ਬੈਚ ਫੁੱਲ ਰੈੱਡ ਚੈਸਟਨਟ: ਚਿੰਤਾ ਆਪਣਿਆਂ ਦੀ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਮੁਹਾਵਰਾ ਹੈ, ਭਾਵ ਚਿੰਤਾ ਕਰਨ ਵਾਲਾ ਵਿਅਕਤੀ ਜਿਉਂਦਾ ਹੀ ਜਲਦੀ ਚਿਤਾ ਵਿਚ ਪਏ ਬੰਦੇ ਵਾਂਗ ਭੁੱਜਦਾ ਰਹਿੰਦਾ ਹੈ। ਚਿੰਤਾ (ੳਨਣਇਟੇ) ਇਕ ਅੱਗ ਵਾਂਗ ਹੈ, ਜੋ ਲੱਗੀ ਹੋਈ ਵੀ ਤੜਪਾਉਂਦੀ ਹੈ ਤੇ ਬੁਝਣ ਤੋਂ ਬਾਅਦ ਵੀ ਸਾੜਾ ਪਾਉਂਦੀ ਰਹਿੰਦੀ ਹੈ। ਇਸ ਲਈ ਇਸ ਨੂੰ ‘ਚਿੰਤਾ ਚਿਤਾ ਸਮਾਨ’ ਕਹਿ ਕੇ ਮੌਤ ਨਾਲ ਤਰਬੀਹ ਦਿੱਤੀ ਗਈ ਹੈ। ਉਂਜ ਤਾਂ ਹਰ ਬਿਮਾਰੀ ਰੋਗੀ ਨੂੰ ਹੌਲੀ ਹੌਲੀ ਮੌਤ ਵਲ ਕੇ ਲੈ ਜਾਂਦੀ ਹੈ ਤੇ ਇਸ ਦੀ ਦਿਸ਼ਾ ਹੇਠਾਂ ਵਲ, ਭਾਵ ਘਾਟੇ ਵਲ ਹੁੰਦੀ ਹੈ, ਜੋ ਘਟਦੀ ਘਟਦੀ ਸਿਫਰ ਹੋ ਜਾਂਦੀ ਹੈ, ਪਰ ਚਿੰਤਾ ਇਕ ਅਜਿਹਾ ਰੋਗ ਹੈ, ਜੋ ਬੀਮਾਰ ਨੂੰ ਚੌਵੀ ਘੰਟੇ ਮੌਤ ਦੇ ਮੂੰਹ ਵਿਚ ਰੱਖਦਾ ਹੈ। ਇਸ ਦਾ ਕੋਈ ਇਲਾਲ ਵੀ ਨਹੀਂ ਹੈ,

ਤੇ ਜੇ ਹੈ ਉਹ ਬਹੁਤਿਆਂ ਨੂੰ ਪਤਾ ਨਹੀਂ ਹੈ। ਇਸ ਲਈ ਇਸ ਨੂੰ ਭਜਾਉਣ ਲਈ ਕੋਈ ਸ਼ਰਾਬ ਪੀਂਦਾ ਹੈ, ਕੋਈ ਅਫੀਮ ਖਾਂਦਾ ਹੈ ਤੇ ਕੋਈ ਐਲੋਪੈਥੀ ਦੀ ਕੋਈ ਗੋਲੀ ਲੈਂਦਾ ਹੈ। ਇਨ੍ਹਾਂ ਪਦਾਰਥਾਂ ਦੇ ਫਾਇਦਿਆਂ ਨਾਲੋਂ ਨੁਕਸਾਨ ਵੱਧ ਹੁੰਦੇ ਹਨ, ਜਿਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ। ਹੋਮਿਓਪੈਥੀ ਤੇ ਬੈਚ ਫਲਾਵਰ ਰੈਮਿਡੀਜ਼ ਵਿਚ ਇਸ ਤਕਲੀਫ ਦੇ ਕਈ ਚੰਗੇ ਇਲਾਜ ਹਨ, ਜੋ ਇਸ ਨੂੰ ਜੜ੍ਹੋਂ ਠੀਕ ਕਰ ਦਿੰਦੇ ਹਨ, ਪਰ ਇਹ ਜਨਤਾ ਦੀ ਨਜ਼ਰ ਵਿਚ ਨਹੀਂ ਹਨ। ਰੈੱਡ ਚੈਸਟਨਟ (੍ਰੲਦ ਛਹੲਸਟਨੁਟ) ਇਕ ਅਜਿਹੀ ਹੀ ਖਾਸ ਦਵਾਈ ਹੈ, ਜੋ ਮਰੀਜ਼ ਨੂੰ ਸਹਿਜੇ ਹੀ ਚਿੰਤਾ ਮੁਕਤ ਕਰ ਦਿੰਦੀ ਹੈ।
ਇਨ੍ਹਾਂ ਲੇਖਾਂ ਵਿਚ ਬੈਚ ਫੁੱਲ ਚਿਕਿਤਸਾ ਦੀ ਭੂਮਿਕਾ ਨੂੰ ਉਜਾਗਰ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਹਰ ਇਕ ਵਿਅਕਤੀ ਆਪਣੇ ਘਰ ਬੈਠਾ ਹੀ ਆਪਣੇ ਰੋਗਾਂ ਨੂੰ ਸਮਝ ਕੇ ਇਨ੍ਹਾਂ ਦਾ ਉੱਤਮ ਇਲਾਜ ਕਰ ਸਕੇ। ਹਥਲੇ ਲੇਖ ਵਿਚ ਚਿੰਤਾ ਦੀ ਪ੍ਰਮੁੱਖ ਦਵਾਈ ਰੈੱਡ ਚੈਸਟਨਟ ਦਾ ਵਰਣਨ ਕੀਤਾ ਗਿਆ ਹੈ, ਜੋ ਐਸਕੁਲਸ ਕਾਰਨੀਆ (ੳੲਸਚੁਲੁਸ ਛਅਰਨੲਅ) ਨਾਮਕ ਪੌਦੇ ਦੇ ਫੁੱਲਾਂ ਤੋਂ ਤਿਆਰ ਕੀਤੀ ਹੁੰਦੀ ਹੈ। ਇਹ ਹਰ ਚਿੰਤਾ ਦਾ ਇਲਾਜ ਨਹੀਂ ਕਰਦੀ, ਕਿਉਂਕਿ ਹਰੇਕ ਚਿੰਤਾ, ਚਿੰਤਾ ਹੁੰਦੀ ਵੀ ਨਹੀਂ। ਸਭ ਚਿੰਤਾਵਾਂ ਦੀ ਸਾਂਝੀ ਜੜ੍ਹ ਡਰ ਹੁੰਦੀ ਹੈ। ਇਸ ਲਈ ਇਹ ਦੇਖਣਾ ਜਰੂਰੀ ਹੈ ਕਿ ਇਹ ਸਿੱਧਾ ਡਰ ਹੈ ਜਾਂ ਡਰ ਤੋਂ ਨਿਕਲਿਆ ਫਿਕਰ। ਇਸ ਲਈ ਚਿੰਤਾ ਦੇ ਕਾਰਨ ਜਾਂ ਲੱਛਣ ਦੇਖ ਕੇ ਹੀ ਸਹੀ ਦਵਾਈ ਦੀ ਚੋਣ ਕੀਤੀ ਜਾਂਦੀ ਹੈ। ਜਿਸ ਨੂੰ ਆਪਣੀ ਬਿਮਾਰੀ ਦੀ ਚਿੰਤਾ ਭਾਵ ਡਰ ਹੈ, ਉਹ ਮਿਮੂਲਸ ਲਵੇ। ਜਿਸ ਨੂੰ ਪਤਾ ਹੀ ਨਹੀਂ ਕਿ ਚਿੰਤਾ ਜਾਂ ਡਰ ਕਿਸ ਚੀਜ਼ ਦਾ ਹੈ, ਉਹ ਅਸਪੈਨ ਲਵੇ ਤੇ ਜੋ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਾ ਹੋਇਆ ਦੂਜਿਆਂ ਨੂੰ ਪ੍ਰੇਸ਼ਾਨ ਕਰਦਾ ਫਿਰਦਾ ਹੈ, ਉਸ ਨੂੰ ਹੈਦਰ ਲੈਣੀ ਬਣਦੀ ਹੈ, ਪਰ ਜਿਨ੍ਹਾਂ ਨੂੰ ਆਪਣੇ ਬੱਚਿਆਂ ਅਤੇ ਨੇੜੇ-ਤੇੜੇ ਦੇ ਰਿਸ਼ਤੇਦਾਰਾਂ, ਜਿਨ੍ਹਾਂ ਨੂੰ ਉਹ ਵਧੇਰੇ ਪਿਆਰ ਕਰਦੇ ਹਨ, ਦੀ ਚਿੰਤਾ ਰਹਿੰਦੀ ਹੈ, ਉਨ੍ਹਾਂ ਦੇ ਇਲਾਜ ਲਈ ਫੁੱਲ ਦਵਾਈ ਰੈੱਡ ਚੈਸਟਨਟ ਹੈ।
ਰੈੱਡ ਚੈਸਟਨਟ ਦੇ ਮਰੀਜ਼ਾਂ ਦੀ ਪਛਾਣ ਉਨ੍ਹਾਂ ਦੀ ਆਪਣੇ ਨੇੜਲਿਆਂ ਪ੍ਰਤੀ ਬੇਹੱਦ ਫਿਕਰਮੰਦੀ ਹੁੰਦੀ ਹੈ। ਇੱਥੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਪਣਿਆਂ ਦਾ ਥੋੜ੍ਹਾ ਬਹੁਤਾ ਫਿਕਰ ਤਾਂ ਹਰ ਕਿਸੇ ਨੂੰ ਹੁੰਦਾ ਹੈ। ਕੁਦਰਤ ਵਲੋਂ ਉਹ ਦੂਜਿਆਂ ਦੀ ਭਲਾਈ ਤੇ ਚੰਗੀ ਸਿਹਤ ਦਾ ਖਿਆਲ ਰੱਖਦਾ ਹੈ। ਇਹ ਗੁਣ ਆਮ ਆਦਮੀਆਂ ਦੀ ਤਰ੍ਹਾਂ ਡਾਕਟਰਾਂ ਵਿਚ ਵੀ ਪਾਏ ਜਾਂਦੇ ਹਨ। ਡਾਕਟਰ ਆਪਣੇ ਪਰਿਵਾਰ ਦਾ ਆਪਰੇਸ਼ਨ ਆਪ ਨਹੀਂ ਕਰਦੇ। ਨਿਯਮ ਅਨੁਸਾਰ ਕੋਈ ਡਾਕਟਰ ਆਪਣੇ ਪਰਿਵਾਰਕ ਮੈਂਬਰ ਦਾ ਇਲਾਜ ਨਹੀਂ ਕਰ ਸਕਦਾ, ਪਰ ਇਹ ਸੁੰਦਰ ਜਜ਼ਬੇ ਤਦੇ ਹੀ ਸਿਹਤਮੰਦ ਗਿਣੇ ਜਾ ਸਕਦੇ ਹਨ, ਜੇ ਹੱਦ ਤੋਂ ਨਾ ਵਧ ਜਾਣ। ਜੇ ਇਹੀ ਸੁਭਾਵਿਕ ਫਿਕਰ ਹੱਦ ਪਾਰ ਕਰ ਜਾਣ ਤਾਂ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਹਨ। ਰੈੱਡ ਚੈਸਟਨਟ ਦੇ ਮਰੀਜ਼ਾਂ ਵਿਚ ਉਨ੍ਹਾਂ ਦਾ ਸਾਧਾਰਨ ਫਿਕਰ ਚਿੰਤਾ ਨਾਮਕ ਬਿਮਾਰੀ ਵਿਚ ਬਦਲ ਗਿਆ ਹੁੰਦਾ ਹੈ। ਰੈੱਡ ਚੈਸਟਨਟ ਫੁੱਲ ਦਵਾਈ ਇਸੇ ਬਿਮਾਰੀ ਦੀ ਦਵਾਈ ਹੈ।
ਰੈੱਡ ਚੈਸਟਨਟ ਦੀਆਂ ਅਲਾਮਤਾਂ ਕਲਮ-ਬੱਧ ਕਰਦਿਆਂ ਡਾਕਟਰ ਬੈਚ ਲਿਖਦੇ ਹਨ, “ਇਹ ਦਵਾਈ ਉਨ੍ਹਾਂ ਲਈ ਹੈ, ਜਿਨ੍ਹਾਂ ਲਈ ਦੂਜਿਆਂ ਦੀ ਚਿੰਤਾ ਨਾ ਕਰਨਾ ਮੁਸ਼ਕਿਲ ਹੈ। ਅਕਸਰ ਉਹ ਆਪਣੀ ਚਿੰਤਾ ਕਰਨਾ ਛੱਡ ਗਏ ਹੁੰਦੇ ਹਨ, ਪਰ ਉਨ੍ਹਾਂ ਲਈ ਜਿਹੜੇ ਉਨ੍ਹਾਂ ਨੂੰ ਪਿਆਰੇ ਹੁੰਦੇ ਹਨ, ਉਹ ਹਰ ਦਮ ਇਸੇ ਫਿਕਰ ਵਿਚ ਡੁੱਬੇ ਰਹਿੰਦੇ ਹਨ ਕਿ ਉਨ੍ਹਾਂ ਨਾਲ ਕੋਈ ਬਦਕਿਸਮਤੀ ਵਾਲੀ ਘਟਨਾ ਵਾਪਰਨ ਵਾਲੀ ਹੈ।”
ਡਾ. ਬੈਚ ਦਾ ਵਰਣਨ ਚੈਸਟਨਟ ਦੀ ਚਿੰਤਾ ਬਾਰੇ ਕੁਝ ਅਹਿਮ ਇਸ਼ਾਰੇ ਕਰਦਾ ਹੈ। ਪਹਿਲਾ ਇਹ ਕਿ ਇਹ ਚਿੰਤਾ ਕੋਈ ਇੱਛਕ ਜਾਂ ਅਚਨਚੇਤੀ ਜਾਂ ਸੁਭਾਵਿਕ ਫਿਕਰ ਨਹੀਂ ਹੈ। ਇਹ ਇਕ ਮਜਬੂਰਨ ਚਿੰਤਾ ਹੈ, ਜਿਸ ਨੂੰ ਕਰਨ ਤੋਂ ਬਿਨਾ ਰੋਗੀ ਰਹਿ ਨਹੀਂ ਸਕਦਾ। ਇਸ ਲਈ ਇਹ ਕਿਸੇ ਹੋਰ ਬਿਮਾਰੀ ਦੀ ਅਲਾਮਤ ਨਹੀਂ, ਸਗੋਂ ਆਪਣੇ ਆਪ ਵਿਚ ਇਕ ਬਿਮਾਰੀ ਹੈ, ਜੋ ਚਾਹੁਣ `ਤੇ ਵੀ ਮਰੀਜ਼ ਦਾ ਖਹਿੜਾ ਨਹੀਂ ਛੱਡਦੀ। ਰੈੱਡ ਚੈਸਟਨਟ ਇਸ ਫਿਕਰਮੰਦੀ ਦਾ ਇਲਾਜ ਕਰਦੀ ਹੈ। ਦੂਜਾ, ਜਿਨ੍ਹਾਂ ਲੋਕਾਂ ਦਾ ਫਿਕਰ ਚਿੰਤਾ ਹੰਢਾਉਣ ਵਾਲਾ ਰੋਗੀ ਕਰਦਾ ਹੈ, ਉਹ ਆਮ ਤੌਰ `ਤੇ ਉਸ ਦੇ ਬੜੇ ਕਰੀਬੀ ਰਿਸਤੇਦਾਰ ਹੁੰਦੇ ਹਨ। ਉਹ ਬਹੁਤਾ ਕਰ ਕੇ ਉਸ ਦੇ ਬਾਲ ਬੱਚੇ ਜਾਂ ਸਕੇ-ਸਬੰਧੀ ਹੀ ਹੁੰਦੇ ਹਨ, ਜਿਨ੍ਹਾਂ ਦਾ ਉਸ ਨੂੰ ਵਧੇਰੇ ਮੋਹ ਆਉਂਦਾ ਹੈ। ਦੂਰ ਦਿਆਂ ਦਾ ਫਿਕਰ ਉਨ੍ਹਾਂ ਨੂੰ ਇੰਨਾ ਪ੍ਰੇਸ਼ਾਨ ਨਹੀਂ ਕਰਦਾ। ਤੀਜਾ, ਚਿੰਤਾ ਦਾ ਮੁੱਦਾ ਫਿਕਰ ਨਾਲ ਸਬੰਧਤ ਵਿਅਕਤੀਆਂ ਦੀ ਸਲਾਮਤੀ ਦਾ ਹੁੰਦਾ ਹੈ। ਸਲਾਮਤ ਤਾਂ ਉਹ ਹੁੰਦੇ ਹੀ ਹਨ, ਪਰ ਫਿਕਰਮੰਦ ਵਿਅਕਤੀ ਨੂੰ ਚਿੰਤਾ ਇਹ ਹੁੰਦੀ ਹੈ ਕਿ ਉਨ੍ਹਾਂ ਨੂੰ ਕੁਝ ਅਣਸੁਖਾਵਾਂ ਹੋਣ ਵਾਲਾ ਹੈ। ਉਨ੍ਹਾਂ ਨੂੰ ਇਕ ਜੋਰਦਾਰ ਫਰਜ਼ੀ ਖਿਆਲ ਘੇਰ ਲੈਂਦਾ ਹੈ, ਜਿਸ ਨੂੰ ਚਿਕਿਤਸਾ ਵਿਗਿਆਨ ਵਿਚ ਇਲਿਊਜ਼ਨ (ੀਲਲੁਸੋਿਨ) ਕਹਿੰਦੇ ਹਨ।
ਇਸ ਇਲਿਊਜ਼ਨ ਦਾ ਅਰਥ ਕਿਸੇ ਨਾ ਘਟੀ ਘਟਨਾ ਨੂੰ ਘਟ ਚੁਕੀ ਮੰਨ ਲੈਣਾ ਤੇ ਉਸ ਅਨੁਸਾਰ ਵਿਹਾਰ ਕਰਨਾ ਹੁੰਦਾ ਹੈ। ਜਿਵੇਂ ਜੇ ਕਿਸੇ ਔਰਤ ਦਾ ਪਤੀ ਕਿਸੇ ਦੂਜੇ ਪਿੰਡ ਗਿਆ ਹੋਵੇ, ਜਿਸ ਦੇ ਰਸਤੇ ਵਿਚ ਇਕ ਨਦੀ ਪੈਂਦੀ ਹੋਵੇ ਤੇ ਉਹ ਇਹ ਮੰਨ ਕੇ ਰੋਣ ਕੁਰਲਾਉਣ ਲੱਗੇ ਕਿ ਉਹ ਡੁੱਬ ਗਿਆ ਹੈ, ਇਸ ਲਈ ਉਹ ਨਹੀਂ ਆਵੇਗਾ। ਜੇ ਉਹ ਬਾਹਰ ਖੇਤ ਵਿਚ ਗਿਆ ਹੋਵੇ ਤਾਂ ਉਹ ਫਿਕਰ ਕਰਦੀ ਹੈ ਕਿ ਉਨ੍ਹਾਂ ਨੂੰ ਸੱਪ ਨੇ ਡੰਗ ਲਿਆ ਹੋਣਾ ਹੈ ਤੇ ਅਜਿਹਾ ਸੋਚ ਕੇ ਡੁਸਕਣ ਲਗਦੀ ਹੈ। ਕਈ ਮਾਂਵਾਂ ਨੂੰ ਸਫਰ ਤੇ ਗਏ ਪੁੱਤਾਂ ਨਾਲ ਦੁਰਘਟਨਾ ਹੋਣ ਦਾ ਖਿਆਲ ਚਿੰਤਾ ਲਾਈ ਰੱਖਦਾ ਹੈ। ਕਈ ਪਿਓ ਲਾਮ `ਤੇ ਗਏ ਪੁੱਤਰ ਦੀ ਕਿਸੇ ਮੁਠ-ਭੇੜ ਵਿਚ ਮਾਰੇ ਜਾਣ ਦੀ ਖਬਰ ਤੋਂ ਭੈ-ਭੀਤ ਰਹਿੰਦੇ ਹਨ। ਘਰ ਵਿਚ ਛੋਟੇ ਬੱਚੇ ਹੋਣ ਤਾਂ ਮਾਪੇ ਤੜਪਦੇ ਹਨ ਕਿ ਕਿਤੇ ਬਿਜਲੀ ਦੇ ਪਲੱਗ ਵਿਚ ਉਂਗਲ ਪਾ ਲੈਣ ਜਾਂ ਮੰਜੇ ਤੋਂ ਨਾ ਡਿੱਗ ਪੈਣ। ਜੇ ਉਹ ਬਾਹਰ ਨਿਕਲ ਕੇ ਖੇਡਣ ਤਾਂ ਡਰਦੇ ਹਨ ਕਿ ਕਿਸੇ ਸਵਿਮਿੰਗ-ਪੂਲ, ਟੋਭੇ ਜਾਂ ਬੋਰ ਦੀ ਖੂਹੀ ਵਿਚ ਡਿੱਗ ਜਾਣਗੇ। ਇਸ ਲਈ ਉਹ ਉਨ੍ਹਾਂ ਨੂੰ ਬੋਚ ਬੋਚ ਰੱਖਦੇ ਹਨ। ਜੇ ਬੱਚੇ ਸਕੂਲ ਗਏ ਹੋਣ ਤਾਂ ਸੋਚਣਗੇ ਕਿ ਉਨ੍ਹਾਂ ਦੇ ਆਟੋ ਦਾ ਕਿਸੇ ਟਰੱਕ ਨਾਲ ਐਕਸਿਡੈਂਟ ਹੋ ਗਿਆ ਹੋਣਾ ਹੈ। ਉਨ੍ਹਾਂ ਨੂੰ ਆਪਣੇ ਬੱਚੇ ਦਿਖਾਈ ਨਹੀਂ ਦਿੰਦੇ, ਸਗੋਂ ਉਨ੍ਹਾਂ ਦੀਆਂ ਲਾਸ਼ਾਂ, ਤੇ ਲਾਸ਼ਾਂ ਦੁਆਲੇ ਚੀਕ ਚਿਹਾੜਾ ਪਾਉਂਦੀਆਂ ਭੀੜਾਂ ਜੁੜੀਆਂ ਦਿਖਾਈ ਦਿੰਦੀਆਂ ਹਨ। ਉਨ੍ਹਾਂ ਨੂੰ ਖੂਨ, ਕਫਨ, ਐਂਬੂਲੈਂਸ, ਹਸਪਤਾਲ, ਆਪਰੇਸ਼ਨ, ਡਾਕਟਰ ਤੇ ਨਰਸਾਂ ਦੇ ਝਉਲੇ ਪੈਂਦੇ ਹਨ। ਘੋਰ ਚਿੰਤਾ ਨਾਲ ਉਨ੍ਹਾਂ ਦਾ ਚਿਹਰਾ ਜ਼ਰਦ ਹੋ ਜਾਂਦਾ ਹੈ, ਸਰੀਰ ਨੂੰ ਪਸੀਨਾ ਆ ਜਾਂਦਾ ਹੈ ਤੇ ਅੱਖਾਂ ਥਰ੍ਹਾਅ ਜਾਂਦੀਆਂ ਹਨ। ਉਹ ਫੌਰਨ ਉਨ੍ਹਾਂ ਦਾ ਪਤਾ ਕਰਨ ਲਈ ਜਾਂਦੇ ਹਨ ਜਾਂ ਕਿਸੇ ਨੂੰ ਭੇਜਦੇ ਹਨ। ਉਨ੍ਹਾਂ ਦੇ ਹੱਥ ਆਪ ਮੁਹਾਰੇ ਅਰਦਾਸਾਂ ਵਿਚ ਬੰਨ ਜਾਂਦੇ ਹਨ। ਅਜਿਹੀ ਘੜੀ ਵਿਚ ਜੇ ਕਿਸੇ ਨੇ ਰੈੱਡ ਚੈਸਟਨਟ ਬਾਰੇ ਪੜ੍ਹਿਆ/ਸੁਣਿਆ ਹੋਵੇ ਤੇ ਜੇ ਉਹ ਇਸ ਦੀਆਂ ਕੁਝ ਬੂੰਦਾਂ ਉਸ ਚਿੰਤਾਵਾਨ ਮਾਪੇ ਨੂੰ ਦੇ ਦੇਵੇ ਤਾਂ ਉਸ ਦੀ ਚਿੰਤਾ ਗਾਇਬ ਹੋ ਜਾਵੇਗੀ ਤੇ ਉਸ ਨੂੰ ਸਹੀ ਸੋਝੀ ਆ ਜਾਵੇਗੀ। ਫਿਰ ਉਹ ਸਾਰੀ ਉਮਰ ਉਸ ਦਵਾਈ ਦੇਣ ਵਾਲੇ ਦਾ ਅਹਿਸਾਨਮੰਦ ਰਹੇਗਾ। ਇਸ ਚਿੰਤਾ ਵਾਲੀ ਪ੍ਰਕਿਰਤੀ ਕਾਰਨ ਜੇ ਉਸ ਨੂੰ ਕੁਝ ਹੋਰ ਤਕਲੀਫਾਂ ਵੀ ਹੋਣ, ਉਹ ਵੀ ਹਟ ਜਾਣਗੀਆਂ।
ਦੋ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਇਕ ਨੌਜਵਾਨ ਲੜਕੀ ਆਪਣੀ 42 ਸਾਲਾਂ ਦੀ ਮਾਂ ਨੂੰ ਮੇਰੇ ਕੋਲ ਲੈ ਕੇ ਆਈ। ਉਸ ਦਾ ਕਹਿਣਾ ਸੀ ਕਿ ਉਸ ਦੀ ਸਿਹਤ ਦਿਨੋ ਦਿਨ ਨਿਘਰਦੀ ਜਾਂਦੀ ਹੈ ਤੇ ਖਾਧਾ ਪੀਤਾ ਵੀ ਨਹੀਂ ਲਗਦਾ। ਡਾਕਟਰ ਨੇ ਥਾਇਓਰਾਈਡ ਦੀ ਸਮੱਸਿਆ ਦੱਸ ਕੇ ਇਸ ਨੂੰ ਦਵਾਈ ਦੀ ਇਕ ਗੋਲੀ ਹਰ ਰੋਜ਼ ਲੈਣ ਲਈ ਦਿੱਤੀ ਹੋਈ ਸੀ, ਪਰ ਉਸ ਨਾਲ ਉਸ ਦੀ ਸਿਹਤ ਨੂੰ ਕੋਈ ਫਰਕ ਨਹੀਂ ਸੀ ਪਿਆ। ਲੜਕੀ ਉਸ ਦੀਆਂ ਰਿਪੋਰਟਾਂ ਕੱਢ ਕੇ ਮੈਨੂੰ ਦਿਖਾਉਣ ਲੱਗੀ, ਮੈਂ ਉਸ ਨੂੰ ਰੋਕ ਦਿੱਤਾ। ਮੈਂ ਉਸ ਨੂੰ ਕਿਹਾ ਕਿ ਇਨ੍ਹਾਂ ਦੀ ਲੋੜ ਉਨ੍ਹਾਂ ਨੂੰ ਹੁੰਦੀ ਹੈ, ਜਿਨ੍ਹਾਂ ਨੇ ਆਪਰੇਸ਼ਨ ਕਰਨਾ ਹੈ। ਜਦੋਂ ਮੂੰਹੋਂ ਬੋਲਦਾ ਮਰੀਜ਼ ਸਾਹਮਣੇ ਖੜ੍ਹਾ ਹੋਵੇ ਤਾਂ ਉਸੇ ਦੀ ਸੁਣੋ। ਮੈਂ ਬੀਬੀ ਨੂੰ ਪੁੱਛਿਆ, “ਬੀਬੀ ਕੀ ਕੀ ਹਾਲ ਹੈ ਤੇਰਾ?” ਉਹ ਬੋਲੀ, “ਜੀ ਹੋਰ ਤਾਂ ਕੋਈ ਨਹੀਂ, ਬੱਸ ਇਹੋ ਆ ਜੋ ਬੇਟੀ ਨੇ ਦੱਸੀ ਆ।”
ਸਿਰਫ ਇੰਨੀ ਗੱਲ ਦੱਸਣ `ਤੇ ਦਵਾਈ ਦੇਣੀ ਸੰਭਵ ਨਹੀਂ ਸੀ। ਇਸ ਲਈ ਮੈਂ ਲੜਕੀ ਤੋਂ ਫਿਰ ਪੁੱਛਿਆ, “ਬੇਟੇ ਤੂੰ ਆਪਣੀ ਮੰਮੀ ਦੀ ਤਕਲੀਫ ਮੁੜ ਬਿਆਨ ਕਰ।” ਉਹ ਬੋਲੀ, “ਜੀ ਮੰਮੀ ਸਰੀਰ ਦੇ ਕਮਜੋਰ ਤਾਂ ਹਨ ਈ, ਇਹ ਦਿਲ ਦੇ ਵੀ ਬੜੇ ਕਮਜ਼ੋਰ ਹਨ। ਹਰ ਵੇਲੇ ਘਬਰਾਈ ਜਾਂਦੇ ਹਨ।” ਮੈਂ ਪੁੱਛਿਆ, ਉਹ ਕਿਵੇਂ? ਲੜਕੀ ਯਾਦ ਕਰਦੀ ਹੋਈ ਬੋਲੀ, “ਇਹ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਡਰੀ ਜਾਂਦੇ ਹਨ, ਜਿਵੇਂ ਮੇਜ਼ `ਤੇ ਪਏ ਗਿਲਾਸ ਨੂੰ ਦੇਖ ਕੇ ਕਹੀ ਜਾਣਗੇ ਕਿ ਡਿੱਗ ਕੇ ਟੁੱਟ ਜਾਵੇਗਾ। ਜਦੋਂ ਤੀਕ ਉਸ ਨੂੰ ਕਬਰਡ ਵਿਚ ਨਾ ਰੱਖੀਏ, ਇਨ੍ਹਾਂ ਨੂੰ ਉਸ ਦਾ ਫਿਕਰ ਲੱਗਿਆ ਰਹੇਗਾ। ਮੇਰਾ ਭਰਾ ਸੱਤਵੀਂ ਵਿਚ ਪੜ੍ਹਦਾ ਹੈ। ਉਸ ਨਾਲ ਦੇ ਬੱਚੇ ਆਪ ਚਲ ਕੇ ਸਕੂਲ ਜਾਂਦੇ ਹਨ, ਪਰ ਇਹ ਉਸ ਨੂੰ ਆਪ ਛੱਡ ਕੇ ਆਉਣਗੇ ਤੇ ਆਪ ਹੀ ਲੈ ਕੇ ਆਉਣਗੇ। ਡਰਦੇ ਹਨ ਕਿ ਉਸ ਨੂੰ ਰਸਤੇ ਵਿਚ ਕੁਝ ਹੋ ਨਾ ਜਾਵੇ। ਛੁੱਟੀ ਤੋਂ ਅੱਧਾ ਘੰਟਾ ਪਹਿਲਾਂ ਹੀ ਸਕੂਲ ਮੂਹਰੇ ਜਾ ਖੜ੍ਹਦੇ ਹਨ। ਮੈਂ ਤਾਂ ਭਲਾ ਲੜਕੀ ਸੀ, ਪਰ ਕਰਦੇ ਮੇਰੇ ਨਾਲ ਵੀ ਇੱਦਾਂ ਹੀ ਸਨ।”
ਮੈਂ ਬੀਬੀ ਤੋਂ ਪੁੱਛਿਆ ਕਿ ਕੀ ਇਹ ਠੀਕ ਹੈ? ਉਸ ਨੇ ਹਾਂ ਵਿਚ ਸਿਰ ਹਿਲਾਉਂਦਿਆਂ ਕਿਹਾ, “ਜਦੋਂ ਦੀ ਪੰਜ ਸਾਲ ਪਹਿਲਾਂ ਮੇਰੇ ਪਤੀ ਦੀ ਮੌਤ ਹੋਈ ਹੈ, ਮੈਥੋਂ ਇਨ੍ਹਾਂ ਬੱਚਿਆਂ ਦਾ ਦੂਰ ਹੋਣਾ ਸਹਾਰਿਆ ਨਹੀਂ ਜਾਂਦਾ। ਅੱਖੋਂ ਪਰ੍ਹੇ ਹੁੰਦੇ ਈ ਬੁਰੇ ਬੁਰੇ ਖਿਆਲ ਆਉਣ ਲੱਗ ਜਾਂਦੇ ਹਨ।” ਮੈਂ ਬੀਬੀ ਨੂੰ ਰੈੱਡ ਚੈਸਟਨਟ ਸਵੇਰੇ-ਸ਼ਾਮ ਮਹੀਨਾ ਭਰ ਖਾਣ ਲਈ ਦਿੱਤੀ ਤੇ ਇਸ ਦੇ ਖਤਮ ਹੋਣ ਉਪਰੰਤ ਮੁੜ ਆਉਣ ਲਈ ਕਿਹਾ। ਮਹੀਨੇ ਬਾਅਦ ਆ ਕੇ ਬੀਬੀ ਨੇ ਦੱਸਿਆ ਕਿ ਹੁਣ ਉਸ ਦਾ ਮਨ ਪਹਿਲਾਂ ਨਾਲੋਂ ਸ਼ਾਂਤ ਰਹਿੰਦਾ ਹੈ। ਉਸ ਦੀ ਲੜਕੀ ਨੇ ਕਿਹਾ, “ਬੱਸ ਇੰਨਾ ਫਾਇਦਾ ਹੈ ਕਿ ਹੁਣ ਇਹ ਭਰਾ ਨੂੰ ਸਕੂਲ ਛੱਡਣ ਨਹੀਂ ਜਾਂਦੇ, ਲੈਣ ਹੀ ਜਾਂਦੇ ਨੇ, ਉਹ ਵੀ ਸਮੇਂ ਦੇ ਸਮੇਂ।” ਉਸ ਨੇ ਉਹੀ ਦਵਾਈ ਦੋ ਮਹੀਨੇ ਹੋਰ ਖਾਧੀ ਤੇ ਉਸ ਦੀ ਚਿੰਤਾ ਬੇਫਿਕਰੀ ਵਿਚ ਬਦਲ ਗਈ।
ਰੈੱਡ ਚੈਸਟਨਟ ਦੇ ਮਰੀਜ਼ ਕੋਮਲ ਹਿਰਦੇ ਵਾਲੇ ਤੇ ਆਪਣੇ-ਪਰਾਏ ਸਭ ਨੂੰ ਪਿਆਰ ਕਰਨ ਵਾਲੇ ਹੁੰਦੇ ਹਨ। ਉਹ ਕਿਸੇ ਦਾ ਬੁਰਾ ਨਹੀਂ ਸੋਚਦੇ। ਉਹ ਆਪਣੇ ਪਰਿਵਾਰ ਦੇ ਲੋਕਾਂ, ਸਬੰਧੀਆਂ ਤੇ ਦੋਸਤਾਂ ਨਾਲ ਨਿੱਘੇ ਸਬੰਧ ਰੱਖਣ ਵਾਲੇ ਹੁੰਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਵਿਚੋਂ ਕਿਸੇ ਨਾਲ ਕੁਝ ਵੀ ਬੁਰਾ ਨਾ ਵਾਪਰੇ। ਕਿਸੇ ਦੀ ਵੀ ਬਦਕਿਸਮਤੀ ਵਾਲੀ ਕੋਈ ਘਟਨਾ ਸੁਣਨ ਤਾਂ ਉਨ੍ਹਾਂ ਦਾ ਹਿਰਦਾ ਕੰਬ ਜਾਂਦਾ ਹੈ। ਦਹਿਲੇ ਹੋਏ ਉਹ ਆਪਣਿਆਂ ਦਾ ਵਧੇਰੇ ਫਿਕਰ ਕਰਨ ਲੱਗਦੇ ਹਨ। ਜੇ ਸੁਣ ਲੈਣ ਕਿ ਸ਼ਹਿਰ ਵਿਚ ਬੱਚੇ ਚੁੱਕਣ ਵਾਲੇ ਆਏ ਹੋਏ ਹਨ ਤਾਂ ਆਪਣੇ ਬੱਚਿਆਂ ਨੂੰ ਅੰਦਰ ਡੱਕ ਲੈਂਦੇ ਹਨ। ਜੇ ਕਿਸੇ ਲੜਕੀ ਦੇ ਉੱਧਲ ਜਾਣ ਦੀ ਅਫਵਾਹ ਸੁਣਦੇ ਹਨ ਤਾਂ ਆਪਣੀਆਂ ਲੜਕੀਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ। ਡਰੱਗ ਦੀਆਂ ਗੱਲਾਂ ਸੁਣ ਕੇ ਨੌਜਵਾਨ ਪੁੱਤਰਾਂ ਦੇ ਦੁਆਲੇ ਹੋ ਜਾਂਦੇ ਹਨ। ਆਪਣੇ ਬੱਚਿਆਂ ਦੀ ਪੜ੍ਹਾਈ ਤੇ ਇਮਤਿਹਾਨਾਂ ਦਾ ਸਭ ਤੋਂ ਜਿ਼ਆਦਾ ਫਿਕਰ ਉਨ੍ਹਾਂ ਨੂੰ ਹੁੰਦਾ ਹੈ। ਜਦੋਂ ਤੀਕ ਇਨ੍ਹਾਂ ਦੇ ਬੱਚੇ ਰਾਤ ਨੂੰ ਪੜ੍ਹਦੇ ਰਹਿੰਦੇ ਹਨ, ਉਦੋਂ ਤੀਕ ਇਹ ਵੀ ਜਾਗਦੇ ਰਹਿੰਦੇ ਹਨ। ਬਾਹਰ ਗਏ ਧੀਆਂ-ਪੁੱਤਰਾਂ ਨੂੰ ਫਿਕਰ ਨਾਲ ਫੋਨ ਕਰਦੇ ਰਹਿੰਦੇ ਹਨ। ਜੇ ਉਹ ਫੋਨ ਨਾ ਚੁੱਕਣ ਤਾਂ ਉਨ੍ਹਾਂ ਦੇ ਦੋਸਤਾਂ ਤੋਂ ਉਨ੍ਹਾਂ ਦੇ ਥਾਂ ਟਿਕਾਣੇ ਬਾਰੇ ਪੁੱਛਣਾ ਸ਼ੁਰੂ ਕਰ ਦਿੰਦੇ ਹਨ। ਜੇ ਪਤਾ ਲੱਗ ਜਾਵੇ ਤਾਂ ਉੱਥੇ ਹੀ ਲੈਣ ਲਈ ਚਲੇ ਜਾਂਦੇ ਹਨ। ਕੁਝ ਨਾ ਪਤਾ ਲੱਗਣ `ਤੇ ਕੁੜ੍ਹਦੇ ਬੋਲਦੇ ਫਿਰੀ ਜਾਣਗੇ। ਰੈੱਡ ਚੈਸਟਨਟ ਇਨ੍ਹਾਂ ਦੇ ਮਨ ਦੀ ਚਿੰਤਾ ਦੇ ਭਾਂਬੜ ਪਲ ਭਰ ਵਿਚ ਠੰਡੇ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਸੇਵਨ ਤੋਂ ਬਾਅਦ ਇਹੀ ਵਿਲਕਦੇ ਮਾਪੇ ਕਹਿਣ ਲੱਗਦੇ ਹਨ, “ਫਿਰ ਕੀ ਹੋਇਆ ਗੱਭਰੂ ਲੜਕੇ ਬਾਹਰ ਜਾਇਆ ਈ ਕਰਦੇ ਐ।” ਉਹ ਆਪਣੇ ਪੁਰਾਣੇ ਤਰਕ, “ਉਸ ਨੂੰ ਜਰੂਰ ਕੁਝ ਹੋ ਗਿਆ ਹੈ, ਨਹੀਂ ਤਾਂ ਉਹ ਹੁਣ ਤੀਕ ਆ ਜਾਂਦਾ”, ਨੂੰ ਇਸ ਨਵੇਂ ਤਰਕ ਵਿਚ ਬਦਲ ਦਿੰਦੇ ਹਨ, “ਲੜਕਾ ਸਮਝਦਾਰ ਐ, ਆਪੇ ਆ ਜਾਵੇਗਾ। ਕੋਈ ਅੜਿੱਕਾ ਹੋ ਗਿਆ ਹੋਣਾ ਐ, ਜੋ ਲੇਟ ਐ ਅੱਜ।”
ਜਿਨ੍ਹਾਂ ਲੋਕਾਂ ਨੂੰ ਰੈੱਡ ਚੈਸਟਨਟ ਜਿਹੀ ਘਣਘੋਰ ਚਿੰਤਾ ਰਹਿੰਦੀ ਹੈ, ਉਹ ਅੰਦਰੋਂ ਬੀਮਾਰ ਹੁੰਦੇ ਹਨ; ਪਰ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਚਲਦਾ ਕਿ ਉਹ ਬਿਮਾਰ ਹਨ। ਉਹ ਤਾਂ ਸਮਝਦੇ ਹਨ ਕਿ ਉਹ ਠੀਕ ਹਨ, ਸਗੋਂ ਦੂਜਿਆਂ ਨਾਲੋਂ ਵਧੇਰੇ ਠੀਕ ਹਨ, ਕਿਉਂਕਿ ਉਹ ਆਪਣਿਆਂ ਦਾ ਪਿਆਰ ਨਾਲ ਫਿਕਰ ਕਰਦੇ ਹਨ। ਉਹ ਸਮਝਦੇ ਹਨ, ਉਹ ਨਾ ਸਿਰਫ ਪਰਿਵਾਰਕ ਜਨਾਂ ਦੀ ਸੁਖ ਸਮ੍ਰਿਧੀ ਮੰਗਣ ਵਾਲੇ ਹਨ, ਸਗੋਂ ਪਰਿਵਾਰ ਨੂੰ ਪਿਆਰ ਦੇ ਤਾਂਤੇ ਵਿਚ ਜੋੜ ਕੇ ਰੱਖਦੇ ਹਨ, ਪਰ ਉਨ੍ਹਾਂ ਦੀ ਇਹ ਗੱਲ ਤਦੇ ਹੀ ਸਹੀ ਸਾਬਤ ਹੋ ਸਕਦੀ ਹੈ, ਜੇ ਉਹ ਆਪਣੇ ਮਨ ਨੂੰ ਚਿੰਤਾ ਨਾ ਲਾਉਣ। ਜੇ ਉਹ ਹਰ ਸਾਧਾਰਨ ਗੱਲ ਵਿਚ ਸੋਗ, ਮਾਤਮ ਤੇ ਮੌਤ ਦੇ ਮੰਜ਼ਰ ਦੇਖਣ ਤੇ ਹਰ ਨਜ਼ਾਰਾ ਕਾਲਖ ਨਾਲ ਰੰਗਿਆ ਕਲਪਣ, ਫਿਰ ਉਨ੍ਹਾਂ ਦੀ ਸੋਚ ਦੂਸ਼ਿਤ ਸਮਝੋ। ਇਸ ਤਰੁੱਟੀਪੂਰਣ ਸੋਚ ਦਾ ਪਤਾ ਦੂਜਿਆਂ ਨੂੰ ਲੱਗ ਜਾਂਦਾ ਹੈ। ਜਿਹੜੇ ਉਨ੍ਹਾਂ ਦੇ ਵਿਹਾਰ ਨੂੰ ਵੇਖਦੇ ਹਨ ਜਾਂ ਉਨ੍ਹਾਂ ਦੀ ਇਸ ਸੋਚ ਤੋਂ ਪ੍ਰਭਾਵਿਤ ਹੁੰਦੇ ਹਨ, ਉਹ ਵਧੇਰੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਚਿੰਤਾ ਰੋਗ ਨਾਲ ਪੀੜਿਤ ਹਨ। ਚੰਗਾ ਹੋਵੇ ਜੇ ਉਨ੍ਹਾਂ ਦੀ ਜਾਣ-ਪਛਾਣ ਵਿਚੋਂ ਕੋਈ ਵਿਅਕਤੀ ਬੈਚ ਫੁੱਲ ਪ੍ਰਣਾਲੀ ਦਾ ਅਧਿਐਨ ਰੱਖਦਾ ਹੋਵੇ ਤੇ ਉਹ ਉਸ ਨੂੰ ਕੁਝ ਦਿਨਾਂ ਲਈ ਰੈੱਡ ਚੈਸਟਨਟ ਦੀਆਂ ਤਿੰਨ ਖੁਰਾਕਾਂ ਰੋਜ਼ਾਨਾ ਖਾਣ ਨੂੰ ਦੇ ਦੇਵੇ। ਇਸ ਨਾਲ ਉਹ ਤੇ ਉਨ੍ਹਾਂ ਦਾ ਗਵਾਂਢ ਵਧੇਰੇ ਸ਼ਾਂਤਮਈ ਤੇ ਧਨਾਤਮਿਕ ਊਰਜਾ ਨਾਲ ਭਰਪੂਰ ਹੋ ਜਾਵੇਗਾ।
ਮੇਰੀ ਕਲਿਨਿਕ ਵਿਚ ਕਈ ਵਾਰ ਅਜਿਹੀਆਂ ਤ੍ਰੀਮਤਾਂ ਵੀ ਆਉਂਦੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਪਤੀ ਤੇ ਇਕ ਦੋ ਬੱਚੇ ਵੀ ਹੁੰਦੇ ਹਨ। ਆਪਣਾ ਕੇਸ ਦੱਸਦੇ ਵੇਲੇ ਉਨ੍ਹਾਂ ਦਾ ਸਾਰਾ ਧਿਆਨ ਆਪਣੇ ਬੱਚਿਆਂ ਵਿਚ ਰਹਿੰਦਾ ਹੈ। ਉਹ ਉਨ੍ਹਾਂ ਕੋਲ ਜਾ ਜਾ ਉਨ੍ਹਾਂ ਨੂੰ ਕੁਝ ਕਰਨ ਤੋਂ ਵਰਜਦੀਆਂ ਰਹਿੰਦੀਆਂ ਹਨ। ਬੱਚੇ ਜਰਾ ਵੀ ਹਿੱਲਣ ਤਾਂ ਉਨ੍ਹਾਂ ਨੂੰ ਬਿਠਾਉਣ ਜਾਂਦੀਆਂ ਹਨ। ਜੇ ਬੱਚੇ ਦਰਖਤ `ਤੇ ਚੜ੍ਹਨ ਜਾਂ ਸੜਕ ਵਲ ਜਾਣ ਫਿਰ ਤਾਂ ਉਹ ਨਾਲ ਹੀ ਦੌੜ ਲੈਂਦੀਆਂ ਹਨ। ਬੱਚੇ ਬਾਹਰ ਕਾਰ ਵਿਚ ਬੈਠੇ ਹੋਣ ਤਾਂ ਇਕ ਦੋ ਵਾਰੀ ਕਾਰ ਵਿਚ ਵੇਖਣ ਜਾਂਦੀਆਂ ਹਨ ਕਿ ਸਹੀ ਸਲਾਮਤ ਤਾਂ ਬੈਠੇ ਹੋਏ ਹਨ! ਜਦੋਂ ਦੋ-ਚਾਰ ਵਾਰ ਆਪ ਕੋਸਿ਼ਸ਼ ਕਰ ਕੇ ਥੱਕ ਜਾਂਦੀਆਂ ਹਨ ਤਾਂ ਆਪਣੇ ਪਤੀਆਂ ਨੂੰ ਧਿਆਨ ਰੱਖਣ ਲਈ ਕਹਿੰਦੀਆਂ ਹਨ। ਉਨ੍ਹਾਂ ਦੇ ਇਹ ਚਾਲੇ ਦੇਖ ਕੇ ਮੈਂ ਉਨ੍ਹਾਂ ਨੂੰ ਫੁੱਲ ਦਵਾਈ ਰੈੱਡ ਚੈਸਟਨਟ ਜਰੂਰ ਦਿੰਦਾ ਹਾਂ।
ਇਨ੍ਹਾਂ ਮਰੀਜ਼ਾਂ ਬਾਰੇ ਸੋਚ ਕੇ ਮੈਨੂੰ ਆਪਣੀ ਪਛਾਣ ਵਾਲੀ ਇਕ ਲੜਕੀ ਦੀ ਯਾਦ ਆਉਂਦੀ ਹੈ। ਉਹ ਆਪਣੇ ਬੇਟੇ ਨੂੰ ਹਮੇਸ਼ਾ ਰੋਕਾਂ-ਟੋਕਾਂ ਹੇਠ ਰੱਖਦੀ ਸੀ। ਉਹ ਉਸ ਨੂੰ ਸ਼ੁਰੂ ਤੋਂ ਹੀ ਇੰਨਾ ਸੰਭਾਲ ਕੇ ਰੱਖਦੀ ਸੀ ਕਿ ਬੇਬੀ ਸਿਟਰ ਕੋਲ ਵੀ ਨਹੀਂ ਸੀ ਭੇਜਦੀ। ਅਸਲ ਵਿਚ ਉਸ ਨੂੰ ਕਿਸੇ ਤੇ ਵਿਸ਼ਵਾਸ ਹੀ ਨਹੀਂ ਸੀ, ਇਸ ਲਈ ਉਹ ਉਸ ਦੀ ਸੰਭਾਲ ਆਪ ਕਰਦੀ ਸੀ। ਇਸ ਕੰਮ ਲਈ ਉਸ ਨੇ ਆਪਣੇ ਨੌਕਰੀ ਤੀਕ ਛੱਡ ਦਿੱਤੀ। ਠੰਡ ਲੱਗ ਜਾਣ ਦੇ ਡਰੋਂ ਉਹ ਉਸ ਨੂੰ ਵਾਧੂ ਕੱਪੜੇ ਪਹਿਨਾ ਕੇ ਘਰ ਤੋਂ ਬਾਹਰ ਨਾ ਜਾਣ ਦਿੰਦੀ। ਜਿਉਂ ਜਿਉਂ ਬੱਚਾ ਵੱਡਾ ਹੁੰਦਾ ਗਿਆ, ਉਹ ਉਸ ਦੀ ਹੋਰ ਵਧੇਰੇ ਚਿੰਤਾ ਕਰਨ ਲੱਗੀ। ਹੁਣ ਉਹ ਉਸ ਦੀ ਖੁਰਾਕ ਆਪ ਨਿਸ਼ਚਿਤ ਕਰਦੀ ਤੇ ਉਸ ਦੇ ਦੋਸਤਾਂ ਦੀ ਚੋਣ ਵੀ ਆਪ ਕਰਦੀ। ਇੱਥੋਂ ਤੀਕ ਕਿ ਉਸ ਨੇ ਲੜਕੇ ਦੀਆਂ ਸਕੂਲ ਦੀਆਂ ਗਤੀਵਿਧੀਆਂ ਨੂੰ ਵੀ ਕੰਟਰੋਲ ਕਰਦੀ। ਇਸ ਕੰਮ ਵਿਚ ਸਹਾਇਤਾ ਲਈ ਉਹ ਉਸ ਦੀ ਅਧਿਆਪਕਾ ਤੀਕ ਵੀ ਪਹੁੰਚ ਕਰਦੀ। ਜੇ ਉਨ੍ਹਾਂ ਦੀ ਕਲਾਸ ਸਕੂਲ ਵਲੋਂ ਕਿਤੇ ਬਾਹਰ ਘੁੰਮਣ ਜਾਂਦੀ ਤਾਂ ਉਹ ਨਾਲ ਜਾਂਦੀ। ਆਖਰਕਾਰ ਫਿਕਰ ਕਰਦੀ ਮਾਂ ਡਿਪ੍ਰੈਸ਼ਨ ਨਾਲ ਢਿੱਲ੍ਹੀ ਹੋ ਗਈ। ਆਪਣੇ ਪਤੀ ਨਾਲ ਇਲਾਜ ਲਈ ਆਈ। ਉਸ ਨੇ ਮੰਨਿਆ ਕਿ ਉਸ ਦਾ ਇਕੋ ਇਕ ਲੜਕਾ ਹੈ ਤੇ ਉਹ ਉਸ ਨੂੰ ਕਿਸੇ ਕੀਮਤ `ਤੇ ਕਿਸੇ ਪਾਸਿਓਂ ਖੋਣਾ ਨਹੀਂ ਚਾਹੁੰਦੀ। ਇਸ ਲਈ ਉਸ ਨੂੰ ਹਰ ਵੇਲੇ ਉਸ ਦਾ ਫਿਕਰ ਖਾਈ ਜਾਂਦਾ ਹੈ। ਉਸ ਦੇ ਪਤੀ ਨੇ ਦੱਸਿਆ ਕਿ ਲੜਕੇ ਦੀ ਲੋੜ ਨਾਲੋਂ ਵਾਧੂ ਸੁਰਖਿਆ (ੌਵੲਰ ਪਰੋਟੲਚਟੋਿਨ) ਕਰਨਾ ਉਸ ਦਾ ਸੁਭਾਉ ਬਣ ਗਿਆ ਸੀ। ਮੈਂ ਉਸ ਔਰਤ ਨੂੰ ਛੇ ਮਹੀਨੇ ਤੀਕ ਫੁੱਲ ਦਵਾਈ ਰੈੱਡ ਚੈਸਟਨਟ ਖਵਾਈ। ਇਸ ਨਾਲ ਨਾ ਸਿਰਫ ਉਸ ਦਾ ਡਿਪ੍ਰੈਸ਼ਨ ਦੂਰ ਹੋਇਆ, ਸਗੋਂ ਉਸ ਦੇ ਪੁੱਤਰ ਪ੍ਰਤੀ ਉਸ ਦਾ ਰਵੱਈਆ ਵੀ ਠੀਕ ਹੋਇਆ। ਉਸ ਨੇ ਉਸ ਨੂੰ ਆਪਣੇ ਜੀਵਨ ਦੇ ਫੈਸਲੇ ਆਪ ਕਰਨ ਦੀ ਖੁੱਲ੍ਹ ਦੇਣੀ ਸ਼ੁਰੂ ਕਰ ਦਿੱਤੀ ਤੇ ਬੇਫਿਕਰ ਹੋ ਕੇ ਆਪ ਵੀ ਮੁੜ ਨੌਕਰੀ ਪ੍ਰਾਪਤ ਕਰ ਲਈ। ਅੱਜ ਜਦੋਂ ਉਸ ਦਾ ਲੜਕਾ ਇੰਜੀਨੀਅਰ ਬਣ ਕੇ ਫੌਜ ਵਿਚ ਉੱਚੇ ਅਹੁਦੇ `ਤੇ ਤਾਇਨਾਤ ਹੈ ਤੇ ਦੂਰ ਰਹਿੰਦਾ ਹੈ ਤਾਂ ਵੀ ਉਸ ਦਾ ਦਿਲ ਕਾਇਮ ਹੈ!
ਚਿੰਤਾਤੁਰ ਵਿਅਕਤੀ ਆਪ ਤਾਂ ਬੀਮਾਰ ਹੁੰਦੇ ਹੀ ਹਨ, ਉਨ੍ਹਾਂ ਦੇ ਸੁਭਾਅ ਦਾ ਮਾੜਾ ਪ੍ਰਭਾਵ ਉਨ੍ਹਾਂ `ਤੇ ਵੀ ਪੈਂਦਾ ਹੈ, ਜਿਨ੍ਹਾਂ ਦੀ ਚਿੰਤਾ ਉਹ ਕਰਦੇ ਹਨ। ਇਕ ਤਾਂ ਉਹ ਉਨ੍ਹਾਂ ਦੀ ਵਾਧੂ ਰੋਕ ਟੋਕ ਕਾਰਨ ਆਪ ਸੁਤੰਤਰ ਨਹੀਂ ਹੋ ਸਕਦੇ ਤੇ ਲਗਾਤਾਰ ਦੂਜੇ ਦੇ ਨਿਰਧਾਰਤ ਬੰਧਨਾਂ ਵਿਚ ਜਿਊਣ ਕਾਰਨ ਆਪਣੇ ਆਪ ਨੂੰ ਜੀਵਨ ਦੇ ਸੰਘਰਸ਼ ਲਈ ਲਾਮਵੰਦ ਨਹੀਂ ਕਰ ਸਕਦੇ। ਦੂਜੇ ਜਿਸ ਕੰਮ ਨੂੰ ਕਰਨ ਦਾ ਉਨ੍ਹਾਂ ਨੂੰ ਆਦੇਸ਼ ਹੁੰਦਾ ਹੈ, ਉਹ ਉਸ ਨੂੰ ਵੀ ਪੂਰਾ ਨਹੀਂ ਕਰ ਸਕਦੇ। ਮਿਸਾਲ ਵਜੋਂ ਬੱਚੇ ਸਕੂਲ ਜਾਂਦੇ ਹਨ ਤੇ ਵੱਡੇ ਜੀਅ ਕੰਮ ਕਰਨ ਲਈ ਦਿਨ ਭਰ ਬਾਹਰ ਰਹਿੰਦੇ ਹਨ। ਉਨ੍ਹਾਂ ਦਾ ਘਰ ਮੁੜਨ ਦਾ ਇਕ ਖਾਸ ਸਮਾਂ ਹੁੰਦਾ ਹੈ। ਜੇ ਕਿਸੇ ਦਿਨ ੳਨ੍ਹਾਂ ਨੂੰ ਅਚਨਚੇਤ ਕੁਝ ਹੋਰ ਸਮਾਂ ਬਾਹਰ ਰੁਕਣਾ ਪਵੇ ਤਾਂ ਉਹ ਆਪ ਤਣਾਓ ਹੇਠ ਆ ਜਾਂਦੇ ਹਨ। ਉਨ੍ਹਾਂ ਨੂੰ ਫਿਕਰ ਹੁੰਦਾ ਹੈ ਕਿ ਜੇ ਉਹ ਸਮੇਂ ਸਿਰ ਘਰ ਨਾ ਗਏ ਤਾਂ ਉਨ੍ਹਾਂ ਦੀ ਮਾਂ ਜਾਂ ਪਤਨੀ ਚਿੰਤਾ ਦੀ ਮਾਰੀ ਝੱਲੀ ਹੋ ਜਾਵੇਗੀ। ਉਹ ਆਪਣੇ ਕੰਮਾਂ ਨੂੰ ਵਿਚਾਲੇ ਛੱਡ ਕੇ ਘਰ ਪਹੁੰਚਦੇ ਹਨ। ਅਜਿਹੀ ਹਾਲਤ ਵਿਚ ਦੋਵੇਂ ਧਿਰਾਂ ਨੂੰ ਪ੍ਰੇਸ਼ਾਨੀ ਤੇ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫੁੱਲ ਦਵਾਈ ਰੈੱਡ ਚੈਸਟਨਟ ਦੋਹਾਂ ਧਿਰਾਂ ਨੂੰ ਆਪਣੀ ਆਪਣੀ ਥਾਂ ਸ਼ਾਂਤ ਕਰ ਦੇਵੇਗੀ।
ਇਹ ਫੁੱਲ ਦਵਾਈ ਉਨ੍ਹਾਂ ਮਰੀਜ਼ਾਂ ਲਈ ਵੀ ਅਤਿਅੰਤ ਢੁਕਵੀਂ ਹੈ, ਜੋ ਨਰਮ ਹਿਰਦੇ ਵਾਲੇ ਤੇ ਸੱਚਾ ਪਿਆਰ ਕਰਨ ਵਾਲੇ ਹੁੰਦੇ ਹਨ। ਉਹ ਭਾਵਨਾਤਮਿਕ ਤੌਰ `ਤੇ ਦੂਜਿਆਂ ਨਾਲ ਮੋਹ ਦੇ ਰਿਸ਼ਤੇ ਬਣਾ ਬੈਠਦੇ ਹਨ। ਜੇ ਉਨ੍ਹਾਂ ਦਾ ਮਿੱਤਰ ਪਿਆਰਾ ਉਨ੍ਹਾਂ ਨਾਲੋਂ ਦੂਰ ਹੋ ਜਾਵੇ ਜਾਂ ਸਦਾ ਲਈ ਵਿਛੜ ਜਾਵੇ ਤਾਂ ਉਨ੍ਹਾਂ ਨੂੰ ਅਸਹਿ ਸਦਮਾ ਲਗਦਾ ਹੈ। ਅਜਿਹਾ ਗਮ ਸੱਚੇ ਮਿੱਤਰਾਂ ਦੇ ਸਦੀਵੀ ਵਿਛੋੜੇ ਨਾਲ, ਪਿਆਰ ਸਬੰਧਾਂ ਦੇ ਟੁੱਟਣ ਨਾਲ, ਤੇ ਨੇੜਲੇ ਪਰਿਵਾਰਕ ਮੈਂਬਰਾਂ ਦੇ ਪੱਕੇ ਘਾਟੇ ਪੈਣ ਨਾਲ ਆਮ ਲੱਗ ਜਾਂਦਾ ਹੈ। ਫਿਰ ਇਨ੍ਹਾਂ ਗਮਗੀਨ ਵਿਅਕਤੀਆਂ ਦੀ ਹਾਲਤ ਤਰਸਯੋਗ ਹੋ ਜਾਂਦੀ ਹੈ। ਉਹ ਉਨ੍ਹਾਂ ਨੂੰ ਭੁਲਾ ਨਹੀਂ ਸਕਦੇ। ਕਈ ਉਨ੍ਹਾਂ ਦੀ ਯਾਦ ਵਿਚ ਰੋਂਦੇ ਰਹਿੰਦੇ ਹਨ, ਕਈ ਕਵੀ ਬਣ ਜਾਂਦੇ ਹਨ, ਕਈ ਦਿਲ ਦੇ ਪਥਰਾ ਜਾਣ ਨਾਲ ਗੁੰਮ ਸੁੰਮ ਹੋ ਕੇ ਬਾਵਰੇ ਬਣ ਜਾਂਦੇ ਹਨ। ਕਈ ਆਪਣੇ ਕੰਮ ਕਾਜ ਵਿਚ ਰੁਚੀ ਖੋ ਬੈਠਦੇ ਹਨ ਤੇ ਕਈ ਘੋਰ ਡਿਪ੍ਰੈਸ਼ਨ ਕਾਰਨ ਮੌਤ ਨੂੰ ਗਲੇ ਲਾਉਣ ਤੀਕ ਜਾਂਦੇ ਹਨ। ਇਹ ਗੱਲਾਂ ਸਮਾਜ ਵਿਚ ਹਰ ਰੋਜ਼ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਦੁਖੀ ਹਿਰਦਿਆਂ ਦੇ ਜੀਵਨ ਵਿਚ ਜੇ ਕੋਈ ਚੀਜ਼ ਮੁੜ ਖੇੜਾ ਲਿਆ ਸਕਦੀ ਹੈ ਤੇ ਉਨ੍ਹਾਂ ਨੂੰ ਭਾਣਾ ਮੰਨਣ ਲਈ ਤਿਆਰ ਕਰ ਸਕਦੀ ਹੈ ਤਾਂ ਉਹ ਹੈ, ਫੁੱਲ ਦਵਾਈ ਰੈੱਡ ਚੈਸਟਨਟ। ਆਰਾਮ ਤਾਂ ਉਨ੍ਹਾਂ ਨੂੰ ਕੁਝ ਖੁਰਾਕਾਂ ਲੈਣ ਤੋਂ ਬਾਅਦ ਹੀ ਆ ਜਾਵੇਗਾ, ਪਰ ਲਗਾਤਾਰ ਸੇਵਨ ਕਰਨ ਨਾਲ ਇਸ ਫੁੱਲ ਦਵਾਈ ਦੀਆਂ ਸਾਰੀਆਂ ਧਨ-ਆਤਮਿਕ ਵਿਸ਼ੇਸ਼ਤਾਈਆਂ ਉਨ੍ਹਾਂ ਅੰਦਰ ਭਰ ਜਾਣਗੀਆਂ। ਮੇਰੇ ਖਿਆਲ ਵਿਚ ਉਪਰੋਕਤ ਮਾਨਸਿਕ ਸਥਿਤੀਆਂ ਵਿਚੋਂ ਗੁਜ਼ਰ ਰਹੇ ਵਿਅਕਤੀਆਂ ਨੂੰ ਤਾਂ ਇਸ ਦਵਾਈ ਦੀਆਂ ਕੁਝ ਖੁਰਾਕਾਂ ਫੌਰਨ ਲੈ ਲੈਣੀਆਂ ਚਾਹੀਦੀਆਂ ਹਨ।
ਰੈੱਡ ਚੈਸਟਨਟ ਦੇ ਮਰੀਜ਼ਾਂ ਨੂੰ ਕਈ ਬੀਮਾਰੀਆਂ ਆਮ ਹੋ ਜਾਂਦੀਆਂ ਹਨ। ਚਿੰਤਾ ਕਾਰਨ ਸਭ ਤੋਂ ਵਧ ਅਸਰ ਉਨ੍ਹਾਂ ਦੇ ਮਿਹਦੇ `ਤੇ ਹੁੰਦਾ ਹੈ। ਮਿਹਦੇ ਦੀ ਜਲਣ, ਬਦਹਜ਼ਮੀ, ਗੈਸ-ਡੱਕਾਰ, ਜਖਮ, ਫੋੜੇ, ਤੇ ਬੇਚੈਨੀ ਉਨ੍ਹਾਂ ਨੂੰ ਸਭ ਤੋਂ ਪਹਿਲਾ ਹੁੰਦੇ ਹਨ। ਉਨ੍ਹਾਂ ਦੀ ਦੂਜੀ ਆਮ ਬਿਮਾਰੀ ਬੇਚੈਨੀ ਵਾਲਾ ਦਮਾ ਹੈ। ਉਹ ਵਹਿਮੀ, ਉਨੀਂਦਰੇ, ਚਿੜਚਿੜੇ, ਘਬਰਾਏ ਤੇ ਦਿਲ ਦੇ ਕਮਜ਼ੋਰ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਰਕਤ-ਦਬਾਓ, ਐਨਜਾਈਨਾ, ਦਿਲ ਦਾ ਦੌਰਾ ਤੇ ਖੂਨ ਦੀ ਕਮੀ ਜਿਹੇ ਰੋਗ ਹੋ ਜਾਂਦੇ ਹਨ। ਉਨ੍ਹਾਂ ਦੀ ਰੋਗਾਂ ਨਾਲ ਟਕਰਾਉਣ ਦੀ ਸ਼ਕਤੀ ਵੀ ਘਟ ਜਾਂਦੀ ਹੈ। ਰੈੱਡ ਚੈਸਟਨਟ ਉਨ੍ਹਾਂ ਨੂੰ ਤੰਦਰੁਸਤ ਕਰਕੇ ਸ਼ਕਤੀਸ਼ਾਲੀ ਬਣਾਉਂਦੀ ਹੈ।