। ਫੌਜ ਨੂੰ ਉਥੇ ਪੁੱਜਣ ਦਾ ਹੁਕਮ ਦਿੱਤਾ। ਫੌਜ ਵਿਚ 50 ਸਿਪਾਹੀ 1/9 ਗੋਰਖਾ ਦਸਤੇ ਦੇ, 25 ਸਿੱਖਾਂ ਦੀ 54-ਫਰੰਟੀਆਰ ਦੇ ਅਤੇ 59-ਰਾਈਫਲ ਫੌਜ ਦੇ ਸਨ। ਜਲ੍ਹਿਆਂਵਾਲਾ ਬਾਗ ਦੇ ਅੰਦਰ ਵੜਨ ਵਾਲੀ ਭੀੜੀ ਜਿਹੀ ਗਲੀ ਥਾਣੀਂ ਲੰਘ ਕੇ 25-25 ਸਿਪਾਹੀਆਂ ਨੂੰ ਭੀੜ ਦੇ ਆਲੇ-ਦੁਆਲੇ ਤਾਇਨਾਤ ਕਰਕੇ ਸ਼ਿਸਤ ਲੈਣ ਲਈ ਕਿਹਾ। ਵਗੈਰ ਚਿਤਾਵਨੀ ਦਿੱਤਿਆਂ ਗੋਲੀ ਦਾ ਹੁਕਮ ਦੇ ਦਿੱਤਾ। ਭੀੜ ਨੂੰ ਦਸ ਮਿੰਟ ਅੰਨ੍ਹੇਵਾਹ ਗੋਲੀਆਂ ਨਾਲ ਭੁੰਨਿਆ। ਡਰੇ ਹੋਏ ਲੋਕ ਕੀੜੀਆਂ ਦੇ ਉੱਜੜੇ ਹੋਏ ਭੌਣ ਵਾਂਗ, ਏਧਰ-ਓਧਰ ਦੌੜੇ ਤੇ ਗੋਲੀਆਂ ਦੀ ਬੁਛਾੜ ਨਾਲ ਜ਼ਮੀਨ ‘ਤੇ ਢੇਰੀ ਹੁੰਦੇ ਗਏ। ਬਾਹਰ ਨੱਠਣ ਲਈ ਇਕੋ ਰਾਹ ਸੀ, ਜੋ ਫੌਜ ਨੇ ਮੱਲਿਆ ਹੋਇਆ ਸੀ। ਲੋਕਾਂ ਨੇ ਨਹੁੰ ਫਸਾ ਕੇ ਕੰਧ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤੇ ਬਹੁਤਿਆਂ ਨੇ ਬੇਤਹਾਸ਼ਾ ਖੂਹ ਵਿਚ ਛਾਲਾਂ ਮਾਰ ਦਿੱਤੀਆਂ (ਵੇਖੋ ਚਿੱਤਰ-2)। ਡਾਇਰ ਨੇ ਕਿਹਾ ਕਿ ਕੰਧਾਂ ‘ਤੇ ਚੜ੍ਹ ਰਹੇ ਲੋਕਾਂ ਵੱਲ ਸਿੰਨ੍ਹ ਕੇ ਗੋਲੀਆਂ ਮਾਰੋ, ਕੋਈ ਬਚ ਕੇ ਨਾ ਜਾਵੇ (ਚਿੱਤਰ-3)। ਉਸ ਨੇ ਆਪਣਾ ਪਿਸਤੌਲ ਫੌਜੀਆਂ ਉੱਤੇ ਤਾਣਿਆ ਹੋਇਆ ਸੀ, ਤਾਂ ਕਿ ਕੋਈ ਹੁਕਮ ਅਦੂਲੀ ਨਾ ਕਰੇ। ਡਾਇਰ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਅੰਦਰ ਦਾਖਲ ਹੋਣ ਵਾਲੀ ਗਲੀ ਭੀੜੀ ਹੋਣ ਕਰਕੇ ਮਸ਼ੀਨਗੰਨ ਨੂੰ ਅੰਦਰ ਨਹੀਂ ਸੀ ਲਿਜਾ ਸਕਿਆ।
ਜਲ੍ਹਿਆਂਵਾਲਾ ਬਾਗ ਵਿਚ ਮੌਤ ਦੇ ਵਹਿਸ਼ੀ ਤਾਂਡਵ ਨਾਚ ਬਾਰੇ ਹਿੰਦੋਸਤਾਨੀ ਅਤੇ ਅੰਗਰੇਜ਼ੀ ਸਿਆਸਤਦਾਨਾਂ ਦੇ ਵਿਚਾਰ ਪੇਸ਼ ਕੀਤੇ:
1. ਮਹਾਤਮਾ ਗਾਂਧੀ ਨੇ ਕਿਹਾ ਕਿ ਜੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਭੜਕਾਊ ਤਕਰੀਰਾਂ ਰਾਹੀਂ ਲੀਡਰਾਂ ਦੀ ਨਿੰਦਿਆ ਅਤੇ ਲੋਕਾਂ ਦੀ ਰਾਏ ਦਾ ਤ੍ਰਿਸਕਾਰ ਨਾ ਕਰਦਾ ਤਾਂ ਇਤਿਹਾਸ ਵੱਖਰੀ ਤਰ੍ਹਾਂ ਲਿਖਿਆ ਜਾਣਾ ਸੀ। ਉਸ ਨੇ ਹਿੰਦੋਸਤਾਨ ਦੇ ਵਾਇਸਰਾਏ ਲੌਰਡ ਚਲਮਫੋਰਡ ਨੂੰ ਖਤ ਲਿਖਿਆ ਕਿ ਜਨਰਲ ਡਾਇਰ ਨੇ ਜੋ ਕਾਰਵਾਈ ਕੀਤੀ ਹੈ, ਉਹ ਲੋਕਾਂ ਉੱਤੇ ਵਹਿਸ਼ੀਆਨਾ ਹੱਦ ਤਕ ਜ਼ੁਲਮ ਦੀ ਦਰਿੰਦਗੀ ਸੀ। ਇਹ ਜ਼ੁਲਮ ਅਤੇ ਦਹਿਸ਼ਤਗਰਦੀ ਦੀ ਅਜਿਹੀ ਘਟਨਾ ਸੀ, ਜਿਸ ਦੀ ਮਿਸਾਲ ਸਮਕਾਲੀ ਕਾਲ ਵਿਚ ਨਹੀਂ ਮਿਲਦੀ।
2. ਰਾਬਿੰਦਰ ਨਾਥ ਟੈਗੋਰ ਨੇ ਦਿਲੋਂ ਰੋਸ ਪ੍ਰਗਟ ਕੀਤਾ। ‘ਸਰ’ ਦਾ ਕਿਤਾਬ ਵਾਪਸ ਕਰਦਿਆਂ ਕਿਹਾ, “ਕੌਮੀ ਖੱਜਲ ਖਵਾਰੀ ਅਤੇ ਦੁਰਗਤੀ ਦੇ ਬੇਮਸਾਲ ਵਤੀਰੇ ਨੂੰ ਦੇਖਦਿਆਂ, ਇਹ ਸਨਮਾਨ-ਚਿੰਨ੍ਹ ਮੇਰੇ ਲਈ ਬੇਇਜ਼ਤੀ ਸਮਾਨ ਹੈ।”
3. ਬ੍ਰਿਟਿਸ਼ ਸਲਤਨਤ ਦੇ ਪ੍ਰਧਾਨ ਮੰਤਰੀ ਵਿਨਸਟਨ ਚਰਚਲ ਨੇ ਕਿਹਾ, “ਜਲ੍ਹਿਆਂਵਾਲਾ ਬਾਗ ਦੀ ਘਟਨਾ ਦਰਦਨਾਕ, ਮਨਹੂਸ, ਨਿਵੇਕਲੀ ਅਤੇ ਕਲਮੂੰਹੀਂ ਸੀ।”
4. ਪੰਡਿਤ ਨਹਿਰੂ ਨੇ ਕਿਹਾ, “ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਨਾਲ ਐਂਗਲੋ-ਇੰਡੀਅਨ ਸਬੰਧਾਂ ਨੇ ਖਤਰਨਾਕ ਮੋੜ ਕੱਟਿਆ ਹੈ। ਹਿੰਦੋਸਤਾਨ ਦੀ ਤਵਾਰੀਖ ਵਿਚ ਕਿਸੇ `ਕੱਲੇ-ਕਾਰੇ ਅਫਸਰ ਨੇ ਰਾਜਸੀ ਹਾਲਾਤਾਂ ਉੱਤੇ ਐਨਾ ਗੰਭੀਰ ਅਸਰ ਨਹੀਂ ਪਾਇਆ, ਜਿੰਨਾ ਡਾਇਰ ਦੀ ਜਲ੍ਹਿਆਂਵਾਲਾ ਬਾਗ ਦੀ ਕਾਰਵਾਈ ਨੇ ਪਾਇਆ ਹੈ।”
5. ਡਾ. ਕਿਚਲੂ ਨੇ ਕਿਹਾ, “ਲੋਕੋ! ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਚੇਤੇ ਕਰਕੇ ਦੱਸੋ, ਕੀ ਤੁਸੀਂ ਉਨ੍ਹਾਂ ਲੋਕਾਂ ਨਾਲ ਰਾਬਤਾ ਰੱਖਣਾ ਚਾਹੋਗੇ, ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਖੂਨ ਨਾਲ ਹੱਥ ਰੰਗੇ ਹੋਣ?”
ਹੰਟਰ ਕਮਿਸ਼ਨ ਰਿਪੋਰਟ: ਜਲ੍ਹਿਆਂਵਾਲਾ ਬਾਗ਼ ਦੇ ਕਤਲਾਮ ਨੂੰ ਘੋਖਣ-ਪਰਖਣ ਲਈ ਬ੍ਰਿਟਿਸ਼ ਸਰਕਾਰ ਨੇ ਹੰਟਰ ਕਮਿਸ਼ਨ ਬਣਾਇਆ। ਇਸ ਦਾ ਚੇਅਰਮੈਨ ਲੌਰਡ ਹੰਟਰ ਸੀ ਜੋ ਸਕੋਟਲੈਂਡ ਦਾ ਸੁਲਿੱਸ਼ਟਰ ਜਨਰਨਲ ਸੀ। ਕਮਿਸ਼ਨ ਵਿਚ ਹੇਠ ਲਿਖੇ ਮੈਂਬਰ ਸਨ:
1. ਕਲਕੱਤੇ ਦੀ ਕਚਹਿਰੀ ਦਾ ਜਸਟਿਸ ਜੌਰਜ ਸੀ. ਰੈਂਕਿਨ
2. ਬੰਬਈ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਚਮਨਲਾਲ ਹਰੀਲਾਲ ਸੀਤਵਾਸ
3. ਗ੍ਰਹਿ-ਵਿਭਾਗ ਦਾ ਕਰਮਚਾਰੀ ਡਬਲਿਯੂ. ਐਫ. ਰਾਈਸ
4. ਪਸ਼ਾਵਰ ਡਵੀਜਨ ਦਾ ਮੇਜਰ ਜਨਰਲ ਜੌਰਜ ਬਾਰੋ
5. ਸੰਯੁਕਤ ਪ੍ਰਾਂਤਾਂ ਦੀ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਅਤੇ ਵਕੀਲ ਪੰਡਿਤ ਜਗਤ ਨਾਰਾਇਣ
6. ਸੰਯੁਕਤ ਪ੍ਰਾਂਤਾਂ ਦੀ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਟੌਮਸ ਸਮਿੱਥ
7. ਗਵਾਲੀਅਰ ਦਾ ਵਕੀਲ ਸਰਦਾਰ ਸਾਹਿਬਜ਼ਾਦਾ ਸੁਲਤਾਨ ਖਾਨ
8. ਕਮਿਸ਼ਨ ਦਾ ਸਕੱਤਰ ਐਚ. ਸੀ. ਸਟੋਕਸ।
29 ਅਕਤੂਬਰ 1919 ਨੂੰ ਨਵੀਂ ਦਿੱਲੀ ਵਿਚ ਕਮਿਸ਼ਨ ਦੀ ਮੀਟਿੰਗ ਹੋਈ ਤੇ ਗਵਾਹਾਂ ਦੇ ਬਿਆਨ ਲਏ। ਦੂਜੀ ਮੀਟਿੰਗ 19 ਨਵੰਬਰ ਨੂੰ ਹੋਈ, ਜਿਸ ਵਿਚ ਕਮਿਸ਼ਨ ਨੇ ਜਨਰਲ ਡਾਇਰ ਨੂੰ ਸਵਾਲ ਪੁੱਛੇ ਤੇ ਉਸ ਨੇ ਜਬਾਬ ਦਿੱਤੇ:
ਸਵਾਲ: ਜਦ ਤੂੰ ਜਲ੍ਹਿਆਂਵਾਲਾ ਬਾਗ ਵਿਚ ਗਿਆ ਤਾਂ ਕੀ ਕੀਤਾ?
ਉੱਤਰ: ਗੋਲੀ ਚਲਾਈ।
ਸਵਾਲ: ਯਕਦੱਮ!
ਉੱਤਰ: ਪਹਿਲਾਂ ਮੈ ਹਾਲਾਤ ਬਾਰੇ ਸੋਚਿਆ ਤੇ ਫੈਸਲਾ ਲੈਣ ਲਈ 30 ਸਕਿੰਟ ਲੱਗੇ ਕਿ ਮੇਰੀ ਡਿਊਟੀ ਕੀ ਹੈ?
ਸਵਾਲ: ਭੀੜ ਕੀ ਕਰ ਰਹੀ ਸੀ?
ਉੱਤਰ: ਲੋਕ ਮੀਟਿੰਗ ਕਰ ਰਹੇ ਸਨ। ਕੇਂਦਰ ਵਿਚ ਮੰਚ ‘ਤੇ ਇਕ ਬੰਦਾ ਹੱਥ ਉਲਾਰ ਕੇ ਤਕਰੀਰ ਕਰ ਰਿਹਾ ਸੀ। ਜਿੱਥੇ ਮੈਂ ਖੜ੍ਹਾ ਸੀ, ਉਸ ਤੋਂ 50-60 ਗਜ ਦੂਰ ਮੇਰੇ ਫੌਜੀ ਸਿਪਾਹੀ ਖੜ੍ਹੇ ਸਨ। ਮੈਂ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। (ਜਨਰਲ ਨੇ ਮੰਨਿਆ ਕਿ ਸ਼ਾਇਦ ਬਹੁਤਿਆਂ ਨੇ ਸ਼ਹਿਰ ਵਿਚ ਕੀਤੀ ਗਈ ਮੁਨਿਆਦੀ ਨਾ ਸੁਣੀ ਹੋਵੇ)।
ਸਵਾਲ: ਜੇ ਲੋਕਾਂ ਨੇ ਮੁਨਿਆਦੀ ਨਾ ਸੁਣੀ ਹੋਵੇ ਤਾਂ ਤੈਨੂੰ ਇਹ ਨਹੀਂ ਸੁੱਝਿਆ ਕਿ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪਹਿਲਾਂ ਚਿਤਾਵਨੀ ਦਿੱਤੀ ਜਾਵੇ?
ਉੱਤਰ: ਨਹੀਂ, ਉਸ ਵੇਲੇ ਨਹੀਂ ਸੁੱਝਿਆ। ਮੈਨੂੰ ਸਿਰਫ ਇਹ ਖਿਆਲ ਆਇਆ ਕਿ ਲੋਕਾਂ ਨੇ ਮੇਰਾ ਹੁਕਮ ਨਹੀਂ ਮੰਨਿਆ, ਮਾਰਸ਼ਲ ਲਾਅ ਦੀ ਅਵੱਗਿਆ ਕੀਤੀ। ਇਸ ਲਈ ਯਕਦਮ ਗੋਲੀ ਚਲਾਉਣਾ ਮੇਰੀ ਡਿਊਟੀ ਸੀ।
ਸਵਾਲ: ਜਦ ਤੂੰ ਭੀੜ ਨੂੰ ਭਜਾਇਆ ਤਾਂ ਕੀ ਲੋਕਾਂ ਨੇ ਕੋਈ ਮੋੜਵੀਂ ਵਾਰਦਾਤ ਕੀਤੀ?
ਉੱਤਰ: ਨਹੀਂ ਜਨਾਬ, ਉਹ ਦੌੜ ਗਏ, ਕੁਝ ਨੇ…!
ਸਵਾਲ: (ਵਿਚੋਂ ਗੱਲ ਟੋਕ ਕੇ) ਕੀ ਉਨ੍ਹਾਂ ਨੇ ਯਕਦਮ ਭੱਜਣਾ ਸ਼ੁਰੂ ਕਰ ਦਿੱਤਾ?
ਉੱਤਰ: ਹਾਂ, ਜਦ ਮੈਂ ਗੋਲਾਬਾਰੀ ਸ਼ੁਰੂ ਕੀਤੀ ਤਾਂ ਕੇਂਦਰ ਵਿਚਲੀ ਭੀੜ ਸੱਜੇ ਪਾਸੇ ਵਲ ਦੌੜੀ।
ਸਵਾਲ: ਜਦ ਤੂੰ ਇਹ ਕਾਰਾ ਕੀਤਾ, ਮਾਰਸ਼ਲ ਲਾਅ ਅਜੇ ਲਾਗੂ ਨਹੀਂ ਸੀ ਹੋਇਆ। ਤੂੰ ਡਿਪਟੀ ਕਮਿਸ਼ਨਰ, ਜੋ ਸ਼ਹਿਰ ਦੇ ਸਿਵਲ ਅਧਿਕਾਰ ਦਾ ਜ਼ਿੰਮੇਵਾਰ ਸੀ, ਤੋਂ ਪੁੱਛਣ ਦੀ ਜ਼ਹਿਮਤ ਨਹੀਂ ਉਠਾਈ?
ਉੱਤਰ: ਉਸ ਵੇਲੇ ਪੁੱਛਣ ਲਈ ਡਿਪਟੀ ਕਮਿਸ਼ਨਰ ਮੌਜੂਦ ਨਹੀਂ ਸੀ। ਨਾਲੇ ਉਸ ਵੇਲੇ ਕਿਸੇ ਤੋਂ ਪੁੱਛਣਾ ਅਕਲਮੰਦੀ ਨਹੀਂ ਸੀ। ਮੈਨੂੰ ਯਕਦਮ ਕੋਈ ਫੈਸਲਾ ਲੈਣਾ ਪੈਣਾ ਸੀ ਕਿ ਮੇਰਾ ਕਾਰਜ ਕੀ ਹੋਣਾ ਚਾਹੀਦਾ ਹੈ। ਮੈਂ ਮਿਲਟਰੀ ਦੇ ਪੱਖ ਤੋਂ ਸੋਚਿਆ ਕਿ ਯਕਦਮ ਗੋਲਾਬਾਰੀ ਕਰਨੀ ਚਾਹੀਦੀ ਹੈ, ਜੇ ਅਜਿਹਾ ਨਾ ਕੀਤਾ ਤਾਂ ਮੇਰੀ ਜ਼ਿੰਮੇਵਾਰੀ ਦੀ ਕੁਤਾਹੀ ਹੋਵੇਗੀ।
ਸਵਾਲ: ਗੋਲਾਬਾਰੀ ਵੇਲੇ ਤੇਰਾ ਇਰਾਦਾ ਭੀੜ ਨੂੰ ਤਿੱਤਰ-ਬਿੱਤਰ ਕਰਨ ਦਾ ਸੀ?
ਉੱਤਰ: ਨਹੀਂ ਜਨਾਬ, ਮੈਂ ਭੀੜ ਦੇ ਬਿਖਰਨ ਤਕ ਗੋਲਾਬਾਰੀ ਕਰਦੇ ਰਹਿਣਾ ਸੀ।
ਸਵਾਲ: ਕੀ ਗੋਲੀ ਚੱਲਣ ਸਾਰ ਭੀੜ ਖਿਲਰਨੀ ਸ਼ੁਰੂ ਹੋ ਗਈ ਸੀ?
ਉੱਤਰ: ਜੀ।
ਸਵਾਲ: ਕੀ ਤੂੰ ਗੋਲਾਬਾਰੀ ਜਾਰੀ ਰੱਖੀ?
ਉੱਤਰ: ਹਾਂ।
ਸਵਾਲ: ਜਦ ਲੱਗਿਆ ਕਿ ਭੀੜ ਖਿਲਰਨੀ ਸ਼ੁਰੂ ਹੋ ਗਈ ਹੈ, ਤੂੰ ਗੋਲਾਬਾਰੀ ਬੰਦ ਕਿਉਂ ਨਾ ਕੀਤੀ?
ਉੱਤਰ: ਮੈਂ ਸੋਚਿਆ ਕਿ ਜਿੰਨਾ ਚਿਰ ਸਾਰੀ ਭੀੜ ਖਿਲਰ ਨਹੀਂ ਜਾਂਦੀ, ਗੋਲਾਬਾਰੀ ਜਾਰੀ ਰਹਿਣੀ ਚਾਹੀਦੀ ਹੈ। ਇਹ ਵੀ ਸੋਚਿਆ ਕਿ ਥੋੜ੍ਹੀ-ਬਾਹਲੀ ਗੋਲੀ ਚਲਾਉਣ ਨਾਲੋਂ ਤਾਂ ਮੂਲੋਂ ਹੀ ਨਹੀਂ ਚਲਾਉਣੀ ਚਾਹੀਦੀ।
ਸਵਾਲ: ਤੂੰ ਜ਼ਖਮੀਆਂ ਦੀ ਮਦਦ ਕੀਤੀ?
ਉੱਤਰ: ਇਹ ਮੇਰਾ ਕੰਮ ਨਹੀਂ, ਹਸਪਤਾਲ ਦਾ ਸੀ।
ਸਵਾਲ: ਕੀ ਤੂੰ ਮਸ਼ੀਨਗੰਨ ਵਰਤਣ ਬਾਰੇ ਵੀ ਸੋਚਿਆ?
ਉੱਤਰ: ਹਾਂ।
ਸਵਾਲ: ਫੇਰ ਤਾਂ ਬਹੁਤ ਮਰਨੇ ਸਨ!
ਉਤਰ: ਹਾਂ।
ਜਨਰਲ ਡਾਇਰ ਨੇ ਹੋਰ ਕਈ ਸਵਾਲਾਂ ਦੇ ਉੱਤਰ ਦਿੰਦਿਆਂ ਮੰਨਿਆ ਕਿ ਉਸ ਨੂੰ ਮਿਲਟਰੀ ਦਾ ਤਜਰਬਾ ਸੀ, ਲੋਕਾਂ ਨਾਲ ਸਿੱਝਣ ਦਾ ਕੋਈ ਖਾਸ ਅਭਿਆਸ ਨਹੀਂ ਸੀ। ਜੇ ਗੋਲੀ ਨਾ ਚਲਾਉਂਦਾ ਤਾਂ ਲੋਕ ਮੇਰੇ `ਤੇ ਥੁੱਕਦੇ ਤੇ ਮਜ਼ਾਕ ਉਡਾਉਂਦੇ। ਮੈਂ ਸਾਰੇ ਪੰਜਾਬ ਨੂੰ ਸਬਕ ਸਿਖਾਉਣਾ ਚਾਹੁੰਦਾ ਸਾਂ।
ਹੰਟਰ ਕਮਿਸ਼ਨ ਨੇ ਜਨਰਲ ਡਾਇਰ ਨੂੰ ਕੋਈ ਸਜ਼ਾ ਨਹੀਂ ਦਿੱਤੀ ਤੇ ਨਾ ਹੀ ਕਾਇਦੇ ਕਾਨੂੰਨ ਅੰਦਰ ਰਹਿਣ ਦੀ ਚਿਤਾਵਨੀ ਦਿੱਤੀ। ਭਾਵੇਂ ਮਸਲਾ ਰਾਜਨੀਤਕ ਅਤੇ ਕਾਨੂੰਨੀ ਸੀ, ਪਰ ਆਹਲਾ ਅਫਸਰ ਡਾਇਰ ਦੇ ਵਿਰੁੱਧ ਖੜ੍ਹੇ ਨਾ ਹੋਏ। (੍ਹੁਨਟੲਰ ਛੋਮਮਸਿਸੋਿਨ ੍ਰੲਪੋਰਟ, 1919)
ਜਲ੍ਹਿਆਂਵਾਲਾ ਬਾਗ ਦੀ ਘਟਨਾ ਤੋਂ ਕੁਝ ਮਹੀਨੇ ਬਾਅਦ ਅੰਮ੍ਰਿਤਸਰ ਵਿਚ ਕਾਂਗਰਸ ਦਾ ਸਾਲਾਨਾ ਜਲਸਾ ਹੋਇਆ। ਇਸ ਵਿਚ ਕੁਝ ਮੱਤੇ ਪਾਸ ਕੀਤੇ ਗਏ ਜਿਵੇਂ, ਵਿਦੇਸ਼ੀ ਮਾਲ ਦਾ ਬਾਈਕਾਟ ਕਰਨਾ, ਸਿਵਲ ਨਾਫਰਮਾਨੀ ਦੀ ਲਹਿਰ ਜਾਰੀ ਰੱਖਣਾ ਅਤੇ ਜਲ੍ਹਿਆਂਵਾਲਾ ਬਾਗ ਵਿਚ ਡੁੱਲ੍ਹੇ ਖੂਨ ਨੂੰ ਤਕਰੀਰਾਂ ਤੇ ਜਲਸਿਆਂ ਰਾਹੀਂ ਜਨਤਾ ਦੀ ਯਾਦਦਾਸ਼ਤ ਵਿਚ ਬਣਾਈ ਰੱਖਣਾ। ਇਹ ਘਟਨਾ ਕੋਈ ਨਿਵੇਕਲੀ ਨਹੀਂ ਸੀ, ਗੋਰਿਆਂ ਵਲੋਂ ਹਿੰਦੋਸਤਾਨੀਆਂ ‘ਤੇ ਢਾਹੇ ਪਹਿਲੇ ਅਤਿਆਚਾਰਾਂ ਦੀ ਹੀ ਲੜੀ ਸੀ। ਇਸ ਤੋਂ ਪਹਿਲਾਂ ਮਲੇਰਕੋਟਲੇ ਵਿਚ ਕੂਕਿਆਂ ਦਾ ਤੋਪਾਂ ਨਾਲ ਉਡਾਉਣਾ, ਲਾਹੌਰ ਸਾਜਿਸ਼ ਕੇਸਾਂ ਵਿਚ ਗਦਰੀਆਂ ਨੂੰ ਮੌਤ ਦੀ ਸਜ਼ਾ ਦੇਣਾ ਤੇ ਜੇਲ੍ਹਾਂ ਵਿਚ ਸੁੱਟਣਾ ਅਤੇ ਬਜਬਜ ਘਾਟ ‘ਤੇ ਕਾਮਾਗਾਟੂ ਮਾਰੂ ਜਹਾਜ਼ ਦੇ ਯਾਤਰੀਆਂ ਨੂੰ ਗੋਲੀਆਂ ਨਾਲ ਭੁੰਨਣਾ, ਮੌਤ ਦੇ ਤਾਂਡਵ ਨਾਚ ਦੀਆਂ ਵੱਖ ਵੱਖ ਝਾਕੀਆਂ ਸਨ।
ਹਵਾਲੇ:
1. Stanley, Wolpert. 1970. Massacre at Jallianwala Bagh. Penguin Books Ltd., New Delhi.
2. Susan Kingsley, Kent. 2009. Aftershocks: politics and trauma in Britain, 1918–1931. University of California. USA.
3. Talbott, Strobe. 2006. Engaging India: diplomacy, democracy, and the bomb. Brookings Institution Press, London.
4. Hunter Commission Report, 1919.