ਇਉਂ ਸਮਝਦਾ ਆਮ ਤੋਂ ਖਾਸ ਬਣਿਆ, ਹੁੱਬ ਹੁੱਬ ਕੇ ‘ਸ਼ੇਖੀਆਂ’ ਮਾਰਦਾ ਐ।
‘ਸ਼ਾਨਦਾਰ ਭਵਿੱਖ’ ਦੇ ਕਰੇ ਦਾਅਵੇ, ਖੀਵਾ ਖੁਸ਼ੀ ਵਿਚ ਮੁੱਛਾਂ ਸਵਾਰਦਾ ਐ।
ਮੇਰੀ ਛਤਰੀ ’ਤੇ ਬੈਠਿਆਂ ‘ਮੁੱਲ’ ਪੈਣਾ, ‘ਵਿੰਗੇ ਦਿਸਦਿਆਂ’ ਤਾਈਂ ਚਿਤਾਰਦਾ ਐ।
ਭਾਵੇਂ ਪਾਰਟੀ ‘ਤੀਜੇ ਥਾਂਹ’ ਪਹੁੰਚ ਜਾਵੇ, ਸੌ ਸੌ ਲਾਹਨਤਾਂ ‘ਹੱਸ’ ਸਹਾਰਦਾ ਐ।
ਬੇਸਿਰ ਪੈਰ ਦੀ ਕਰਕੇ ਬਿਆਨਬਾਜੀ, ਭਰਮ ਪਾਲਦਾ ‘ਲੋਕ-ਪ੍ਰਵਾਨਗੀ’ ਦਾ
ਵਾਂਗੂੰ ਹਿਰਨ ਦੇ ਚੁੰਗੀਆਂ ਭਰਨ ਲਗਦਾ, ਜਿਸ ਨੂੰ ਬੱਝਦਾ ਛੱਜ ‘ਪ੍ਰਧਾਨਗੀ’ ਦਾ!