ਕੀਤੇ ਸੀ ਐਲਾਨ ਵੱਡੇ ਗੁਟਕੇ ਦੀ ਸੰਹੁ ਖਾ ਕੇ, ਨਸ਼ੇ ਦੇ ਵਪਾਰੀ ਤਾਂ ‘ਦਿਨਾਂ ਦੇ ਵਿਚ’ ਚੱਕਣੇ।
ਫੇਰ ਸੰਵਿਧਾਨ ਦੀ ਸੌਗੰਧ ਚੁੱਕ ਵਾਅਦਾ ਕੀਤਾ, ਦੋਸ਼ੀ ਜੋ ਬੇਅਦਬੀ ਦੇ ਜੇਲ੍ਹਾਂ ਵਿਚ ਡੱਕਣੇ।
ਸਿਟਾਂ ਹੀ ਬਣਾਈਆਂ, ਨਾ ਸਜ਼ਾਵਾਂ ਕੋਈ ਦਿੱਤੀਆਂ, ਰੱਖੇ ਆ ਪੰਜਾਬੀਆਂ ਦੇ ਪੱਲੇ ਜਮਾਂ ਸੱਖਣੇ।
ਅੱਕੇ ਲੋਕੀਂ ਆਖਦੇ ਨੇ ਮਹਿੰਗੇ ਬੜੇ ਪੈਣਗੇ ਜੀ, ਨੀਲਿਆਂ ਦੇ ਨਾਲ ਕੋਈ ਸਬੰਧ ‘ਗੁੱਝੇ’ ਰੱਖਣੇ।
ਪਾਣੀ ’ਚ ਮਧਾਣੀ ਵਾਂਗ ਦਿੱਲੀ ਨੂੰ ਦਬੀੜਾਂ ਲਾ ਕੇ, ਚਾਹੁੰਦੇ ਆ ਇਹ ਲੋਕਾਂ ਨੂੰ ਭੁਲੇਖੇ ਪਾਈ ਰੱਖਣੇ।
ਸੋਨੀਆਂ ਦੇ ਘਰੋਂ ’ਠਾਰਾਂ ਨੁਕਤੇ ਲਿਆ ਕੇ ਹੁਣ, ਜਾਣਦਾ ਪੰਜਾਬ ਕਿ ਕਿੰਨੇ ਕੁ ‘ਫੱਟੇ’ ਚੱਕਣੇ!